ਬਿਪਤਾ ਦੌਰਾਨ ਸੋਚ-ਸਮਝ ਕੇ ਘਰ ਦਾ ਖ਼ਰਚਾ ਚਲਾਉਣ ਲਈ ਇਹ ਕਦਮ ਚੁੱਕੋ
ਖ਼ਰਚੇ ਘਟਾਓ
ਖ਼ਰਚੇ ਘਟਾਓ
ਚੀਜ਼ਾਂ ਤੇ ਕੱਪੜੇ ਸਿਰਫ਼ ਉਦੋਂ ਹੀ ਖ਼ਰੀਦੋ ਜਦੋਂ ਤੁਹਾਨੂੰ ਉਨ੍ਹਾਂ ਦੀ ਲੋੜ ਹੁੰਦੀ ਹੈ। ਆਪਣੇ ਆਪ ਤੋਂ ਪੁੱਛੋ: ‘ਕੀ ਮੇਰਾ ਕਾਰ ਜਾਂ ਸਕੂਟਰ ਤੋਂ ਬਿਨਾਂ ਸਰ ਸਕਦਾ ਹੈ? ਕੀ ਮੈਂ ਘਰ ਵਿਚ ਹੀ ਸਬਜ਼ੀਆਂ ਬੀਜ ਸਕਦਾ ਹਾਂ?’
ਕੁਝ ਵੀ ਖ਼ਰੀਦਣ ਤੋਂ ਪਹਿਲਾਂ ਖ਼ੁਦ ਨੂੰ ਪੁੱਛੋ: ‘ਕੀ ਮੈਨੂੰ ਵਾਕਈ ਇਸ ਦੀ ਲੋੜ ਹੈ? ਕੀ ਮੈਂ ਇਸ ਨੂੰ ਖ਼ਰੀਦ ਸਕਦਾ ਹਾਂ?’
ਜੇ ਸਰਕਾਰ ਜਾਂ ਕੋਈ ਸਮਾਜ ਸੇਵਾ ਸੰਸਥਾ ਮਦਦ ਕਰਦੀ ਹੈ, ਤਾਂ ਮਦਦ ਲਓ।
“ਅਸੀਂ ਪੂਰੇ ਪਰਿਵਾਰ ਨੇ ਮਿਲ ਕੇ ਗੱਲ ਕੀਤੀ ਕਿ ਅਸੀਂ ਖ਼ਰਚੇ ਕਿਵੇਂ ਘਟਾ ਸਕਦੇ ਹਾਂ। ਅਸੀਂ ਸੋਚਿਆ ਕਿ ਅਸੀਂ ਘੁੰਮਣ-ਫਿਰਨ ਜਾਂ ਮਨੋਰੰਜਨ ʼਤੇ ਘੱਟ ਪੈਸੇ ਖ਼ਰਚਾਂਗੇ ਜਾ ਬਿਲਕੁਲ ਵੀ ਨਹੀਂ ਖ਼ਰਚਾਂਗੇ। ਨਾਲੇ ਅਸੀਂ ਖਾਣ-ਪੀਣ ਦੀਆਂ ਮਹਿੰਗੀਆਂ ਚੀਜ਼ਾਂ ਖ਼ਰੀਦਣੀਆਂ ਛੱਡ ਦਿੱਤੀਆਂ।”—ਗਿਫ਼ਟ।
ਬਜਟ ਬਣਾਓ
ਬਜਟ ਬਣਾਓ
ਬਾਈਬਲ ਕਹਿੰਦੀ ਹੈ: “ਮਿਹਨਤੀ ਦੀਆਂ ਯੋਜਨਾਵਾਂ ਵਾਕਈ ਸਫ਼ਲ ਬਣਾਉਂਦੀਆਂ ਹਨ, ਪਰ ਕਾਹਲੀ ਕਰਨ ਵਾਲੇ ਸਾਰੇ ਗ਼ਰੀਬੀ ਵੱਲ ਵਧਦੇ ਜਾਂਦੇ ਹਨ।” (ਕਹਾਉਤਾਂ 21:5) ਬਜਟ ਬਣਾਉਣ ਕਰਕੇ ਤੁਸੀਂ ਆਪਣੀ ਆਮਦਨ ਤੋਂ ਜ਼ਿਆਦਾ ਖ਼ਰਚੇ ਨਹੀਂ ਕਰੋਗੇ।
ਪਹਿਲਾਂ ਆਪਣੀ ਮਹੀਨੇ ਦੀ ਕਮਾਈ ਲਿਖੋ।
ਫਿਰ ਮਹੀਨੇ ਦੇ ਖ਼ਰਚੇ ਲਿਖੋ ਤੇ ਧਿਆਨ ਨਾਲ ਦੇਖੋ ਕਿ ਤੁਸੀਂ ਪੈਸੇ ਕਿੱਦਾਂ ਖ਼ਰਚਦੇ ਹੋ।
ਬਾਅਦ ਵਿਚ, ਦੇਖੋ ਕਿ ਤੁਹਾਡੀ ਕਮਾਈ ਵਿੱਚੋਂ ਖ਼ਰਚੇ ਪੂਰੇ ਹੋ ਰਹੇ ਹਨ ਜਾਂ ਨਹੀਂ। ਜੇ ਨਹੀਂ, ਤਾਂ ਉਸ ਮਹੀਨੇ ਬੇਲੋੜੀਆਂ ਚੀਜ਼ਾਂ ਘੱਟ ਖ਼ਰੀਦੋ ਜਾਂ ਬਿਲਕੁਲ ਹੀ ਨਾ ਖ਼ਰੀਦੋ।
“ਅਸੀਂ ਹਰ ਮਹੀਨੇ ਆਪਣੀ ਕਮਾਈ ਤੇ ਖ਼ਰਚੇ ਲਿਖਦੇ ਹਾਂ। ਅਸੀਂ ਕਿਸੇ ਐਮਰਜੈਂਸੀ ਲਈ ਪੈਸੇ ਜੋੜਦੇ ਹਾਂ। ਨਾਲੇ ਜੇ ਅਸੀਂ ਕੋਈ ਚੀਜ਼ ਖ਼ਰੀਦਣ ਬਾਰੇ ਸੋਚਿਆ ਹੁੰਦਾ ਹੈ, ਤਾਂ ਅਸੀਂ ਉਸ ਲਈ ਪੈਸੇ ਬਚਾਉਂਦੇ ਹਾਂ। ਇਸ ਕਰਕੇ ਅਸੀਂ ਪਰੇਸ਼ਾਨ ਨਹੀਂ ਹੁੰਦੇ ਕਿਉਂਕਿ ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਆਪਣੇ ਪੈਸੇ ਕਿਵੇਂ ਵਰਤਣੇ ਹਨ।”—ਕਾਰਲੋਸ।
ਕਰਜ਼ਾ ਨਾ ਲਓ ਤੇ ਪੈਸੇ ਜੋੜੋ
ਕਰਜ਼ਾ ਨਾ ਲਓ ਤੇ ਪੈਸੇ ਜੋੜੋ
ਜੇ ਤੁਸੀਂ ਕਰਜ਼ਾ ਲਿਆ ਹੈ, ਤਾਂ ਸੋਚੋ ਕਿ ਤੁਸੀਂ ਉਸ ਨੂੰ ਕਿਵੇਂ ਵਾਪਸ ਕਰੋਗੇ। ਹੋ ਸਕੇ, ਤਾਂ ਕਰਜ਼ਾ ਲਓ ਹੀ ਨਾ। ਜੇ ਤੁਸੀਂ ਕੋਈ ਚੀਜ਼ ਲੈਣੀ ਹੈ, ਤਾਂ ਉਸ ਲਈ ਪੈਸੇ ਜੋੜੋ।
ਹਰ ਮਹੀਨੇ ਥੋੜ੍ਹੇ-ਥੋੜ੍ਹੇ ਪੈਸੇ ਜੋੜੋ ਤਾਂਕਿ ਲੋੜ ਪੈਣ ਤੇ ਤੁਸੀਂ ਉਨ੍ਹਾਂ ਨੂੰ ਖ਼ਰਚ ਸਕੋ।
ਮਿਹਨਤੀ ਬਣੋ
ਬਾਈਬਲ ਕਹਿੰਦੀ ਹੈ: “ਹਰ ਤਰ੍ਹਾਂ ਦੀ ਸਖ਼ਤ ਮਿਹਨਤ ਕਰਨ ਦਾ ਫ਼ਾਇਦਾ ਹੁੰਦਾ ਹੈ।”—ਕਹਾਉਤਾਂ 14:23.
ਮਿਹਨਤੀ ਬਣੋ
ਕੰਮ ਪ੍ਰਤੀ ਸਹੀ ਨਜ਼ਰੀਆ ਬਣਾਈ ਰੱਖੋ। ਭਾਵੇਂ ਕਿ ਤੁਹਾਡੇ ਕੋਲ ਤੁਹਾਡਾ ਮਨਪਸੰਦ ਕੰਮ ਨਾ ਵੀ ਹੋਵੇ, ਪਰ ਫਿਰ ਵੀ ਉਸ ਨਾਲ ਤੁਹਾਡੇ ਘਰ ਦਾ ਗੁਜ਼ਾਰਾ ਚੱਲ ਰਿਹਾ ਹੈ।
ਮਿਹਨਤੀ ਅਤੇ ਭਰੋਸੇਮੰਦ ਬਣੋ। ਇਸ ਤਰ੍ਹਾਂ ਕਰਨ ਕਰਕੇ ਤੁਹਾਨੂੰ ਕੰਮ ਤੋਂ ਕੱਢਿਆ ਨਹੀਂ ਜਾਵੇਗਾ। ਪਰ ਜੇ ਤੁਹਾਡਾ ਕੰਮ ਛੁੱਟ ਵੀ ਜਾਵੇ, ਤਾਂ ਮਿਹਨਤੀ ਤੇ ਭਰੋਸੇਮੰਦ ਹੋਣ ਕਰਕੇ ਤੁਹਾਡੇ ਲਈ ਕੰਮ ਲੱਭਣਾ ਆਸਾਨ ਹੋਵੇਗਾ।
“ਮੈਨੂੰ ਜੋ ਵੀ ਕੰਮ ਮਿਲਦਾ, ਮੈਂ ਕਰ ਲੈਂਦਾ, ਭਾਵੇਂ ਉਹ ਮੈਨੂੰ ਪਸੰਦ ਵੀ ਨਾ ਹੋਵੇ ਜਾਂ ਮੈਨੂੰ ਮੇਰੀ ਮਰਜ਼ੀ ਮੁਤਾਬਕ ਪੈਸੇ ਨਾ ਮਿਲਣ। ਮੈਂ ਹਮੇਸ਼ਾ ਈਮਾਨਦਾਰੀ ਤੇ ਮਿਹਨਤ ਨਾਲ ਕੰਮ ਕਰਦਾ ਹਾਂ। ਮੈਂ ਇੱਦਾਂ ਕੰਮ ਕਰਦਾ ਜਿੱਦਾਂ ਮੈਂ ਆਪਣੇ ਲਈ ਕੰਮ ਕਰ ਰਿਹਾ ਹੋਵਾਂ।”—ਡਿਮੀਟਰੀ।
ਜੇ ਤੁਸੀਂ ਕੰਮ ਲੱਭ ਰਹੇ ਹੋ . .
ਖ਼ੁਦ ਪਹਿਲ ਕਰੋ। ਉਨ੍ਹਾਂ ਕੰਪਨੀਆਂ ਨਾਲ ਸੰਪਰਕ ਕਰੋ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੰਮ ਮਿਲ ਸਕਦਾ ਹੈ ਭਾਵੇਂ ਕਿ ਉਨ੍ਹਾਂ ਨੇ ਕੋਈ ਇਸ਼ਤਿਹਾਰ ਨਾ ਵੀ ਦਿੱਤਾ ਹੋਵੇ। ਆਪਣੇ ਪਰਿਵਾਰ ਤੇ ਦੋਸਤਾਂ ਨੂੰ ਦੱਸੋ ਕਿ ਤੁਸੀਂ ਕੰਮ ਲੱਭ ਰਹੇ ਹੋ।
ਕੋਈ ਵੀ ਕੰਮ ਕਰਨ ਲਈ ਤਿਆਰ ਰਹੋ। ਸ਼ਾਇਦ ਤੁਹਾਨੂੰ ਆਪਣੇ ਮਨਪਸੰਦ ਦਾ ਕੰਮ ਨਾ ਮਿਲੇ।