ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • dg ਭਾਗ 4 ਸਫ਼ੇ 9-10
  • ਪਰਮੇਸ਼ੁਰ ਆਪਣੀ ਮਰਜ਼ੀ ਬਾਰੇ ਸਾਨੂੰ ਦੱਸਦਾ ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਰਮੇਸ਼ੁਰ ਆਪਣੀ ਮਰਜ਼ੀ ਬਾਰੇ ਸਾਨੂੰ ਦੱਸਦਾ ਹੈ
  • ਕੀ ਰੱਬ ਨੂੰ ਸਾਡਾ ਕੋਈ ਫ਼ਿਕਰ ਹੈ?
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਪਰਮੇਸ਼ੁਰ ਜਵਾਬ ਕਿੱਦਾਂ ਦਿੰਦਾ ਹੈ?
  • ਪਰਮੇਸ਼ੁਰ ਦਾ ਤੋਹਫ਼ਾ
  • ਕੀ ਬਾਈਬਲ ਵਾਸਤਵ ਵਿਚ ਪਰਮੇਸ਼ੁਰ ਵੱਲੋਂ ਹੈ?
    ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ
  • ਉੱਤਮ ਬੁੱਧ ਦਾ ਇਕ ਵਿਲੱਖਣ ਸ੍ਰੋਤ
    ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?
  • ਸਹੀ ਸਿੱਖਿਆ ਜੋ ਪਰਮੇਸ਼ੁਰ ਨੂੰ ਮਨਜ਼ੂਰ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਉਹ ਪੁਸਤਕ ਜੋ ਪਰਮੇਸ਼ੁਰ ਦਾ ਗਿਆਨ ਪ੍ਰਗਟ ਕਰਦੀ ਹੈ
    ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ
ਹੋਰ ਦੇਖੋ
ਕੀ ਰੱਬ ਨੂੰ ਸਾਡਾ ਕੋਈ ਫ਼ਿਕਰ ਹੈ?
dg ਭਾਗ 4 ਸਫ਼ੇ 9-10

ਚੌਥਾ ਭਾਗ

ਪਰਮੇਸ਼ੁਰ ਆਪਣੀ ਮਰਜ਼ੀ ਬਾਰੇ ਸਾਨੂੰ ਦੱਸਦਾ ਹੈ

1, 2. ਅਸੀਂ ਕਿਉਂ ਕਹਿੰਦੇ ਹਾਂ ਕਿ ਪਰਮੇਸ਼ੁਰ ਸੱਚੇ ਦਿਲ ਵਾਲੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦਾ ਹੈ?

ਜੋ ਲੋਕ ਸੱਚੇ ਦਿਲੋਂ ਪਰਮੇਸ਼ੁਰ ਨੂੰ ਭਾਲਦੇ ਹਨ, ਪਰਮੇਸ਼ੁਰ ਉਨ੍ਹਾਂ ਨੂੰ ਆਪਣੀ ਮਰਜ਼ੀ ਬਾਰੇ ਜ਼ਰੂਰ ਦੱਸਦਾ ਹੈ। ਉਹ ਇਨਸਾਨਾਂ ਦੇ ਸਵਾਲਾਂ ਦੇ ਜਵਾਬ ਜ਼ਰੂਰ ਦਿੰਦਾ ਹੈ, ਜਿਵੇਂ ਕਿ ਉਸ ਨੇ ਦੁੱਖਾਂ ਨੂੰ ਅਜੇ ਖ਼ਤਮ ਕਿਉਂ ਨਹੀਂ ਕੀਤਾ।

2 ਬਾਈਬਲ ਕਹਿੰਦੀ ਹੈ: “ਜੇ ਤੂੰ [ਪਰਮੇਸ਼ੁਰ] ਨੂੰ ਖੋਜੇਂਗਾ ਤਾਂ ਉਹ ਤੈਥੋਂ ਲਭਿਆ ਜਾਏਗਾ।” “ਅਕਾਸ਼ ਉੱਤੇ ਇੱਕ ਪਰਮੇਸ਼ੁਰ ਹੈ ਜਿਹੜਾ ਭੇਤਾਂ ਦੀਆਂ ਗੱਲਾਂ ਪਰਗਟ ਕਰਦਾ ਹੈ।” “ਨਿਸੰਗ ਪ੍ਰਭੁ ਯਹੋਵਾਹ ਕੋਈ ਕੰਮ ਨਹੀਂ ਕਰੇਗਾ, ਜੇ ਉਹ ਆਪਣੇ ਸੇਵਕ ਨਬੀਆਂ ਨੂੰ ਆਪਣਾ ਭੇਤ ਪਰਗਟ ਨਾ ਕਰੇ।”—1 ਇਤਹਾਸ 28:9; ਦਾਨੀਏਲ 2:28; ਆਮੋਸ 3:7.

ਪਰਮੇਸ਼ੁਰ ਜਵਾਬ ਕਿੱਦਾਂ ਦਿੰਦਾ ਹੈ?

3. ਪਰਮੇਸ਼ੁਰ ਨੇ ਦੁੱਖਾਂ ਸੰਬੰਧੀ ਸਾਡੇ ਸਵਾਲਾਂ ਦੇ ਜਵਾਬ ਕਿਸ ਕਿਤਾਬ ਵਿਚ ਦਿੱਤੇ ਹਨ?

3 ਪਰਮੇਸ਼ੁਰ ਨੇ ਦੁੱਖਾਂ ਸੰਬੰਧੀ ਸਾਡੇ ਸਵਾਲਾਂ ਦੇ ਜਵਾਬ ਆਪਣੇ ਬਚਨ, ਪਵਿੱਤਰ ਬਾਈਬਲ ਵਿਚ ਦਿੱਤੇ ਹਨ। “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ। ਭਈ ਪਰਮੇਸ਼ੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ।”—2 ਤਿਮੋਥਿਉਸ 3:16, 17.

4, 5. ਬਾਈਬਲ ਦੂਸਰੀਆਂ ਕਿਤਾਬਾਂ ਨਾਲੋਂ ਕਿਵੇਂ ਵੱਖਰੀ ਹੈ?

4 ਬਾਈਬਲ ਦੂਸਰੀਆਂ ਕਿਤਾਬਾਂ ਨਾਲੋਂ ਬਿਲਕੁਲ ਵੱਖਰੀ ਹੈ। ਇਸ ਵਿਚ ਇਨਸਾਨੀ ਇਤਿਹਾਸ ਦਾ ਸਹੀ-ਸਹੀ ਰਿਕਾਰਡ ਦਿੱਤਾ ਗਿਆ ਹੈ ਅਤੇ ਇਨਸਾਨ ਨੂੰ ਬਣਾਏ ਜਾਣ ਤੋਂ ਪਹਿਲਾਂ ਦੀਆਂ ਗੱਲਾਂ ਵੀ ਦੱਸੀਆਂ ਗਈਆਂ ਹਨ। ਨਾਲੇ ਇਸ ਵਿਚ ਅੱਜ ਦੇ ਸਮੇਂ ਬਾਰੇ ਅਤੇ ਆਉਣ ਵਾਲੇ ਸਮੇਂ ਬਾਰੇ ਕਈ ਭਵਿੱਖਬਾਣੀਆਂ ਦਿੱਤੀਆਂ ਗਈਆਂ ਹਨ।

5 ਬਾਈਬਲ ਵਿਚ ਦਰਜ ਇਤਿਹਾਸਕ ਘਟਨਾਵਾਂ ਨੂੰ ਸਹੀ ਸਾਬਤ ਕਰਨ ਦੇ ਵੀ ਕਈ ਸਬੂਤ ਹਨ। ਇਸ ਦੇ ਉਲਟ, ਦੁਨੀਆਂ ਦੀ ਹੋਰ ਕਿਸੇ ਵੀ ਕਿਤਾਬ ਵਿਚ ਦਰਜ ਇਤਿਹਾਸ ਨੂੰ ਸਹੀ ਸਾਬਤ ਕਰਨ ਦੇ ਇੰਨੇ ਸਬੂਤ ਨਹੀਂ ਹਨ। ਉਦਾਹਰਣ ਲਈ, ਪ੍ਰਾਚੀਨ ਲੇਖਕਾਂ ਦੁਆਰਾ ਲਿਖੀਆਂ ਕਿਤਾਬਾਂ ਦੀਆਂ ਕੁਝ ਹੀ ਕਾਪੀਆਂ ਹੋਂਦ ਵਿਚ ਹਨ। ਪਰ ਬਾਈਬਲ ਦੀਆਂ ਅਨੇਕ ਹੱਥ-ਲਿਖਤਾਂ, ਕੁਝ ਪੂਰੀਆਂ ਅਤੇ ਕੁਝ ਹਿੱਸਿਆਂ ਵਿਚ ਮੌਜੂਦ ਹਨ। ਬਾਈਬਲ ਦੇ ਇਬਰਾਨੀ ਹਿੱਸੇ ਦੀਆਂ ਤਕਰੀਬਨ 6,000 ਹੱਥ-ਲਿਖਤਾਂ ਹਨ। ਇਸ ਹਿੱਸੇ ਨੂੰ “ਪੁਰਾਣਾ ਨੇਮ” ਵੀ ਕਿਹਾ ਜਾਂਦਾ ਹੈ ਅਤੇ ਇਸ ਵਿਚ 39 ਪੋਥੀਆਂ ਹਨ। ਬਾਈਬਲ ਦੇ ਯੂਨਾਨੀ ਹਿੱਸੇ ਦੀਆਂ ਤਕਰੀਬਨ 13,000 ਹੱਥ-ਲਿਖਤਾਂ ਹਨ। ਇਸ ਹਿੱਸੇ ਨੂੰ “ਨਵਾਂ ਨੇਮ” ਵੀ ਕਿਹਾ ਜਾਂਦਾ ਹੈ ਅਤੇ ਇਸ ਵਿਚ 27 ਪੋਥੀਆਂ ਹਨ।

6. ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਅੱਜ ਬਾਈਬਲ ਵਿਚ ਉਹੀ ਗੱਲਾਂ ਹਨ ਜੋ ਪਰਮੇਸ਼ੁਰ ਨੇ ਸ਼ੁਰੂ ਵਿਚ ਲਿਖਵਾਈਆਂ ਸਨ?

6 ਸਰਬਸ਼ਕਤੀਮਾਨ ਪਰਮੇਸ਼ੁਰ ਨੇ ਇਸ ਗੱਲ ਦਾ ਧਿਆਨ ਰੱਖਿਆ ਕਿ ਉਸ ਦੇ ਬਚਨ ਬਾਈਬਲ ਦੀਆਂ ਹੱਥ-ਲਿਖਤਾਂ ਦੀਆਂ ਸਹੀ-ਸਹੀ ਨਕਲਾਂ ਬਣਾਈਆਂ ਜਾਣ। ਇਸ ਲਈ ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਅੱਜ ਸਾਡੇ ਕੋਲ ਜੋ ਬਾਈਬਲ ਹੈ, ਉਸ ਵਿਚ ਉਹੀ ਗੱਲਾਂ ਹਨ ਜੋ ਪਰਮੇਸ਼ੁਰ ਨੇ ਸ਼ੁਰੂ ਵਿਚ ਲਿਖਵਾਈਆਂ ਸਨ। ਇਸ ਬਾਰੇ ਵੀ ਜ਼ਰਾ ਸੋਚੋ। ਬਾਈਬਲ ਦੇ ਯੂਨਾਨੀ ਹਿੱਸੇ ਦੇ ਲਿਖੇ ਜਾਣ ਤੋਂ ਇਕ ਸੌ ਸਾਲ ਦੇ ਅੰਦਰ-ਅੰਦਰ ਉਸ ਦੀਆਂ ਕਈ ਨਕਲਾਂ ਬਣਾਈਆਂ ਗਈਆਂ ਸਨ। ਇਨ੍ਹਾਂ ਨਕਲਾਂ ਤੋਂ ਪਤਾ ਚੱਲਦਾ ਹੈ ਕਿ ਬਾਈਬਲ ਦੀਆਂ ਗੱਲਾਂ ਵਿਚ ਕੋਈ ਤਬਦੀਲੀ ਨਹੀਂ ਆਈ। ਪਰ ਆਮ ਇਨਸਾਨਾਂ ਦੀਆਂ ਪ੍ਰਾਚੀਨ ਕਿਤਾਬਾਂ ਬਾਰੇ ਕੀ? ਇਨ੍ਹਾਂ ਦੀਆਂ ਜਿਹੜੀਆਂ ਥੋੜ੍ਹੀਆਂ-ਬਹੁਤ ਨਕਲਾਂ ਹਾਲੇ ਮੌਜੂਦ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਨਕਲਾਂ ਉਨ੍ਹਾਂ ਦੇ ਲਿਖੇ ਜਾਣ ਤੋਂ ਕਈ ਸਦੀਆਂ ਬਾਅਦ ਬਣਾਈਆਂ ਗਈਆਂ ਸਨ।

ਪਰਮੇਸ਼ੁਰ ਦਾ ਤੋਹਫ਼ਾ

7. ਬਾਈਬਲ ਕਿੰਨੀਆਂ ਭਾਸ਼ਾਵਾਂ ਵਿਚ ਛਾਪੀ ਗਈ ਹੈ ਅਤੇ ਇਸ ਦੀਆਂ ਕਿੰਨੀਆਂ ਕੁ ਕਾਪੀਆਂ ਵੰਡੀਆਂ ਜਾ ਚੁੱਕੀਆਂ ਹਨ?

7 ਬਾਈਬਲ ਦੁਨੀਆਂ ਦੀ ਸਭ ਤੋਂ ਜ਼ਿਆਦਾ ਵੰਡੀ ਗਈ ਕਿਤਾਬ ਹੈ। ਇਸ ਦੀਆਂ ਅਰਬਾਂ ਕਾਪੀਆਂ ਛੱਪ ਚੁੱਕੀਆਂ ਹਨ। ਹੋਰ ਕੋਈ ਵੀ ਕਿਤਾਬ ਇੰਨੀ ਗਿਣਤੀ ਵਿਚ ਨਹੀਂ ਛਪੀ ਹੈ। ਪੂਰੀ ਬਾਈਬਲ ਜਾਂ ਇਸ ਦੇ ਹਿੱਸਿਆਂ ਦਾ ਲਗਭਗ 2,300 ਭਾਸ਼ਾਵਾਂ ਵਿਚ ਤਰਜਮਾ ਹੋ ਚੁੱਕਾ ਹੈ। ਇਸ ਦਾ ਮਤਲਬ ਹੈ ਕਿ ਦੁਨੀਆਂ ਦੀ 90 ਪ੍ਰਤਿਸ਼ਤ ਆਬਾਦੀ ਬਾਈਬਲ ਪੜ੍ਹ ਸਕਦੀ ਹੈ।

8-10. ਸਾਨੂੰ ਬਾਈਬਲ ਦੀ ਪਰਖ ਕਿਉਂ ਕਰਨੀ ਚਾਹੀਦੀ ਹੈ?

8 ਜੇ ਬਾਈਬਲ ਪਰਮੇਸ਼ੁਰ ਦਾ ਬਚਨ ਹੈ ਅਤੇ ਇਸ ਵਿਚ ਲਿਖੀਆਂ ਗੱਲਾਂ ਦੀ ਸੱਚਾਈ ਸਾਬਤ ਕਰਨ ਦੇ ਬਹੁਤ ਸਾਰੇ ਸਬੂਤ ਹਨ, ਤਾਂ ਇਸ ਨੂੰ ਪਰਖਣਾ ਜ਼ਰੂਰੀ ਹੈ।a ਇਸ ਵਿਚ ਜੀਵਨ ਦੇ ਮਕਸਦ, ਸੰਸਾਰ ਵਿਚ ਵਾਪਰ ਰਹੀਆਂ ਘਟਨਾਵਾਂ ਦਾ ਮਤਲਬ ਅਤੇ ਸੁਨਹਿਰੇ ਭਵਿੱਖ ਬਾਰੇ ਦੱਸਿਆ ਗਿਆ ਹੈ। ਕੋਈ ਹੋਰ ਕਿਤਾਬ ਇਹ ਗੱਲਾਂ ਨਹੀਂ ਦੱਸਦੀ।

9 ਜੀ ਹਾਂ, ਬਾਈਬਲ ਵਿਚ ਪਰਮੇਸ਼ੁਰ ਨੇ ਸਾਨੂੰ ਆਪਣੇ ਬਾਰੇ ਤੇ ਆਪਣੀ ਮਰਜ਼ੀ ਬਾਰੇ ਦੱਸਿਆ ਹੈ। ਉਸ ਨੇ 40 ਆਦਮੀਆਂ ਦੇ ਹੱਥੀਂ ਬਾਈਬਲ ਲਿਖਵਾਈ ਸੀ। ਪਰਮੇਸ਼ੁਰ ਨੇ ਆਪਣੀ ਸ਼ਕਤੀ ਦੁਆਰਾ ਉਨ੍ਹਾਂ ਤੋਂ ਬਾਈਬਲ ਲਿਖਵਾਈ। ਸੋ ਕਿਹਾ ਜਾ ਸਕਦਾ ਹੈ ਕਿ ਬਾਈਬਲ ਰਾਹੀਂ ਪਰਮੇਸ਼ੁਰ ਸਾਡੇ ਨਾਲ ਗੱਲਾਂ ਕਰਦਾ ਹੈ। ਪੌਲੁਸ ਰਸੂਲ ਨੇ ਲਿਖਿਆ: “ਜਦ ਤੁਹਾਨੂੰ ਪਰਮੇਸ਼ੁਰ ਦਾ ਸੁਣਿਆ ਹੋਇਆ ਬਚਨ ਸਾਥੋਂ ਮਿਲਿਆ ਤਾਂ ਉਹ ਨੂੰ ਮਨੁੱਖਾਂ ਦਾ ਬਚਨ ਕਰਕੇ ਨਹੀਂ ਸਗੋਂ ਜਿਵੇਂ ਉਹ ਸੱਚੀਂ ਮੁੱਚੀਂ ਹੈ ਪਰਮੇਸ਼ੁਰ ਦਾ ਬਚਨ ਕਰਕੇ ਕਬੂਲ ਕੀਤਾ।”—1 ਥੱਸਲੁਨੀਕੀਆਂ 2:13.

10 ਅਮਰੀਕਾ ਦੇ ਰਾਸ਼ਟਰਪਤੀ ਅਬਰਾਹਮ ਲਿੰਕਨ ਨੇ ਕਿਹਾ ਸੀ ਕਿ ਬਾਈਬਲ “ਪਰਮੇਸ਼ੁਰ ਵੱਲੋਂ ਸਭ ਤੋਂ ਲਾਹੇਵੰਦ ਤੋਹਫ਼ਾ ਹੈ . . . ਇਸ ਤੋਂ ਬਿਨਾਂ ਅਸੀਂ ਸਹੀ-ਗ਼ਲਤ ਦੀ ਪਛਾਣ ਹੀ ਨਾ ਕਰ ਪਾਉਂਦੇ।” ਤਾਂ ਫਿਰ ਆਓ ਆਪਾਂ ਦੇਖੀਏ ਕਿ ਇਹ ਉੱਤਮ ਕਿਤਾਬ ਸਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਕਿਵੇਂ ਦਿੰਦੀ ਹੈ: ਦੁੱਖ ਕਿਵੇਂ ਸ਼ੁਰੂ ਹੋਏ? ਪਰਮੇਸ਼ੁਰ ਨੇ ਦੁੱਖਾਂ ਨੂੰ ਅਜੇ ਤਕ ਖ਼ਤਮ ਕਿਉਂ ਨਹੀਂ ਕੀਤਾ ਅਤੇ ਭਵਿੱਖ ਵਿਚ ਉਹ ਇਨ੍ਹਾਂ ਬਾਰੇ ਕੀ ਕਰੇਗਾ?

[ਫੁਟਨੋਟ]

a ਬਾਈਬਲ ਵਿਚ ਲਿਖੀਆਂ ਗੱਲਾਂ ਦੀ ਸੱਚਾਈ ਸਾਬਤ ਕਰਨ ਵਾਲੇ ਸਬੂਤਾਂ ਬਾਰੇ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ ਦਾ ਦੂਜਾ ਅਧਿਆਇ ਦੇਖੋ।

[ਸਫ਼ਾ 10 ਉੱਤੇ ਤਸਵੀਰ]

ਬਾਈਬਲ ਵਿਚ ਪਰਮੇਸ਼ੁਰ ਨੇ ਇਨਸਾਨ ਨੂੰ ਆਪਣੇ ਬਾਰੇ ਤੇ ਆਪਣੀ ਮਰਜ਼ੀ ਬਾਰੇ ਦੱਸਿਆ ਹੈ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ