ਜਾਣ-ਪਛਾਣ
ਕਦੇ-ਨਾ-ਕਦੇ ਸਾਰਿਆਂ ਨੂੰ ਦੁੱਖਾਂ ਦੀ ਮਾਰ ਝੱਲਣੀ ਪੈਂਦੀ ਹੈ, ਜਿਵੇਂ ਕਿ ਬੀਮਾਰੀ, ਐਕਸੀਡੈਂਟ, ਕੁਦਰਤੀ ਆਫ਼ਤ ਜਾਂ ਹਿੰਸਾ।
ਲੋਕਾਂ ਦੇ ਮਨਾਂ ਵਿਚ ਸਵਾਲ ਖੜ੍ਹਾ ਹੁੰਦਾ ਹੈ, ‘ਇੱਦਾਂ ਕਿਉਂ ਹੁੰਦਾ ਹੈ?’
ਕੁਝ ਲੋਕ ਮੰਨਦੇ ਹਨ ਕਿ ਦੁੱਖ ਉਨ੍ਹਾਂ ਦੀ ਕਿਸਮਤ ਵਿਚ ਹੀ ਲਿਖੇ ਹੋਏ ਹਨ ਜਾਂ ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਉੱਤੇ ਉਨ੍ਹਾਂ ਦਾ ਕੋਈ ਵੱਸ ਨਹੀਂ ਚੱਲਦਾ।
ਹੋਰ ਲੋਕ ਕਰਮਾਂ ʼਤੇ ਵਿਸ਼ਵਾਸ ਕਰਦੇ ਹਨ। ਉਹ ਕਹਿੰਦੇ ਹਨ ਕਿ ਅਸੀਂ ਇਸ ਕਰਕੇ ਦੁੱਖ ਝੱਲਦੇ ਹਾਂ ਕਿਉਂਕਿ ਅਸੀਂ ਪਿਛਲੇ ਜਨਮ ਜਾਂ ਇਸ ਜਨਮ ਵਿਚ ਕੋਈ-ਨਾ-ਕੋਈ ਬੁਰਾ ਕੰਮ ਕੀਤਾ ਸੀ।
ਦੁੱਖਾਂ ਦੀ ਮਾਰ ਝੱਲਣ ਕਰਕੇ ਅਕਸਰ ਲੋਕਾਂ ਦੇ ਮਨਾਂ ਵਿਚ ਹੋਰ ਨਵੇਂ ਸਵਾਲ ਖੜ੍ਹੇ ਹੋ ਜਾਂਦੇ ਹਨ।