ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w13 9/15 ਸਫ਼ਾ 32
  • ਪਾਠਕਾਂ ਵੱਲੋਂ ਸਵਾਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਾਠਕਾਂ ਵੱਲੋਂ ਸਵਾਲ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
  • ਮਿਲਦੀ-ਜੁਲਦੀ ਜਾਣਕਾਰੀ
  • ਸਾਡੇ ਮਰੇ ਹੋਏ ਅਜ਼ੀਜ਼ਾਂ ਲਈ ਪੱਕੀ ਉਮੀਦ
    ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
  • ਯਿਸੂ ਨੇ ਲਾਜ਼ਰ ਨੂੰ ਜੀਉਂਦਾ ਕੀਤਾ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਸਾਡੇ ਪਿਆਰਿਆਂ ਲਈ ਇਕ ਪੱਕੀ ਉਮੀਦ
    ਮੌਤ ਦਾ ਗਮ ਕਿੱਦਾਂ ਸਹੀਏ?
  • ਮੌਤ ਹੋਣ ਤੇ ਕੀ ਹੁੰਦਾ ਹੈ?
    ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
w13 9/15 ਸਫ਼ਾ 32

ਪਾਠਕਾਂ ਵੱਲੋਂ ਸਵਾਲ

ਯੂਹੰਨਾ 11:35 ਮੁਤਾਬਕ ਲਾਜ਼ਰ ਨੂੰ ਜੀਉਂਦਾ ਕਰਨ ਤੋਂ ਪਹਿਲਾਂ ਯਿਸੂ ਕਿਉਂ ਰੋਇਆ ਸੀ?

ਜਦ ਸਾਡੇ ਕਿਸੇ ਅਜ਼ੀਜ਼ ਦੀ ਮੌਤ ਹੁੰਦੀ ਹੈ, ਤਾਂ ਅਸੀਂ ਵਿਛੋੜੇ ਦੇ ਗਮ ਵਿਚ ਰੋਂਦੇ ਹਾਂ। ਹਾਲਾਂਕਿ ਯਿਸੂ ਲਾਜ਼ਰ ਨੂੰ ਪਿਆਰ ਕਰਦਾ ਸੀ, ਪਰ ਉਹ ਉਸ ਦੀ ਮੌਤ ਕਰਕੇ ਨਹੀਂ ਰੋਇਆ। ਬਾਈਬਲ ਤੋਂ ਪਤਾ ਲੱਗਦਾ ਹੈ ਕਿ ਉਹ ਇਸ ਲਈ ਰੋਇਆ ਕਿਉਂਕਿ ਉਸ ਨੂੰ ਲਾਜ਼ਰ ਦੇ ਪਰਿਵਾਰ ਅਤੇ ਦੋਸਤਾਂ ਨੂੰ ਸੋਗ ਮਨਾਉਂਦਿਆਂ ਦੇਖ ਕੇ ਉਨ੍ਹਾਂ ʼਤੇ ਤਰਸ ਆਇਆ।​—ਯੂਹੰ. 11:36.

ਜਦ ਯਿਸੂ ਨੇ ਸੁਣਿਆ ਕਿ ਲਾਜ਼ਰ ਬੀਮਾਰ ਸੀ, ਤਾਂ ਉਹ ਇਕਦਮ ਲਾਜ਼ਰ ਨੂੰ ਠੀਕ ਕਰਨ ਨਹੀਂ ਗਿਆ। ਬਾਈਬਲ ਦੱਸਦੀ ਹੈ: “ਜਦੋਂ [ਯਿਸੂ] ਨੇ ਲਾਜ਼ਰ ਦੇ ਬੀਮਾਰ ਹੋਣ ਬਾਰੇ ਸੁਣਿਆ, ਤਾਂ ਉਹ ਜਿੱਥੇ ਰਹਿ ਰਿਹਾ ਸੀ, ਉੱਥੇ ਦੋ ਦਿਨ ਹੋਰ ਰਿਹਾ।” (ਯੂਹੰ. 11:6) ਕਿਉਂ? ਇੱਦਾਂ ਕਰਨ ਦਾ ਇਕ ਖ਼ਾਸ ਕਾਰਨ ਸੀ। ਉਸ ਨੇ ਕਿਹਾ: “ਇਸ ਬੀਮਾਰੀ ਦਾ ਅੰਜਾਮ ਮੌਤ ਨਹੀਂ, ਸਗੋਂ ਇਸ ਰਾਹੀਂ ਪਰਮੇਸ਼ੁਰ ਦੀ ਅਤੇ ਉਸ ਦੇ ਪੁੱਤਰ ਦੀ ਮਹਿਮਾ ਹੋਵੇਗੀ।” (ਯੂਹੰ. 11:4) ਭਾਵੇਂ ਕਿ ਲਾਜ਼ਰ ਬੀਮਾਰ ਹੋ ਕੇ ਮਰ ਗਿਆ ਸੀ, ਪਰ ਯਿਸੂ ਚਮਤਕਾਰ ਕਰ ਕੇ ਆਪਣੇ ਦੋਸਤ ਨੂੰ ਦੁਬਾਰਾ ਜੀਉਂਦਾ ਕਰਨ ਵਾਲਾ ਸੀ। ਇੱਦਾਂ ਯਿਸੂ ਨੇ ‘ਪਰਮੇਸ਼ੁਰ ਦੀ ਮਹਿਮਾ’ ਕਰਨੀ ਸੀ।

ਇਸ ਮੌਕੇ ʼਤੇ ਆਪਣੇ ਚੇਲਿਆਂ ਨਾਲ ਗੱਲ ਕਰਦਿਆਂ ਯਿਸੂ ਨੇ ਮੌਤ ਦੀ ਤੁਲਨਾ ਨੀਂਦ ਨਾਲ ਕੀਤੀ। ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਲਾਜ਼ਰ ਸਾਡਾ ਦੋਸਤ ਸੌਂ ਰਿਹਾ ਹੈ, ਪਰ ਮੈਂ ਉਸ ਨੂੰ ਜਗਾਉਣ ਜਾ ਰਿਹਾ ਹਾਂ।” (ਯੂਹੰ. 11:11) ਯਿਸੂ ਲਈ ਲਾਜ਼ਰ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕਰਨਾ ਇੱਦਾਂ ਸੀ ਜਿਵੇਂ ਇਕ ਪਿਤਾ ਆਪਣੇ ਸੁੱਤੇ ਪਏ ਬੱਚੇ ਨੂੰ ਜਗਾਉਂਦਾ ਹੈ। ਇਸ ਲਈ ਲਾਜ਼ਰ ਦੀ ਮੌਤ ਕਰਕੇ ਯਿਸੂ ਨੂੰ ਦੁਖੀ ਹੋਣ ਦੀ ਲੋੜ ਨਹੀਂ ਸੀ।

ਤਾਂ ਫਿਰ ਯਿਸੂ ਕਿਉਂ ਰੋਇਆ ਸੀ? ਇਸ ਦਾ ਜਵਾਬ ਸਾਨੂੰ ਆਲੇ-ਦੁਆਲੇ ਦੀਆਂ ਆਇਤਾਂ ਤੋਂ ਮਿਲਦਾ ਹੈ। ਲਾਜ਼ਰ ਦੀ ਭੈਣ ਮਰੀਅਮ ਤੇ ਹੋਰਨਾਂ ਨੂੰ ਰੋਂਦਿਆਂ ਦੇਖ ਕੇ ਯਿਸੂ ਦਾ ਵੀ “ਦਿਲ ਭਰ ਆਇਆ ਅਤੇ ਉਹ ਬਹੁਤ ਦੁਖੀ ਹੋਇਆ।” ਜਦ ਯਿਸੂ ਨੇ ਦੇਖਿਆ ਕਿ ਉਨ੍ਹਾਂ ʼਤੇ ਕੀ ਬੀਤ ਰਹੀ ਸੀ, ਤਾਂ ਉਸ ਦਾ ‘ਦਿਲ ਇੰਨਾ ਭਰ ਆਇਆ’ ਕਿ ਉਹ “ਰੋਣ ਲੱਗ ਪਿਆ।” ਆਪਣੇ ਪਿਆਰੇ ਦੋਸਤਾਂ ਨੂੰ ਸੋਗ ਮਨਾਉਂਦਿਆਂ ਦੇਖ ਕੇ ਯਿਸੂ ਬਹੁਤ ਉਦਾਸ ਹੋਇਆ।​—ਯੂਹੰ. 11:33, 35.

ਬਾਈਬਲ ਦੇ ਇਨ੍ਹਾਂ ਹਵਾਲਿਆਂ ਤੋਂ ਅਸੀਂ ਸਿੱਖਦੇ ਹਾਂ ਕਿ ਯਿਸੂ ਕੋਲ ਸਾਡੇ ਮਰ ਚੁੱਕੇ ਅਜ਼ੀਜ਼ਾਂ ਨੂੰ ਨਵੀਂ ਦੁਨੀਆਂ ਵਿਚ ਦੁਬਾਰਾ ਜੀਉਂਦਾ ਕਰਨ ਦੀ ਤਾਕਤ ਹੈ ਜਿੱਥੇ ਕੋਈ ਬੀਮਾਰ ਨਹੀਂ ਹੋਵੇਗਾ। ਅਸੀਂ ਇਹ ਵੀ ਦੇਖਦੇ ਹਾਂ ਕਿ ਯਿਸੂ ਉਨ੍ਹਾਂ ਲੋਕਾਂ ਦੇ ਜਜ਼ਬਾਤ ਸਮਝਦਾ ਹੈ ਜਿਨ੍ਹਾਂ ਦੇ ਅਜ਼ੀਜ਼ ਮੌਤ ਦੀ ਨੀਂਦ ਸੌਂ ਚੁੱਕੇ ਹਨ। ਨਾਲੇ ਅਸੀਂ ਇਹ ਵੀ ਸਿੱਖਦੇ ਹਾਂ ਕਿ ਜਦ ਲੋਕ ਆਪਣਿਆਂ ਦੀ ਮੌਤ ਵੇਲੇ ਸੋਗ ਮਨਾਉਂਦੇ ਹਨ, ਤਾਂ ਸਾਨੂੰ ਉਨ੍ਹਾਂ ਨਾਲ ਹਮਦਰਦੀ ਰੱਖਣੀ ਚਾਹੀਦੀ ਹੈ।

ਯਿਸੂ ਜਾਣਦਾ ਸੀ ਕਿ ਉਹ ਲਾਜ਼ਰ ਨੂੰ ਦੁਬਾਰਾ ਜੀਉਂਦਾ ਕਰਨ ਵਾਲਾ ਸੀ। ਫਿਰ ਵੀ ਉਹ ਰੋਇਆ ਕਿਉਂਕਿ ਉਹ ਆਪਣੇ ਦੋਸਤਾਂ ਨੂੰ ਦਿਲੋਂ ਪਿਆਰ ਕਰਦਾ ਸੀ ਅਤੇ ਉਸ ਨੂੰ ਉਨ੍ਹਾਂ ʼਤੇ ਤਰਸ ਆਇਆ। ਇਸੇ ਤਰ੍ਹਾਂ ਸ਼ਾਇਦ ਅਸੀਂ ਵੀ ਦੂਜਿਆਂ ਦੇ ਦਰਦ ਨੂੰ ਆਪਣੇ ਦਿਲ ਵਿਚ ਮਹਿਸੂਸ ਕਰਦੇ ਹੋਏ ‘ਰੋਣ ਵਾਲੇ ਲੋਕਾਂ ਨਾਲ ਰੋਈਏ।’ (ਰੋਮੀ. 12:15) ਜੇ ਕੋਈ ਕਿਸੇ ਦੀ ਮੌਤ ʼਤੇ ਰੋਂਦਾ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਵਿਸ਼ਵਾਸ ਨਹੀਂ ਕਰਦਾ ਕਿ ਮਰੇ ਹੋਇਆਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਹਾਲਾਂਕਿ ਯਿਸੂ ਲਾਜ਼ਰ ਨੂੰ ਜੀ ਉਠਾਉਣ ਵਾਲਾ ਸੀ, ਫਿਰ ਵੀ ਉਹ ਰੋਇਆ। ਯਿਸੂ ਨੇ ਉਨ੍ਹਾਂ ਨਾਲ ਹਮਦਰਦੀ ਦਿਖਾਈ ਜਿਨ੍ਹਾਂ ਦੇ ਅਜ਼ੀਜ਼ ਮੌਤ ਵਿਚ ਵਿਛੜ ਗਏ ਸਨ। ਇੱਦਾਂ ਉਸ ਨੇ ਸਾਡੇ ਲਈ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ