ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • my ਕਹਾਣੀ 50
  • ਦੋ ਬਹਾਦਰ ਔਰਤਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦੋ ਬਹਾਦਰ ਔਰਤਾਂ
  • ਬਾਈਬਲ ਕਹਾਣੀਆਂ ਦੀ ਕਿਤਾਬ
  • ਮਿਲਦੀ-ਜੁਲਦੀ ਜਾਣਕਾਰੀ
  • ਨਵਾਂ ਆਗੂ ਅਤੇ ਦੋ ਦਲੇਰ ਔਰਤਾਂ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਨਿਹਚਾ ਨਾਲ ਬਾਰਾਕ ਨੇ ਇਕ ਸ਼ਕਤੀਸ਼ਾਲੀ ਫ਼ੌਜ ਨੂੰ ਮਾਰ-ਮੁਕਾਇਆ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
  • ਖ਼ੁਸ਼ੀ ਨਾਲ ਸੇਵਾ ਕਰ ਕੇ ਯਹੋਵਾਹ ਦੀ ਵਡਿਆਈ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
ਬਾਈਬਲ ਕਹਾਣੀਆਂ ਦੀ ਕਿਤਾਬ
my ਕਹਾਣੀ 50

ਕਹਾਣੀ 50

ਦੋ ਬਹਾਦਰ ਔਰਤਾਂ

ਜਦ ਇਸਰਾਏਲੀ ਕਿਸੇ ਮੁਸ਼ਕਲ ਵਿਚ ਪੈ ਜਾਂਦੇ ਸਨ, ਤਾਂ ਉਹ ਯਹੋਵਾਹ ਅੱਗੇ ਦੁਹਾਈ ਦਿੰਦੇ ਸਨ। ਯਹੋਵਾਹ ਉਨ੍ਹਾਂ ਦੀ ਦੁਹਾਈ ਸੁਣ ਕੇ ਉਨ੍ਹਾਂ ਦੀ ਮਦਦ ਕਰਨ ਲਈ ਬਹਾਦਰ ਆਗੂਆਂ ਨੂੰ ਚੁਣਦਾ ਸੀ। ਇਨ੍ਹਾਂ ਆਗੂਆਂ ਨੂੰ ਬਾਈਬਲ ਵਿਚ ਨਿਆਈ ਕਿਹਾ ਗਿਆ ਹੈ। ਯਹੋਸ਼ੁਆ ਸਭ ਤੋਂ ਪਹਿਲਾ ਨਿਆਈ ਸੀ। ਉਸ ਤੋਂ ਬਾਅਦ ਆਉਣ ਵਾਲੇ ਨਿਆਈ ਸਨ ਆਥਨੀਏਲ, ਏਹੂਦ ਅਤੇ ਸ਼ਮਗਰ। ਇਸਰਾਏਲੀਆਂ ਦੀ ਮਦਦ ਕਰਨ ਵਾਲਿਆਂ ਵਿਚ ਦੋ ਔਰਤਾਂ ਵੀ ਸਨ। ਇਨ੍ਹਾਂ ਦੇ ਨਾਮ ਸਨ ਦਬੋਰਾਹ ਅਤੇ ਯਾਏਲ।

ਦਬੋਰਾਹ ਨਬੀਆ ਸੀ। ਯਹੋਵਾਹ ਉਸ ਨੂੰ ਪਹਿਲਾਂ ਤੋਂ ਹੀ ਭਵਿੱਖ ਬਾਰੇ ਦੱਸ ਦਿੰਦਾ ਸੀ। ਫਿਰ ਉਹ ਯਹੋਵਾਹ ਦੀਆਂ ਦੱਸੀਆਂ ਗੱਲਾਂ ਲੋਕਾਂ ਨੂੰ ਦੱਸਦੀ ਸੀ। ਦਬੋਰਾਹ ਨਿਆਈ ਵੀ ਸੀ। ਉਹ ਪਹਾੜੀ ਇਲਾਕੇ ਵਿਚ ਇਕ ਖਜੂਰ ਦੇ ਦਰਖ਼ਤ ਥੱਲੇ ਬਹਿੰਦੀ ਸੀ। ਇੱਥੇ ਲੋਕ ਉਸ ਤੋਂ ਆਪਣੀਆਂ ਮੁਸ਼ਕਲਾਂ ਦਾ ਹੱਲ ਪੁੱਛਣ ਆਉਂਦੇ ਸਨ।

ਉਨ੍ਹਾਂ ਦਿਨਾਂ ਵਿਚ ਯਾਬੀਨ ਕਨਾਨ ਤੇ ਰਾਜ ਕਰ ਰਿਹਾ ਸੀ। ਉਸ ਕੋਲ 900 ਰਥ ਤੇ ਵੱਡੀ ਸੈਨਾ ਸੀ। ਉਸ ਦੀ ਸੈਨਾ ਇੰਨੀ ਸ਼ਕਤੀਸ਼ਾਲੀ ਸੀ ਕਿ ਉਨ੍ਹਾਂ ਨੇ ਇਸਰਾਏਲੀਆਂ ਨੂੰ ਜ਼ਬਰਦਸਤੀ ਆਪਣੇ ਗ਼ੁਲਾਮ ਬਣਾ ਲਿਆ। ਯਾਬੀਨ ਦੀ ਸੈਨਾ ਦਾ ਸਰਦਾਰ ਸੀਸਰਾ ਸੀ।

ਇਕ ਦਿਨ ਦਬੋਰਾਹ ਨੇ ਬਾਰਾਕ ਨਿਆਈ ਨੂੰ ਯਹੋਵਾਹ ਦਾ ਸੰਦੇਸ਼ ਭੇਜਿਆ: ‘ਆਪਣੇ 10,000 ਆਦਮੀਆਂ ਨੂੰ ਲੈ ਕੇ ਤਬੋਰ ਪਹਾੜ ਉੱਤੇ ਜਾ। ਉੱਥੇ ਮੈਂ ਤੇਰੇ ਕੋਲ ਸੀਸਰਾ ਨੂੰ ਲਿਆਵਾਂਗਾ। ਮੈਂ ਤੈਨੂੰ ਉਸ ਉੱਤੇ ਅਤੇ ਉਸ ਦੀ ਸੈਨਾ ਉੱਤੇ ਜਿੱਤ ਦੇਵਾਂਗਾ।’

ਬਾਰਾਕ ਨੇ ਦਬੋਰਾਹ ਨੂੰ ਕਿਹਾ: ‘ਮੈਂ ਤਾਂ ਹੀ ਜਾਵਾਂਗਾ ਜੇ ਤੂੰ ਵੀ ਮੇਰੇ ਨਾਲ ਚੱਲੇਗੀ।’ ਦਬੋਰਾਹ ਉਸ ਨਾਲ ਜਾਣ ਨੂੰ ਤਿਆਰ ਹੋ ਗਈ। ਪਰ ਉਸ ਨੇ ਬਾਰਾਕ ਨੂੰ ਕਿਹਾ: ‘ਇਸ ਜਿੱਤ ਦਾ ਮਾਣ ਤੈਨੂੰ ਨਹੀਂ ਮਿਲਣਾ ਕਿਉਂਕਿ ਯਹੋਵਾਹ ਸੀਸਰਾ ਨੂੰ ਇਕ ਔਰਤ ਦੇ ਹੱਥ ਸੌਂਪ ਦੇਵੇਗਾ।’ ਚਲੋ ਦੇਖੀਏ ਅੱਗੇ ਕੀ ਹੋਇਆ।

ਬਾਰਾਕ ਆਪਣੇ ਆਦਮੀਆਂ ਨਾਲ ਤਬੋਰ ਪਹਾੜ ਤੇ ਸੀਸਰਾ ਦੀ ਸੈਨਾ ਨਾਲ ਲੜਾਈ ਕਰਨ ਗਿਆ। ਅਚਾਨਕ ਯਹੋਵਾਹ ਨੇ ਹੜ੍ਹ ਲਿਆ ਕੇ ਸੀਸਰਾ ਦੀ ਤਕਰੀਬਨ ਸਾਰੀ ਸੈਨਾ ਨੂੰ ਮਾਰ ਦਿੱਤਾ। ਪਰ ਸੀਸਰਾ ਉੱਥੋਂ ਜਾਨ ਬਚਾ ਕੇ ਭੱਜ ਗਿਆ।

ਥੋੜ੍ਹੀ ਦੇਰ ਬਾਅਦ ਸੀਸਰਾ ਯਾਏਲ ਦੇ ਤੰਬੂ ਕੋਲ ਆਇਆ। ਯਾਏਲ ਨੇ ਉਸ ਨੂੰ ਅੰਦਰ ਬੁਲਾਇਆ ਅਤੇ ਉਸ ਨੂੰ ਪੀਣ ਲਈ ਦੁੱਧ ਦਿੱਤਾ। ਦੁੱਧ ਪੀ ਕੇ ਉਹ ਗੂੜ੍ਹੀ ਨੀਂਦ ਸੌਂ ਗਿਆ। ਯਾਏਲ ਨੇ ਤੰਬੂ ਦਾ ਇਕ ਕਿੱਲ ਲੈ ਕੇ ਇਸ ਭੈੜੇ ਬੰਦੇ ਦੇ ਸਿਰ ਵਿਚ ਠੋਕ ਦਿੱਤਾ। ਜਦ ਬਾਰਾਕ ਉੱਥੇ ਪਹੁੰਚਿਆ, ਤਾਂ ਯਾਏਲ ਨੇ ਉਸ ਨੂੰ ਸੀਸਰਾ ਦੀ ਲਾਸ਼ ਦਿਖਾਈ। ਦਬੋਰਾਹ ਦੀ ਗੱਲ ਸੱਚ ਹੀ ਨਿਕਲੀ। ਯਹੋਵਾਹ ਨੇ ਸੀਸਰਾ ਨੂੰ ਇਕ ਔਰਤ ਦੇ ਹੱਥੋਂ ਮਰਵਾਇਆ।

ਅੰਤ ਵਿਚ ਬੁਰੇ ਰਾਜੇ ਯਾਬੀਨ ਨੂੰ ਵੀ ਮਾਰ ਦਿੱਤਾ ਗਿਆ। ਇਸ ਤੋਂ ਬਾਅਦ ਇਸਰਾਏਲੀ ਕਈ ਸਾਲਾਂ ਤਕ ਸ਼ਾਂਤੀ ਵਿਚ ਰਹੇ।

ਨਿਆਈਆਂ 2:14-22; 4:1-24; 5:1-31.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ