ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • my ਕਹਾਣੀ 66
  • ਇਕ ਭੈੜੀ ਰਾਣੀ ਈਜ਼ਬਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਇਕ ਭੈੜੀ ਰਾਣੀ ਈਜ਼ਬਲ
  • ਬਾਈਬਲ ਕਹਾਣੀਆਂ ਦੀ ਕਿਤਾਬ
  • ਮਿਲਦੀ-ਜੁਲਦੀ ਜਾਣਕਾਰੀ
  • ਦੁਸ਼ਟ ਰਾਣੀ ਨੂੰ ਸਜ਼ਾ ਮਿਲੀ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਹੁਣ ਕਦਮ ਚੁੱਕਣ ਦਾ ਵੇਲਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਅਨਿਆਂ ਦੇ ਸਮੇਂ ਉਸ ਨੇ ਹਾਰ ਨਹੀਂ ਮੰਨੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
  • “ਅਹਾਬ ਦਾ ਸਾਰਾ ਘਰਾਣਾ ਖ਼ਤਮ ਹੋ ਜਾਵੇਗਾ”​—2 ਰਾਜ 9:8
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
ਹੋਰ ਦੇਖੋ
ਬਾਈਬਲ ਕਹਾਣੀਆਂ ਦੀ ਕਿਤਾਬ
my ਕਹਾਣੀ 66

ਕਹਾਣੀ 66

ਇਕ ਭੈੜੀ ਰਾਣੀ ਈਜ਼ਬਲ

ਯਾਰਾਬੁਆਮ ਦੀ ਮੌਤ ਤੋਂ ਬਾਅਦ 10 ਗੋਤਾਂ ਤੇ ਰਾਜ ਕਰਨ ਵਾਲੇ ਸਾਰੇ ਰਾਜੇ ਬੁਰੇ ਨਿਕਲੇ। ਪਰ ਇਨ੍ਹਾਂ ਸਾਰਿਆਂ ਵਿੱਚੋਂ ਸਭ ਤੋਂ ਭੈੜਾ ਰਾਜਾ ਸੀ ਆਹਾਬ। ਤੁਹਾਨੂੰ ਪਤਾ ਉਹ ਇੰਨਾ ਭੈੜਾ ਕਿਉਂ ਸੀ? ਇਕ ਕਾਰਨ ਸੀ ਉਸ ਦੀ ਪਤਨੀ ਈਜ਼ਬਲ ਜੋ ਬਹੁਤ ਹੀ ਭੈੜੀ ਸੀ।

ਈਜ਼ਬਲ ਇਸਰਾਏਲੀ ਨਹੀਂ ਸੀ। ਉਹ ਸੀਦੋਨ ਦੇ ਰਾਜੇ ਦੀ ਧੀ ਸੀ। ਈਜ਼ਬਲ ਬਆਲ ਦੇਵਤੇ ਦੀ ਪੂਜਾ ਕਰਦੀ ਸੀ। ਉਸ ਨੇ ਆਹਾਬ ਅਤੇ ਕਈ ਇਸਰਾਏਲੀਆਂ ਨੂੰ ਵੀ ਆਪਣੇ ਦੇਵਤੇ ਦੀ ਪੂਜਾ ਕਰਨ ਲਾ ਲਿਆ। ਉਹ ਯਹੋਵਾਹ ਨਾਲ ਨਫ਼ਰਤ ਕਰਦੀ ਸੀ ਅਤੇ ਉਸ ਨੇ ਯਹੋਵਾਹ ਦੇ ਕਈ ਨਬੀਆਂ ਨੂੰ ਵੀ ਮਰਵਾਇਆ ਸੀ। ਈਜ਼ਬਲ ਦੇ ਡਰ ਕਾਰਨ ਯਹੋਵਾਹ ਦੇ ਕਈ ਨਬੀਆਂ ਨੂੰ ਗੁਫ਼ਾਵਾਂ ਵਿਚ ਲੁਕ-ਛਿਪ ਕੇ ਰਹਿਣਾ ਪੈ ਰਿਹਾ ਸੀ। ਜੇ ਈਜ਼ਬਲ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਸੀ, ਤਾਂ ਉਸ ਨੂੰ ਉਹ ਹਾਸਲ ਕਰ ਕੇ ਹੀ ਰਹਿੰਦੀ ਸੀ, ਭਾਵੇਂ ਇਸ ਦੇ ਲਈ ਉਸ ਨੂੰ ਕਿਸੇ ਦਾ ਖ਼ੂਨ ਹੀ ਕਿਉਂ ਨਾ ਕਰਨਾ ਪਵੇ।

ਇਕ ਦਿਨ ਰਾਜਾ ਆਹਾਬ ਬਹੁਤ ਹੀ ਉਦਾਸ ਸੀ। ਈਜ਼ਬਲ ਨੇ ਉਸ ਨੂੰ ਪੁੱਛਿਆ: ‘ਤੂੰ ਅੱਜ ਇੰਨਾ ਉਦਾਸ ਕਿਉਂ ਹੈਂ?’

ਆਹਾਬ ਨੇ ਕਿਹਾ: ‘ਮੈਂ ਨਾਬੋਥ ਦੀ ਗੱਲ ਕਰਕੇ ਉਦਾਸ ਹਾਂ। ਮੈਂ ਉਸ ਦਾ ਅੰਗੂਰੀ ਬਾਗ਼ ਖ਼ਰੀਦਣਾ ਚਾਹੁੰਦਾ ਸੀ। ਪਰ ਉਸ ਨੇ ਮੈਨੂੰ ਬਾਗ਼ ਦੇਣ ਤੋਂ ਇਨਕਾਰ ਕਰ ਦਿੱਤਾ।’

ਈਜ਼ਬਲ ਨੇ ਉਸ ਨੂੰ ਕਿਹਾ: ‘ਤੂੰ ਚਿੰਤਾ ਨਾ ਕਰ। ਮੈਂ ਤੈਨੂੰ ਉਹ ਬਾਗ਼ ਦਿਲਾਵਾਂਗੀ।’

ਈਜ਼ਬਲ ਨੇ ਨਾਬੋਥ ਦੇ ਪਿੰਡ ਦੇ ਸਰਦਾਰਾਂ ਨੂੰ ਚਿੱਠੀ ਲਿਖੀ। ਉਸ ਨੇ ਉਨ੍ਹਾਂ ਨੂੰ ਲਿਖਿਆ: ‘ਕੁਝ ਨਿਕੰਮੇ ਬੰਦਿਆਂ ਦੁਆਰਾ ਇਹ ਗਵਾਹੀ ਦਿਵਾਓ ਕਿ ਨਾਬੋਥ ਨੇ ਪਰਮੇਸ਼ੁਰ ਅਤੇ ਰਾਜੇ ਨੂੰ ਬੁਰਾ-ਭਲਾ ਕਿਹਾ ਹੈ। ਫਿਰ ਨਾਬੋਥ ਨੂੰ ਸ਼ਹਿਰੋਂ ਬਾਹਰ ਲੈ ਜਾ ਕੇ ਪੱਥਰ ਮਾਰ-ਮਾਰ ਕੇ ਮਾਰ ਦਿਓ।’

ਈਜ਼ਬਲ ਨੂੰ ਜਦ ਪਤਾ ਲੱਗਾ ਕਿ ਨਾਬੋਥ ਮਰ ਗਿਆ ਹੈ, ਤਾਂ ਉਸ ਨੇ ਜਾ ਕੇ ਆਹਾਬ ਨੂੰ ਕਿਹਾ: ‘ਹੁਣ ਜਾ ਅਤੇ ਉਸ ਦੇ ਅੰਗੂਰਾਂ ਦਾ ਬਾਗ਼ ਲੈ ਲੈ।’ ਈਜ਼ਬਲ ਨੂੰ ਇਸ ਭੈੜੇ ਕੰਮ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਸੀ, ਹੈ ਨਾ?

ਯਹੋਵਾਹ ਨੇ ਕੁਝ ਸਮੇਂ ਬਾਅਦ ਯੇਹੂ ਨਾਂ ਦੇ ਆਦਮੀ ਨੂੰ ਈਜ਼ਬਲ ਨੂੰ ਸਜ਼ਾ ਦੇਣ ਵਾਸਤੇ ਘੱਲਿਆ। ਜਦ ਈਜ਼ਬਲ ਨੂੰ ਪਤਾ ਲੱਗਾ ਕਿ ਯੇਹੂ ਆ ਰਿਹਾ ਹੈ, ਤਾਂ ਉਸ ਨੇ ਹਾਰ-ਸ਼ਿੰਗਾਰ ਕੀਤਾ ਤਾਂਕਿ ਉਹ ਸੋਹਣੀ ਲੱਗੇ। ਪਰ ਯੇਹੂ ਨੇ ਆ ਕੇ ਜਦ ਈਜ਼ਬਲ ਨੂੰ ਤਾਕੀ ਵਿਚ ਬੈਠਿਆਂ ਦੇਖਿਆ, ਤਾਂ ਉਸ ਨੇ ਬੰਦਿਆਂ ਨੂੰ ਹੁਕਮ ਦਿੱਤਾ: ‘ਉਸ ਨੂੰ ਥੱਲੇ ਸੁੱਟ ਦਿਓ!’ ਤੇ ਉਨ੍ਹਾਂ ਨੇ ਉਸ ਨੂੰ ਥੱਲੇ ਸੁੱਟ ਦਿੱਤਾ। ਤਸਵੀਰ ਵਿਚ ਦੇਖੋ ਬੰਦੇ ਇਸੇ ਤਰ੍ਹਾਂ ਕਰ ਰਹੇ ਹਨ। ਡਿੱਗਦੇ ਸਾਰ ਹੀ ਉਹ ਮਰ ਗਈ ਅਤੇ ਇੱਦਾਂ ਭੈੜੀ ਰਾਣੀ ਈਜ਼ਬਲ ਦਾ ਖ਼ਾਤਮਾ ਹੋ ਗਿਆ।

1 ਰਾਜਿਆਂ 16:29-33; 18:1-4; 21:1-16; 2 ਰਾਜਿਆਂ 9:30-37.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ