ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g20 ਨੰ. 3 ਸਫ਼ੇ 12-13
  • ਪਿਆਰ ਦਿਖਾਓ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਿਆਰ ਦਿਖਾਓ
  • ਜਾਗਰੂਕ ਬਣੋ!—2020
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸਮੱਸਿਆ ਦੀ ਜੜ੍ਹ
  • ਬਾਈਬਲ ਦਾ ਅਸੂਲ
  • ਤੁਸੀਂ ਕੀ ਕਰ ਸਕਦੇ ਹੋ?
  • ਇਹ ਲੋਕ ਪੱਖਪਾਤ ਦੀਆਂ ਕੰਧਾਂ ਢਾਹ ਸਕੇ
    ਜਾਗਰੂਕ ਬਣੋ!—2020
  • ਪੱਖਪਾਤ—ਦੁਨੀਆਂ ਭਰ ਵਿਚ ਫੈਲੀ ਇਕ ਬੀਮਾਰੀ
    ਜਾਗਰੂਕ ਬਣੋ!—2020
  • ਮੈਂ ਅਨਿਆਂ ਖ਼ਿਲਾਫ਼ ਲੜਨਾ ਚਾਹੁੰਦੀ ਸੀ
    ਬਾਈਬਲ ਬਦਲਦੀ ਹੈ ਜ਼ਿੰਦਗੀਆਂ
  • ਪੱਖਪਾਤ ਤੋਂ ਬਗੈਰ ਦੁਨੀਆਂ—ਕਦੋਂ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
ਹੋਰ ਦੇਖੋ
ਜਾਗਰੂਕ ਬਣੋ!—2020
g20 ਨੰ. 3 ਸਫ਼ੇ 12-13
ਇਕ ਭਾਰਤੀ ਔਰਤ ਇਕ ਬਜ਼ੁਰਗ ਗੋਰੀ ਔਰਤ ਦੀ ਪੌੜੀਆਂ ਵਿੱਚੋਂ ਸਮਾਨ ਲਿਜਾਣ ਵਿਚ ਮਦਦ ਕਰਦੀ ਹੋਈ।

ਪਿਆਰ ਦਿਖਾਓ

ਸਮੱਸਿਆ ਦੀ ਜੜ੍ਹ

ਜਦੋਂ ਸਾਨੂੰ ਕੋਈ ਬੀਮਾਰੀ ਲੱਗ ਜਾਂਦੀ ਹੈ, ਤਾਂ ਸਾਨੂੰ ਪੂਰੀ ਤਰ੍ਹਾਂ ਠੀਕ ਹੋਣ ਵਿਚ ਸਮਾਂ ਲੱਗਦਾ ਹੈ। ਉਸੇ ਤਰ੍ਹਾਂ ਜੇ ਸਾਡੇ ਦਿਲ ਵਿਚ ਪੱਖਪਾਤ ਦੀ ਭਾਵਨਾ ਨੇ ਜੜ੍ਹ ਫੜ੍ਹ ਲਈ ਹੈ, ਤਾਂ ਇਸ ਨੂੰ ਕੱਢਣ ਵਿਚ ਸਮਾਂ ਲੱਗੇਗਾ। ਇਸ ਬੀਮਾਰੀ ਦਾ ਕੀ ਇਲਾਜ ਹੈ?

ਬਾਈਬਲ ਦਾ ਅਸੂਲ

ਤਸਵੀਰਾਂ: 1. ਏਸ਼ੀਆ ਦਾ ਇਕ ਆਦਮੀ ਇਕ ਕਾਲੇ ਆਦਮੀ ਲਈ ਦਰਵਾਜ਼ਾ ਖੋਲ੍ਹਦਾ ਹੋਇਆ ਜਿਸ ਨੇ ਹੱਥ ਵਿਚ ਕਾਫ਼ੀ ਦੇ ਕੱਪ ਫੜੇ ਹੋਏ ਹਨ। 2. ਉਹੀ ਕਾਲਾ ਆਦਮੀ ਆਪਣੇ ਨਾਲ ਕੰਮ ਕਰਨ ਵਾਲਿਆਂ ਨੂੰ ਕਾਫ਼ੀ ਦਿੰਦਾ ਹੋਇਆ। ਇਨ੍ਹਾਂ ਵਿਚ ਉਹ ਭਾਰਤੀ ਔਰਤ ਵੀ ਸ਼ਾਮਲ ਹੈ ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ।

“ਤੁਸੀਂ ਇਕ-ਦੂਜੇ ਨਾਲ ਪਿਆਰ ਕਰੋ ਕਿਉਂਕਿ ਪਿਆਰ ਹੀ ਸਾਰਿਆਂ ਨੂੰ ਏਕਤਾ ਦੇ ਬੰਧਨ ਵਿਚ ਪੂਰੀ ਤਰ੍ਹਾਂ ਬੰਨ੍ਹਦਾ ਹੈ।”—ਕੁਲੁੱਸੀਆਂ 3:14.

ਇਸ ਦਾ ਕੀ ਮਤਲਬ ਹੈ? ਜਦੋਂ ਤੁਸੀਂ ਕਿਸੇ ਦਾ ਭਲਾ ਕਰਦੇ ਹੋ, ਤਾਂ ਤੁਹਾਡੇ ਦੋਵਾਂ ਵਿਚ ਪਿਆਰ ਵੱਧ ਜਾਂਦਾ ਹੈ ਅਤੇ ਜਿਸ ਨਾਲ ਤੁਸੀਂ ਪਿਆਰ ਕਰਦੇ ਹੋ, ਉਸ ਨਾਲ ਭਲਾ ਤੁਸੀਂ ਨਫ਼ਰਤ ਕਿਵੇਂ ਕਰ ਸਕਦੇ ਹੋ।

ਤੁਸੀਂ ਕੀ ਕਰ ਸਕਦੇ ਹੋ?

ਤਸਵੀਰਾਂ: 1. ਇਕ ਭਾਰਤੀ ਔਰਤ ਇਕ ਬਜ਼ੁਰਗ ਗੋਰੀ ਔਰਤ ਦੀ ਪੌੜੀਆਂ ਵਿੱਚੋਂ ਸਮਾਨ ਲਿਜਾਣ ਵਿਚ ਮਦਦ ਕਰਦੀ ਹੋਈ। 2. ਉਹ ਬਜ਼ੁਰਗ ਗੋਰੀ ਔਰਤ ਆਪਣੇ ਗੁਆਂਢੀ ਲਈ ਬਿਸਕੁਟ ਲੈ ਕੇ ਆਈ ਹੈ। ਇਹ ਉਹੀ ਏਸ਼ੀਆ ਦਾ ਆਦਮੀ ਹੈ ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ।

ਸੋਚੋ ਕਿ ਤੁਸੀਂ ਉਸ ਸਮਾਜ ਦੇ ਲੋਕਾਂ ਨੂੰ ਪਿਆਰ ਦਿਖਾਉਣ ਲਈ ਕੀ ਕਰ ਸਕਦੇ ਹੋ ਜਿਨ੍ਹਾਂ ਬਾਰੇ ਤੁਸੀਂ ਗ਼ਲਤ ਸੋਚਦੇ ਸੀ। ਪਿਆਰ ਦਿਖਾਉਣ ਲਈ ਤੁਹਾਨੂੰ ਬਹੁਤ ਵੱਡੇ-ਵੱਡੇ ਕੰਮ ਕਰਨ ਦੀ ਜ਼ਰੂਰਤ ਨਹੀਂ। ਤੁਸੀਂ ਅੱਗੇ ਦੱਸੇ ਕੁਝ ਤਰੀਕਿਆਂ ਨਾਲ ਪਿਆਰ ਦਿਖਾ ਸਕਦੇ ਹੋ:

ਦੂਜਿਆਂ ਲਈ ਛੋਟੇ-ਛੋਟੇ ਕੰਮ ਕਰ ਕੇ ਤੁਸੀਂ ਪੱਖਪਾਤ ਨੂੰ ਆਪਣੇ ਦਿਲ ਵਿੱਚੋਂ ਕੱਢ ਸਕਦੇ ਹੋ

  • ਉਸ ਸਮਾਜ ਦੇ ਲੋਕਾਂ ਨਾਲ ਇੱਜ਼ਤ ਨਾਲ ਪੇਸ਼ ਆਓ, ਜਿਵੇਂ ਤੁਸੀਂ ਬੱਸ ਵਿਚ ਉਨ੍ਹਾਂ ਨੂੰ ਆਪਣੀ ਸੀਟ ਦੇ ਸਕਦੇ ਹੋ ਜਾਂ ਉਨ੍ਹਾਂ ਲਈ ਦਰਵਾਜ਼ਾ ਖੋਲ੍ਹ ਸਕਦੇ ਹੋ।

  • ਉਨ੍ਹਾਂ ਦਾ ਹਾਲ-ਚਾਲ ਪੁੱਛੋ, ਚਾਹੇ ਉਨ੍ਹਾਂ ਨੂੰ ਤੁਹਾਡੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਵੀ ਆਉਂਦੀ।

  • ਜੇ ਉਹ ਕੁਝ ਅਜਿਹਾ ਕਰਨ ਜੋ ਸ਼ਾਇਦ ਤੁਹਾਨੂੰ ਅਜੀਬ ਲੱਗੇ, ਤਾਂ ਧੀਰਜ ਰੱਖੋ ਅਤੇ ਉਨ੍ਹਾਂ ਨਾਲ ਪਿਆਰ ਨਾਲ ਪੇਸ਼ ਆਓ।

  • ਜੇ ਉਹ ਤੁਹਾਨੂੰ ਆਪਣੀਆਂ ਸਮੱਸਿਆਵਾਂ ਦੱਸਦੇ ਹਨ, ਤਾਂ ਧਿਆਨ ਨਾਲ ਉਨ੍ਹਾਂ ਦੀ ਸੁਣੋ ਅਤੇ ਉਨ੍ਹਾਂ ਨੂੰ ਹਮਦਰਦੀ ਦਿਖਾਓ।

ਸੋਚ ਬਦਲੀ, ਜ਼ਿੰਦਗੀ ਬਦਲੀ: ਨੈਜ਼ਰੀ (ਗਿਨੀ-ਬਿਸਾਊ)

“ਇਕ ਸਮੇਂ ʼਤੇ ਮੈਂ ਅਜਿਹੇ ਲੋਕਾਂ ਨੂੰ ਬਿਲਕੁਲ ਪਸੰਦ ਨਹੀਂ ਕਰਦੀ ਸੀ ਜੋ ਮੇਰੇ ਦੇਸ਼ ਵਿਚ ਆ ਕੇ ਵੱਸ ਗਏ ਸਨ। ਮੈਂ ਸੁਣਿਆ ਸੀ ਇਹ ਲੋਕ ਝੂਠ ਬੋਲ ਕੇ ਸਰਕਾਰ ਤੋਂ ਪੈਸੇ ਹੜੱਪਦੇ ਹਨ ਅਤੇ ਇਹ ਬਹੁਤ ਖ਼ਤਰਨਾਕ ਹੁੰਦੇ ਹਨ। ਇਸ ਲਈ ਮੈਨੂੰ ਇਨ੍ਹਾਂ ਨਾਲ ਨਫ਼ਰਤ ਸੀ। ਪਰ ਮੈਨੂੰ ਨਹੀਂ ਸੀ ਲੱਗਦਾ ਕਿ ਮੈਂ ਪੱਖਪਾਤ ਕਰ ਰਹੀ ਹਾਂ ਕਿਉਂਕਿ ਜ਼ਿਆਦਾਤਰ ਲੋਕ ਉਨ੍ਹਾਂ ਬਾਰੇ ਇਹੀ ਸੋਚਦੇ ਸਨ।

“ਪਰ ਸਮੇਂ ਦੇ ਬੀਤਣ ਨਾਲ ਮੈਨੂੰ ਇਹ ਸਮਝ ਆ ਗਈ ਕਿ ਮੈਂ ਮਨ ਹੀ ਮਨ ਉਨ੍ਹਾਂ ਨਾਲ ਪੱਖਪਾਤ ਕਰ ਰਹੀ ਹਾਂ। ਫਿਰ ਮੈਂ ਬਾਈਬਲ ਦੀ ਸਲਾਹ ਮੰਨੀ ਅਤੇ ਆਪਣੀ ਸੋਚ ਬਦਲੀ। ਹੁਣ ਮੈਂ ਉਨ੍ਹਾਂ ਤੋਂ ਮੂੰਹ ਨਹੀਂ ਫੇਰਦੀ, ਸਗੋਂ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਹੁਣ ਮੈਨੂੰ ਉਨ੍ਹਾਂ ਨਾਲ ਮਿਲਣਾ-ਗਿਲਣਾ ਚੰਗਾ ਲੱਗਦਾ ਹੈ।”

“ਮੈਂ ਅਨਿਆਂ ਖ਼ਿਲਾਫ਼ ਲੜਨਾ ਚਾਹੁੰਦੀ ਸੀ”

ਰਫ਼ੀਕਾ ਮੌਰਿਸ।

ਰਫ਼ੀਕਾ ਅਨਿਆਂ ਦੇ ਖ਼ਿਲਾਫ਼ ਲੜਨ ਲਈ ਇਕ ਕਰਾਂਤੀਕਾਰੀ ਸਮੂਹ ਦੇ ਨਾਲ ਜੁੜ ਗਈ ਸੀ। ਫਿਰ ਉਹ ਯਹੋਵਾਹ ਦੇ ਗਵਾਹਾਂ ਦੇ ਸੰਮੇਲਨ ਵਿਚ ਗਈ। ਉੱਥੇ ਜਾ ਕੇ ਉਸ ਨੇ ਦੇਖਿਆ ਕਿ ਅਲੱਗ-ਅਲੱਗ ਸਭਿਆਚਾਰਾਂ ਦੇ ਲੋਕਾਂ ਵਿਚ ਵੀ ਕਿੰਨਾ ਪਿਆਰ ਹੈ।

jw.org ʼਤੇ ਰਫ਼ੀਕਾ ਮੌਰਿਸ: ਮੈਂ ਅਨਿਆਂ ਖ਼ਿਲਾਫ਼ ਲੜਨਾ ਚਾਹੁੰਦੀ ਸੀ (ਹਿੰਦੀ) ਨਾਂ ਦੀ ਵੀਡੀਓ ਦੇਖੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ