ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g20 ਨੰ. 2 ਸਫ਼ੇ 6-7
  • 1. ਕੀ ਰੱਬ ਸਾਡੇ ਦੁੱਖਾਂ ਲਈ ਜ਼ਿੰਮੇਵਾਰ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 1. ਕੀ ਰੱਬ ਸਾਡੇ ਦੁੱਖਾਂ ਲਈ ਜ਼ਿੰਮੇਵਾਰ ਹੈ?
  • ਜਾਗਰੂਕ ਬਣੋ!—2020
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਇਹ ਜਾਣਨਾ ਜ਼ਰੂਰੀ ਹੈ
  • ਇਸ ਬਾਰੇ ਸੋਚੋ
  • ਬਾਈਬਲ ਕੀ ਕਹਿੰਦੀ ਹੈ?
  • ਵਿਸ਼ਾ-ਸੂਚੀ
    ਜਾਗਰੂਕ ਬਣੋ!—2020
  • ਬਾਈਬਲ ਕੀ ਕਹਿੰਦੀ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2017
  • ਰੱਬ ਨੇ ਹਾਲੇ ਤਕ ਦੁੱਖਾਂ ਦਾ ਅੰਤ ਕਿਉਂ ਨਹੀਂ ਕੀਤਾ?
    ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
  • ਕੀ ਰੱਬ ਸਾਡੇ ʼਤੇ ਦੁੱਖ-ਤਕਲੀਫ਼ਾਂ ਲਿਆਉਂਦਾ ਹੈ?
    ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
ਹੋਰ ਦੇਖੋ
ਜਾਗਰੂਕ ਬਣੋ!—2020
g20 ਨੰ. 2 ਸਫ਼ੇ 6-7
ਚਰਚ ਵਿਚ ਇਕ ਪਾਦਰੀ ਹੱਥ ਵਿਚ ਬਾਈਬਲ ਲੈ ਕੇ ਸੋਗ ਮਨਾ ਰਹੇ ਲੋਕਾਂ ਨੂੰ ਉਪਦੇਸ਼ ਦਿੰਦਾ ਹੋਇਆ।

1. ਕੀ ਰੱਬ ਸਾਡੇ ਦੁੱਖਾਂ ਲਈ ਜ਼ਿੰਮੇਵਾਰ ਹੈ?

ਇਹ ਜਾਣਨਾ ਜ਼ਰੂਰੀ ਹੈ

ਬਹੁਤ ਸਾਰੇ ਲੋਕ ਦੁੱਖਾਂ ਲਈ ਰੱਬ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ, ਇਸ ਲਈ ਉਹ ਰੱਬ ਨੂੰ ਨਹੀਂ ਮੰਨਦੇ।

ਇਸ ਬਾਰੇ ਸੋਚੋ

ਬਹੁਤ ਸਾਰੇ ਧਾਰਮਿਕ ਆਗੂਆਂ ਨੇ ਸਿੱਧੇ ਤੌਰ ਤੇ ਜਾਂ ਘੁਮਾ-ਫਿਰਾ ਕੇ ਇਹੀ ਸਿਖਾਇਆ ਹੈ ਕਿ ਰੱਬ ਹੀ ਸਾਡੇ ਦੁੱਖਾਂ ਲਈ ਜ਼ਿੰਮੇਵਾਰ ਹੈ। ਮਿਸਾਲ ਲਈ, ਕਈ ਇਹ ਸਿਖਾਉਂਦੇ ਹਨ:

  • ਕੁਦਰਤੀ ਆਫ਼ਤਾਂ ਰੱਬ ਵੱਲੋਂ ਸਜ਼ਾ ਹਨ।

  • ਬੱਚੇ ਇਸ ਕਰਕੇ ਮਰਦੇ ਹਨ ਕਿਉਂਕਿ ਰੱਬ ਨੂੰ ਸਵਰਗ ਵਿਚ ਹੋਰ ਦੂਤਾਂ ਦੀ ਲੋੜ ਹੈ।

  • ਰੱਬ ਯੁੱਧਾਂ ਵਿਚ ਪੱਖ ਲੈਂਦਾ ਹੈ ਜਿਨ੍ਹਾਂ ਕਰਕੇ ਬਹੁਤ ਸਾਰੇ ਦੁੱਖ ਆਉਂਦੇ ਹਨ।

ਪਰ ਕੀ ਇੱਦਾਂ ਹੋ ਸਕਦਾ ਕਿ ਧਾਰਮਿਕ ਆਗੂਆਂ ਨੇ ਰੱਬ ਬਾਰੇ ਗ਼ਲਤ ਸਿਖਾਇਆ ਹੋਵੇ? ਕਿਤੇ ਰੱਬ ਨੇ ਇਨ੍ਹਾਂ ਨੂੰ ਰੱਦਿਆ ਤਾਂ ਨਹੀਂ?

ਹੋਰ ਜਾਣੋ

jw.org/pa ʼਤੇ ਬਾਈਬਲ ਕਿਉਂ ਪੜ੍ਹੀਏ? ਨਾਂ ਦੀ ਵੀਡੀਓ ਦੇਖੋ।

ਬਾਈਬਲ ਕੀ ਕਹਿੰਦੀ ਹੈ?

ਦੁੱਖਾਂ ਪਿੱਛੇ ਰੱਬ ਦਾ ਹੱਥ ਨਹੀਂ ਹੈ।

ਜੇ ਦੁੱਖਾਂ ਪਿੱਛੇ ਰੱਬ ਦਾ ਹੱਥ ਹੈ, ਤਾਂ ਇਹ ਗੱਲ ਬਾਈਬਲ ਵਿਚ ਦੱਸੇ ਉਸ ਦੇ ਗੁਣਾਂ ਨਾਲ ਬਿਲਕੁਲ ਮੇਲ ਨਹੀਂ ਖਾਂਦੀ। ਮਿਸਾਲ ਲਈ:

“[ਰੱਬ] ਦੇ ਸਾਰੇ ਮਾਰਗ ਨਿਆਉਂ ਦੇ ਹਨ। . . . ਉਹ ਧਰਮੀ ਅਤੇ ਸਚਿਆਰ ਹੈ।”—ਬਿਵਸਥਾ ਸਾਰ 32:4.

“ਏਹ ਪਰਮੇਸ਼ੁਰ ਤੋਂ ਦੂਰ ਹੋਵੇ ਕਿ ਉਹ ਦੁਸ਼ਟਪੁਣਾ ਕਰੇ, ਨਾਲੇ ਸਰਬ ਸ਼ਕਤੀਮਾਨ ਤੋਂ ਕਿ ਉਹ ਬੁਰਿਆਈ ਕਰੇ!”—ਅੱਯੂਬ 34:10.

“ਨਾ ਹੀ ਸਰਬ ਸ਼ਕਤੀਮਾਨ ਪੁੱਠੇ ਨਿਆਉਂ ਕਰੂ।”—ਅੱਯੂਬ 34:12.

ਰੱਬ ਉਨ੍ਹਾਂ ਧਰਮਾਂ ਨੂੰ ਠੁਕਰਾਉਂਦਾ ਹੈ ਜੋ ਉਸ ਬਾਰੇ ਗ਼ਲਤ ਸਿਖਾਉਂਦੇ ਹਨ।

ਇਨ੍ਹਾਂ ਵਿਚ ਉਹ ਧਰਮ ਸ਼ਾਮਲ ਹਨ ਜੋ ਸਿਖਾਉਂਦੇ ਹਨ ਕਿ ਦੁੱਖਾਂ ਪਿੱਛੇ ਰੱਬ ਦਾ ਹੱਥ ਹੈ ਅਤੇ ਜਿਹੜੇ ਯੁੱਧਾਂ ਵਿਚ ਹਿੱਸਾ ਲੈਂਦੇ ਤੇ ਹਿੰਸਾ ਕਰਦੇ ਹਨ।

“ਨਬੀ ਮੇਰਾ [ਯਾਨੀ ਰੱਬ ਦਾ] ਨਾਮ ਲੈ ਕੇ ਝੂਠੇ ਅਗੰਮ ਵਾਕ ਕਰਦੇ ਹਨ। ਨਾ ਮੈਂ ਓਹਨਾਂ ਨੂੰ ਘੱਲਿਆ, ਨਾ ਓਹਨਾਂ ਨੂੰ ਹੁਕਮ ਦਿੱਤਾ, ਨਾ ਮੈਂ ਓਹਨਾਂ ਨਾਲ ਬੋਲਿਆ। ਓਹ ਤੁਹਾਡੇ ਲਈ ਝੂਠੇ ਦਰਸ਼ਣ . . . ਅਤੇ ਆਪਣੇ ਦਿਲ ਦੇ ਛਲ ਨਾਲ ਅਗੰਮ ਵਾਕ ਕਰਦੇ ਹਨ।”—ਯਿਰਮਿਯਾਹ 14:14.

ਯਿਸੂ ਨੇ ਧਰਮਾਂ ਵਿਚ ਹੁੰਦੇ ਪਖੰਡ ਦੀ ਨਿੰਦਿਆ ਕੀਤੀ।

“ਹਰ ਕੋਈ ਜੋ ਮੈਨੂੰ ‘ਪ੍ਰਭੂ, ਪ੍ਰਭੂ’ ਕਹਿੰਦਾ ਹੈ, ਸਵਰਗ ਦੇ ਰਾਜ ਵਿਚ ਨਹੀਂ ਜਾਵੇਗਾ, ਸਗੋਂ ਉਹੀ ਜਾਵੇਗਾ ਜਿਹੜਾ ਮੇਰੇ ਸਵਰਗੀ ਪਿਤਾ ਦੀ ਇੱਛਾ ਪੂਰੀ ਕਰਦਾ ਹੈ। ਉਸ ਦਿਨ ਬਹੁਤ ਸਾਰੇ ਲੋਕ ਮੈਨੂੰ ਕਹਿਣਗੇ: ‘ਪ੍ਰਭੂ, ਪ੍ਰਭੂ, ਕੀ ਅਸੀਂ ਤੇਰਾ ਨਾਂ ਲੈ ਕੇ ਭਵਿੱਖਬਾਣੀਆਂ ਨਹੀਂ ਕੀਤੀਆਂ ਤੇ ਤੇਰਾ ਨਾਂ ਲੈ ਕੇ ਲੋਕਾਂ ਵਿੱਚੋਂ ਦੁਸ਼ਟ ਦੂਤਾਂ ਨੂੰ ਨਹੀਂ ਕੱਢਿਆ ਤੇ ਤੇਰਾ ਨਾਂ ਲੈ ਕੇ ਕਈ ਕਰਾਮਾਤਾਂ ਨਹੀਂ ਕੀਤੀਆਂ?’ ਪਰ ਮੈਂ ਉਨ੍ਹਾਂ ਨੂੰ ਸਾਫ਼-ਸਾਫ਼ ਕਹਾਂਗਾ: ਮੈਂ ਤੁਹਾਨੂੰ ਨਹੀਂ ਜਾਣਦਾ! ਓਏ ਬੁਰੇ ਕੰਮ ਕਰਨ ਵਾਲਿਓ, ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾਓ!”—ਮੱਤੀ 7:21-23.

ਕੀ ਰੱਬ ਸਾਡੇ ਦੁੱਖਾਂ ਲਈ ਜ਼ਿੰਮੇਵਾਰ ਹੈ?

ਮੰਨ ਲਓ ਕਿ ਇਕ ਪਿਤਾ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਲਈ ਸਾਰਾ ਕੁਝ ਕਰਦਾ ਹੈ। ਪਰ ਅੱਗੇ ਜਾ ਕੇ ਉਸ ਦਾ ਮੁੰਡਾ ਮਨ-ਮਰਜ਼ੀਆਂ ਕਰਦਾ, ਘਰ ਛੱਡ ਕੇ ਚਲਾ ਜਾਂਦਾ ਅਤੇ ਗ਼ਲਤ ਜ਼ਿੰਦਗੀ ਜੀਉਣ ਲੱਗ ਪੈਂਦਾ ਹੈ। ਕੀ ਅਸੀਂ ਕਹਾਂਗੇ ਕਿ ਪਿਤਾ ਆਪਣੇ ਮੁੰਡੇ ਦੇ ਇਸ ਚਾਲ-ਚਲਣ ਲਈ ਜ਼ਿੰਮੇਵਾਰ ਹੈ? ਕੀ ਮੁੰਡਾ ਆਪਣੇ ਬੁਰੇ ਕੰਮਾਂ ਦੇ ਨਤੀਜਿਆਂ ਲਈ ਆਪਣੇ ਪਿਤਾ ਨੂੰ ਜ਼ਿੰਮੇਵਾਰ ਠਹਿਰਾ ਸਕਦਾ? ਇਸੇ ਤਰ੍ਹਾਂ ਅਸੀਂ ਵੀ ਰੱਬ ਨੂੰ ਆਪਣੇ ਦੁੱਖਾਂ ਲਈ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ।

ਪਰ ਕੀ ਇਸ ਦਾ ਇਹ ਮਤਲਬ ਹੈ ਕਿ ਇਨਸਾਨ ਦੁੱਖਾਂ ਲਈ ਖ਼ੁਦ ਜ਼ਿੰਮੇਵਾਰ ਹਨ?

ਸਵਾਲ 2 ਦੇਖੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ