ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • my ਕਹਾਣੀ 74
  • ਇਕ ਨਿਡਰ ਆਦਮੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਇਕ ਨਿਡਰ ਆਦਮੀ
  • ਬਾਈਬਲ ਕਹਾਣੀਆਂ ਦੀ ਕਿਤਾਬ
  • ਮਿਲਦੀ-ਜੁਲਦੀ ਜਾਣਕਾਰੀ
  • ਯਿਰਮਿਯਾਹ ਯਹੋਵਾਹ ਬਾਰੇ ਗੱਲ ਕਰਨੋਂ ਨਹੀਂ ਹਟਿਆ
    ਆਪਣੇ ਬੱਚਿਆਂ ਨੂੰ ਸਿਖਾਓ
  • ਯਹੋਵਾਹ ਨੇ ਯਿਰਮਿਯਾਹ ਨੂੰ ਪ੍ਰਚਾਰ ਕਰਨ ਲਈ ਭੇਜਿਆ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਯਿਰਮਿਯਾਹ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਯਿਰਮਿਯਾਹ ਵਾਂਗ ਹਿੰਮਤੀ ਬਣੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
ਹੋਰ ਦੇਖੋ
ਬਾਈਬਲ ਕਹਾਣੀਆਂ ਦੀ ਕਿਤਾਬ
my ਕਹਾਣੀ 74

ਕਹਾਣੀ 74

ਇਕ ਨਿਡਰ ਆਦਮੀ

ਤਸਵੀਰ ਵਿਚ ਦੇਖੋ ਲੋਕ ਕਿਵੇਂ ਇਸ ਆਦਮੀ ਦਾ ਮਜ਼ਾਕ ਉਡਾ ਰਹੇ ਹਨ। ਇਸ ਆਦਮੀ ਦਾ ਨਾਂ ਯਿਰਮਿਯਾਹ ਹੈ। ਇਹ ਯਹੋਵਾਹ ਦਾ ਇਕ ਖ਼ਾਸ ਨਬੀ ਸੀ।

ਯਹੋਵਾਹ ਨੇ ਯਿਰਮਿਯਾਹ ਨੂੰ ਉਨ੍ਹਾਂ ਦਿਨਾਂ ਵਿਚ ਆਪਣਾ ਨਬੀ ਚੁਣਿਆ ਸੀ ਜਦ ਯੋਸੀਯਾਹ ਯਰੂਸ਼ਲਮ ਵਿੱਚੋਂ ਦੇਵੀ-ਦੇਵਤਿਆਂ ਦੀ ਭਗਤੀ ਨੂੰ ਮਿਟਾ ਰਿਹਾ ਸੀ। ਪਰ ਯਿਰਮਿਯਾਹ ਸੋਚ ਰਿਹਾ ਸੀ ਕਿ ਉਹ ਨਬੀ ਦਾ ਕੰਮ ਨਹੀਂ ਕਰ ਸਕਦਾ ਕਿਉਂਕਿ ਉਸ ਦੀ ਉਮਰ ਅਜੇ ਛੋਟੀ ਸੀ। ਪਰ ਯਹੋਵਾਹ ਨੇ ਉਸ ਨੂੰ ਕਿਹਾ ਕਿ ਉਹ ਉਸ ਦੀ ਮਦਦ ਕਰੇਗਾ।

ਯਿਰਮਿਯਾਹ ਨੇ ਇਸਰਾਏਲੀਆਂ ਨੂੰ ਕਿਹਾ ਕਿ ਉਹ ਬੁਰੇ ਕੰਮ ਕਰਨੇ ਛੱਡ ਦੇਣ। ਉਸ ਨੇ ਉਨ੍ਹਾਂ ਨੂੰ ਕਿਹਾ: ‘ਪਰਾਈਆਂ ਕੌਮਾਂ ਜਿਨ੍ਹਾਂ ਦੇਵਤਿਆਂ ਦੀ ਪੂਜਾ ਕਰਦੀਆਂ ਹਨ ਉਹ ਕੁਝ ਵੀ ਨਹੀਂ ਹਨ।’ ਪਰ ਲੋਕਾਂ ਨੇ ਉਸ ਦੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ। ਅਸਲ ਵਿਚ ਉਹ ਸੱਚੇ ਪਰਮੇਸ਼ੁਰ ਯਹੋਵਾਹ ਦੀ ਨਹੀਂ, ਬਲਕਿ ਦੇਵੀ-ਦੇਵਤਿਆਂ ਦੀ ਪੂਜਾ ਕਰਨੀ ਚਾਹੁੰਦੇ ਸਨ। ਯਿਰਮਿਯਾਹ ਨੇ ਲੋਕਾਂ ਨੂੰ ਫਿਰ ਤੋਂ ਖ਼ਬਰਦਾਰ ਕੀਤਾ ਕਿ ਉਹ ਆਪਣੇ ਬੁਰੇ ਕੰਮਾਂ ਨੂੰ ਛੱਡ ਦੇਣ, ਨਹੀਂ ਤਾਂ ਯਹੋਵਾਹ ਉਨ੍ਹਾਂ ਨੂੰ ਸਜ਼ਾ ਦੇਵੇਗਾ। ਯਿਰਮਿਯਾਹ ਦੀ ਇਹ ਗੱਲ ਸੁਣ ਕੇ ਲੋਕ ਉਸ ਦਾ ਮਜ਼ਾਕ ਉਡਾਉਣ ਲੱਗ ਪਏ।

ਇੱਦਾਂ ਹੀ ਕਈ ਸਾਲ ਲੰਘ ਗਏ। ਫਿਰ ਯੋਸੀਯਾਹ ਮਰ ਗਿਆ ਅਤੇ ਉਸ ਦੀ ਮੌਤ ਪਿੱਛੋਂ ਉਸ ਦਾ ਮੁੰਡਾ ਯਹੋਯਾਕੀਮ ਰਾਜਾ ਬਣ ਗਿਆ। ਯਿਰਮਿਯਾਹ ਅਜੇ ਵੀ ਲੋਕਾਂ ਨੂੰ ਚੇਤਾਵਨੀ ਦੇ ਰਿਹਾ ਸੀ: ‘ਜੇ ਤੁਸੀਂ ਆਪਣੇ ਭੈੜੇ ਕੰਮ ਕਰਨੇ ਨਾ ਛੱਡੇ, ਤਾਂ ਯਹੋਵਾਹ ਯਰੂਸ਼ਲਮ ਨੂੰ ਨਾਸ਼ ਕਰ ਦੇਵੇਗਾ।’ ਜਾਜਕਾਂ ਨੇ ਯਿਰਮਿਯਾਹ ਨੂੰ ਫੜ ਲਿਆ ਅਤੇ ਚਿਲਾ ਕੇ ਕਿਹਾ: ‘ਜਿਹੜੀਆਂ ਤੂੰ ਗੱਲਾਂ ਕਹਿੰਦਾ ਹੈ, ਇਨ੍ਹਾਂ ਲਈ ਤਾਂ ਤੈਨੂੰ ਮਾਰ ਦੇਣਾ ਚਾਹੀਦਾ ਹੈ।’ ਫਿਰ ਉਨ੍ਹਾਂ ਨੇ ਜਾ ਕੇ ਹਾਕਮਾਂ ਨੂੰ ਕਿਹਾ: ‘ਯਿਰਮਿਯਾਹ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਉਹ ਸਾਡੇ ਸ਼ਹਿਰ ਵਿਰੁੱਧ ਬੋਲਿਆ ਹੈ।’

ਭਲਾ, ਹੁਣ ਯਿਰਮਿਯਾਹ ਕੀ ਕਰ ਸਕਦਾ ਸੀ? ਯਿਰਮਿਯਾਹ ਕਿਸੇ ਤੋਂ ਡਰਦਾ ਨਹੀਂ ਸੀ। ਉਸ ਨੇ ਲੋਕਾਂ ਨੂੰ ਕਿਹਾ: ‘ਯਹੋਵਾਹ ਨੇ ਮੈਨੂੰ ਇਹ ਗੱਲਾਂ ਤੁਹਾਨੂੰ ਦੱਸਣ ਲਈ ਭੇਜਿਆ ਹੈ। ਜੇ ਤੁਸੀਂ ਆਪਣੇ ਬੁਰੇ ਕੰਮਾਂ ਤੋਂ ਨਾ ਮੁੜੇ ਤਾਂ ਯਹੋਵਾਹ ਯਰੂਸ਼ਲਮ ਨੂੰ ਨਾਸ਼ ਕਰ ਦੇਵੇਗਾ। ਇਕ ਹੋਰ ਗੱਲ ਯਾਦ ਰੱਖੋ: ਜੇ ਤੁਸੀਂ ਮੈਨੂੰ ਮਾਰਿਆ, ਤਾਂ ਤੁਸੀਂ ਇਕ ਨਿਰਦੋਸ਼ ਦੀ ਜਾਨ ਲੈ ਰਹੇ ਹੋਵੋਗੇ।’

ਹਾਕਮਾਂ ਨੇ ਯਿਰਮਿਯਾਹ ਨੂੰ ਛੱਡ ਦਿੱਤਾ। ਪਰ ਇਸਰਾਏਲੀ ਪਹਿਲਾਂ ਵਾਂਗ ਬੁਰੇ ਕੰਮਾਂ ਵਿਚ ਲੱਗੇ ਰਹੇ। ਸਮਾਂ ਲੰਘਦਾ ਗਿਆ ਅਤੇ ਫਿਰ ਇਕ ਦਿਨ ਬਾਬਲ ਦੇ ਰਾਜੇ ਨਬੂਕਦਨੱਸਰ ਨੇ ਯਰੂਸ਼ਲਮ ਤੇ ਹਮਲਾ ਕਰ ਦਿੱਤਾ। ਨਬੂਕਦਨੱਸਰ ਲੜਾਈ ਜਿੱਤ ਗਿਆ ਅਤੇ ਉਸ ਨੇ ਇਸਰਾਏਲੀਆਂ ਨੂੰ ਕੈਦੀ ਬਣਾ ਲਿਆ। ਫਿਰ ਉਹ ਇਨ੍ਹਾਂ ਕੈਦੀਆਂ ਨੂੰ ਆਪਣੇ ਨਾਲ ਬਾਬਲ ਲੈ ਗਿਆ। ਜ਼ਰਾ ਸੋਚੋ, ਇਸਰਾਏਲੀਆਂ ਤੇ ਕੀ ਬੀਤੀ ਹੋਣੀ ਜਿਨ੍ਹਾਂ ਨੂੰ ਪਰਾਏ ਦੇਸ਼ ਅਤੇ ਪਰਾਏ ਲੋਕਾਂ ਦੇ ਗ਼ੁਲਾਮ ਬਣ ਕੇ ਰਹਿਣਾ ਪਿਆ।

ਯਿਰਮਿਯਾਹ 1:1-8; 10:1-5; 26:1-16; 2 ਰਾਜਿਆਂ 24:1-17.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ