ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 4/15 ਸਫ਼ੇ 14-15
  • ਜੂਆ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਜੂਆ
  • ਜਾਗਰੂਕ ਬਣੋ!—2015
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਜੂਆ ਖੇਡਣਾ ਗ਼ਲਤ ਹੈ?
  • ਜੂਏ ਦੇ ਬੁਰੇ ਅਸਰ
  • ਕੀ ਬਾਈਬਲ ਮੁਤਾਬਕ ਜੂਆ ਖੇਡਣਾ ਗ਼ਲਤ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • ਕੀ ਜੂਆ ਖੇਡਣਾ ਪਾਪ ਹੈ?
    ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
ਜਾਗਰੂਕ ਬਣੋ!—2015
g 4/15 ਸਫ਼ੇ 14-15
ਇਕ ਆਦਮੀ ਤਾਸ਼ ਖੇਡਦਾ ਹੋਇਆ ਜਿਸ ਦੇ ਲਾਗੇ ਜੂਏ ਦੀਆਂ ਗੀਟੀਆਂ ਪਈਆਂ ਹੋਈਆਂ

ਬਾਈਬਲ ਕੀ ਕਹਿੰਦੀ ਹੈ

ਜੂਆ

ਕੁਝ ਲੋਕ ਇਸ ਨੂੰ ਇਕ ਸ਼ੌਕ ਸਮਝਦੇ ਹਨ ਜਦ ਕਿ ਕਈ ਹੋਰ ਇਸ ਨੂੰ ਭੈੜੀ ਆਦਤ ਮੰਨਦੇ ਹਨ।

ਕੀ ਜੂਆ ਖੇਡਣਾ ਗ਼ਲਤ ਹੈ?

ਲੋਕੀ ਕੀ ਕਹਿੰਦੇ ਹਨ

ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਸ਼ੁਗਲ-ਮੇਲੇ ਲਈ ਥੋੜ੍ਹਾ-ਬਹੁਤਾ ਜੂਆ ਖੇਡਣ ਵਿਚ ਕੋਈ ਖ਼ਰਾਬੀ ਨਹੀਂ ਹੈ, ਬਸ਼ਰਤੇ ਕਿ ਇਸ ਨੂੰ ਕਾਨੂੰਨੀ ਮਨਜ਼ੂਰੀ ਮਿਲੀ ਹੋਵੇ। ਲਾਟਰੀਆਂ ਅਤੇ ਕੁਝ ਹੋਰ ਕਿਸਮਾਂ ਦੇ ਜੂਏ ਨੂੰ ਕਾਨੂੰਨੀ ਮਨਜ਼ੂਰੀ ਦੇ ਕੇ ਸਰਕਾਰ ਦੁਆਰਾ ਕਮਾਇਆ ਪੈਸਾ ਜਨਤਾ ਦੀ ਭਲਾਈ ਦੇ ਕੰਮਾਂ ਵਿਚ ਇਸਤੇਮਾਲ ਕੀਤਾ ਜਾਂਦਾ ਹੈ।

ਬਾਈਬਲ ਕੀ ਕਹਿੰਦੀ ਹੈ

ਬਾਈਬਲ ਵਿਚ ਸਿੱਧੇ ਤੌਰ ਤੇ ਜੂਏ ਦਾ ਕੋਈ ਜ਼ਿਕਰ ਨਹੀਂ ਆਉਂਦਾ। ਪਰ ਇਸ ਵਿਚ ਕੁਝ ਅਸੂਲ ਦਿੱਤੇ ਗਏ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ੁਰ ਜੂਏ ਬਾਰੇ ਕੀ ਸੋਚਦਾ ਹੈ।

ਜੂਆ ਖੇਡ ਕੇ ਇਕ ਵਿਅਕਤੀ ਦੂਜਿਆਂ ਦਾ ਪੈਸਾ ਲੈਣ ਦੀ ਕੋਸ਼ਿਸ਼ ਕਰਦਾ ਹੈ। ਪਰ ਇਹ ਬਾਈਬਲ ਦੇ ਬਿਲਕੁਲ ਖ਼ਿਲਾਫ਼ ਹੈ ਕਿਉਂਕਿ ਬਾਈਬਲ ਇਹ ਚੇਤਾਵਨੀ ਦਿੰਦੀ ਹੈ: “ਹਰ ਤਰ੍ਹਾਂ ਦੇ ਲੋਭ ਤੋਂ ਖ਼ਬਰਦਾਰ ਰਹੋ।” (ਲੂਕਾ 12:15) ਲਾਲਚੀ ਹੋਣ ਕਰਕੇ ਲੋਕ ਜੂਆ ਖੇਡਦੇ ਹਨ। ਆਮ ਤੌਰ ਤੇ ਲੱਖਾਂ-ਕਰੋੜਾਂ ਦਾ ਇਨਾਮ ਜਿੱਤਣ ਦੀ ਮਸ਼ਹੂਰੀ ਕੀਤੀ ਜਾਂਦੀ ਹੈ, ਪਰ ਇਹ ਨਹੀਂ ਦੱਸਿਆ ਜਾਂਦਾ ਕਿ ਇਸ ਨੂੰ ਜਿੱਤਣ ਦੇ ਚਾਂਸ ਬਹੁਤ ਹੀ ਘੱਟ ਹੁੰਦੇ ਹਨ। ਜੂਏਖ਼ਾਨੇ ਵਾਲੇ ਜਾਣਦੇ ਹਨ ਕਿ ਅਮੀਰੀ ਦੇ ਸੁਪਨੇ ਲੈਣ ਵਾਲੇ ਲੋਕ ਉਨ੍ਹਾਂ ਦੇ ਜੂਏਖ਼ਾਨਿਆਂ ਵਿਚ ਆ ਕੇ ਥੱਬਿਆਂ ਦੇ ਥੱਬੇ ਪੈਸੇ ਬਾਜ਼ੀ ʼਤੇ ਲਾਉਣਗੇ। ਜੂਆ ਇਨਸਾਨ ਅੰਦਰ ਲਾਲਚੀ ਬਣਨ ਅਤੇ ਮਿਹਨਤ ਕੀਤੇ ਬਿਨਾਂ ਪੈਸਾ ਕਮਾਉਣ ਦੀ ਲਾਲਸਾ ਨੂੰ ਵਧਾਉਂਦਾ ਹੈ।

ਲੋਕ ਆਪਣੇ ਸੁਆਰਥ ਲਈ ਜੂਆ ਖੇਡਦੇ ਹਨ ਯਾਨੀ ਉਹ ਦੂਜਿਆਂ ਵੱਲੋਂ ਹਾਰਿਆ ਪੈਸਾ ਲੈਣ ਦੀ ਕੋਸ਼ਿਸ਼ ਕਰਦੇ ਹਨ। ਪਰ ਬਾਈਬਲ ਹੱਲਾਸ਼ੇਰੀ ਦਿੰਦੀ ਹੈ ਕਿ “ਹਰ ਕੋਈ ਆਪਣਾ ਹੀ ਫ਼ਾਇਦਾ ਨਾ ਸੋਚੇ, ਸਗੋਂ ਹਮੇਸ਼ਾ ਦੂਸਰਿਆਂ ਦੇ ਭਲੇ ਬਾਰੇ ਸੋਚੇ।” (1 ਕੁਰਿੰਥੀਆਂ 10:24) ਰੱਬ ਦਾ ਇਕ ਹੁਕਮ ਹੈ: ‘ਤੂੰ ਆਪਣੇ ਗਵਾਂਢੀ ਦੀ ਕਿਸੇ ਚੀਜ਼ ਦੀ ਲਾਲਸਾ ਨਾ ਕਰ।’ (ਕੂਚ 20:17) ਜੂਏਬਾਜ਼ ਦੇ ਦਿਲ ਵਿਚ ਇਹੀ ਹੁੰਦਾ ਹੈ ਕਿ ਦੂਜੇ ਹਾਰ ਜਾਣ ਤਾਂਕਿ ਉਸ ਨੂੰ ਫ਼ਾਇਦਾ ਹੋਵੇ।

ਬਾਈਬਲ ਕਿਸਮਤ ʼਤੇ ਭਰੋਸਾ ਰੱਖਣ ਤੋਂ ਵੀ ਚੇਤਾਵਨੀ ਦਿੰਦੀ ਹੈ। ਪੈਸੇ ਦਾਅ ʼਤੇ ਲਾ ਕੇ ਲੋਕ ਆਪਣੀ ਕਿਸਮਤ ਅਜ਼ਮਾਉਂਦੇ ਹਨ। ਪ੍ਰਾਚੀਨ ਇਜ਼ਰਾਈਲ ਵਿਚ ਕੁਝ ਲੋਕਾਂ ਨੇ ਪਰਮੇਸ਼ੁਰ ʼਤੇ ਨਿਹਚਾ ਕਰਨੀ ਛੱਡ ਦਿੱਤੀ ਸੀ ਅਤੇ ਉਹ ‘ਕਿਸਮਤ ਦੀ ਦੇਵੀ ਦੀ ਪੂਜਾ ਕਰਨ ਲੱਗ ਪਏ।’ ਕੀ ਪਰਮੇਸ਼ੁਰ ਲੋਕਾਂ ਨੂੰ ‘ਕਿਸਮਤ ਦੀ ਦੇਵੀ’ ਦੀ ਪੂਜਾ ਕਰਦੇ ਦੇਖ ਕੇ ਖ਼ੁਸ਼ ਹੋਇਆ ਸੀ? ਨਹੀਂ। ਪਰਮੇਸ਼ੁਰ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਮੇਰੀ ਅਵੱਗਿਆ ਕਰਕੇ ਬੁਰੇ ਕੰਮ ਕਰਨੇ ਹੀ ਪਸੰਦ ਕੀਤੇ ਹਨ।”—ਯਸਾਯਾਹ 65:11, 12, CL.

ਇਹ ਸੱਚ ਹੈ ਕਿ ਕੁਝ ਦੇਸ਼ਾਂ ਵਿਚ ਸਰਕਾਰ ਨੇ ਜੂਏ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਇਸ ਰਾਹੀਂ ਆਇਆ ਪੈਸਾ ਸਿੱਖਿਆ, ਕਿਸੇ ਇਲਾਕੇ ਦੀ ਆਰਥਿਕ ਤਰੱਕੀ ਅਤੇ ਜਨਤਾ ਦੀ ਭਲਾਈ ਦੇ ਹੋਰ ਕੰਮਾਂ ਵਿਚ ਇਸਤੇਮਾਲ ਕੀਤਾ ਜਾਂਦਾ ਹੈ। ਭਾਵੇਂ ਕਿ ਇਹ ਪੈਸਾ ਚੰਗੇ ਕੰਮਾਂ ਲਈ ਵਰਤਿਆ ਜਾਂਦਾ ਹੈ, ਪਰ ਇਹ ਹਕੀਕਤ ਨਹੀਂ ਬਦਲਦੀ ਕਿ ਇਹ ਪੈਸਾ ਕਿੱਥੋਂ ਆਇਆ ਹੈ। ਜੂਏ ਕਰਕੇ ਲੋਕ ਲਾਲਚੀ ਅਤੇ ਸੁਆਰਥੀ ਬਣਦੇ ਹਨ। ਨਾਲੇ ਇਹ ਉਨ੍ਹਾਂ ਵਿਚ ਬਿਨਾਂ ਕੋਈ ਕੰਮ ਕੀਤੇ ਅਮੀਰ ਬਣਨ ਦੀ ਲਾਲਸਾ ਪੈਦਾ ਕਰਦਾ ਹੈ।

‘ਤੂੰ ਆਪਣੇ ਗਵਾਂਢੀ ਦੀ ਕਿਸੇ ਚੀਜ਼ ਦੀ ਲਾਲਸਾ ਨਾ ਕਰ।’—ਕੂਚ 20:17.

ਜੂਏ ਦੇ ਬੁਰੇ ਅਸਰ

ਬਾਈਬਲ ਕੀ ਕਹਿੰਦੀ ਹੈ

ਬਾਈਬਲ ਚੇਤਾਵਨੀ ਦਿੰਦੀ ਹੈ ਕਿ “ਜਿਹੜੇ ਇਨਸਾਨ ਅਮੀਰ ਬਣਨ ਤੇ ਤੁਲੇ ਹੋਏ ਹਨ, ਉਹ ਪਰੀਖਿਆਵਾਂ ਅਤੇ ਫੰਦਿਆਂ ਵਿਚ ਅਤੇ ਬਹੁਤ ਸਾਰੀਆਂ ਮੂਰਖ ਤੇ ਨੁਕਸਾਨਦੇਹ ਇੱਛਾਵਾਂ ਦੇ ਵੱਸ ਵਿਚ ਪੈ ਜਾਂਦੇ ਹਨ ਜਿਹੜੀਆਂ ਉਨ੍ਹਾਂ ਨੂੰ ਵਿਨਾਸ਼ ਅਤੇ ਬਰਬਾਦੀ ਦੇ ਸਮੁੰਦਰ ਵਿਚ ਡੋਬ ਦਿੰਦੀਆਂ ਹਨ।” (1 ਤਿਮੋਥਿਉਸ 6:9) ਪੈਸੇ ਦੇ ਲਾਲਚ ਕਰਕੇ ਲੋਕ ਜੂਆ ਖੇਡਦੇ ਹਨ। ਲਾਲਚ ਦੇ ਅੰਜਾਮ ਬਹੁਤ ਬੁਰੇ ਨਿਕਲਦੇ ਹਨ ਜਿਸ ਕਾਰਨ ਬਾਈਬਲ “ਲੋਭ” ਨੂੰ ਉਨ੍ਹਾਂ ਕੰਮਾਂ ਦੀ ਲਿਸਟ ਵਿਚ ਸ਼ਾਮਲ ਕਰਦੀ ਹੈ। ਇਸ ਕਰਕੇ ਸਾਨੂੰ ਇਨ੍ਹਾਂ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ।—ਅਫ਼ਸੀਆਂ 5:3.

ਜੂਆ ਖੇਡਣ ਵਾਲਾ ਇਨਸਾਨ ਸੋਚਦਾ ਹੈ ਕਿ ਉਹ ਬਿਨਾਂ ਕੰਮ ਕੀਤੇ ਅਮੀਰ ਬਣ ਸਕਦਾ ਹੈ। ਪਰ ਜੂਆ ਪੈਸੇ ਲਈ ਪਿਆਰ ਵਧਾਉਂਦਾ ਹੈ ਅਤੇ ਬਾਈਬਲ ਇਸ ਪਿਆਰ ਨੂੰ “ਤਰ੍ਹਾਂ-ਤਰ੍ਹਾਂ ਦੀਆਂ ਬੁਰਾਈਆਂ ਦੀ ਜੜ੍ਹ” ਕਹਿੰਦੀ ਹੈ। ਕੁਝ ਲੋਕਾਂ ਨੂੰ ਪੈਸੇ ਤੋਂ ਸਿਵਾਇ ਹੋਰ ਕੁਝ ਨਹੀਂ ਸੁੱਝਦਾ ਜਿਸ ਕਰਕੇ ਉਹ ਚਿੰਤਾ ਵਿਚ ਡੁੱਬ ਜਾਂਦੇ ਹਨ ਅਤੇ ਉਨ੍ਹਾਂ ਦਾ ਪਰਮੇਸ਼ੁਰ ਨਾਲ ਰਿਸ਼ਤਾ ਕਮਜ਼ੋਰ ਹੋ ਜਾਂਦਾ ਹੈ। ਪੈਸੇ ਨਾਲ ਪਿਆਰ ਕਰਨ ਵਾਲੇ ਲੋਕਾਂ ਬਾਰੇ ਬਾਈਬਲ ਕਹਿੰਦੀ ਹੈ ਕਿ “ਉਨ੍ਹਾਂ ਨੇ ਆਪਣੇ ਆਪ ਨੂੰ ਬਹੁਤ ਸਾਰੇ ਦੁੱਖਾਂ ਦੇ ਤੀਰਾਂ ਨਾਲ ਵਿੰਨ੍ਹਿਆ ਹੈ।”—1 ਤਿਮੋਥਿਉਸ 6:10.

ਲਾਲਚੀ ਇਨਸਾਨਾਂ ਕੋਲ ਭਾਵੇਂ ਕਿੰਨਾ ਹੀ ਪੈਸਾ ਕਿਉਂ ਨਾ ਹੋਵੇ, ਉਹ ਕਦੇ ਵੀ ਸੰਤੁਸ਼ਟ ਨਹੀਂ ਹੁੰਦੇ। ਇਸ ਕਰਕੇ ਉਨ੍ਹਾਂ ਦੀ ਜ਼ਿੰਦਗੀ ਵਿਚ ਕੋਈ ਖ਼ੁਸ਼ੀ ਨਹੀਂ ਹੁੰਦੀ। ਬਾਈਬਲ ਕਹਿੰਦੀ ਹੈ: “ਜੋ ਚਾਂਦੀ ਨੂੰ ਲੋਚਦਾ ਹੈ ਸੋ ਚਾਂਦੀ ਨਾਲ ਨਾ ਰੱਜੇਗਾ, ਅਤੇ ਜਿਹੜਾ ਧਨ ਚਾਹੁੰਦਾ ਹੈ ਸੋ ਉਹ ਦੇ ਵਾਧੇ ਨਾਲ ਨਾ ਰੱਜੇਗਾ।”—ਉਪਦੇਸ਼ਕ ਦੀ ਪੋਥੀ 5:10.

ਸ਼ੌਂਕੀਆਂ ਤੌਰ ਤੇ ਜੂਆ ਖੇਡਣ ਵਾਲੇ ਕਰੋੜਾਂ ਲੋਕ ਹੁਣ ਇਸ ਦੇ ਜਾਲ਼ ਵਿਚ ਬੁਰੀ ਤਰ੍ਹਾਂ ਫਸ ਗਏ ਹਨ। ਇਹ ਸਮੱਸਿਆ ਪੂਰੀ ਦੁਨੀਆਂ ਵਿਚ ਫੈਲੀ ਹੋਈ ਹੈ ਅਤੇ ਸਰਵੇਖਣਾਂ ਮੁਤਾਬਕ ਇਕੱਲੇ ਅਮਰੀਕਾ ਵਿਚ ਹੀ ਲੱਖਾਂ ਲੋਕਾਂ ਨੂੰ ਇਸ ਦੀ ਲਤ ਲੱਗੀ ਹੋਈ ਹੈ।

ਇਕ ਕਹਾਵਤ ਕਹਿੰਦੀ ਹੈ: ‘ਬਿਨਾਂ ਮਿਹਨਤ ਕੀਤਿਆਂ ਪ੍ਰਾਪਤ ਕੀਤਾ ਧਨ, ਅੰਤ ਵਿਚ ਅਸੀਸ ਨਹੀਂ ਹੁੰਦਾ ਹੈ।’ (ਕਹਾਉਤਾਂ 20:21, CL) ਬਹੁਤ ਸਾਰੇ ਜੁਆਰੀਆਂ ਦਾ ਘਰ-ਬਾਰ ਤਬਾਹ ਹੋ ਚੁੱਕਾ ਹੈ ਜਾਂ ਇੱਥੋਂ ਤਕ ਕਿ ਉਨ੍ਹਾਂ ਦੇ ਸਿਰ ʼਤੇ ਕਰਜ਼ਾ ਚੜ੍ਹਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ ਤੇ ਉਹ ਆਪਣੇ ਦੋਸਤ ਵੀ ਗੁਆ ਬੈਠੇ ਹਨ। ਬਾਈਬਲ ਦੇ ਅਸੂਲਾਂ ਮੁਤਾਬਕ ਚੱਲ ਕੇ ਲੋਕ ਜੂਏ ਦੇ ਬੁਰੇ ਅਸਰਾਂ ਤੋਂ ਬਚ ਸਕਦੇ ਹਨ ਅਤੇ ਜ਼ਿੰਦਗੀ ਵਿਚ ਖ਼ੁਸ਼ੀ ਪਾ ਸਕਦੇ ਹਨ। (g15-E 03)

“ਜਿਹੜੇ ਇਨਸਾਨ ਅਮੀਰ ਬਣਨ ਤੇ ਤੁਲੇ ਹੋਏ ਹਨ, ਉਹ ਪਰੀਖਿਆਵਾਂ ਅਤੇ ਫੰਦਿਆਂ ਵਿਚ ਅਤੇ ਬਹੁਤ ਸਾਰੀਆਂ ਮੂਰਖ ਤੇ ਨੁਕਸਾਨਦੇਹ ਇੱਛਾਵਾਂ ਦੇ ਵੱਸ ਵਿਚ ਪੈ ਜਾਂਦੇ ਹਨ ਜਿਹੜੀਆਂ ਉਨ੍ਹਾਂ ਨੂੰ ਵਿਨਾਸ਼ ਅਤੇ ਬਰਬਾਦੀ ਦੇ ਸਮੁੰਦਰ ਵਿਚ ਡੋਬ ਦਿੰਦੀਆਂ ਹਨ।”—1 ਤਿਮੋਥਿਉਸ 6:9.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ