ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • my ਕਹਾਣੀ 93
  • ਯਿਸੂ ਨੇ ਬਹੁਤਿਆਂ ਨੂੰ ਖੁਆਇਆ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਿਸੂ ਨੇ ਬਹੁਤਿਆਂ ਨੂੰ ਖੁਆਇਆ
  • ਬਾਈਬਲ ਕਹਾਣੀਆਂ ਦੀ ਕਿਤਾਬ
  • ਮਿਲਦੀ-ਜੁਲਦੀ ਜਾਣਕਾਰੀ
  • ਯਿਸੂ ਚਮਤਕਾਰੀ ਢੰਗ ਨਾਲ ਹਜ਼ਾਰਾਂ ਨੂੰ ਖੁਆਉਂਦਾ ਹੈ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
  • ਯਿਸੂ ਨੇ ਹਜ਼ਾਰਾਂ ਨੂੰ ਖਾਣਾ ਖਿਲਾਇਆ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਇਕ ਇੱਛਿਤ ਅਲੌਕਿਕ ਸ਼ਾਸਕ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
  • ਰੋਟੀਆਂ ਅਤੇ ਖ਼ਮੀਰ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
ਹੋਰ ਦੇਖੋ
ਬਾਈਬਲ ਕਹਾਣੀਆਂ ਦੀ ਕਿਤਾਬ
my ਕਹਾਣੀ 93

ਕਹਾਣੀ 93

ਯਿਸੂ ਨੇ ਬਹੁਤਿਆਂ ਨੂੰ ਖੁਆਇਆ

ਇਕ ਬਹੁਤ ਹੀ ਬੁਰੀ ਘਟਨਾ ਵਾਪਰੀ। ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਕਤਲ ਕੀਤਾ ਗਿਆ। ਰਾਜੇ ਦੀ ਪਤਨੀ ਹੇਰੋਦਿਯਾਸ ਯੂਹੰਨਾ ਨੂੰ ਜ਼ਰਾ ਵੀ ਪਸੰਦ ਨਹੀਂ ਕਰਦੀ ਸੀ। ਉਸ ਦੇ ਕਹਿਣੇ ਤੇ ਰਾਜੇ ਨੇ ਯੂਹੰਨਾ ਦਾ ਸਿਰ ਕੱਟਣ ਦਾ ਹੁਕਮ ਦਿੱਤਾ ਸੀ।

ਜਦ ਯਿਸੂ ਨੂੰ ਇਸ ਗੱਲ ਦਾ ਪਤਾ ਲੱਗਾ, ਤਾਂ ਉਹ ਬਹੁਤ ਹੀ ਉਦਾਸ ਹੋ ਗਿਆ। ਉਹ ਲੋਕਾਂ ਤੋਂ ਦੂਰ ਇਕ ਸੁੰਨਸਾਨ ਜਗ੍ਹਾ ਤੇ ਚਲੇ ਗਿਆ। ਪਰ ਲੋਕ ਉਸ ਦੇ ਪਿੱਛੇ-ਪਿੱਛੇ ਉੱਥੇ ਪਹੁੰਚ ਗਏ। ਯਿਸੂ ਨੇ ਜਦ ਭੀੜ ਨੂੰ ਦੇਖਿਆ, ਤਾਂ ਉਸ ਨੂੰ ਉਨ੍ਹਾਂ ਤੇ ਤਰਸ ਆਇਆ। ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਉਣਾ ਸ਼ੁਰੂ ਕਰ ਦਿੱਤਾ ਅਤੇ ਬੀਮਾਰ ਲੋਕਾਂ ਨੂੰ ਚੰਗਾ ਵੀ ਕੀਤਾ।

ਉਸ ਸ਼ਾਮ ਉਸ ਦੇ ਚੇਲਿਆਂ ਨੇ ਉਸ ਨੂੰ ਆ ਕੇ ਕਿਹਾ: ‘ਅੱਗੇ ਹੀ ਕਾਫ਼ੀ ਦੇਰ ਹੋ ਚੁੱਕੀ ਹੈ ਅਤੇ ਇਹ ਇਕ ਸੁੰਨਸਾਨ ਥਾਂ ਹੈ। ਲੋਕਾਂ ਨੂੰ ਘੱਲ ਦਿਓ ਤਾਂਕਿ ਉਹ ਨੇੜੇ ਦੇ ਪਿੰਡਾਂ ਤੋਂ ਕੁਝ ਖਾਣ ਨੂੰ ਖ਼ਰੀਦ ਸਕਣ।’

ਪਰ ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: ‘ਉਨ੍ਹਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ। ਤੁਸੀਂ ਉਨ੍ਹਾਂ ਨੂੰ ਖਾਣ ਲਈ ਕੁਝ ਦਿਓ।’ ਫ਼ਿਲਿੱਪੁਸ ਵੱਲ ਮੁੜਦਿਆਂ ਯਿਸੂ ਨੇ ਪੁੱਛਿਆ: ‘ਅਸੀਂ ਇਨ੍ਹਾਂ ਸਾਰਿਆਂ ਲੋਕਾਂ ਲਈ ਖਾਣਾ ਕਿੱਥੋਂ ਖ਼ਰੀਦ ਸਕਦੇ ਹਾਂ?’

ਫ਼ਿਲਿੱਪੁਸ ਨੇ ਉਸ ਨੂੰ ਜਵਾਬ ਦਿੱਤਾ: ‘ਇੰਨੇ ਸਾਰੇ ਲੋਕਾਂ ਲਈ ਥੋੜ੍ਹਾ-ਥੋੜ੍ਹਾ ਖਾਣਾ ਖ਼ਰੀਦਣ ਲਈ ਵੀ ਬਹੁਤ ਸਾਰੇ ਪੈਸੇ ਚਾਹੀਦੇ ਹਨ।’ ਇਹ ਸੁਣ ਕੇ ਅੰਦ੍ਰਿਯਾਸ ਨੇ ਕਿਹਾ: ‘ਇਸ ਮੁੰਡੇ ਕੋਲ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ। ਪਰ ਇਹ ਇਨ੍ਹਾਂ ਸਾਰਿਆਂ ਲੋਕਾਂ ਵਾਸਤੇ ਕਾਫ਼ੀ ਨਹੀਂ ਹੋਣਗੀਆਂ।’

ਯਿਸੂ ਨੇ ਉਨ੍ਹਾਂ ਨੂੰ ਕਿਹਾ: ‘ਲੋਕਾਂ ਨੂੰ ਘਾਹ ਉੱਤੇ ਬੈਠਣ ਲਈ ਕਹੋ।’ ਫਿਰ ਯਿਸੂ ਨੇ ਖਾਣੇ ਲਈ ਪਰਮੇਸ਼ੁਰ ਦਾ ਸ਼ੁਕਰੀਆ ਕੀਤਾ ਅਤੇ ਮੱਛੀਆਂ ਤੇ ਰੋਟੀਆਂ ਦੇ ਛੋਟੇ-ਛੋਟੇ ਟੁਕੜੇ ਕਰ ਦਿੱਤੇ। ਇਸ ਤੋਂ ਬਾਅਦ ਯਿਸੂ ਦੇ ਚੇਲਿਆਂ ਨੇ ਇਹ ਰੋਟੀਆਂ ਤੇ ਮੱਛੀਆਂ ਸਾਰੇ ਲੋਕਾਂ ਨੂੰ ਖਾਣ ਲਈ ਦੇ ਦਿੱਤੀਆਂ। ਉੱਥੇ ਕੁੱਲ ਮਿਲਾ ਕੇ 5,000 ਬੰਦੇ ਸਨ ਅਤੇ ਕਈ ਹਜ਼ਾਰ ਤੀਵੀਆਂ ਤੇ ਨਿਆਣੇ ਵੀ ਸਨ। ਉਨ੍ਹਾਂ ਸਾਰਿਆਂ ਨੇ ਪੇਟ ਭਰ ਕੇ ਖਾਣਾ ਖਾਧਾ। ਖਾਣ-ਪੀਣ ਤੋਂ ਬਾਅਦ ਜਦ ਚੇਲਿਆਂ ਨੇ ਬਚਿਆ ਖਾਣਾ ਇਕੱਠਾ ਕੀਤਾ, ਤਾਂ 12 ਟੋਕਰੀਆਂ ਭਰੀਆਂ ਗਈਆਂ।

ਹੁਣ ਯਿਸੂ ਦੇ ਚੇਲੇ ਗਲੀਲ ਦੀ ਝੀਲ ਪਾਰ ਕਰਨ ਲਈ ਇਕ ਕਿਸ਼ਤੀ ਤੇ ਸਵਾਰ ਹੋ ਗਏ। ਰਾਤ ਨੂੰ ਇਕ ਵੱਡਾ ਤੂਫ਼ਾਨ ਆਇਆ। ਤੂਫ਼ਾਨ ਇੰਨਾ ਜ਼ਬਰਦਸਤ ਸੀ ਕਿ ਕਿਸ਼ਤੀ ਡਿੱਕੇ-ਡੋਲੇ ਖਾਣ ਲੱਗੀ। ਯਿਸੂ ਦੇ ਚੇਲੇ ਬਹੁਤ ਡਰ ਗਏ। ਫਿਰ ਉਨ੍ਹਾਂ ਨੇ ਰਾਤ ਨੂੰ ਇਕ ਆਦਮੀ ਨੂੰ ਪਾਣੀ ਉੱਤੇ ਤੁਰਦੇ ਦੇਖਿਆ ਜੋ ਉਨ੍ਹਾਂ ਵੱਲ ਹੀ ਆ ਰਿਹਾ ਸੀ। ਇਹ ਦੇਖ ਕੇ ਤਾਂ ਉਹ ਡਰ ਨਾਲ ਥਰ-ਥਰ ਕੰਬ ਉੱਠੇ।

ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ: ‘ਨਾ ਡਰੋ। ਮੈਂ ਹਾਂ!’ ਫਿਰ ਵੀ ਉਨ੍ਹਾਂ ਨੂੰ ਯਕੀਨ ਨਾ ਆਇਆ। ਅੱਗੇ ਪਤਰਸ ਨੇ ਕਿਹਾ: ‘ਜੇ ਸੱਚ-ਮੁੱਚ ਤੁਸੀਂ ਹੋ ਪ੍ਰਭੂ, ਤਾਂ ਮੈਨੂੰ ਪਾਣੀ ਤੇ ਤੁਰਨ ਲਈ ਕਹੋ।’ ਤਾਂ ਯਿਸੂ ਨੇ ਜਵਾਬ ਦਿੱਤਾ: ‘ਆ!’ ਪਤਰਸ ਕਿਸ਼ਤੀ ਤੋਂ ਉੱਤਰ ਕੇ ਪਾਣੀ ਤੇ ਤੁਰਨ ਲੱਗ ਪਿਆ। ਫਿਰ ਉਹ ਇਕਦਮ ਡਰ ਜਿਹਾ ਗਿਆ ਅਤੇ ਡੁੱਬਣ ਲੱਗਾ। ਪਰ ਯਿਸੂ ਨੇ ਉਸ ਨੂੰ ਬਚਾ ਲਿਆ।

ਬਾਅਦ ਵਿਚ ਇਕ ਹੋਰ ਸਮੇਂ ਤੇ ਯਿਸੂ ਨੇ ਹਜ਼ਾਰਾਂ ਲੋਕਾਂ ਨੂੰ ਖਾਣਾ ਖੁਆਇਆ। ਇਸ ਵਾਰ ਉਸ ਨੇ ਸਿਰਫ਼ ਸੱਤ ਰੋਟੀਆਂ ਅਤੇ ਥੋੜ੍ਹੀਆਂ ਕੁ ਮੱਛੀਆਂ ਨਾਲ ਹਜ਼ਾਰਾਂ ਲੋਕਾਂ ਦਾ ਢਿੱਡ ਭਰਿਆ ਸੀ। ਇਸ ਸਭ ਤੋਂ ਅਸੀਂ ਦੇਖ ਸਕਦੇ ਹਾਂ ਕਿ ਯਿਸੂ ਲੋਕਾਂ ਦੀ ਕਿੰਨੀ ਪਰਵਾਹ ਕਰਦਾ ਸੀ। ਜਦ ਉਹ ਭਵਿੱਖ ਵਿਚ ਸਾਡਾ ਰਾਜਾ ਬਣੇਗਾ, ਤਾਂ ਸਾਨੂੰ ਕਿਸੇ ਚੀਜ਼ ਦੀ ਚਿੰਤਾ ਨਹੀਂ ਕਰਨੀ ਪਵੇਗੀ!

ਮੱਤੀ 14:1-32; 15:29-38; ਯੂਹੰਨਾ 6:1-21.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ