ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g16 ਨੰ. 4 ਸਫ਼ੇ 14-15
  • ਬਦਲਦੇ ਹਾਲਾਤਾਂ ਅਨੁਸਾਰ ਕਿਵੇਂ ਢਲ਼ੀਏ ਢਲ਼ੀਏ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਬਦਲਦੇ ਹਾਲਾਤਾਂ ਅਨੁਸਾਰ ਕਿਵੇਂ ਢਲ਼ੀਏ ਢਲ਼ੀਏ
  • ਜਾਗਰੂਕ ਬਣੋ!—2016
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਚੁਣੌਤੀ
  • ਤੁਹਾਨੂੰ ਕੀ ਪਤਾ ਹੋਣਾ ਚਾਹੀਦਾ
  • ਤੁਸੀਂ ਕੀ ਕਰ ਸਕਦੇ ਹੋ?
  • ਮੈਂ ਕਿੰਨਾ ਕੁ ਹਿੰਮਤੀ ਹਾਂ?
    ਨੌਜਵਾਨਾਂ ਦੇ ਸਵਾਲ
  • ਹਿੰਮਤੀ ਕਿਵੇਂ ਬਣੀਏ?
    ਜਾਗਰੂਕ ਬਣੋ!—2019
  • 1 ਕਿਉਂਕਿ ਹਾਲਾਤ ਬਦਲ ਜਾਂਦੇ ਹਨ
    ਜਾਗਰੂਕ ਬਣੋ!—2014
  • ਬਦਲਦੇ ਹਾਲਾਤਾਂ ਵਿਚ ਵੀ ਪਰਮੇਸ਼ੁਰ ਦੇ ਨੇੜੇ ਰਹੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2017
ਹੋਰ ਦੇਖੋ
ਜਾਗਰੂਕ ਬਣੋ!—2016
g16 ਨੰ. 4 ਸਫ਼ੇ 14-15
ਇਕ ਕੁੜੀ ਆਪਣੀ ਸਹੇਲੀ ਨੂੰ ਦੂਰ ਜਾਂਦਿਆਂ ਦੇਖ ਕੇ ਉਦਾਸ ਹੈ

ਪਰਿਵਾਰ ਦੀ ਮਦਦ ਲਈ | ਨੌਜਵਾਨ

ਬਦਲਦੇ ਹਾਲਾਤਾਂ ਅਨੁਸਾਰ ਕਿਵੇਂ ਢਲ਼ੀਏ ਢਲ਼ੀਏ

ਚੁਣੌਤੀ

  • ਤੁਹਾਡੇ ਪਿਤਾ ਜੀ ਦੀ ਨੌਕਰੀ ਕਰਕੇ ਤੁਹਾਡੇ ਪਰਿਵਾਰ ਨੂੰ ਦੂਜੀ ਜਗ੍ਹਾ ਜਾਣਾ ਪੈ ਰਿਹਾ ਹੈ।

  • ਤੁਹਾਡਾ ਪੱਕਾ ਦੋਸਤ ਤੁਹਾਡੇ ਤੋਂ ਕਿਤੇ ਦੂਰ ਜਾ ਰਿਹਾ ਹੈ।

  • ਤੁਹਾਡੇ ਵੱਡੇ ਭਰਾ ਜਾਂ ਭੈਣ ਦਾ ਵਿਆਹ ਹੋਣ ਕਰਕੇ ਉਸ ਨੂੰ ਘਰ ਛੱਡਣਾ ਪੈ ਰਿਹਾ ਹੈ।

ਤੁਸੀਂ ਇਨ੍ਹਾਂ ਬਦਲਦੇ ਹਾਲਾਤਾਂ ਅਨੁਸਾਰ ਕਿਵੇਂ ਢਲ਼ ਸਕਦੇ ਹੋ?

ਇਕ ਰੁੱਖ ਹਵਾ ਨਾਲ ਇਕ ਪਾਸੇ ਨੂੰ ਝੁਕਿਆ ਹੋਇਆ

ਜਿਹੜਾ ਦਰਖ਼ਤ ਹਵਾ ਦੇ ਰੁਖ ਮੁਤਾਬਕ ਝੁਕ ਜਾਂਦਾ ਹੈ, ਉਹ ਤੂਫ਼ਾਨ ਵੇਲੇ ਬਚਿਆ ਰਹਿੰਦਾ ਹੈ। ਉਸ ਦਰਖ਼ਤ ਵਾਂਗ ਤੁਸੀਂ ਵੀ ਬਦਲਦੇ ਹਾਲਾਤਾਂ ਮੁਤਾਬਕ ਢਲ਼ਣਾ ਸਿੱਖ ਸਕਦੇ ਹੋ ਜਿਨ੍ਹਾਂ ʼਤੇ ਤੁਹਾਡਾ ਜ਼ੋਰ ਨਹੀਂ ਚੱਲਦਾ। ਇਹ ਜਾਣਨ ਤੋਂ ਪਹਿਲਾਂ ਕਿ ਤੁਸੀਂ ਕਿਵੇਂ ਢਲ਼ ਸਕਦੇ ਹੋ, ਉਨ੍ਹਾਂ ਗੱਲਾਂ ਵੱਲ ਧਿਆਨ ਦਿਓ ਜੋ ਤੁਹਾਨੂੰ ਬਦਲਦੇ ਹਾਲਾਤਾਂ ਬਾਰੇ ਪਤਾ ਹੋਣੀਆਂ ਚਾਹੀਦੀਆਂ ਹਨ।

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ

ਹਾਲਾਤਾਂ ʼਤੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਬਾਈਬਲ ਇਨਸਾਨਾਂ ਬਾਰੇ ਇਕ ਸੱਚਾਈ ਦੱਸਦੀ ਹੈ: “ਹਰ ਕਿਸੇ ਉਤੇ ਬੁਰਾ ਸਮਾਂ ਆਉਂਦਾ ਹੈ।” (ਉਪਦੇਸ਼ਕ 9:11, CL) ਅੱਜ ਨਹੀਂ ਤਾਂ ਕੱਲ੍ਹ ਤੁਹਾਨੂੰ ਇਸ ਸੱਚਾਈ ਦਾ ਸਾਮ੍ਹਣਾ ਕਰਨਾ ਹੀ ਪਵੇਗਾ। ਬਿਨਾਂ ਸ਼ੱਕ, ਅਚਾਨਕ ਹੋਣ ਵਾਲੇ ਸਾਰੇ ਬਦਲਾਅ ਬੁਰੇ ਨਹੀਂ ਹੁੰਦੇ। ਪਹਿਲਾਂ-ਪਹਿਲਾਂ ਕੁਝ ਬਦਲਾਅ ਸ਼ਾਇਦ ਬੁਰੇ ਲੱਗਣ, ਪਰ ਬਾਅਦ ਵਿਚ ਸ਼ਾਇਦ ਸਾਨੂੰ ਉਨ੍ਹਾਂ ਦਾ ਫ਼ਾਇਦਾ ਹੋਵੇ। ਪਰ ਜ਼ਿਆਦਾਤਰ ਲੋਕ ਆਪਣੀ ਰੁਟੀਨ ਅਨੁਸਾਰ ਕੰਮ ਕਰ ਕੇ ਖ਼ੁਸ਼ ਰਹਿੰਦੇ ਹਨ, ਪਰ ਜਦੋਂ ਤਬਦੀਲੀ ਆਉਂਦੀ ਹੈ​—ਭਾਵੇਂ ਚੰਗੀ ਜਾਂ ਮਾੜੀ​—ਤਾਂ ਉਨ੍ਹਾਂ ਦੀ ਜ਼ਿੰਦਗੀ ਉਥਲ-ਪੁਥਲ ਹੋ ਜਾਂਦੀ ਹੈ।

ਤਬਦੀਲੀਆਂ ਖ਼ਾਸਕਰ ਅੱਲ੍ਹੜ ਉਮਰ ਦੇ ਬੱਚਿਆਂ ਲਈ ਚਿੰਤਾ ਦਾ ਵਿਸ਼ਾ। ਕਿਉਂ? ਅਮਰa ਨਾਂ ਦਾ ਨੌਜਵਾਨ ਕਹਿੰਦਾ ਹੈ: “ਤੁਹਾਡੇ ਅੰਦਰ ਪਹਿਲਾਂ ਹੀ ਬਹੁਤ ਸਾਰੀਆਂ ਤਬਦੀਲੀਆਂ ਹੋ ਰਹੀਆਂ ਹੁੰਦੀਆਂ ਹਨ। ਬਾਹਰਲੀਆਂ ਤਬਦੀਲੀਆਂ ਤੁਹਾਡੀ ਚਿੰਤਾ ਨੂੰ ਹੋਰ ਵਧਾ ਦਿੰਦੀਆਂ ਹਨ।”

ਇਕ ਹੋਰ ਕਾਰਨ: ਜਦੋਂ ਵੱਡਿਆਂ ਦਾ ਕੋਈ ਹਾਲਾਤ ਬਦਲਦਾ ਹੈ, ਤਾਂ ਉਹ ਆਪਣੇ ਤਜਰਬਿਆਂ ਤੋਂ ਦੇਖ ਸਕਦੇ ਹਨ ਕਿ ਉਨ੍ਹਾਂ ਨੇ ਪਹਿਲਾਂ ਕਿੱਦਾਂ ਇਸ ਤਰ੍ਹਾਂ ਦੇ ਹਾਲਾਤਾਂ ਦਾ ਸਾਮ੍ਹਣਾ ਕੀਤਾ ਸੀ। ਪਰ ਨੌਜਵਾਨਾਂ ਕੋਲ ਇੱਦਾਂ ਦਾ ਘੱਟ ਤਜਰਬਾ ਹੁੰਦਾ ਹੈ।

ਤੁਸੀਂ ਹਾਲਾਤਾਂ ਮੁਤਾਬਕ ਢਲ਼ਣਾ ਸਿੱਖ ਸਕਦੇ ਹੋ। ਹਿੰਮਤ ਨਾ ਹਾਰਨ ਵਾਲਾ ਇਨਸਾਨ ਆਪਣੀ ਮਾੜੀ ਹਾਲਤ ਵਿੱਚੋਂ ਉੱਭਰ ਆਉਂਦਾ ਹੈ ਜਾਂ ਹਾਲਾਤਾਂ ਮੁਤਾਬਕ ਢਲ਼ ਜਾਂਦਾ ਹੈ। ਇੱਦਾਂ ਦਾ ਇਨਸਾਨ ਨਵੇਂ ਪੈਦਾ ਹੋਏ ਹਾਲਾਤ ਨਾਲ ਨਾ ਸਿਰਫ਼ ਜੂਝਦਾ ਹੈ, ਸਗੋਂ ਇਹ ਵੀ ਦੇਖਦਾ ਹੈ ਕਿ ਇਸ ਮੁਸ਼ਕਲ ਹਾਲਾਤ ਤੋਂ ਉਸ ਨੂੰ ਫ਼ਾਇਦਾ ਕੀ ਹੋ ਸਕਦਾ ਹੈ। ਹਿੰਮਤ ਨਾ ਹਾਰਨ ਵਾਲੇ ਅੱਲ੍ਹੜ ਉਮਰ ਦੇ ਬੱਚੇ ਪਰੇਸ਼ਾਨ ਹੋਣ ਤੇ ਨਸ਼ਿਆਂ ਜਾਂ ਸ਼ਰਾਬ ਦਾ ਸਹਾਰਾ ਨਹੀਂ ਲੈਂਦੇ।

ਤੁਸੀਂ ਕੀ ਕਰ ਸਕਦੇ ਹੋ?

ਅਸਲੀਅਤ ਨੂੰ ਸਵੀਕਾਰੋ। ਬਿਨਾਂ ਸ਼ੱਕ ਤੁਸੀਂ ਜ਼ਿੰਦਗੀ ਆਪਣੇ ਮੁਤਾਬਕ ਚਲਾਉਣੀ ਚਾਹੁੰਦੇ ਹੋ, ਪਰ ਇਹ ਮੁਮਕਿਨ ਨਹੀਂ ਹੈ। ਤੁਹਾਡੇ ਦੋਸਤ ਦੂਰ ਚਲੇ ਜਾਂਦੇ ਹਨ ਜਾਂ ਵਿਆਹ ਕਰਾ ਲੈਂਦੇ ਹਨ; ਭੈਣ-ਭਰਾ ਵੱਡੇ ਹੋ ਕੇ ਘਰੋਂ ਚਲੇ ਜਾਂਦੇ ਹਨ; ਹਾਲਾਤ ਬਦਲਣ ਕਰਕੇ ਸ਼ਾਇਦ ਤੁਹਾਡੇ ਪਰਿਵਾਰ ਨੂੰ ਆਪਣੇ ਦੋਸਤਾਂ-ਮਿੱਤਰਾਂ ਜਾਂ ਮਾਹੌਲ ਨੂੰ ਛੱਡ ਕੇ ਜਾਣਾ ਪਵੇ। ਇਸ ਲਈ ਨਿਰਾਸ਼ ਕਰਨ ਵਾਲੀਆਂ ਗੱਲਾਂ ਬਾਰੇ ਸੋਚੀ ਜਾਣ ਦੀ ਬਜਾਇ ਵਧੀਆ ਹੋਵੇਗਾ ਕਿ ਤੁਸੀਂ ਅਸਲੀਅਤ ਨੂੰ ਸਵੀਕਾਰੋ।​—ਬਾਈਬਲ ਦਾ ਅਸੂਲ: ਉਪਦੇਸ਼ਕ ਦੀ ਪੋਥੀ 7:10.

ਅਗਾਂਹ ਦੀ ਸੋਚੋ। ਪਿਛਲੀਆਂ ਗੱਲਾਂ ਬਾਰੇ ਸੋਚੀ ਜਾਣਾ ਇਸ ਤਰ੍ਹਾਂ ਹੈ ਜਿਵੇਂ ਡ੍ਰਾਈਵਰ ਸੜਕ ʼਤੇ ਕਾਰ ਚਲਾਉਂਦੇ ਵੇਲੇ ਸ਼ੀਸ਼ੇ ਵਿੱਚੋਂ ਪਿੱਛੇ ਦੇਖੀ ਜਾਵੇ। ਕਦੇ-ਕਦੇ ਪਿੱਛੇ ਦੇਖਣ ਨਾਲ ਫ਼ਾਇਦਾ ਹੁੰਦਾ ਹੈ, ਪਰ ਤੁਹਾਨੂੰ ਅੱਗੇ ਧਿਆਨ ਦੇਣ ਦੀ ਜ਼ਿਆਦਾ ਲੋੜ ਹੈ। ਬਦਲਦੇ ਹਾਲਾਤਾਂ ਬਾਰੇ ਵੀ ਇਹ ਗੱਲ ਸੱਚ ਹੈ। ਆਪਣੀਆਂ ਨਜ਼ਰਾਂ ਭਵਿੱਖ ʼਤੇ ਟਿਕਾਈ ਰੱਖਣ ਦੀ ਕੋਸ਼ਿਸ਼ ਕਰੋ। (ਕਹਾਉਤਾਂ 4:25) ਮਿਸਾਲ ਲਈ, ਤੁਸੀਂ ਅਗਲੇ ਮਹੀਨੇ ਜਾਂ 6 ਮਹੀਨਿਆਂ ਲਈ ਕਿਹੜਾ ਟੀਚਾ ਰੱਖ ਸਕਦੇ ਹੋ?

ਚੰਗੀਆਂ ਗੱਲਾਂ ʼਤੇ ਧਿਆਨ ਲਾਓ। ਲੌਰਾ ਨਾਂ ਦੀ ਕੁੜੀ ਕਹਿੰਦੀ ਹੈ: “ਤੁਹਾਡੇ ਰਵੱਈਏ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਹਿੰਮਤੀ ਹੋ ਕਿ ਨਹੀਂ। ਤੁਸੀਂ ਜਿਨ੍ਹਾਂ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹੋ, ਦੇਖੋ ਕਿ ਉਨ੍ਹਾਂ ਵਿਚ ਕਿਹੜੀ ਚੰਗੀ ਗੱਲ ਹੈ।” ਕੀ ਤੁਸੀਂ ਬਦਲੇ ਹਾਲਾਤ ਦਾ ਘੱਟੋ-ਘੱਟ ਇਕ ਫ਼ਾਇਦਾ ਦੇਖ ਸਕਦੇ ਹੋ?​—ਬਾਈਬਲ ਦਾ ਅਸੂਲ: ਉਪਦੇਸ਼ਕ 6:9, CL.

ਵਿਕਟੋਰੀਆ ਨਾਂ ਦੀ ਕੁੜੀ ਯਾਦ ਕਰਦੀ ਹੈ ਕਿ ਜਦੋਂ ਉਹ ਅੱਲ੍ਹੜ ਉਮਰ ਦੀ ਸੀ, ਤਾਂ ਉਸ ਦੇ ਸਾਰੇ ਦੋਸਤ ਕਿਸੇ ਹੋਰ ਜਗ੍ਹਾ ਜਾ ਕੇ ਰਹਿਣ ਲੱਗ ਪਏ। ਉਹ ਕਹਿੰਦੀ ਹੈ: “ਮੈਂ ਬਹੁਤ ਇਕੱਲੀ ਮਹਿਸੂਸ ਕਰਦੀ ਸੀ ਤੇ ਸੋਚਦੀ ਸੀ ਕਿ ਸਾਰਾ ਕੁਝ ਪਹਿਲਾਂ ਵਰਗਾ ਰਹਿੰਦਾ, ਤਾਂ ਕਿੰਨਾ ਚੰਗਾ ਹੁੰਦਾ। ਪਰ ਬੀਤੇ ਸਮੇਂ ਤੇ ਝਾਤ ਮਾਰਨ ਤੇ ਮੈਂ ਸੋਚਿਆ ਕਿ ਉਦੋਂ ਮੈਂ ਹਾਲੇ ਨਿਆਣੀ ਸੀ। ਮੈਨੂੰ ਅਹਿਸਾਸ ਹੋਇਆ ਕਿ ਵੱਡੇ ਹੋਣ ਦੇ ਨਾਲ-ਨਾਲ ਕੁਝ ਤਾਂ ਬਦਲਣਾ ਚਾਹੀਦਾ ਹੈ। ਫਿਰ ਮੈਨੂੰ ਲੱਗਾ ਕਿ ਮੈਂ ਹੋਰ ਨਵੇਂ ਦੋਸਤ ਬਣਾ ਸਕਦੀ ਹਾਂ ਜੋ ਮੇਰੇ ਨੇੜੇ-ਤੇੜੇ ਸਨ।”​—ਬਾਈਬਲ ਦਾ ਅਸੂਲ: ਕਹਾਉਤਾਂ 27:10.

ਪਿਛਲੀਆਂ ਗੱਲਾਂ ਬਾਰੇ ਸੋਚੀ ਜਾਣਾ ਇਸ ਤਰ੍ਹਾਂ ਹੈ ਜਿਵੇਂ ਕਾਰ ਚਲਾਉਂਦੇ ਵੇਲੇ ਸ਼ੀਸ਼ੇ ਵਿੱਚੋਂ ਪਿੱਛੇ ਦੇਖੀ ਜਾਣਾ

ਦੂਜਿਆਂ ਲਈ ਕੁਝ ਕਰੋ। ਬਾਈਬਲ ਕਹਿੰਦੀ ਹੈ: “ਤੁਸੀਂ ਆਪਣੇ ਬਾਰੇ ਹੀ ਨਾ ਸੋਚੋ, ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ।” (ਫ਼ਿਲਿੱਪੀਆਂ 2:4) ਜੇ ਤੁਸੀਂ ਦੂਜਿਆਂ ਦੀਆਂ ਸਮੱਸਿਆਵਾਂ ਹੱਲ ਕਰਨ ਵਿਚ ਉਨ੍ਹਾਂ ਦੀ ਮਦਦ ਕਰੋਗੇ, ਤਾਂ ਤੁਹਾਡੀ ਖ਼ੁਦ ਦੀ ਸਮੱਸਿਆ ਹੱਲ ਹੋ ਸਕਦੀ ਹੈ। 17 ਸਾਲਾਂ ਦੀ ਆਨਾ ਕਹਿੰਦੀ ਹੈ: “ਜਿੱਦਾਂ-ਜਿੱਦਾਂ ਮੈਂ ਵੱਡੀ ਹੋਈ, ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਉਦੋਂ ਬਹੁਤ ਚੰਗਾ ਲੱਗਦਾ ਸੀ ਜਦੋਂ ਮੈਂ ਕਿਸੇ ਅਜਿਹੇ ਵਿਅਕਤੀ ਦੀ ਮਦਦ ਕਰਦੀ ਸੀ ਜੋ ਮੇਰੇ ਵਰਗੇ ਹਾਲਾਤ ਜਾਂ ਇਸ ਤੋਂ ਵੀ ਬੁਰੇ ਹਾਲਾਤ ਵਿੱਚੋਂ ਗੁਜ਼ਰ ਰਿਹਾ ਹੁੰਦਾ ਸੀ!” ◼ (g16-E No. 4)

a ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।

ਮੁੱਖ ਹਵਾਲੇ

  • “ਇਹ ਨਾ ਆਖ ਜੋ ਪਿੱਛਲੇ ਦਿਨ ਏਹਨਾਂ ਨਾਲੋਂ ਕਿੱਕਰ ਚੰਗੇ ਸਨ?”​—ਉਪਦੇਸ਼ਕ ਦੀ ਪੋਥੀ 7:10.

  • “ਜਿੰਨਾ ਕਿਸੇ ਕੋਲ ਹੈ, ਉਸ ਉਤੇ ਸੰਤੋਖ ਕਰਨਾ ਭਲਾ ਹੈ ਅਤੇ ਹਰ ਚੀਜ਼ ਦੀ ਇੱਛਾ ਰੱਖਣ ਦਾ ਕੋਈ ਲਾਭ ਨਹੀਂ ਹੈ।”​—ਉਪਦੇਸ਼ਕ 6:9, CL.

  • “ਦੂਰ ਦੇ ਭਰਾ ਨਾਲੋਂ ਨੇੜੇ ਦਾ ਗੁਆਂਢੀ ਚੰਗਾ ਹੈ।”​—ਕਹਾਉਤਾਂ 27:10.

ਹੁਆਨ

ਹੁਆਨ

“ਨੌਜਵਾਨ ਆਪਣੇ ਹਾਲਾਤ ਦੀ ਜਾਂਚ ਕਰ ਕੇ ਆਪਣੇ ਵਿਚ ਧੀਰਜ ਪੈਦਾ ਕਰ ਸਕਦੇ ਹਨ ਅਤੇ ਸਮਝ ਸਕਦੇ ਹਨ ਕਿ ਜ਼ਿੰਦਗੀ ਵਿਚ ਹਾਲਾਤ ਤਾਂ ਬਦਲਦੇ ਹੀ ਰਹਿਣਗੇ। ਜਿੰਨਾ ਜਲਦੀ ਇਕ ਇਨਸਾਨ ਅਸਲੀਅਤ ਸਵੀਕਾਰੇਗਾ, ਉੱਨਾ ਜਲਦੀ ਉਸ ਲਈ ਜ਼ਿੰਦਗੀ ਵਿਚ ਅੱਗੇ ਵਧਣਾ ਸੌਖਾ ਹੋਵੇਗਾ। ਹਾਲਾਤ ਤਾਂ ਸੁਧਰ ਹੀ ਜਾਂਦੇ ਹਨ।”

ਕਾਰੀਸਾ

ਕਾਰੀਸਾ

“ਜਦੋਂ ਮੁਸ਼ਕਲ ਹੱਲ ਹੋ ਜਾਂਦੀ ਹੈ, ਤਾਂ ਮੈਂ ਉਸ ਬਾਰੇ ਸੋਚਦੀ ਨਹੀਂ ਰਹਿੰਦੀ। ਜ਼ਿੰਦਗੀ ਵਿਚ ਹੋਰ ਵੀ ਚੁਣੌਤੀਆਂ ਆਉਣਗੀਆਂ ਜਿਨ੍ਹਾਂ ਦਾ ਸਾਮ੍ਹਣਾ ਕਰਨ ਲਈ ਮੈਂ ਤਿਆਰ ਹੁੰਦੀ ਹਾਂ। ਮੇਰੇ ਖ਼ਿਆਲ ਨਾਲ ਹਿੰਮਤ ਨਾ ਹਾਰਨ ਦਾ ਮਤਲਬ ਹੈ ਕਿ ਪਿੱਛੇ ਮੁੜ ਕੇ ਦੇਖਣ ਦੀ ਬਜਾਇ ਅੱਗੇ ਵਧੀਏ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ