ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g17 ਨੰ. 1 ਸਫ਼ੇ 4-6
  • ਬਾਈਬਲ ਜਾਦੂਗਰੀ ਬਾਰੇ ਕੀ ਕਹਿੰਦੀ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਬਾਈਬਲ ਜਾਦੂਗਰੀ ਬਾਰੇ ਕੀ ਕਹਿੰਦੀ ਹੈ?
  • ਜਾਗਰੂਕ ਬਣੋ!—2017
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਘਿਣਾਉਣੀ ਸ਼ੁਰੂਆਤ
  • ਕੀ ਜਾਦੂਗਰੀ ਦੇਖਣ ਜਾਂ ਕਰਨ ਵਿਚ ਕੋਈ ਖ਼ਰਾਬੀ ਹੈ?
    ਨੌਜਵਾਨਾਂ ਦੇ ਸਵਾਲ
  • ਦੁਸ਼ਟ ਦੂਤਾਂ ਨਾਲ ਲੜਨ ਲਈ ਯਹੋਵਾਹ ਤੋਂ ਮਦਦ ਲਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
  • ਦੁਸ਼ਟ ਆਤਮਾਵਾਂ ਸ਼ਕਤੀਸ਼ਾਲੀ ਹਨ
    ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ
  • ਦੁਸ਼ਟ ਆਤਮਿਕ ਸ਼ਕਤੀਆਂ ਦਾ ਵਿਰੋਧ ਕਰੋ
    ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ
ਹੋਰ ਦੇਖੋ
ਜਾਗਰੂਕ ਬਣੋ!—2017
g17 ਨੰ. 1 ਸਫ਼ੇ 4-6
ਇਕ ਜੋੜਾ ਟੀ.ਵੀ ’ਤੇ ਭੂਤਾਂ ਵਾਲੀਆਂ ਫ਼ਿਲਮਾਂ ਦੀਆਂ ਮਸ਼ਹੂਰੀ ਦੇਖਦਾ ਹੋਇਆ

ਭਾਵੇਂ ਕਿ ਮਨੋਰੰਜਨ ਜਗਤ ਵਿਚ ਜਾਦੂਗਰੀ ਨੂੰ ਬੜੇ ਹੀ ਦਿਲਚਸਪ ਢੰਗ ਨਾਲ ਦਿਖਾਇਆ ਜਾਂਦਾ ਹੈ, ਪਰ ਸਾਨੂੰ ਇਸ ਨਾਲ ਜੁੜੇ ਖ਼ਤਰਿਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ

ਮੁੱਖ ਪੰਨੇ ਤੋਂ | ਅਲੌਕਿਕ ਸ਼ਕਤੀਆਂ ਪਿੱਛੇ ਕਿਸ ਦਾ ਹੱਥ ਹੈ?

ਬਾਈਬਲ ਜਾਦੂਗਰੀ ਬਾਰੇ ਕੀ ਕਹਿੰਦੀ ਹੈ?

ਬਹੁਤ ਸਾਰੇ ਲੋਕ ਅਲੌਕਿਕ ਸ਼ਕਤੀਆਂ ਜਾਂ ਜਾਦੂਗਰੀ ਦੀਆਂ ਗੱਲਾਂ ਜਾਂ ਕੰਮਾਂ ʼਤੇ ਵਿਸ਼ਵਾਸ ਨਹੀਂ ਕਰਦੇ ਅਤੇ ਸੋਚਦੇ ਹਨ ਕਿ ਇਹ ਮਨਘੜਤ ਜਾਂ ਫ਼ਿਲਮਾਂ ਦੇ ਲਿਖਾਰੀਆਂ ਦੀ ਕਲਪਨਾ ਹੈ। ਪਰ ਬਾਈਬਲ ਦੇ ਇਸ ਬਾਰੇ ਅਲੱਗ ਵਿਚਾਰ ਹਨ। ਇਹ ਜਾਦੂਗਰੀ ਬਾਰੇ ਸਾਫ਼-ਸਾਫ਼ ਚੇਤਾਵਨੀ ਦਿੰਦੀ ਹੈ। ਮਿਸਾਲ ਲਈ, ਬਿਵਸਥਾ ਸਾਰ 18:10-13 ਵਿਚ ਲਿਖਿਆ ਹੈ: ‘ਤੁਹਾਡੇ ਵਿੱਚ ਕੋਈ ਨਾ ਪਾਇਆ ਜਾਵੇ ਜਿਹੜਾ ਫ਼ਾਲ ਪਾਉਣ ਵਾਲਾ, ਮਹੂਰਤ ਵੇਖਣ ਵਾਲਾ, ਮੰਤਰੀ ਯਾ ਜਾਦੂਗਰ। ਝਾੜਾ ਫੂਕੀ ਕਰਨ ਵਾਲਾ, ਜਿੰਨਾਂ ਤੋਂ ਪੁੱਛਾਂ ਲੈਣ ਵਾਲਾ, ਦਿਓਆਂ ਦਾ ਯਾਰ ਯਾ ਭੂਤਣਿਆਂ ਦਾ ਕੱਢਣ ਵਾਲਾ।’ ਕਿਉਂ? ਆਇਤ ਅੱਗੇ ਦੱਸਦੀ ਹੈ: ‘ਕਿਉਂ ਜੋ ਜਿਹੜਾ ਏਹ ਕੰਮ ਕਰੇ ਉਹ ਯਹੋਵਾਹ ਅੱਗੇ ਘਿਣਾਉਣਾ ਹੈ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਸੰਪੂਰਨ ਹੋਵੋ।’

ਬਾਈਬਲ ਹਰ ਤਰ੍ਹਾਂ ਦੀ ਜਾਦੂਗਰੀ ਬਾਰੇ ਸਖ਼ਤ ਚੇਤਾਵਨੀ ਕਿਉਂ ਦਿੰਦੀ ਹੈ?

ਘਿਣਾਉਣੀ ਸ਼ੁਰੂਆਤ

ਬਾਈਬਲ ਦੱਸਦੀ ਹੈ ਕਿ ਧਰਤੀ ਬਣਾਉਣ ਤੋਂ ਬਹੁਤ ਚਿਰ ਪਹਿਲਾਂ ਪਰਮੇਸ਼ੁਰ ਨੇ ਲੱਖਾਂ-ਕਰੋੜਾਂ ਦੂਤ ਬਣਾਏ। (ਅੱਯੂਬ 38:4, 7; ਪ੍ਰਕਾਸ਼ ਦੀ ਕਿਤਾਬ 5:11) ਹਰ ਦੂਤ ਨੂੰ ਆਜ਼ਾਦ ਮਰਜ਼ੀ ਯਾਨੀ ਸਹੀ-ਗ਼ਲਤ ਪਛਾਣਨ ਦੀ ਕਾਬਲੀਅਤ ਦਿੱਤੀ ਗਈ। ਕੁਝ ਦੂਤਾਂ ਨੇ ਪਰਮੇਸ਼ੁਰ ਖ਼ਿਲਾਫ਼ ਬਗਾਵਤ ਕੀਤੀ। ਉਹ ਸਵਰਗ ਵਿੱਚੋਂ ਆਪਣੀਆਂ ਪਦਵੀਆਂ ਛੱਡ ਕੇ ਧਰਤੀ ʼਤੇ ਆ ਗਏ ਜਿੱਥੇ ਉਨ੍ਹਾਂ ਨੇ ਮੁਸੀਬਤਾਂ ਲਿਆਂਦੀਆਂ। ਨਤੀਜੇ ਵਜੋਂ, ਧਰਤੀ ‘ਜ਼ੁਲਮ ਨਾਲ ਭਰ ਗਈ।’​—ਉਤਪਤ 6:2-5, 11; ਯਹੂਦਾਹ 6.

ਬਾਈਬਲ ਦੱਸਦੀ ਹੈ ਕਿ ਦੁਸ਼ਟ ਦੂਤਾਂ ਨੇ ਲੋਕਾਂ ʼਤੇ ਆਪਣਾ ਪ੍ਰਭਾਵ ਪਾ ਕੇ ਉਨ੍ਹਾਂ ਨੂੰ ਗੁਮਰਾਹ ਕੀਤਾ। (ਪ੍ਰਕਾਸ਼ ਦੀ ਕਿਤਾਬ 12:9) ਉਨ੍ਹਾਂ ਨੇ ਤਾਂ ਇਨਸਾਨਾਂ ਦੀ ਭਵਿੱਖ ਜਾਣਨ ਦੀ ਇੱਛਾ ਦਾ ਨਾਜਾਇਜ਼ ਫ਼ਾਇਦਾ ਵੀ ਉਠਾਇਆ।​—1 ਸਮੂਏਲ 28:5, 7; 1 ਤਿਮੋਥਿਉਸ 4:1.

ਇੱਦਾਂ ਲੱਗ ਸਕਦਾ ਹੈ ਕਿ ਕੁਝ ਅਲੌਕਿਕ ਸ਼ਕਤੀਆਂ ਲੋਕਾਂ ਦੀ ਮਦਦ ਕਰ ਰਹੀਆਂ ਹਨ। (2 ਕੁਰਿੰਥੀਆਂ 11:14) ਪਰ ਸੱਚ ਤਾਂ ਇਹ ਹੈ ਕਿ ਦੁਸ਼ਟ ਦੂਤ ਲੋਕਾਂ ਦੇ ਮਨ ਦੀਆਂ ਅੱਖਾਂ ਅੰਨ੍ਹੀਆਂ ਕਰ ਰਹੇ ਹਨ ਤਾਂਕਿ ਉਹ ਪਰਮੇਸ਼ੁਰ ਬਾਰੇ ਸੱਚਾਈ ਨਾ ਜਾਣ ਸਕਣ।​—2 ਕੁਰਿੰਥੀਆਂ 4:4.

ਇਸ ਲਈ ਬਾਈਬਲ ਅਨੁਸਾਰ ਦੁਸ਼ਟ ਦੂਤਾਂ ਨਾਲ ਕਿਸੇ ਵੀ ਤਰ੍ਹਾਂ ਦਾ ਸੰਬੰਧ ਰੱਖਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਜਦੋਂ ਯਿਸੂ ਬਾਰੇ ਸਿੱਖ ਰਹੇ ਲੋਕਾਂ ਨੂੰ ਇਨ੍ਹਾਂ ਕੰਮਾਂ ਦੀ ਸੱਚਾਈ ਬਾਰੇ ਦੱਸਿਆ ਗਿਆ, ਤਾਂ “ਉਨ੍ਹਾਂ ਨੇ ਆਪਣੀਆਂ ਜਾਦੂਗਰੀ ਦੀਆਂ ਕਿਤਾਬਾਂ ਇਕੱਠੀਆਂ ਕਰ ਕੇ ਸਾਰਿਆਂ ਸਾਮ੍ਹਣੇ ਸਾੜ ਦਿੱਤੀਆਂ” ਭਾਵੇਂ ਕਿ ਇਨ੍ਹਾਂ ਦਾ ਮੁੱਲ ਬਹੁਤ ਜ਼ਿਆਦਾ ਸੀ।​—ਰਸੂਲਾਂ ਦੇ ਕੰਮ 19:19.

ਇਕ ਕੁੜੀ ਅਲੌਕਿਕ ਸ਼ਕਤੀਆਂ ਵਾਲੀ ਕਿਤਾਬ ਪੜ੍ਹਦੀ ਹੋਈ

“ਟੈਲੀਵਿਯਨ, ਫ਼ਿਲਮਾਂ ਅਤੇ ਕਿਤਾਬਾਂ ਵਿਚ ਜਾਦੂਗਰਨੀਆਂ ਨੂੰ ਬੜੇ ਹੀ ਵਧੀਆ ਤਰੀਕੇ ਨਾਲ ਪੇਸ਼ ਕਰਨ ਕਰਕੇ ਸ਼ਾਇਦ ਨੌਜਵਾਨ ਕੁੜੀਆਂ ਦਾ ਜਾਦੂਗਰੀ ʼਤੇ ਭਰੋਸਾ ਵਧਣ ਲੱਗਾ ਹੈ।”​—Gallup Youth Survey, 2014

ਉਨ੍ਹਾਂ ਵਾਂਗ ਅੱਜ ਵੀ ਬਹੁਤ ਸਾਰਿਆਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਨਾ ਤਾਂ ਇਸ ਤਰ੍ਹਾਂ ਦੇ ਕੰਮ ਕਰਨਗੇ ਅਤੇ ਨਾ ਹੀ ਇਸ ਤਰ੍ਹਾਂ ਦਾ ਮਨੋਰੰਜਨ ਕਰਨਗੇ ਜਿਸ ਵਿਚ ਜਾਦੂਗਰੀ ਸ਼ਾਮਲ ਹੈ। ਮਿਸਾਲ ਲਈ, 12 ਸਾਲ ਦੀ ਉਮਰ ਵਿਚ ਮਾਰੀਆa ਨੂੰ ਲੱਗਦਾ ਸੀ ਕਿ ਉਸ ਕੋਲ ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਜਾਂ ਖ਼ਤਰਿਆਂ ਬਾਰੇ ਦੱਸਣ ਦੀ ਤਾਕਤ ਸੀ। ਉਹ ਆਪਣੇ ਨਾਲ ਪੜ੍ਹਨ ਵਾਲਿਆਂ ਲਈ ਟੈਰੋ ਕਾਰਡ ਪੜ੍ਹਦੀ ਸੀ। ਉਸ ਦੀਆਂ ਦੱਸੀਆਂ ਗੱਲਾਂ ਸੱਚ ਹੋਣ ਕਰਕੇ ਉਹ ਹੋਰ ਜ਼ਿਆਦਾ ਜਾਦੂਗਰੀ ਵਿਚ ਹਿੱਸਾ ਲੈਣ ਲੱਗੀ।

ਮਾਰੀਆ ਨੂੰ ਲੱਗਦਾ ਸੀ ਕਿ ਰੱਬ ਨੇ ਇਹ ਤਾਕਤ ਉਸ ਨੂੰ ਲੋਕਾਂ ਦੀ ਮਦਦ ਕਰਨ ਲਈ ਦਿੱਤੀ ਸੀ। ਉਹ ਦੱਸਦੀ ਹੈ: “ਪਰ ਕੋਈ ਚੀਜ਼ ਮੈਨੂੰ ਤੰਗ ਕਰ ਰਹੀ ਸੀ। ਮੈਂ ਦੂਸਰਿਆਂ ਲਈ ਤਾਂ ਕਾਰਡ ਪੜ੍ਹ ਸਕਦੀ ਸੀ, ਪਰ ਆਪਣੇ ਲਈ ਨਹੀਂ ਭਾਵੇਂ ਕਿ ਮੈਂ ਵੀ ਆਪਣਾ ਭਵਿੱਖ ਜਾਣਨਾ ਚਾਹੁੰਦੀ ਸੀ।”

ਮਾਰੀਆ ਦੇ ਮਨ ਵਿਚ ਬਹੁਤ ਸਾਰੇ ਸਵਾਲ ਸਨ। ਇਸ ਲਈ ਉਸ ਨੇ ਰੱਬ ਨੂੰ ਪ੍ਰਾਰਥਨਾ ਕੀਤੀ। ਫਿਰ ਕੁਝ ਚਿਰ ਬਾਅਦ ਉਸ ਨੂੰ ਯਹੋਵਾਹ ਦੇ ਗਵਾਹ ਮਿਲੇ ਅਤੇ ਉਸ ਨੇ ਬਾਈਬਲ ਬਾਰੇ ਸਿੱਖਣਾ ਸ਼ੁਰੂ ਕਰ ਦਿੱਤਾ। ਮਾਰੀਆ ਨੇ ਬਾਈਬਲ ਤੋਂ ਸਿੱਖਿਆ ਕਿ ਉਸ ਦੀ ਭਵਿੱਖ ਬਾਰੇ ਦੱਸਣ ਦੀ ਕਾਬਲੀਅਤ ਰੱਬ ਵੱਲੋਂ ਨਹੀਂ ਸੀ। ਉਸ ਨੇ ਇਹ ਵੀ ਸਿੱਖਿਆ ਕਿ ਜੋ ਰੱਬ ਨਾਲ ਦੋਸਤੀ ਕਰਨੀ ਚਾਹੁੰਦੇ ਹਨ, ਉਨ੍ਹਾਂ ਨੂੰ ਜਾਦੂਗਰੀ ਨਾਲ ਜੁੜੀ ਹਰ ਚੀਜ਼ ਸੁੱਟ ਦੇਣੀ ਚਾਹੀਦੀ ਹੈ। (1 ਕੁਰਿੰਥੀਆਂ 10:21) ਫਿਰ ਕੀ ਹੋਇਆ? ਮਾਰੀਆ ਨੇ ਜਾਦੂਗਰੀ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਅਤੇ ਕਿਤਾਬਾਂ ਸੁੱਟ ਦਿੱਤੀਆਂ। ਹੁਣ ਮਾਰੀਆ ਬਾਈਬਲ ਵਿੱਚੋਂ ਸਿੱਖੀਆਂ ਗੱਲਾਂ ਦੂਸਰਿਆਂ ਨੂੰ ਵੀ ਦੱਸਦੀ ਹੈ।

ਨੌਜਵਾਨ ਹੁੰਦਿਆਂ ਮਾਈਕਲ ਨੂੰ ਉਹ ਨਾਵਲ ਪੜ੍ਹਨ ਦਾ ਸ਼ੌਕ ਸੀ ਜਿਨ੍ਹਾਂ ਵਿਚ ਅਲੌਕਿਕ ਸ਼ਕਤੀਆਂ ਬਾਰੇ ਦੱਸਿਆ ਹੁੰਦਾ ਸੀ। ਉਹ ਕਹਿੰਦਾ ਹੈ: “ਮੈਨੂੰ ਮੇਰੀ ਉਮਰ ਦੇ ਉਨ੍ਹਾਂ ਐਕਟਰਾਂ ਬਾਰੇ ਜਾਣਨਾ ਬਹੁਤ ਵਧੀਆ ਲੱਗਦਾ ਸੀ ਜੋ ਕਾਲਪਨਿਕ ਦੁਨੀਆਂ ਵਿਚ ਜਾਂਦੇ ਸਨ।” ਹੌਲੀ-ਹੌਲੀ ਮਾਈਕਲ ਜਾਦੂਗਰੀ ਵਾਲੀਆਂ ਕਿਤਾਬਾਂ ਪੜ੍ਹਨ ਦਾ ਆਦੀ ਹੋ ਗਿਆ। ਮਾਈਕਲ ਦੱਸਦਾ ਹੈ: “ਮੇਰੀ ਇੱਛਾ ਵਧਦੀ ਗਈ ਜਿਸ ਕਰਕੇ ਮੈਂ ਜਾਦੂਗਰੀ ਵਾਲੀਆਂ ਕਿਤਾਬਾਂ ਪੜ੍ਹਨ ਅਤੇ ਫ਼ਿਲਮਾਂ ਦੇਖਣ ਲੱਗ ਪਿਆ।”

ਪਰ ਬਾਈਬਲ ਦੀ ਸਟੱਡੀ ਕਰ ਕੇ ਮਾਈਕਲ ਨੂੰ ਪਤਾ ਲੱਗਾ ਕਿ ਉਸ ਨੂੰ ਧਿਆਨ ਦੇਣ ਦੀ ਲੋੜ ਸੀ ਕਿ ਉਹ ਕੀ ਪੜ੍ਹ ਰਿਹਾ ਸੀ। ਉਹ ਕਹਿੰਦਾ ਹੈ: “ਮੇਰੇ ਕੋਲ ਜਾਦੂਗਰੀ ਨਾਲ ਜੁੜੀਆਂ ਜਿੰਨੀਆਂ ਵੀ ਚੀਜ਼ਾਂ ਸਨ, ਮੈਂ ਉਨ੍ਹਾਂ ਦੀ ਇਕ ਲਿਸਟ ਬਣਾਈ ਅਤੇ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਸੁੱਟ ਦਿੱਤਾ। ਮੈਂ ਇਕ ਜ਼ਰੂਰੀ ਸਬਕ ਸਿੱਖਿਆ। ਬਾਈਬਲ ਵਿਚ 1 ਕੁਰਿੰਥੀਆਂ 10:31 ਵਿਚ ਲਿਖਿਆ ਹੈ: ‘ਸਾਰਾ ਕੁਝ ਪਰਮੇਸ਼ੁਰ ਦੀ ਮਹਿਮਾ ਲਈ ਕਰੋ।’ ਹੁਣ ਮੈਂ ਆਪਣੇ ਆਪ ਨੂੰ ਪੁੱਛਦਾ ਹਾਂ ਕਿ ‘ਮੈਂ ਜੋ ਵੀ ਪੜ੍ਹ ਰਿਹਾ ਹਾਂ, ਕੀ ਉਸ ਨਾਲ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ?’ ਜੇ ਨਹੀਂ, ਤਾਂ ਮੈਂ ਇਸ ਨੂੰ ਨਹੀਂ ਪੜ੍ਹਦਾ।”

ਇਕ ਕੁੜੀ jw.org ਵੈੱਬਸਾਈਟ ਦੇਖਦੀ ਹੋਈ

ਸੱਚ-ਮੁੱਚ ਬਾਈਬਲ ਦੀ ਤੁਲਨਾ ਦੀਪਕ ਨਾਲ ਕਰਨੀ ਬਿਲਕੁਲ ਸਹੀ ਹੈ। ਇਹੀ ਇਕ ਕਿਤਾਬ ਹੈ ਜੋ ਜਾਦੂਗਰੀ ਦਾ ਸੱਚ ਸਾਮ੍ਹਣੇ ਲੈ ਕੇ ਆਉਂਦੀ ਹੈ। (ਜ਼ਬੂਰਾਂ ਦੀ ਪੋਥੀ 119:105) ਇਸ ਦੇ ਨਾਲ-ਨਾਲ, ਇਹ ਹੋਰ ਵੀ ਬਹੁਤ ਕੁਝ ਦੱਸਦੀ ਹੈ। ਇਸ ਵਿਚ ਸ਼ਾਨਦਾਰ ਵਾਅਦਾ ਕੀਤਾ ਗਿਆ ਹੈ ਕਿ ਬਹੁਤ ਛੇਤੀ ਦੁਨੀਆਂ ʼਤੇ ਦੁਸ਼ਟ ਦੂਤਾਂ ਦਾ ਸਾਇਆ ਨਹੀਂ ਹੋਵੇਗਾ। ਇਸ ਕਰਕੇ ਇਨਸਾਨਾਂ ਨੂੰ ਬਹੁਤ ਫ਼ਾਇਦਾ ਹੋਵੇਗਾ। ਮਿਸਾਲ ਲਈ, ਜ਼ਬੂਰਾਂ ਦੀ ਪੋਥੀ 37:10, 11 ਵਿਚ ਲਿਖਿਆ ਹੈ: “ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ, ਤੂੰ ਉਸ ਦੀ ਠੌਰ ਨੂੰ ਗੌਹ ਨਾਲ ਵੇਖੇਂਗਾ, ਪਰ ਉਹ ਕਿਤੇ ਨਾ ਹੋਵੇਗਾ। ਪਰ ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।”

a ਇਸ ਲੇਖ ਵਿਚ ਨਾਂ ਬਦਲੇ ਗਏ ਹਨ।

ਜਾਦੂਗਰੀ ਕੀ ਹੈ?

ਜਾਦੂਗਰੀ ਵਿਚ ਦਿਲਚਸਪੀ ਲੈਣ ਵਿਚ ਕਾਫ਼ੀ ਕੁਝ ਸ਼ਾਮਲ ਹੈ, ਜਿਵੇਂ ਭਵਿੱਖ ਦੇਖਣਾ, ਜਾਦੂ-ਟੂਣੇ ਕਰਨੇ, ਚੇਲੇ-ਚਾਂਟਿਆਂ ਕੋਲ ਜਾਣਾ ਅਤੇ ਭੂਤ ਕੱਢਣੇ। ਦੁਨੀਆਂ ਦੇ ਕਈ ਹਿੱਸਿਆਂ ਵਿਚ ਲੋਕ ਚੇਲੇ-ਚਾਂਟਿਆਂ ਦੀ ਮਦਦ ਜਾਂ ਹੋਰ ਕਿਸੇ ਤਰੀਕੇ ਨਾਲ ਦੁਸ਼ਟ ਦੂਤਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਬਹੁਤ ਸਾਰੇ ਲੋਕ ਭਵਿੱਖ ਜਾਣਨ ਲਈ ਟੇਵੇ ਲਾਉਂਦੇ ਹਨ। ਉਹ ਗ੍ਰਹਿ ਦੇਖਦੇ ਹਨ, ਫਾਲ ਪਾਉਂਦੇ ਹਨ, ਕ੍ਰਿਸਟਲ ਬਾਲ ਵਿੱਚੋਂ ਦੇਖਦੇ ਹਨ ਅਤੇ ਦੂਸਰਿਆਂ ਦਾ ਜਾਂ ਆਪਣਾ ਹੱਥ ਦੇਖਦੇ ਹਨ।

ਕਿਤਾਬਾਂ, ਰਸਾਲਿਆਂ ਅਤੇ ਫ਼ਿਲਮਾਂ ਵਿਚ ਦਿਖਾਇਆ ਜਾਂਦਾ ਹੈ ਕਿ ਜਾਦੂਗਰੀ ਕਰਨ ਵਿਚ ਕੋਈ ਖ਼ਤਰਾ ਨਹੀਂ ਹੈ ਅਤੇ ਇਸ ਰਾਹੀਂ ਲੋਕਾਂ ਦਾ ਧਿਆਨ ਜਾਦੂਗਰੀ ਵੱਲ ਖਿੱਚਿਆ ਜਾਂਦਾ ਹੈ। ਕਈ ਮਾਹਰ ਦੱਸਦੇ ਹਨ ਕਿ ਟੀ. ਵੀ. ਪ੍ਰੋਗ੍ਰਾਮਾਂ ਅਤੇ ਫ਼ਿਲਮਾਂ ਵਿਚ ਜਾਦੂਗਰੀ ਨੂੰ ਜਿਸ ਤਰੀਕੇ ਨਾਲ ਦਿਖਾਇਆ ਜਾਂਦਾ ਹੈ, ਉਸ ਦਾ ਲੋਕਾਂ ਦੇ ਵਿਸ਼ਵਾਸਾਂ ʼਤੇ ਗਹਿਰਾ ਅਸਰ ਪੈਂਦਾ ਹੈ।

ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?

ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ 10ਵਾਂ ਅਧਿਆਇ ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ ਅਤੇ ਤੁਸੀਂ ਇਹ ਕਿਤਾਬ www.jw.org/pa ਤੋਂ ਡਾਊਨਲੋਡ ਕਰ ਸਕਦੇ ਹੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ