ਚੌਦ੍ਹਵਾਂ ਪਾਠ
ਪਰਮੇਸ਼ੁਰ ਦੇ ਦੋਸਤ ਗ਼ਲਤ ਰਾਹਾਂ ਤੋਂ ਪਰੇ ਰਹਿੰਦੇ ਹਨ
ਸ਼ਤਾਨ ਲੋਕਾਂ ਨੂੰ ਗ਼ਲਤ ਕੰਮ ਕਰਨ ਲਈ ਭਰਮਾਉਂਦਾ ਹੈ। ਜਿਹੜਾ ਵਿਅਕਤੀ ਪਰਮੇਸ਼ੁਰ ਨਾਲ ਦੋਸਤੀ ਕਰਨੀ ਚਾਹੁੰਦਾ ਹੈ ਉਸ ਨੂੰ ਉਨ੍ਹਾਂ ਗੱਲਾਂ ਨਾਲ ਨਫ਼ਰਤ ਕਰਨੀ ਚਾਹੀਦੀ ਹੈ ਜਿਨ੍ਹਾਂ ਨਾਲ ਯਹੋਵਾਹ ਨਫ਼ਰਤ ਕਰਦਾ ਹੈ। (ਜ਼ਬੂਰ 97:10) ਹੇਠਾਂ ਕੁਝ ਗੱਲਾਂ ਦੱਸੀਆਂ ਗਈਆਂ ਹਨ ਜਿਨ੍ਹਾਂ ਤੋਂ ਪਰਮੇਸ਼ੁਰ ਦੇ ਦੋਸਤ ਹਮੇਸ਼ਾ ਦੂਰ ਰਹਿੰਦੇ ਹਨ:
ਬਦਚਲਣੀ। “ਤੂੰ ਜ਼ਨਾਹ ਨਾ ਕਰ।” (ਕੂਚ 20:14) ਵਿਆਹ ਤੋਂ ਪਹਿਲਾਂ ਇਕੱਠੇ ਸੌਣਾ ਗ਼ਲਤ ਹੈ।—1 ਕੁਰਿੰਥੀਆਂ 6:18.
ਸ਼ਰਾਬੀ ਹੋਣਾ। ‘ਸ਼ਰਾਬੀ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋਣਗੇ।’—1 ਕੁਰਿੰਥੀਆਂ 6:10.
ਖ਼ੂਨ ਕਰਨਾ, ਗਰਭਪਾਤ। “ਤੂੰ ਖ਼ੂਨ ਨਾ ਕਰ।”—ਕੂਚ 20:13.
ਚੋਰੀ ਕਰਨੀ। “ਤੂੰ ਚੋਰੀ ਨਾ ਕਰ।”—ਕੂਚ 20:15.
ਝੂਠ ਬੋਲਣਾ। ਯਹੋਵਾਹ “ਝੂਠੀ ਜੀਭ” ਨਾਲ ਨਫ਼ਰਤ ਕਰਦਾ ਹੈ।—ਕਹਾਉਤਾਂ 6:17.
ਹਿੰਸਾ ਅਤੇ ਕ੍ਰੋਧ। ਯਹੋਵਾਹ ਹਿੰਸਾ ਦੇ ਪ੍ਰੇਮੀ ਤੋਂ ਘਿਣ ਕਰਦਾ ਹੈ। (ਜ਼ਬੂਰ 11:5) ‘ਸਰੀਰ ਦੇ ਕੰਮਾਂ ਵਿਚ ਕ੍ਰੋਧ’ ਸ਼ਾਮਲ ਹੈ।—ਗਲਾਤੀਆਂ 5:19, 20.
ਜੂਆ। ‘ਲੋਭੀ ਦੀ ਸੰਗਤ ਨਾ ਕਰੋ।’—1 ਕੁਰਿੰਥੀਆਂ 5:11.
ਰੰਗ-ਰੂਪ ਅਤੇ ਜਾਤ-ਪਾਤ ਕਰਕੇ ਨਫ਼ਰਤ। “ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਜੋ ਤੁਹਾਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰੋ।”—ਮੱਤੀ 5:43,44.
ਪਰਮੇਸ਼ੁਰ ਜੋ ਕੁਝ ਸਾਨੂੰ ਦੱਸਦਾ ਹੈ ਉਹ ਸਾਡੇ ਭਲੇ ਲਈ ਹੈ। ਗ਼ਲਤ ਰਾਹਾਂ ਤੋਂ ਦੂਰ ਰਹਿਣਾ ਹਮੇਸ਼ਾ ਸੌਖਾ ਨਹੀਂ ਹੁੰਦਾ। ਯਹੋਵਾਹ ਅਤੇ ਉਸ ਦੇ ਲੋਕਾਂ ਦੀ ਮਦਦ ਨਾਲ ਤੁਸੀਂ ਉਨ੍ਹਾਂ ਕੰਮਾਂ ਤੋਂ ਦੂਰ ਰਹਿ ਸਕਦੇ ਹੋ ਜੋ ਪਰਮੇਸ਼ੁਰ ਨੂੰ ਪਸੰਦ ਨਹੀਂ ਹਨ।—ਯਸਾਯਾਹ 48:17; ਫ਼ਿਲਿੱਪੀਆਂ 4:13; ਇਬਰਾਨੀਆਂ 10:24, 25.