ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • my ਕਹਾਣੀ 41
  • ਪਿੱਤਲ ਦਾ ਸੱਪ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਿੱਤਲ ਦਾ ਸੱਪ
  • ਬਾਈਬਲ ਕਹਾਣੀਆਂ ਦੀ ਕਿਤਾਬ
  • ਮਿਲਦੀ-ਜੁਲਦੀ ਜਾਣਕਾਰੀ
  • ਸੱਪਾਂ ਬਾਰੇ ਆਮ ਗ਼ਲਤਫ਼ਹਿਮੀਆਂ
    ਜਾਗਰੂਕ ਬਣੋ!—1998
  • ਸੱਪ ਦੀ ਖੱਲ
    ਜਾਗਰੂਕ ਬਣੋ!—2014
  • ਬਲ਼ਦੀ ਝਾੜੀ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਬਲਦੀ ਝਾੜੀ
    ਬਾਈਬਲ ਕਹਾਣੀਆਂ ਦੀ ਕਿਤਾਬ
ਬਾਈਬਲ ਕਹਾਣੀਆਂ ਦੀ ਕਿਤਾਬ
my ਕਹਾਣੀ 41

ਕਹਾਣੀ 41

ਪਿੱਤਲ ਦਾ ਸੱਪ

ਤਸਵੀਰ ਵਿਚ ਡੰਡੇ ਤੇ ਲਿਪਟਿਆ ਸੱਪ ਕੀ ਸੱਚੀ-ਮੁੱਚੀ ਦਾ ਹੈ? ਨਹੀਂ, ਇਹ ਸੱਚੀ-ਮੁੱਚੀ ਦਾ ਸੱਪ ਨਹੀਂ। ਯਹੋਵਾਹ ਦੇ ਕਹਿਣ ਤੇ ਮੂਸਾ ਨੇ ਇਹ ਪਿੱਤਲ ਦਾ ਸੱਪ ਬਣਾ ਕੇ ਡੰਡੇ ਤੇ ਲਪੇਟਿਆ ਸੀ। ਪਰ ਜ਼ਮੀਨ ਤੇ ਘੁੰਮ ਰਹੇ ਸੱਪ ਅਸਲੀ ਹਨ। ਇਨ੍ਹਾਂ ਸੱਪਾਂ ਨੇ ਲੋਕਾਂ ਦੇ ਡੰਗ ਮਾਰ ਕੇ ਉਨ੍ਹਾਂ ਨੂੰ ਬੀਮਾਰ ਕਰ ਦਿੱਤਾ ਹੈ। ਤੁਹਾਨੂੰ ਪਤਾ ਸੱਪਾਂ ਨੇ ਲੋਕਾਂ ਨੂੰ ਕਿਉਂ ਡੰਗਿਆ ਸੀ?

ਇਸਰਾਏਲੀ ਫਿਰ ਤੋਂ ਯਹੋਵਾਹ ਅਤੇ ਮੂਸਾ ਅੱਗੇ ਬੁੜ-ਬੁੜ ਕਰ ਰਹੇ ਸਨ। ਉਨ੍ਹਾਂ ਨੇ ਮੂਸਾ ਤੇ ਯਹੋਵਾਹ ਨੂੰ ਕਿਹਾ: ‘ਤੁਸੀਂ ਕਿਉਂ ਸਾਨੂੰ ਇਸ ਉਜਾੜ ਵਿਚ ਮਰਨ ਵਾਸਤੇ ਮਿਸਰ ਤੋਂ ਲੈ ਆਏ ਹੋ? ਇੱਥੇ ਨਾ ਖਾਣ ਨੂੰ ਰੋਟੀ ਹੈ ਤੇ ਨਾ ਪੀਣ ਨੂੰ ਪਾਣੀ। ਅਸੀਂ ਮੰਨ ਖਾ-ਖਾ ਕੇ ਅੱਕ ਚੁੱਕੇ ਹਾਂ।’

ਉਨ੍ਹਾਂ ਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਸੀ ਕਿਉਂਕਿ ਉਨ੍ਹਾਂ ਨੂੰ ਮੰਨ ਯਹੋਵਾਹ ਨੇ ਦਿੱਤਾ ਸੀ। ਯਹੋਵਾਹ ਨੇ ਤਾਂ ਚਮਤਕਾਰੀ ਢੰਗ ਨਾਲ ਚਟਾਨ ਵਿੱਚੋਂ ਪਾਣੀ ਕੱਢ ਕੇ ਵੀ ਉਨ੍ਹਾਂ ਨੂੰ ਪਿਲਾਇਆ ਸੀ। ਪਰ ਯਹੋਵਾਹ ਦਾ ਸ਼ੁਕਰੀਆ ਅਦਾ ਕਰਨ ਦੀ ਬਜਾਇ ਇਹ ਲੋਕ ਉਸ ਨੂੰ ਮੇਹਣੇ ਮਾਰਨ ਲੱਗ ਪਏ। ਇਨ੍ਹਾਂ ਨਾਸ਼ੁਕਰੇ ਲੋਕਾਂ ਨੂੰ ਸਜ਼ਾ ਦੇਣ ਲਈ ਯਹੋਵਾਹ ਨੇ ਜ਼ਹਿਰੀਲੇ ਸੱਪ ਘੱਲੇ। ਸੱਪਾਂ ਦੇ ਡੰਗਾਂ ਨਾਲ ਕਈ ਲੋਕ ਮਰ ਗਏ।

ਲੋਕ ਮੂਸਾ ਅੱਗੇ ਰੋਣ-ਕੁਰਲਾਉਣ ਲੱਗੇ: ‘ਅਸੀਂ ਯਹੋਵਾਹ ਅਤੇ ਤੇਰੇ ਵਿਰੁੱਧ ਬੋਲ ਕੇ ਪਾਪ ਕੀਤਾ ਹੈ। ਹੁਣ ਯਹੋਵਾਹ ਅੱਗੇ ਸਾਡੇ ਲਈ ਪ੍ਰਾਰਥਨਾ ਕਰ ਤਾਂਕਿ ਉਹ ਇਨ੍ਹਾਂ ਸੱਪਾਂ ਨੂੰ ਸਾਡੇ ਤੋਂ ਦੂਰ ਕਰ ਦੇਵੇ।’

ਮੂਸਾ ਨੇ ਲੋਕਾਂ ਲਈ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਯਹੋਵਾਹ ਨੇ ਮੂਸਾ ਨੂੰ ਇਕ ਪਿੱਤਲ ਦਾ ਸੱਪ ਬਣਾ ਕੇ ਡੰਡੇ ਤੇ ਲਪੇਟਣ ਲਈ ਕਿਹਾ। ਯਹੋਵਾਹ ਨੇ ਇਹ ਵੀ ਕਿਹਾ ਕਿ ਜਿਸ ਕਿਸੇ ਨੂੰ ਸੱਪ ਨੇ ਡੰਗਿਆ ਹੋਵੇ, ਉਹ ਇਸ ਪਿੱਤਲ ਦੇ ਸੱਪ ਵੱਲ ਦੇਖੇ। ਮੂਸਾ ਨੇ ਇਸੇ ਤਰ੍ਹਾਂ ਕੀਤਾ। ਯਹੋਵਾਹ ਦੇ ਹੁਕਮ ਅਨੁਸਾਰ ਜੋ ਕੋਈ ਪਿੱਤਲ ਦੇ ਸੱਪ ਵੱਲ ਦੇਖਦਾ ਸੀ, ਉਹ ਚੰਗਾ ਹੋ ਜਾਂਦਾ ਸੀ।

ਇਸ ਤੋਂ ਅਸੀਂ ਵਧੀਆ ਸਬਕ ਸਿੱਖ ਸਕਦੇ ਹਾਂ। ਸਾਡੀ ਵੀ ਹਾਲਤ ਕੁਝ ਇਨ੍ਹਾਂ ਇਸਰਾਏਲੀਆਂ ਵਰਗੀ ਹੈ ਜਿਨ੍ਹਾਂ ਨੂੰ ਸੱਪਾਂ ਨੇ ਡੰਗਿਆ ਸੀ। ਅੱਜ ਸਾਨੂੰ ਸਾਰਿਆਂ ਨੂੰ ਆਪਣੇ ਪਹਿਲੇ ਮਾਂ-ਬਾਪ ਆਦਮ ਤੇ ਹੱਵਾਹ ਕਰਕੇ ਮਰਨਾ ਪੈਂਦਾ ਹੈ। ਉਨ੍ਹਾਂ ਨੇ ਯਹੋਵਾਹ ਤੋਂ ਮੂੰਹ ਫੇਰ ਕੇ ਆਪਣੇ ਆਪ ਤੇ ਇਹ ਸਜ਼ਾ ਲਿਆਂਦੀ ਸੀ ਅਤੇ ਉਨ੍ਹਾਂ ਦੀ ਔਲਾਦ ਹੋਣ ਕਰਕੇ ਅੱਜ ਸਾਰੇ ਲੋਕਾਂ ਨੂੰ ਮੌਤ ਦਾ ਗਮ ਸਹਿਣਾ ਪੈਂਦਾ ਹੈ। ਅੱਜ ਲੋਕ ਬੀਮਾਰ ਜਾਂ ਬੁੱਢੇ ਹੋ ਕੇ ਮਰ ਜਾਂਦੇ ਹਨ। ਪਰ ਮੌਤ ਤੋਂ ਸਾਨੂੰ ਬਚਾਉਣ ਲਈ ਅਤੇ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੇਣ ਲਈ ਯਹੋਵਾਹ ਨੇ ਇਕ ਇੰਤਜ਼ਾਮ ਕੀਤਾ ਹੈ।

ਉਸ ਨੇ ਸਾਡੇ ਲਈ ਆਪਣੇ ਪੁੱਤਰ ਯਿਸੂ ਨੂੰ ਧਰਤੀ ਤੇ ਭੇਜਿਆ। ਲੋਕਾਂ ਨੇ ਉਸ ਤੇ ਝੂਠੇ ਇਲਜ਼ਾਮ ਲਾ ਕੇ ਉਸ ਨੂੰ ਸੂਲੀ ਤੇ ਚਾੜ੍ਹ ਦਿੱਤਾ। ਯਹੋਵਾਹ ਨੇ ਸਾਨੂੰ ਬਚਾਉਣ ਲਈ ਆਪਣੇ ਪੁੱਤਰ ਦੀ ਕੁਰਬਾਨੀ ਦੇ ਦਿੱਤੀ। ਅੱਜ ਜੇ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾਉਣੀ ਚਾਹੁੰਦੇ ਹਾਂ, ਤਾਂ ਜ਼ਰੂਰੀ ਹੈ ਕਿ ਅਸੀਂ ਯਿਸੂ ਵੱਲ ਦੇਖੀਏ। ਕਹਿਣ ਦਾ ਮਤਲਬ ਕਿ ਉਸ ਦੇ ਦੱਸੇ ਹੋਏ ਰਸਤੇ ਤੇ ਚੱਲੀਏ। ਪਰ ਇਨ੍ਹਾਂ ਗੱਲਾਂ ਬਾਰੇ ਅਸੀਂ ਬਾਅਦ ਵਿਚ ਸਿੱਖਾਂਗੇ।

ਗਿਣਤੀ 21:4-9; ਯੂਹੰਨਾ 3:14, 15.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ