ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g17 ਨੰ. 3 ਸਫ਼ਾ 8
  • ਕਮਾਲ ਦਾ ਸਮੁੰਦਰੀ ਪੰਛੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕਮਾਲ ਦਾ ਸਮੁੰਦਰੀ ਪੰਛੀ
  • ਜਾਗਰੂਕ ਬਣੋ!—2017
  • ਮਿਲਦੀ-ਜੁਲਦੀ ਜਾਣਕਾਰੀ
  • ਵਿਸ਼ਾ-ਸੂਚੀ
    ਜਾਗਰੂਕ ਬਣੋ!—2017
  • ਜਦ ਪੰਛੀ ਇਮਾਰਤਾਂ ਵਿਚ ਜਾ ਵੱਜਦੇ ਹਨ
    ਜਾਗਰੂਕ ਬਣੋ!—2009
  • ਆਰਕਟਿਕ ਕਾਟੋ ਦਾ ਅਨੋਖਾ ਦਿਮਾਗ਼
    ਜਾਗਰੂਕ ਬਣੋ!—2013
ਜਾਗਰੂਕ ਬਣੋ!—2017
g17 ਨੰ. 3 ਸਫ਼ਾ 8
ਸਮੁੰਦਰੀ ਪੰਛੀ

ਕਮਾਲ ਦਾ ਸਮੁੰਦਰੀ ਪੰਛੀ

ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਸਮੁੰਦਰੀ ਪੰਛੀ ਆਰਕਟਿਕ ਤੋਂ ਐਂਟਾਰਕਟਿਕਾ ਮਹਾਂਦੀਪ ਤਕ ਜਾਣ ਅਤੇ ਫਿਰ ਵਾਪਸ ਆਉਣ ਲਈ 35,200 ਕਿਲੋਮੀਟਰ (22,000 ਮੀਲ) ਸਫ਼ਰ ਤੈਅ ਕਰਦੇ ਹਨ। ਪਰ ਹਾਲ ਹੀ ਦੇ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਇਹ ਪੰਛੀ ਇਸ ਤੋਂ ਵੀ ਕਿਤੇ ਜ਼ਿਆਦਾ ਲੰਬੀ ਦੂਰੀ ਤੈਅ ਕਰਦੇ ਹਨ।

ਅੰਧ ਮਹਾਂਸਾਗਰ ਦਾ ਰਸਤਾ ਤੈਅ ਕਰਦਿਆਂ ਸਮੁੰਦਰੀ ਪੰਛੀ ਦਾ ਸਫ਼ਰ

ਸਮੁੰਦਰੀ ਪੰਛੀ ਸਿੱਧੇ ਰਾਹ ਥਾਣੀਂ ਨਹੀਂ ਆਉਂਦੇ ਜਿੱਦਾਂ ਤਸਵੀਰ ਵਿਚ ਦਿਖਾਇਆ ਗਿਆ ਹੈ

ਕਈ ਪੰਛੀਆਂ ਦੇ ਜਿਓਲੋਕੇਟਰ ਨਾਂ ਦੀ ਇਕ ਛੋਟੀ ਜਿਹੀ ਮਸ਼ੀਨ ਲਾਈ ਗਈ। ਇਸ ਦਾ ਭਾਰ ਲਗਭਗ ਪੈੱਨ ਦੇ ਖੋਲ ਜਿੰਨਾ ਹੁੰਦਾ ਹੈ। ਇਨ੍ਹਾਂ ਮਸ਼ੀਨਾਂ ਰਾਹੀਂ ਪਤਾ ਲੱਗਾ ਹੈ ਕਿ ਕੁਝ ਸਮੁੰਦਰੀ ਪੰਛੀ ਆਉਣ-ਜਾਣ ਲਈ ਲਗਭਗ 90,000 ਕਿਲੋਮੀਟਰ (56,000 ਮੀਲ) ਦੀ ਦੂਰੀ ਤੈਅ ਕਰਦੇ ਹਨ। ਇਹ ਪੰਛੀ ਸਭ ਤੋਂ ਜ਼ਿਆਦਾ ਸਫ਼ਰ ਕਰਦੇ ਹਨ। ਇਕ ਪੰਛੀ ਲਗਭਗ 96,000 ਕਿਲੋਮੀਟਰ (60,000 ਮੀਲ) ਉੱਡਦਾ ਹੈ! ਦੂਰੀ ਦਾ ਅੰਦਾਜ਼ਾ ਦੁਬਾਰਾ ਕਿਉਂ ਲਾਇਆ ਗਿਆ?

ਚਾਹੇ ਸਮੁੰਦਰੀ ਪੰਛੀ ਜਿੱਥੋਂ ਮਰਜ਼ੀ ਆਪਣਾ ਸਫ਼ਰ ਸ਼ੁਰੂ ਕਰਨ, ਪਰ ਇਹ ਸਿੱਧੇ ਰਾਹ ਥਾਣੀਂ ਨਹੀਂ ਆਉਂਦੇ। ਜਿੱਦਾਂ ਤਸਵੀਰ ਵਿਚ ਦਿਖਾਇਆ ਗਿਆ ਹੈ, ਅੰਧ ਮਹਾਂਸਾਗਰ ਦਾ ਸਫ਼ਰ ਤੈਅ ਕਰਦਿਆਂ ਐੱਸ (S) ਆਕਾਰ ਬਣਦਾ ਹੈ। ਕਿਉਂ? ਪੰਛੀ ਵਗਦੀ ਹਵਾ ਦਾ ਫ਼ਾਇਦਾ ਉਠਾਉਂਦੇ ਹਨ।

ਇਹ ਸਮੁੰਦਰੀ ਪੰਛੀ ਲਗਭਗ 30 ਸਾਲਾਂ ਦੀ ਉਮਰ ਦੌਰਾਨ 24 ਲੱਖ ਕਿਲੋਮੀਟਰ (15 ਲੱਖ ਮੀਲ) ਤੋਂ ਜ਼ਿਆਦਾ ਸਫ਼ਰ ਤੈਅ ਕਰਦੇ ਹਨ। ਇਹ ਤਿੰਨ-ਚਾਰ ਵਾਰ ਚੰਦ ʼਤੇ ਆਉਣ-ਜਾਣ ਦੇ ਬਰਾਬਰ ਹੈ। ਇਕ ਖੋਜਕਾਰ ਨੇ ਕਿਹਾ: “ਇਸ ਪੰਛੀ ਦਾ ਭਾਰ 100 ਗ੍ਰਾਮ [3.5 ਔਂਸ] ਤੋਂ ਥੋੜ੍ਹਾ ਜਿਹਾ ਜ਼ਿਆਦਾ ਹੈ, ਪਰ ਇਹ ਜੋ ਸਫ਼ਰ ਕਰਦਾ ਹੈ, ਉਹ ਚਕਰਾ ਦੇਣ ਵਾਲਾ ਹੈ।” ਇਸ ਤੋਂ ਇਲਾਵਾ, ਇਕ ਕਿਤਾਬ ਦੱਸਦੀ ਹੈ ਕਿ ਇਹ ਪੰਛੀ ਦੋ ਧਰੁਵਾਂ ʼਤੇ ਗਰਮੀਆਂ ਦਾ ਆਨੰਦ ਲੈਂਦੇ ਹਨ। ਇਸ ਕਰਕੇ ਇਹ ਪੰਛੀ “ਹਰ ਸਾਲ ਹੋਰ ਕਿਸੇ ਵੀ ਜੀਵ ਨਾਲੋਂ ਜ਼ਿਆਦਾ ਰੌਸ਼ਨੀ ਦੇਖਦੇ ਹਨ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ