ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • my ਕਹਾਣੀ 62
  • ਦਾਊਦ ਦੇ ਘਰ ਮੁਸੀਬਤਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦਾਊਦ ਦੇ ਘਰ ਮੁਸੀਬਤਾਂ
  • ਬਾਈਬਲ ਕਹਾਣੀਆਂ ਦੀ ਕਿਤਾਬ
  • ਮਿਲਦੀ-ਜੁਲਦੀ ਜਾਣਕਾਰੀ
  • ਰਾਜਾ ਦਾਊਦ ਦਾ ਪਾਪ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਹਰ ਚੁਣੌਤੀ ਦੌਰਾਨ ਪਰਮੇਸ਼ੁਰ ਤੇ ਆਸ ਰੱਖੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
  • 2 ਸਮੂਏਲ—ਅਧਿਆਵਾਂ ਦਾ ਸਾਰ
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • ਅਧਿਆਤਮਿਕ ਤੰਦਰੁਸਤੀ ਲਈ ਆਪਣੇ ਗੁਨਾਹਾਂ ਦਾ ਇਕਬਾਲ ਕਰਨਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
ਹੋਰ ਦੇਖੋ
ਬਾਈਬਲ ਕਹਾਣੀਆਂ ਦੀ ਕਿਤਾਬ
my ਕਹਾਣੀ 62

ਕਹਾਣੀ 62

ਦਾਊਦ ਦੇ ਘਰ ਮੁਸੀਬਤਾਂ

ਯਰੂਸ਼ਲਮ ਦਾ ਰਾਜਾ ਬਣਨ ਤੋਂ ਬਾਅਦ ਯਹੋਵਾਹ ਨੇ ਦਾਊਦ ਨੂੰ ਉਸ ਦੇ ਦੁਸ਼ਮਣਾਂ ਉੱਤੇ ਕਈ ਜਿੱਤਾਂ ਦਿੱਤੀਆਂ। ਯਹੋਵਾਹ ਨੇ ਆਪਣੇ ਵਾਅਦੇ ਅਨੁਸਾਰ ਇਸਰਾਏਲੀਆਂ ਨੂੰ ਕਨਾਨ ਦੇਸ਼ ਵੀ ਦਿੱਤਾ।

ਦਾਊਦ ਇਕ ਚੰਗਾ ਰਾਜਾ ਸੀ। ਉਹ ਯਹੋਵਾਹ ਨਾਲ ਬਹੁਤ ਪਿਆਰ ਕਰਦਾ ਸੀ। ਤੁਹਾਨੂੰ ਪਤਾ ਰਾਜਾ ਬਣਨ ਤੋਂ ਬਾਅਦ ਉਸ ਨੇ ਸਭ ਤੋਂ ਪਹਿਲਾਂ ਕੀ ਕੀਤਾ? ਉਸ ਨੇ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਯਰੂਸ਼ਲਮ ਲਿਆਂਦਾ। ਦਾਊਦ ਦੀ ਇੱਛਾ ਸੀ ਕਿ ਉਹ ਯਰੂਸ਼ਲਮ ਵਿਚ ਨੇਮ ਦੇ ਸੰਦੂਕ ਲਈ ਇਕ ਹੈਕਲ ਯਾਨੀ ਮੰਦਰ ਬਣਾਵੇ।

ਪਰ ਕੁਝ ਸਮੇਂ ਬਾਅਦ ਦਾਊਦ ਨੇ ਇਕ ਬਹੁਤ ਵੱਡੀ ਗ਼ਲਤੀ ਕੀਤੀ। ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਕਿਸੇ ਦੂਸਰੇ ਦੀ ਚੀਜ਼ ਲੈਣੀ ਗ਼ਲਤ ਹੈ। ਫਿਰ ਵੀ ਉਸ ਨੇ ਚੋਰੀ ਕੀਤੀ। ਇਕ ਸ਼ਾਮ ਜਦ ਉਹ ਆਪਣੇ ਮਹਿਲ ਦੀ ਛੱਤ ਉੱਤੇ ਸੀ, ਤਾਂ ਉਸ ਦੀ ਨਜ਼ਰ ਇਕ ਬਹੁਤ ਸੋਹਣੀ ਤੀਵੀਂ ਤੇ ਪਈ। ਇਸ ਤੀਵੀਂ ਦਾ ਨਾਮ ਬਥ-ਸ਼ਬਾ ਸੀ। ਉਸ ਦੇ ਪਤੀ ਦਾ ਨਾਮ ਊਰਿੱਯਾਹ ਸੀ ਅਤੇ ਉਹ ਦਾਊਦ ਦਾ ਇਕ ਸਿਪਾਹੀ ਸੀ।

ਦਾਊਦ ਬਥ-ਸ਼ਬਾ ਨੂੰ ਬਹੁਤ ਚਾਹੁੰਦਾ ਸੀ। ਇਸ ਲਈ ਜਦ ਬਥ-ਸ਼ਬਾ ਦਾ ਪਤੀ ਲੜਾਈ ਵਿਚ ਗਿਆ ਹੋਇਆ ਸੀ, ਤਾਂ ਉਦੋਂ ਦਾਊਦ ਨੇ ਉਸ ਨੂੰ ਆਪਣੇ ਮਹਿਲ ਵਿਚ ਬੁਲਾਇਆ। ਫਿਰ ਉਹ ਬਥ-ਸ਼ਬਾ ਨਾਲ ਲੇਟਿਆ। ਬਾਅਦ ਵਿਚ ਬਥ-ਸ਼ਬਾ ਨੇ ਦਾਊਦ ਨੂੰ ਦੱਸਿਆ ਕਿ ਉਹ ਮਾਂ ਬਣਨ ਵਾਲੀ ਹੈ। ਇਹ ਖ਼ਬਰ ਸੁਣ ਕੇ ਦਾਊਦ ਘਬਰਾ ਗਿਆ ਅਤੇ ਉਸ ਨੇ ਆਪਣੇ ਫ਼ੌਜ ਦੇ ਸਰਦਾਰ ਯੋਆਬ ਨੂੰ ਸੰਦੇਸ਼ ਭੇਜਿਆ ਕਿ ਉਹ ਊਰਿੱਯਾਹ ਨੂੰ ਜੰਗ ਦੇ ਮੈਦਾਨ ਵਿਚ ਸਭ ਤੋਂ ਅੱਗੇ ਕਰ ਦੇਵੇ ਤਾਂਕਿ ਉਹ ਮਾਰਿਆ ਜਾਵੇ। ਊਰਿੱਯਾਹ ਦੀ ਮੌਤ ਹੋਣ ਤੇ ਦਾਊਦ ਨੇ ਬਥ-ਸ਼ਬਾ ਨਾਲ ਵਿਆਹ ਕਰਵਾ ਲਿਆ।

ਯਹੋਵਾਹ ਦਾਊਦ ਨਾਲ ਬਹੁਤ ਨਾਰਾਜ਼ ਸੀ। ਇਸ ਲਈ ਉਸ ਨੇ ਆਪਣੇ ਸੇਵਕ ਨਾਥਾਨ ਨੂੰ ਦਾਊਦ ਕੋਲ ਇਹ ਕਹਿਣ ਨੂੰ ਭੇਜਿਆ ਕਿ ਉਸ ਨੇ ਪਾਪ ਕੀਤਾ ਸੀ। ਤਸਵੀਰ ਵਿਚ ਤੁਸੀਂ ਨਾਥਾਨ ਨੂੰ ਦਾਊਦ ਨਾਲ ਗੱਲ ਕਰਦਿਆਂ ਦੇਖ ਸਕਦੇ ਹੋ। ਦਾਊਦ ਆਪਣੇ ਬੁਰੇ ਕੰਮਾਂ ਤੋਂ ਬੇਹੱਦ ਸ਼ਰਮਿੰਦਾ ਸੀ। ਇਸ ਲਈ ਯਹੋਵਾਹ ਨੇ ਉਸ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ। ਪਰ ਯਹੋਵਾਹ ਨੇ ਉਸ ਨੂੰ ਕਿਹਾ: ‘ਕਿਉਂਕਿ ਤੂੰ ਇਹ ਭੈੜੇ ਕੰਮ ਕੀਤੇ ਹਨ ਇਸ ਕਰਕੇ ਤੇਰੇ ਘਰ ਵਿਚ ਬਹੁਤੀਆਂ ਮੁਸੀਬਤਾਂ ਆਉਣਗੀਆਂ।’ ਇਸ ਤੋਂ ਬਾਅਦ ਦਾਊਦ ਦੇ ਘਰ ਕਈ ਮੁਸੀਬਤਾਂ ਆਈਆਂ।

ਪਹਿਲਾਂ ਬਥ-ਸ਼ਬਾ ਦਾ ਮੁੰਡਾ ਮਰ ਗਿਆ। ਫਿਰ ਦਾਊਦ ਦੇ ਜੇਠੇ ਮੁੰਡੇ ਅਮਨੋਨ ਨੇ ਆਪਣੀ ਭੈਣ ਤਾਮਾਰ ਦੀ ਇੱਜ਼ਤ ਲੁੱਟੀ। ਇਸ ਗੱਲ ਦਾ ਪਤਾ ਲੱਗਣ ਤੇ ਦਾਊਦ ਦੇ ਪੁੱਤਰ ਅਬਸ਼ਾਲੋਮ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਅਮਨੋਨ ਦਾ ਕਤਲ ਕਰ ਦਿੱਤਾ। ਫਿਰ ਅਬਸ਼ਾਲੋਮ ਨੇ ਕਈ ਲੋਕਾਂ ਨੂੰ ਆਪਣੇ ਪਿੱਛੇ ਲਾ ਲਿਆ ਤੇ ਆਪ ਰਾਜਾ ਬਣ ਬੈਠਾ। ਫਿਰ ਦਾਊਦ ਅਤੇ ਅਬਸ਼ਾਲੋਮ ਵਿਚਕਾਰ ਯੁੱਧ ਹੋਇਆ ਅਤੇ ਉਸ ਯੁੱਧ ਵਿਚ ਅਬਸ਼ਾਲੋਮ ਮਾਰਿਆ ਗਿਆ। ਵਾਕਈ, ਦਾਊਦ ਤੇ ਬਹੁਤ ਸਾਰੀਆਂ ਮੁਸੀਬਤਾਂ ਆਈਆਂ।

ਜਦ ਇਹ ਸਭ ਕੁਝ ਹੋ ਰਿਹਾ ਸੀ, ਤਾਂ ਬਥ-ਸ਼ਬਾ ਨੇ ਇਕ ਮੁੰਡੇ ਨੂੰ ਜਨਮ ਦਿੱਤਾ ਜਿਸ ਦਾ ਨਾਂ ਸੁਲੇਮਾਨ ਸੀ। ਫਿਰ ਜਦ ਦਾਊਦ ਬੁੱਢਾ ਤੇ ਬੀਮਾਰ ਹੋ ਗਿਆ, ਤਾਂ ਉਸ ਦੇ ਮੁੰਡੇ ਅਦੋਨੀਯਾਹ ਨੇ ਆਪਣੇ ਆਪ ਨੂੰ ਰਾਜਾ ਬਣਾਉਣ ਦੀ ਕੋਸ਼ਿਸ਼ ਕੀਤੀ। ਪਰ ਇਸ ਤਰ੍ਹਾਂ ਹੋਣ ਤੋਂ ਪਹਿਲਾਂ ਹੀ ਦਾਊਦ ਨੇ ਸਾਦੋਕ ਜਾਜਕ ਨੂੰ ਸੁਲੇਮਾਨ ਦੇ ਸਿਰ ਤੇ ਤੇਲ ਪਾ ਕੇ ਉਸ ਨੂੰ ਰਾਜੇ ਵਜੋਂ ਚੁਣਨ ਲਈ ਕਿਹਾ। ਇਸ ਤੋਂ ਥੋੜ੍ਹੀ ਦੇਰ ਬਾਅਦ ਦਾਊਦ 70 ਸਾਲਾਂ ਦੀ ਉਮਰ ਤੇ ਮਰ ਗਿਆ। ਉਸ ਨੇ 40 ਸਾਲ ਰਾਜ ਕੀਤਾ ਅਤੇ ਹੁਣ ਉਸ ਦੀ ਜਗ੍ਹਾ ਸੁਲੇਮਾਨ ਰਾਜ ਕਰ ਰਿਹਾ ਸੀ।

2 ਸਮੂਏਲ 11:1-27; 12:1-18; 1 ਰਾਜਿਆਂ 1:1-48.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ