ਪਰਿਵਾਰ ਲਈ ਹੋਰ ਮਦਦ
ਬਾਈਬਲ ਪਤੀ-ਪਤਨੀਆਂ, ਮਾਪਿਆਂ ਅਤੇ ਨੌਜਵਾਨਾਂ ਨੂੰ ਸਭ ਤੋਂ ਜ਼ਿਆਦਾ ਵਧੀਆ ਸਲਾਹ ਦਿੰਦੀ ਹੈ। ਇਸ ਦੇ ਅਸੂਲਾਂ ʼਤੇ ਚੱਲ ਕੇ ਇਕ ਵਿਅਕਤੀ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਵਿਚ ਸੁਧਾਰ ਕਰ ਸਕਦਾ ਹੈ ਅਤੇ ਸਹੀ ਫ਼ੈਸਲੇ ਕਰ ਸਕਦਾ ਹੈ।—ਕਹਾਉਤਾਂ 1:1-4.
ਬਾਈਬਲ ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਵੀ ਦਿੰਦੀ ਹੈ, ਜਿਵੇਂ:
ਜ਼ਿੰਦਗੀ ਦਾ ਕੀ ਮਕਸਦ ਹੈ?
ਕੀ ਰੱਬ ਸਾਨੂੰ ਦੁੱਖ ਦਿੰਦਾ ਹੈ?
ਮਰਨ ਤੋਂ ਬਾਅਦ ਸਾਨੂੰ ਕੀ ਹੁੰਦਾ ਹੈ?
ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਖ਼ੁਦ ਬਾਈਬਲ ਤੋਂ ਇਨ੍ਹਾਂ ਅਤੇ ਹੋਰ ਸਵਾਲਾਂ ਦੇ ਜਵਾਬ ਜਾਣੋ। ਬਾਈਬਲ ਕਿਉਂ ਪੜ੍ਹੀਏ? ਨਾਂ ਦਾ ਵੀਡੀਓ ਦੇਖੋ। www.jw.org/pa ʼਤੇ ਜਾਓ।