ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g22 ਨੰ. 1 ਸਫ਼ੇ 4-6
  • 1 | ਆਪਣੀ ਸਿਹਤ ਦਾ ਧਿਆਨ ਰੱਖੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 1 | ਆਪਣੀ ਸਿਹਤ ਦਾ ਧਿਆਨ ਰੱਖੋ
  • ਜਾਗਰੂਕ ਬਣੋ!—2022
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਇਹ ਜ਼ਰੂਰੀ ਕਿਉਂ ਹੈ?
  • ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ?
  • ਤੁਸੀਂ ਹੁਣ ਕੀ ਕਰ ਸਕਦੇ ਹੋ?
  • ਆਪਣੀ ਸਿਹਤ ਸੁਧਾਰਨ ਦੇ ਤਰੀਕੇ
    ਜਾਗਰੂਕ ਬਣੋ!—2015
  • ਅਚਾਨਕ ਸਿਹਤ ਖ਼ਰਾਬ ਹੋਣ ʼਤੇ ਕੀ ਕਰੀਏ?
    ਹੋਰ ਵਿਸ਼ੇ
  • ਆਪਣੀ ਸਿਹਤ ਦੀ ਸਾਂਭ-ਸੰਭਾਲ ਕਿਵੇਂ ਕਰੀਏ
    ਜਾਗਰੂਕ ਬਣੋ!—1999
  • ਸਿਹਤ
    ਜਾਗਰੂਕ ਬਣੋ!—2019
ਹੋਰ ਦੇਖੋ
ਜਾਗਰੂਕ ਬਣੋ!—2022
g22 ਨੰ. 1 ਸਫ਼ੇ 4-6
ਮੇਜ਼ ʼਤੇ ਅਲੱਗ-ਅਲੱਗ ਤਰ੍ਹਾਂ ਦਾ ਪੌਸ਼ਟਿਕ ਖਾਣਾ ਪਿਆ ਹੋਇਆ।

ਦੁਨੀਆਂ ਤਬਾਹੀ ਦੇ ਰਾਹ ʼਤੇ

1 | ਆਪਣੀ ਸਿਹਤ ਦਾ ਧਿਆਨ ਰੱਖੋ

ਇਹ ਜ਼ਰੂਰੀ ਕਿਉਂ ਹੈ?

ਕਿਸੇ ਬਿਪਤਾ ਜਾਂ ਕੁਦਰਤੀ ਆਫ਼ਤ ਦਾ ਲੋਕਾਂ ਦੀ ਜ਼ਿੰਦਗੀ ʼਤੇ ਕਿਸੇ-ਨਾ-ਕਿਸੇ ਤਰੀਕੇ ਨਾਲ ਅਸਰ ਪੈਂਦਾ ਹੈ।

  • ਬਿਪਤਾਵਾਂ ਕਰਕੇ ਲੋਕ ਤਣਾਅ ਵਿਚ ਆ ਜਾਂਦੇ ਹਨ। ਪਰ ਜੇ ਕੋਈ ਵਿਅਕਤੀ ਲੰਬੇ ਸਮੇਂ ਤਕ ਤਣਾਅ ਵਿਚ ਰਹੇ, ਤਾਂ ਉਸ ਦੀ ਸਿਹਤ ਖ਼ਰਾਬ ਹੋਣ ਦਾ ਜ਼ਿਆਦਾ ਖ਼ਤਰਾ ਹੋ ਸਕਦਾ ਹੈ।

  • ਕਿਸੇ ਵੱਡੀ ਬਿਪਤਾ ਜਾਂ ਆਫ਼ਤ ਦੌਰਾਨ ਡਾਕਟਰਾਂ ਲਈ ਇੱਕੋ ਸਮੇਂ ʼਤੇ ਬਹੁਤ ਸਾਰੇ ਲੋਕਾਂ ਦਾ ਇਲਾਜ ਕਰਨਾ ਸ਼ਾਇਦ ਮੁਮਕਿਨ ਨਾ ਹੋਵੇ ਤੇ ਦਵਾਈਆਂ ਵਗੈਰਾ ਵੀ ਨਾ ਮਿਲਣ।

  • ਕਿਸੇ ਬਿਪਤਾ ਕਰਕੇ ਲੋਕ ਸ਼ਾਇਦ ਰੋਜ਼ਮੱਰਾ ਦੀਆਂ ਚੀਜ਼ਾਂ ਨਾ ਖ਼ਰੀਦ ਸਕਣ, ਜਿਵੇਂ ਖਾਣ-ਪੀਣ ਦੀਆਂ ਚੀਜ਼ਾਂ ਤੇ ਦਵਾਈਆਂ ਵਗੈਰਾ।

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ?

  • ਗੰਭੀਰ ਬੀਮਾਰੀ ਅਤੇ ਤਣਾਅ ਕਰਕੇ ਸ਼ਾਇਦ ਤੁਸੀਂ ਸਹੀ ਤਰ੍ਹਾਂ ਸੋਚ ਨਾ ਸਕੋ ਤੇ ਨਾ ਹੀ ਆਪਣੀ ਸਿਹਤ ਦਾ ਧਿਆਨ ਰੱਖ ਸਕੋ। ਇਸ ਕਰਕੇ ਤੁਸੀਂ ਹੋਰ ਵੀ ਜ਼ਿਆਦਾ ਬੀਮਾਰ ਹੋ ਸਕਦੇ ਹੋ।

  • ਇਲਾਜ ਨਾ ਕਰਵਾਉਣ ਕਰਕੇ ਤੁਹਾਡੀ ਬੀਮਾਰੀ ਹੋਰ ਵੀ ਵਧ ਸਕਦੀ ਹੈ ਤੇ ਇੱਥੋਂ ਤਕ ਕਿ ਤੁਹਾਡੀ ਜਾਨ ਵੀ ਜਾ ਸਕਦੀ ਹੈ।

  • ਚੰਗੀ ਸਿਹਤ ਹੋਣ ਕਰਕੇ ਤੁਸੀਂ ਮੁਸ਼ਕਲਾਂ ਦੌਰਾਨ ਵੀ ਸਹੀ ਫ਼ੈਸਲੇ ਲੈ ਸਕੋਗੇ।

  • ਚਾਹੇ ਤੁਸੀਂ ਅਮੀਰ ਹੋ ਜਾਂ ਗ਼ਰੀਬ, ਫਿਰ ਵੀ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਕੁਝ-ਨਾ-ਕੁਝ ਕਰ ਸਕਦੇ ਹੋ।

ਤੁਸੀਂ ਹੁਣ ਕੀ ਕਰ ਸਕਦੇ ਹੋ?

ਜਿੰਨਾ ਹੋ ਸਕੇ, ਸਮਝਦਾਰ ਇਨਸਾਨ ਖ਼ਤਰਿਆਂ ਤੋਂ ਖ਼ਬਰਦਾਰ ਰਹਿੰਦਾ ਹੈ ਤੇ ਉਨ੍ਹਾਂ ਤੋਂ ਬਚਣ ਲਈ ਕੁਝ ਕਦਮ ਚੁੱਕਦਾ ਹੈ। ਇਹ ਗੱਲ ਸਿਹਤ ਦੇ ਮਾਮਲੇ ʼਤੇ ਵੀ ਲਾਗੂ ਹੁੰਦੀ ਹੈ। ਆਮ ਤੌਰ ਤੇ ਕਿਹਾ ਜਾਂਦਾ ਹੈ, ਇਲਾਜ ਨਾਲੋਂ ਪਰਹੇਜ਼ ਚੰਗਾ। ਇਸ ਕਰਕੇ ਸਾਫ਼-ਸਫ਼ਾਈ ਰੱਖ ਕੇ ਤੁਸੀਂ ਬੀਮਾਰੀ ਲੱਗਣ ਦੇ ਖ਼ਤਰੇ ਨੂੰ ਘਟਾ ਸਕਦੇ ਹੋ ਜਾਂ ੲਸ ਨੂੰ ਹੋਰ ਵਧਣ ਤੋਂ ਰੋਕ ਸਕਦੇ ਹੋ।

“ਅਸੀਂ ਆਪਣੀ ਤੇ ਆਪਣੇ ਘਰ ਦੀ ਸਾਫ਼-ਸਫ਼ਾਈ ਦਾ ਬਹੁਤ ਧਿਆਨ ਰੱਖਦੇ ਹਾਂ। ਇਸ ਕਰਕੇ ਸਾਨੂੰ ਇਲਾਜ ਤੇ ਦਵਾਈਆਂ ʼਤੇ ਜ਼ਿਆਦਾ ਪੈਸੇ ਨਹੀਂ ਖ਼ਰਚਣੇ ਪੈਂਦੇ।”​—ਆਂਡਰੇਸ।a

a ਇਸ ਰਸਾਲੇ ਵਿਚ ਕੁਝ ਨਾਂ ਬਦਲੇ ਗਏ ਹਨ।

ਤੁਸੀਂ ਆਪਣਾ ਧਿਆਨ ਕਿਵੇਂ ਰੱਖ ਸਕਦੇ ਹੋ?​—ਵਧੀਆ ਸੁਝਾਅ

ਕਿਸੇ ਵੀ ਬਿਪਤਾ ਦੌਰਾਨ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਇਹ ਕਦਮ ਚੁੱਕੋ

ਸਾਫ਼-ਸਫ਼ਾਈ ਰੱਖੋ

ਇਕ ਆਦਮੀ ਬਾਹਰ ਸਾਬਣ ਤੇ ਪਾਣੀ ਨਾਲ ਹੱਥ ਧੋਂਦਾ ਹੋਇਆ।

ਸਾਫ਼-ਸਫ਼ਾਈ ਰੱਖੋ

ਬਾਈਬਲ ਕਹਿੰਦੀ ਹੈ: “ਸਮਝਦਾਰ ਖ਼ਤਰੇ ਨੂੰ ਦੇਖ ਕੇ ਲੁਕ ਜਾਂਦਾ ਹੈ।” (ਕਹਾਉਤਾਂ 22:3) ਸਿਹਤ ਸੰਬੰਧੀ ਖ਼ਤਰਿਆਂ ਨੂੰ ਪਛਾਣੋ ਅਤੇ ਉਨ੍ਹਾਂ ਤੋਂ ਬਚੋ।

  • ਲਗਾਤਾਰ ਸਾਬਣ ਤੇ ਪਾਣੀ ਨਾਲ ਹੱਥ ਧੋਵੋ, ਖ਼ਾਸ ਕਰਕੇ ਖਾਣਾ ਖਾਣ ਤੋਂ ਪਹਿਲਾਂ ਜਾਂ ਟਾਇਲਟ ਜਾਣ ਤੋਂ ਬਾਅਦ।

  • ਹਰ ਰੋਜ਼ ਆਪਣੇ ਘਰ ਦੀ ਸਫ਼ਾਈ ਕਰੋ ਅਤੇ ਉਨ੍ਹਾਂ ਥਾਵਾਂ ਤੇ ਚੀਜ਼ਾਂ ਨੂੰ ਸਾਫ਼ ਕਰੋ ਜਿਨ੍ਹਾਂ ਨੂੰ ਤੁਸੀਂ ਵਾਰ-ਵਾਰ ਹੱਥ ਲਾਉਂਦੇ ਹੋ।

  • ਜੇ ਹੋ ਸਕੇ, ਤਾਂ ਉਨ੍ਹਾਂ ਲੋਕਾਂ ਤੋਂ ਦੂਰ ਰਹੋ ਜਿਨ੍ਹਾਂ ਨੂੰ ਕੋਈ ਛੂਤ ਦੀ ਬੀਮਾਰੀ ਹੈ।

ਪੌਸ਼ਟਿਕ ਖਾਣਾ ਖਾਓ

ਮੇਜ਼ ʼਤੇ ਅਲੱਗ-ਅਲੱਗ ਤਰ੍ਹਾਂ ਦਾ ਪੌਸ਼ਟਿਕ ਖਾਣਾ ਪਿਆ ਹੋਇਆ।

ਪੌਸ਼ਟਿਕ ਖਾਣਾ ਖਾਓ

ਬਾਈਬਲ ਕਹਿੰਦੀ ਹੈ: “ਕੋਈ ਵੀ ਇਨਸਾਨ ਆਪਣੇ ਸਰੀਰ ਨਾਲ ਨਫ਼ਰਤ ਨਹੀਂ ਕਰਦਾ, ਸਗੋਂ ਉਹ ਇਸ ਨੂੰ ਖਿਲਾਉਂਦਾ-ਪਿਲਾਉਂਦਾ ਹੈ ਅਤੇ ਪਿਆਰ ਨਾਲ ਇਸ ਦੀ ਦੇਖ-ਭਾਲ ਕਰਦਾ ਹੈ।” (ਅਫ਼ਸੀਆਂ 5:29) ਅਸੀਂ ਜੋ ਖਾਂਦੇ-ਪੀਂਦੇ ਹਾਂ, ਉਸ ਤੋਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਆਪਣੇ ਸਰੀਰ ਦੀ ਪਰਵਾਹ ਕਰਦੇ ਹਾਂ।

  • ਜ਼ਿਆਦਾ ਪਾਣੀ ਪੀਓ।

  • ਅਲੱਗ-ਅਲੱਗ ਤਰ੍ਹਾਂ ਦੇ ਫਲ-ਸਬਜ਼ੀਆਂ ਖਾਓ।

  • ਤਲੀਆਂ ਚੀਜ਼ਾਂ, ਚਰਬੀ ਵਾਲੀਆਂ ਚੀਜ਼ਾਂ, ਲੂਣ ਤੇ ਖੰਡ ਵਗੈਰਾ ਘੱਟ ਖਾਓ।

  • ਜ਼ਿਆਦਾ ਸ਼ਰਾਬ ਨਾ ਪੀਓ, ਤਮਾਖੂ ਤੇ ਹੋਰ ਨਸ਼ਿਆਂ ਤੋਂ ਦੂਰ ਰਹੋ।

“ਅਸੀਂ ਚੰਗਾ ਖਾਣਾ ਖਾਂਦੇ ਹਾਂ ਤਾਂਕਿ ਅਸੀਂ ਬੀਮਾਰ ਨਾ ਹੋਈਏ। ਜੇ ਅਸੀਂ ਇੱਦਾਂ ਨਹੀਂ ਕਰਦੇ, ਤਾਂ ਜਿਹੜੇ ਸਾਡੇ ਕੋਲ ਥੋੜ੍ਹੇ-ਬਹੁਤੇ ਪੈਸੇ ਹਨ ਉਹ ਵੀ ਸਾਨੂੰ ਦਵਾਈਆਂ ʼਤੇ ਖ਼ਰਚਣੇ ਪੈਣਗੇ। ਇਸ ਲਈ ਅਸੀਂ ਇਨ੍ਹਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ʼਤੇ ਖ਼ਰਚਦੇ ਹਾਂ।”​—ਕਾਰਲੋਸ।

ਕਸਰਤ ਕਰੋ ਤੇ ਆਰਾਮ ਕਰੋ

ਇਕ ਆਦਮੀ ਕੱਚੀ ਸੜਕ ʼਤੇ ਦੌੜਦਾ ਹੋਇਆ।

ਕਸਰਤ ਕਰੋ

ਬਾਈਬਲ ਕਹਿੰਦੀ ਹੈ: “ਥੋੜ੍ਹਾ ਜਿਹਾ ਆਰਾਮ ਕਰਨਾ ਬਹੁਤ ਜ਼ਿਆਦਾ ਮਿਹਨਤ ਕਰਨ ਅਤੇ ਹਵਾ ਪਿੱਛੇ ਭੱਜਣ ਨਾਲੋਂ ਚੰਗਾ ਹੈ।” (ਉਪਦੇਸ਼ਕ ਦੀ ਕਿਤਾਬ 4:6) ਸਾਨੂੰ ਕੰਮ ਕਰਨ ਦੇ ਨਾਲ-ਨਾਲ ਆਰਾਮ ਵੀ ਕਰਨਾ ਚਾਹੀਦਾ ਹੈ।

  • ਕਸਰਤ ਕਰੋ। ਤੁਸੀਂ ਇਸ ਦੀ ਸ਼ੁਰੂਆਤ ਰੋਜ਼ ਸੈਰ ਕਰਨ ਨਾਲ ਕਰ ਸਕਦੇ ਹੋ। ਕਸਰਤ ਦਾ ਤੁਹਾਡੀ ਸਿਹਤ ʼਤੇ ਚੰਗਾ ਅਸਰ ਪੈ ਸਕਦਾ ਹੈ, ਫਿਰ ਚਾਹੇ ਤੁਸੀਂ ਸਿਆਣੀ ਉਮਰ ਦੇ ਹੋਵੋ, ਅਪਾਹਜ ਹੋਵੋ ਜਾਂ ਲੰਬੇ ਸਮੇਂ ਤੋਂ ਬੀਮਾਰ ਹੋਵੋ।

  • ਇਕ ਔਰਤ ਆਰਾਮ ਕਰਦੀ ਹੋਈ।

    ਆਰਾਮ ਕਰੋ

    ਆਰਾਮ ਕਰੋ। ਜੇ ਤੁਸੀਂ ਪੂਰੀ ਨੀਂਦ ਨਹੀਂ ਲੈਂਦੇ, ਤਾਂ ਸ਼ਾਇਦ ਤੁਹਾਨੂੰ ਤਣਾਅ ਹੋ ਜਾਵੇ ਅਤੇ ਤੁਸੀਂ ਕਿਸੇ ਕੰਮ ʼਤੇ ਧਿਆਨ ਨਾ ਲਾ ਪਾਓ। ਆਉਣ ਵਾਲੇ ਸਮੇਂ ਵਿਚ ਤੁਹਾਨੂੰ ਕੋਈ ਗੰਭੀਰ ਬੀਮਾਰੀ ਵੀ ਹੋ ਸਕਦੀ ਹੈ।

  • ਸੌਣ ਤੇ ਉੱਠਣ ਦਾ ਸਮਾਂ ਤੈਅ ਕਰੋ। ਫਿਰ ਉਸ ʼਤੇ ਪੱਕੇ ਰਹੋ।

  • ਸੌਣ ਵੇਲੇ ਟੀ. ਵੀ. ਜਾਂ ਫ਼ੋਨ ਵਗੈਰਾ ਨਾ ਦੇਖੋ।

  • ਸੌਣ ਤੋਂ ਪਹਿਲਾਂ ਜ਼ਿਆਦਾ ਖਾਣਾ ਨਾ ਖਾਓ ਤੇ ਨਾ ਹੀ ਚਾਹ-ਕੌਫ਼ੀ ਤੇ ਸ਼ਰਾਬ ਪੀਓ।

“ਮੈਂ ਦੇਖਿਆ ਹੈ ਕਿ ਨੀਂਦ ਦਾ ਮੇਰੀ ਸਿਹਤ ʼਤੇ ਅਸਰ ਪੈਂਦਾ ਹੈ। ਜੇ ਮੈਂ ਪੂਰੀ ਨੀਂਦ ਨਾ ਲਵਾਂ, ਤਾਂ ਕਦੀ-ਕਦਾਈਂ ਮੇਰਾ ਸਿਰ ਦੁਖਦਾ ਹੈ ਅਤੇ ਮੇਰਾ ਸਰੀਰ ਥੱਕਿਆ-ਟੁੱਟਿਆ ਰਹਿੰਦਾ ਹੈ। ਪਰ ਪੂਰੀ ਨੀਂਦ ਲੈਣ ਕਰਕੇ ਮੈਂ ਤਰੋ-ਤਾਜ਼ਾ ਮਹਿਸੂਸ ਕਰਦਾ ਹਾਂ ਅਤੇ ਮੇਰਾ ਕੰਮ ਕਰਨ ਨੂੰ ਵੀ ਦਿਲ ਕਰਦਾ ਹੈ। ਨਾਲੇ ਮੈਂ ਘੱਟ-ਵੱਧ ਹੀ ਬੀਮਾਰ ਹੁੰਦਾ ਹਾਂ।”​—ਜਸਟਿਨ।

“ਬੀਮਾਰੀ ਫੈਲਣ ʼਤੇ ਤੁਸੀਂ ਕੀ ਕਰ ਸਕਦੇ ਹੋ?” ਨਾਂ ਦੀ ਵੀਡੀਓ ਦਾ ਇਕ ਸੀਨ। ਇਕ ਔਰਤ ਬੀਮਾਰੀ ਲਈ ਘਰ ਦਾ ਦਰਵਾਜ਼ਾ ਖੋਲ੍ਹਦੀ ਹੋਈ।

ਹੋਰ ਜਾਣੋ। ਬੀਮਾਰੀ ਫੈਲਣ ʼਤੇ ਤੁਸੀਂ ਕੀ ਕਰ ਸਕਦੇ ਹੋ? ਨਾਂ ਦੀ ਵੀਡੀਓ ਦੇਖੋ। ਨਾਲੇ “ਆਪਣੀ ਸਿਹਤ ਸੁਧਾਰਨ ਦੇ ਤਰੀਕੇ” ਨਾਂ ਦਾ ਲੇਖ ਪੜ੍ਹੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ