ਜਾਣ-ਪਛਾਣ
ਕੀ ਤੁਸੀਂ ਵਧ ਰਹੀ ਮਹਿੰਗਾਈ ਕਰਕੇ ਚਿੰਤਾ ਵਿਚ ਹੋ? ਕੀ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਤੁਹਾਨੂੰ ਘੰਟਿਆਂ-ਬੱਧੀ ਕੰਮ ਕਰਨਾ ਪੈਂਦਾ ਹੈ? ਕੀ ਤੁਸੀਂ ਆਪਣੇ ਘਰਦਿਆਂ ਨਾਲ ਸਮਾਂ ਨਹੀਂ ਬਿਤਾ ਪਾ ਰਹੇ ਹੋ? ਜੇ ਹਾਂ, ਤਾਂ ਜਾਗਰੂਕ ਬਣੋ! ਦਾ ਇਹ ਅੰਕ ਪੜ੍ਹੋ। ਇਸ ਵਿਚ ਅਜਿਹੇ ਸੁਝਾਅ ਦਿੱਤੇ ਗਏ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਹਾਲਾਤ ਸੁਧਾਰ ਸਕੋਗੇ, ਤੁਹਾਡੀ ਚਿੰਤਾ ਘਟੇਗੀ ਅਤੇ ਤੁਸੀਂ ਹੋਰ ਖ਼ੁਸ਼ ਰਹਿ ਸਕੋਗੇ। ਇਸ ਅੰਕ ਦੇ ਆਖ਼ਰੀ ਲੇਖ ਵਿਚ ਇਕ ਚੰਗੇ ਭਵਿੱਖ ਦੀ ਉਮੀਦ ਬਾਰੇ ਦੱਸਿਆ ਗਿਆ ਹੈ ਜਿਸ ʼਤੇ ਤੁਸੀਂ ਭਰੋਸਾ ਕਰ ਸਕਦੇ ਹੋ। ਨਾਲੇ ਇਸ ਉਮੀਦ ਤੋਂ ਤੁਹਾਨੂੰ ਅੱਜ ਵੀ ਹੌਸਲਾ ਮਿਲ ਸਕਦਾ ਹੈ।