ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • my ਕਹਾਣੀ 21
  • ਯੂਸੁਫ਼ ਦੇ ਭਰਾਵਾਂ ਦੀ ਨਫ਼ਰਤ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯੂਸੁਫ਼ ਦੇ ਭਰਾਵਾਂ ਦੀ ਨਫ਼ਰਤ
  • ਬਾਈਬਲ ਕਹਾਣੀਆਂ ਦੀ ਕਿਤਾਬ
  • ਮਿਲਦੀ-ਜੁਲਦੀ ਜਾਣਕਾਰੀ
  • ਯੂਸੁਫ਼ ਦੇ ਭਰਾ ਈਰਖਾ ਕਰਦੇ ਸਨ ਕੀ ਤੁਸੀਂ ਵੀ ਈਰਖਾ ਕਰਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • “ਜਿਹੜਾ ਸੁਫਨਾ ਮੈਂ ਡਿੱਠਾ ਸੁਣੋ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
  • ਨੌਕਰ ਜਿਸ ਨੇ ਪਰਮੇਸ਼ੁਰ ਦਾ ਕਹਿਣਾ ਮੰਨਿਆ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • “ਭਲਾ, ਮੈਂ ਪਰਮੇਸ਼ੁਰ ਦੇ ਥਾਂ ਹਾਂ?”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2015
ਹੋਰ ਦੇਖੋ
ਬਾਈਬਲ ਕਹਾਣੀਆਂ ਦੀ ਕਿਤਾਬ
my ਕਹਾਣੀ 21

ਕਹਾਣੀ 21

ਯੂਸੁਫ਼ ਦੇ ਭਰਾਵਾਂ ਦੀ ਨਫ਼ਰਤ

ਦੇਖੋ ਤਸਵੀਰ ਵਿਚ ਕੀ ਹੋ ਰਿਹਾ ਹੈ। ਯੂਸੁਫ਼ ਕਿੰਨਾ ਉਦਾਸ ਲੱਗਦਾ ਹੈ! ਉਹ ਇਸ ਲਈ ਉਦਾਸ ਹੈ ਕਿਉਂਕਿ ਉਸ ਦੇ ਭਰਾਵਾਂ ਨੇ ਉਸ ਨੂੰ ਮਿਸਰ ਦੇਸ਼ ਨੂੰ ਜਾ ਰਹੇ ਬੰਦਿਆਂ ਨੂੰ ਵੇਚ ਦਿੱਤਾ ਸੀ। ਮਿਸਰ ਜਾ ਕੇ ਯੂਸੁਫ਼ ਨੂੰ ਗ਼ੁਲਾਮ ਦੀ ਜ਼ਿੰਦਗੀ ਜੀਉਣੀ ਪਵੇਗੀ। ਕੀ ਤੁਹਾਨੂੰ ਪਤਾ ਹੈ ਕਿ ਉਸ ਦੇ ਭਰਾਵਾਂ ਨੇ ਉਸ ਨੂੰ ਕਿਉਂ ਵੇਚਿਆ ਸੀ? ਕਿਉਂਕਿ ਉਹ ਉਸ ਤੋਂ ਈਰਖਾ ਕਰਦੇ ਸਨ।

ਯੂਸੁਫ਼ ਆਪਣੇ ਪਿਤਾ ਦਾ ਲਾਡਲਾ ਪੁੱਤਰ ਸੀ। ਇਸ ਕਰਕੇ ਯਾਕੂਬ ਨੇ ਯੂਸੁਫ਼ ਨੂੰ ਇਕ ਲੰਬਾ ਚੋਗਾ ਦਿੱਤਾ ਜੋ ਬਹੁਤ ਸੋਹਣਾ ਸੀ। ਪਰ ਉਸ ਦੇ ਦਸਾਂ ਭਰਾਵਾਂ ਨੂੰ ਜਲ਼ਨ ਹੁੰਦੀ ਸੀ ਕਿ ਉਨ੍ਹਾਂ ਦਾ ਪਿਤਾ ਯੂਸੁਫ਼ ਨਾਲ ਸਭ ਤੋਂ ਜ਼ਿਆਦਾ ਪਿਆਰ ਕਰਦਾ ਸੀ। ਪਰ ਇਕ ਹੋਰ ਗੱਲ ਕਰਕੇ ਵੀ ਯੂਸੁਫ਼ ਦੇ ਭਰਾ ਉਸ ਤੋਂ ਈਰਖਾ ਕਰਦੇ ਸਨ।

ਯੂਸੁਫ਼ ਨੂੰ ਦੋ ਸੁਪਨੇ ਆਏ ਅਤੇ ਇਨ੍ਹਾਂ ਸੁਪਨਿਆਂ ਵਿਚ ਉਸ ਦੇ ਸਾਰੇ ਭਰਾਵਾਂ ਨੇ ਉਸ ਅੱਗੇ ਮੱਥਾ ਟੇਕਿਆ। ਜਦ ਇਹ ਗੱਲ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਦੱਸੀ, ਤਾਂ ਉਹ ਉਸ ਨਾਲ ਹੋਰ ਵੀ ਨਫ਼ਰਤ ਕਰਨ ਲੱਗ ਪਏ।

ਇਕ ਦਿਨ ਯੂਸੁਫ਼ ਦੇ ਭਰਾ ਭੇਡਾਂ ਚਾਰਨ ਗਏ ਹੋਏ ਸਨ। ਇਸ ਲਈ ਉਨ੍ਹਾਂ ਦੀ ਖ਼ਬਰ ਲੈਣ ਲਈ ਯਾਕੂਬ ਨੇ ਯੂਸੁਫ਼ ਨੂੰ ਉਨ੍ਹਾਂ ਪਿੱਛੇ ਭੇਜਿਆ। ਦੂਰੋਂ ਹੀ ਯੂਸੁਫ਼ ਨੂੰ ਆਉਂਦਿਆਂ ਦੇਖ ਕੇ ਉਸ ਦੇ ਭਰਾਵਾਂ ਨੇ ਕਿਹਾ ‘ਚਲੋ ਆਪਾਂ ਉਸ ਨੂੰ ਫੜ ਕੇ ਮਾਰ ਦੇਈਏ।’ ਪਰ ਉਨ੍ਹਾਂ ਦੇ ਵੱਡੇ ਭਰਾ ਰਊਬੇਨ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਲਈ ਯੂਸੁਫ਼ ਨੂੰ ਮਾਰਨ ਦੀ ਬਜਾਇ ਉਨ੍ਹਾਂ ਨੇ ਉਸ ਨੂੰ ਇਕ ਵੱਡੇ ਟੋਏ ਵਿਚ ਸੁੱਟ ਦਿੱਤਾ। ਉਨ੍ਹਾਂ ਨੂੰ ਕੁਝ ਸੁੱਝ ਨਹੀਂ ਰਿਹਾ ਸੀ ਕਿ ਉਹ ਉਸ ਨਾਲ ਕੀ ਕਰਨ।

ਉਹ ਬੈਠ ਕੇ ਸੋਚ ਹੀ ਰਹੇ ਸਨ ਕਿ ਉੱਧਰੋਂ ਕੁਝ ਇਸਮਾਏਲੀ ਬੰਦੇ ਆ ਗਏ। ਯਹੂਦਾਹ ਨੇ ਆਪਣੇ ਭਰਾਵਾਂ ਨੂੰ ਕਿਹਾ, ‘ਕਿਉਂ ਨਾ ਆਪਾਂ ਯੂਸੁਫ਼ ਨੂੰ ਇਨ੍ਹਾਂ ਬੰਦਿਆਂ ਦੇ ਹੱਥ ਵੇਚ ਦੇਈਏ।’ ਇੱਦਾਂ ਉਨ੍ਹਾਂ ਨੇ ਯੂਸੁਫ਼ ਨੂੰ ਚਾਂਦੀ ਦੇ 20 ਸਿੱਕਿਆਂ ਬਦਲੇ ਵੇਚ ਦਿੱਤਾ। ਉਨ੍ਹਾਂ ਨੇ ਆਪਣੇ ਭਰਾ ਨੂੰ ਵੇਚ ਕੇ ਚੰਗਾ ਕੰਮ ਨਹੀਂ ਕੀਤਾ। ਇਹ ਵੱਡਾ ਜ਼ੁਲਮ ਸੀ!

ਹੁਣ ਉਹ ਸੋਚ ਰਹੇ ਸਨ ਕਿ ਉਹ ਆਪਣੇ ਪਿਤਾ ਨੂੰ ਘਰ ਜਾ ਕੇ ਕੀ ਦੱਸਣਗੇ। ਉਨ੍ਹਾਂ ਨੂੰ ਇਕ ਗੱਲ ਸੁੱਝੀ। ਪਹਿਲਾਂ ਉਨ੍ਹਾਂ ਨੇ ਇਕ ਬੱਕਰੇ ਨੂੰ ਮਾਰਿਆ। ਫਿਰ ਬੱਕਰੇ ਦੇ ਲਹੂ ਵਿਚ ਯੂਸੁਫ਼ ਦੇ ਚੋਗੇ ਨੂੰ ਕਈ ਵਾਰੀ ਡੁਬੋਇਆ। ਘਰ ਜਾ ਕੇ ਉਨ੍ਹਾਂ ਨੇ ਇਹ ਲਹੂ ਨਾਲ ਭਿੱਜਿਆ ਚੋਗਾ ਆਪਣੇ ਪਿਤਾ ਨੂੰ ਦਿਖਾਇਆ ਤੇ ਕਿਹਾ, ‘ਕੀ ਇਹ ਯੂਸੁਫ਼ ਦਾ ਚੋਗਾ ਤਾਂ ਨਹੀਂ?’

ਚੋਗੇ ਨੂੰ ਦੇਖਦਿਆਂ ਹੀ ਯਾਕੂਬ ਰੋਣ ਲੱਗ ਪਿਆ ਕਿਉਂਕਿ ਉਸ ਨੇ ਚੋਗੇ ਨੂੰ ਪਛਾਣ ਲਿਆ ਸੀ। ਉਹ ਉੱਚੀ-ਉੱਚੀ ਕਹਿਣ ਲੱਗਾ ਕਿ ‘ਕਿਸੇ ਵਹਿਸ਼ੀ ਜਾਨਵਰ ਨੇ ਜ਼ਰੂਰ ਮੇਰੇ ਪੁੱਤ ਨੂੰ ਖਾ ਲਿਆ ਹੋਣਾ।’ ਇਹ ਸੁਣ ਕੇ ਯੂਸੁਫ਼ ਦੇ ਭਰਾ ਮਨ ਹੀ ਮਨ ਵਿਚ ਖ਼ੁਸ਼ ਹੋ ਰਹੇ ਸਨ ਕਿਉਂਕਿ ਉਹ ਤਾਂ ਪਹਿਲਾਂ ਹੀ ਇਹੀ ਚਾਹੁੰਦੇ ਸਨ ਕਿ ਉਨ੍ਹਾਂ ਦਾ ਪਿਤਾ ਇਹ ਸੋਚੇ ਕਿ ਯੂਸੁਫ਼ ਮਰ ਗਿਆ। ਪਰ ਯੂਸੁਫ਼ ਤਾਂ ਮਰਿਆ ਨਹੀਂ ਸੀ। ਆਓ ਦੇਖੀਏ ਉਸ ਨਾਲ ਕੀ ਹੋਇਆ।

ਉਤਪਤ 37:1-35.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ