ਤੁਸੀਂ ਵੀ ਰੱਬ ਤੋਂ ਸਲਾਹ ਲੈ ਸਕਦੇ ਹੋ
ਪੂਰੀ ਬਾਈਬਲ ਵਿਚ ਜੋ ਗੱਲਾਂ ਲਿਖੀਆਂ ਗਈਆਂ ਹਨ, ਉਹ ਰੱਬ ਨੇ ਲਿਖਵਾਈਆਂ ਹਨ। ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਹਜ਼ਾਰਾਂ ਸਾਲ ਪਹਿਲਾਂ ਰੱਬ ਨੇ ਆਪਣੇ ਵਿਚਾਰ ਕੁਝ ਲੋਕਾਂ ਨੇ ਮਨਾਂ ਵਿਚ ਪਾਏ ਅਤੇ ਉਨ੍ਹਾਂ ਨੇ ਉਹੀ ਗੱਲ ਲਿਖੀਆਂ। ਇਸ ਲਈ ਉਨ੍ਹਾਂ ਨੇ ਜੋ ਵੀ ਲਿਖਿਆ, ਉਹ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ।—2 ਤਿਮੋਥਿਉਸ 3:16.
ਰੱਬ ਚਾਹੁੰਦਾ ਹੈ ਕਿ ਅਸੀਂ ਉਸ ਤੋਂ ਸਿੱਖੀਏ
“ਮੈਂ ਤੇਰਾ ਪਰਮੇਸ਼ੁਰ ਯਹੋਵਾਹ . . . ਤੈਨੂੰ ਉਸ ਰਾਹ ਪਾਉਂਦਾ ਹਾਂ ਜਿਸ ਰਾਹ ਤੈਨੂੰ ਜਾਣਾ ਚਾਹੀਦਾ ਹੈ। ਜੇ ਤੂੰ ਮੇਰੇ ਹੁਕਮਾਂ ਵੱਲ ਧਿਆਨ ਦੇਵੇਂ, ਤਾਂ ਤੇਰੀ ਸ਼ਾਂਤੀ ਨਦੀ ਵਾਂਗ ਅਤੇ ਤੇਰੀ ਧਾਰਮਿਕਤਾ ਸਮੁੰਦਰ ਦੀਆਂ ਲਹਿਰਾਂ ਵਾਂਗ ਹੋਵੇਗੀ।”—ਯਸਾਯਾਹ 48:17, 18.
ਰੱਬ ਚਾਹੁੰਦਾ ਹੈ ਕਿ ਸਾਨੂੰ ਮਨ ਦੀ ਸ਼ਾਂਤੀ ਮਿਲੇ ਅਤੇ ਅਸੀਂ ਹਮੇਸ਼ਾ ਖ਼ੁਸ਼ ਰਹੀਏ। ਇਸ ਲਈ ਉਹ ਸਾਨੂੰ ਦੱਸਦਾ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ।
ਉਹ ਗੱਲਾਂ ਜਾਣੋ ਜੋ ਰੱਬ ਨੇ ਲਿਖਵਾਈਆਂ ਹਨ
“ਸਾਰੀਆਂ ਕੌਮਾਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇ।”—ਮਰਕੁਸ 13:10.
“ਖ਼ੁਸ਼ ਖ਼ਬਰੀ” ਇਹ ਹੈ ਕਿ ਬਹੁਤ ਜਲਦੀ ਯਹੋਵਾਹ ਦੁੱਖ-ਤਕਲੀਫ਼ਾਂ ਨੂੰ ਖ਼ਤਮ ਕਰ ਦੇਵੇਗਾ, ਧਰਤੀ ਨੂੰ ਬਾਗ਼ ਵਰਗੀ ਸੋਹਣੀ ਬਣਾ ਦੇਵੇਗਾ ਅਤੇ ਮਰ ਚੁੱਕੇ ਲੋਕਾਂ ਨੂੰ ਜੀਉਂਦਾ ਕਰੇਗਾ। ਯਹੋਵਾਹ ਦੇ ਗਵਾਹ ਪੂਰੀ ਦੁਨੀਆਂ ਵਿਚ ਇਸ ਖ਼ੁਸ਼ ਖ਼ਬਰੀ ਦਾ ਐਲਾਨ ਕਰਦੇ ਹਨ।