ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g20 ਨੰ. 2 ਸਫ਼ੇ 8-9
  • 2. ਕੀ ਇਨਸਾਨ ਆਪਣੇ ਦੁੱਖਾਂ ਲਈ ਖ਼ੁਦ ਜ਼ਿੰਮੇਵਾਰ ਹਨ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 2. ਕੀ ਇਨਸਾਨ ਆਪਣੇ ਦੁੱਖਾਂ ਲਈ ਖ਼ੁਦ ਜ਼ਿੰਮੇਵਾਰ ਹਨ?
  • ਜਾਗਰੂਕ ਬਣੋ!—2020
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਇਹ ਜਾਣਨਾ ਜ਼ਰੂਰੀ ਹੈ
  • ਇਸ ਬਾਰੇ ਸੋਚੋ
  • ਬਾਈਬਲ ਕੀ ਕਹਿੰਦੀ ਹੈ?
  • ਬਾਈਬਲ ਕੀ ਕਹਿੰਦੀ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2017
  • ਵਿਸ਼ਾ-ਸੂਚੀ
    ਜਾਗਰੂਕ ਬਣੋ!—2020
  • ਦੁਨੀਆਂ ਵਿਚ ਇੰਨੇ ਦੁੱਖ ਕਿਉਂ ਹਨ?
    ਜਾਗਰੂਕ ਬਣੋ!—2012
  • 4. ਕੀ ਅਸੀਂ ਦੁੱਖ ਸਹਿਣ ਲਈ ਹੀ ਪੈਦਾ ਹੋਏ ਹਾਂ?
    ਜਾਗਰੂਕ ਬਣੋ!—2020
ਹੋਰ ਦੇਖੋ
ਜਾਗਰੂਕ ਬਣੋ!—2020
g20 ਨੰ. 2 ਸਫ਼ੇ 8-9
ਇਕ ਆਦਮੀ ਕਮਰੇ ਵਿਚ ਬੈਠਾ ਹੋਇਆ, ਉਸ ਨੇ ਸਿਗਰਟ ਅਤੇ ਬੀਅਰ ਦੀ ਬੋਤਲ ਫੜੀ ਹੋਈ।

2. ਕੀ ਇਨਸਾਨ ਆਪਣੇ ਦੁੱਖਾਂ ਲਈ ਖ਼ੁਦ ਜ਼ਿੰਮੇਵਾਰ ਹਨ?

ਇਹ ਜਾਣਨਾ ਜ਼ਰੂਰੀ ਹੈ

ਜੇ ਇਸ ਸਵਾਲ ਦਾ ਜਵਾਬ ਹਾਂ ਵਿਚ ਹੈ, ਤਾਂ ਸ਼ਾਇਦ ਇਨਸਾਨ ਦੁੱਖਾਂ ਨੂੰ ਖ਼ੁਦ ਘਟਾ ਸਕਦੇ ਹਨ।

ਇਸ ਬਾਰੇ ਸੋਚੋ

ਇਨਸਾਨ ਕਿਸ ਹੱਦ ਤਕ ਅੱਗੇ ਦੱਸੇ ਦੁੱਖਾਂ ਲਈ ਜ਼ਿੰਮੇਵਾਰ ਹਨ?

  • ਮੁੱਠੀ ਦਾ ਨਿਸ਼ਾਨ, ਬਦਸਲੂਕੀ ਨੂੰ ਦਰਸਾਉਂਦਾ ਹੋਇਆ।

    ਬਦਸਲੂਕੀ।

    ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਮਾਨ ਮੁਤਾਬਕ 4 ਵਿਅਕਤੀਆਂ ਵਿੱਚੋਂ 1 ਨੂੰ ਬਚਪਨ ਵਿਚ ਬਹੁਤ ਜ਼ਿਆਦਾ ਮਾਰਿਆ-ਕੁੱਟਿਆ ਗਿਆ ਹੈ ਅਤੇ 3 ਔਰਤਾਂ ਵਿੱਚੋਂ 1 ਨੂੰ ਜ਼ਿੰਦਗੀ ਵਿਚ ਕਦੇ-ਨਾ-ਕਦੇ ਮਾਰਿਆ-ਕੁੱਟਿਆ ਗਿਆ ਜਾਂ ਉਹ ਬਦਫ਼ੈਲੀ (ਜਾਂ ਦੋਵਾਂ) ਦਾ ਸ਼ਿਕਾਰ ਹੋਈ ਹੈ।

  • ਕਬਰ ਦਾ ਨਿਸ਼ਾਨ, ਕਬਰਸਤਾਨ ਨੂੰ ਦਰਸਾਉਂਦਾ ਹੋਇਆ।

    ਪਿਆਰਿਆਂ ਦੀ ਮੌਤ ਦਾ ਗਮ।

    WHO ਦੁਆਰਾ ਛਾਪੇ 2018 ਦੇ ਵਿਸ਼ਵ ਸਿਹਤ ਦੇ ਅੰਕੜਿਆਂ ਮੁਤਾਬਕ, “ਸਾਲ 2016 ਵਿਚ ਪੂਰੀ ਦੁਨੀਆਂ ਵਿਚ ਲਗਭਗ 4,77,000 ਕਤਲ ਹੋਏ।” ਇਸ ਤੋਂ ਇਲਾਵਾ, ਇਸੇ ਸਾਲ ਤਕਰੀਬਨ 1,80,000 ਲੋਕ ਯੁੱਧਾਂ ਅਤੇ ਲੜਾਈਆਂ ਵਿਚ ਮਾਰੇ ਗਏ ਸਨ।

  • ਈ. ਸੀ. ਜੀ. ਦਾ ਨਿਸ਼ਾਨ, ਬੀਮਾਰੀਆਂ ਨੂੰ ਦਰਸਾਉਂਦਾ ਹੋਇਆ।

    ਸਿਹਤ ਸਮੱਸਿਆਵਾਂ।

    ਲੇਖਕਾ ਫਰੈਨ ਸਮਿਥ ਨੇ ਇਕ ਰਸਾਲੇ ਵਿਚ ਲਿਖਿਆ: “ਇਕ ਅਰਬ ਤੋਂ ਜ਼ਿਆਦਾ ਲੋਕ ਸਿਗਰਟਨੋਸ਼ੀ ਅਤੇ ਤਮਾਖੂ ਦੇ ਸੇਵਨ ਕਰਕੇ ਪੰਜ ਸਭ ਤੋਂ ਜਾਨਲੇਵਾ ਬੀਮਾਰੀਆਂ ਦੇ ਸ਼ਿਕਾਰ ਹੁੰਦੇ ਹਨ, ਜਿਵੇਂ ਕਿ ਦਿਲ ਦੇ ਰੋਗ, ਸਟ੍ਰੋਕ, ਸਾਹ ਦੇ ਰੋਗ, ਦਮਾ ਅਤੇ ਫੇਫੜਿਆਂ ਦਾ ਕੈਂਸਰ।”—National Geographic.

  • ਤੱਕੜੀ ਦਾ ਨਿਸ਼ਾਨ, ਸਮਾਜਕ ਭੇਦ-ਭਾਵ ਨੂੰ ਦਰਸਾਉਂਦਾ ਹੋਇਆ।

    ਸਮਾਜਕ ਅਸਮਾਨਤਾ।

    ਮਨੋਵਿਗਿਆਨੀ ਜੇਅ ਵਾਟਸ ਦੱਸਦਾ ਹੈ: “ਗ਼ਰੀਬੀ, ਸਮਾਜਕ ਰੁਤਬੇ, ਜਾਤੀਵਾਦ, ਆਦਮੀ-ਔਰਤ ਵਿਚ ਫ਼ਰਕ, ਸਭਿਆਚਾਰਕ ਭੇਦ-ਭਾਵ ਦਾ ਸਾਮ੍ਹਣਾ ਕਰਨ ਕਰਕੇ ਅਤੇ ਆਪਣਾ ਘਰ-ਬਾਰ ਛੱਡਣ ਲਈ ਮਜਬੂਰ ਹੋਣ ਕਰਕੇ ਲੋਕਾਂ ਨੂੰ ਤਣਾਅ, ਨਿਰਾਸ਼ਾ, ਡਿਪਰੈਸ਼ਨ ਤੇ ਡਰ ਵਰਗੀਆਂ ਭਾਵਨਾਵਾਂ ਨਾਲ ਜੂਝਣਾ ਪੈਂਦਾ ਹੈ।”

    ਹੋਰ ਜਾਣੋ

    jw.org/pa ʼਤੇ ਰੱਬ ਨੇ ਧਰਤੀ ਕਿਉਂ ਬਣਾਈ? ਨਾਂ ਦੀ ਵੀਡੀਓ ਦੇਖੋ।

ਬਾਈਬਲ ਕੀ ਕਹਿੰਦੀ ਹੈ?

ਉਹੀ ਆਦਮੀ ਹਸਪਤਾਲ ਦੇ ਬੈੱਡ ʼਤੇ ਪਿਆ ਹੋਇਆ। ਉਸ ਦੀ ਪਤਨੀ ਡਾਕਟਰ ਤੋਂ ਉਸ ਬਾਰੇ ਬੁਰੀ ਖ਼ਬਰ ਸੁਣ ਕੇ ਪਰੇਸ਼ਾਨ ਹੁੰਦੀ ਹੋਈ।

ਇਨਸਾਨ ਜ਼ਿਆਦਾਤਰ ਦੁੱਖਾਂ ਲਈ ਖ਼ੁਦ ਜ਼ਿੰਮੇਵਾਰ ਹਨ।

ਜ਼ਿਆਦਾਤਰ ਦੁੱਖਾਂ ਪਿੱਛੇ ਮਾੜੀਆਂ ਸਰਕਾਰਾਂ ਦਾ ਹੱਥ ਹੈ। ਇਹ ਲੋਕਾਂ ਦੀ ਸੇਵਾ ਕਰਨ ਦਾ ਦਾਅਵਾ ਤਾਂ ਕਰਦੀਆਂ ਹਨ, ਪਰ ਅਸਲ ਵਿਚ ਇਨ੍ਹਾਂ ਨੇ ਹੀ ਲੋਕਾਂ ਦਾ ਜੀਣਾ ਔਖਾ ਕੀਤਾ ਹੈ।

“ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।”—ਉਪਦੇਸ਼ਕ ਦੀ ਪੋਥੀ 8:9.

ਦੁੱਖਾਂ ਨੂੰ ਘਟਾਇਆ ਜਾ ਸਕਦਾ ਹੈ।

ਬਾਈਬਲ ਦੇ ਅਸੂਲਾਂ ʼਤੇ ਚੱਲ ਕੇ ਚੰਗੀ ਸਿਹਤ ਅਤੇ ਦੂਜਿਆਂ ਨਾਲ ਵਧੀਆ ਰਿਸ਼ਤੇ ਬਣਦੇ ਹਨ।

“ਸ਼ਾਂਤ ਮਨ ਸਰੀਰ ਦਾ ਜੀਉਣ ਹੈ, ਪਰ ਖ਼ੁਣਸ ਹੱਡੀਆਂ ਦਾ ਸਾੜ ਹੈ।”—ਕਹਾਉਤਾਂ 14:30.

“ਹਰ ਤਰ੍ਹਾਂ ਦਾ ਵੈਰ, ਗੁੱਸਾ, ਕ੍ਰੋਧ, ਚੀਕ-ਚਿਹਾੜਾ ਤੇ ਗਾਲ਼ੀ-ਗਲੋਚ ਕਰਨੋਂ ਹਟ ਜਾਓ, ਨਾਲੇ ਹਰ ਤਰ੍ਹਾਂ ਦੀ ਬੁਰਾਈ ਨੂੰ ਆਪਣੇ ਤੋਂ ਦੂਰ ਕਰੋ।”—ਅਫ਼ਸੀਆਂ 4:31.

ਕੀ ਇਨਸਾਨ ਆਪਣੇ ਦੁੱਖਾਂ ਲਈ ਖ਼ੁਦ ਜ਼ਿੰਮੇਵਾਰ ਹਨ?

ਬਾਈਬਲ ਕਹਿੰਦੀ ਹੈ: “ਇਨਸਾਨ ਜੋ ਬੀਜਦਾ ਹੈ, ਉਹੀ ਵੱਢਦਾ ਹੈ।” (ਗਲਾਤੀਆਂ 6:7) ਕੁਝ ਦੁੱਖ ਸਾਡੇ ਆਪਣੇ ਫ਼ੈਸਲਿਆਂ ਕਰਕੇ ਆਉਂਦੇ ਹਨ। ਇਸੇ ਕਰਕੇ ਡਾਕਟਰ ਲੋਕਾਂ ਨੂੰ ਸਿਗਰਟ ਪੀਣ ਵਰਗੀਆਂ ਮਾੜੀਆਂ ਆਦਤਾਂ ਛੱਡਣ, ਵਧੀਆ ਭੋਜਨ ਖਾਣ ਅਤੇ ਕਸਰਤ ਕਰਨ ਦੀ ਹੱਲਾਸ਼ੇਰੀ ਦਿੰਦੇ ਹਨ। ਫਿਰ ਵੀ ਇਹ ਕਹਿਣਾ ਸਹੀ ਨਹੀਂ ਹੋਵੇਗਾ ਕਿ ਸਾਰੇ ਦੁੱਖਾਂ ਲਈ ਸਿਰਫ਼ ਇਨਸਾਨ ਹੀ ਜ਼ਿੰਮੇਵਾਰ ਹਨ। ਬਹੁਤ ਸਾਰੇ ਲੋਕ ਬਿਨਾਂ ਕਿਸੇ ਕਸੂਰ ਦੇ ਐਕਸੀਡੈਂਟ, ਆਫ਼ਤਾਂ ਤੇ ਹੋਰ ਦੁੱਖਾਂ ਦੇ ਸ਼ਿਕਾਰ ਹੁੰਦੇ ਹਨ।

ਚੰਗੇ ਲੋਕਾਂ ʼਤੇ ਦੁੱਖ ਕਿਉਂ ਆਉਂਦੇ ਹਨ?

ਸਵਾਲ 3 ਦੇਖੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ