ਭਾਗ 13
ਪਰਮੇਸ਼ੁਰ ਦੀ ਮਿਹਰ ਪਾਉਣ ਲਈ ਅਸੀਂ ਕੀ ਕਰੀਏ?
ਬੁਰੇ ਕੰਮਾਂ ਤੋਂ ਦੂਰ ਰਹੋ। 1 ਕੁਰਿੰਥੀਆਂ 6:9, 10
ਜੇ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਉਹ ਕੰਮ ਨਹੀਂ ਕਰਾਂਗੇ ਜਿਨ੍ਹਾਂ ਤੋਂ ਉਸ ਨੂੰ ਨਫ਼ਰਤ ਹੈ।
ਯਹੋਵਾਹ ਨਹੀਂ ਚਾਹੁੰਦਾ ਕਿ ਅਸੀਂ ਚੋਰੀ ਕਰੀਏ, ਸ਼ਰਾਬੀ ਹੋਈਏ ਜਾਂ ਨਸ਼ੇ ਕਰੀਏ।
ਅੱਜ-ਕੱਲ੍ਹ ਮਰਦ ਮਰਦਾਂ ਨਾਲ ਤੇ ਔਰਤਾਂ ਔਰਤਾਂ ਨਾਲ ਗੰਦੇ ਕੰਮ ਕਰਦੀਆਂ ਹਨ, ਲੋਕ ਇਕ-ਦੂਜੇ ਦਾ ਖ਼ੂਨ ਕਰਦੇ ਅਤੇ ਗਰਭ-ਪਾਤ ਕਰਾਉਂਦੇ ਹਨ। ਰੱਬ ਦੀਆਂ ਨਜ਼ਰਾਂ ਵਿਚ ਇਰ ਸਾਰੇ ਕੰਮ ਗੰਭੀਰ ਪਾਪ ਹਨ। ਉਹ ਨਹੀਂ ਚਾਹੁੰਦਾ ਕਿ ਅਸੀਂ ਲਾਲਚੀ ਬਣੀਏ ਤੇ ਲੜਾਈ-ਝਗੜਾ ਕਰੀਏ।
ਸਾਨੂੰ ਨਾ ਮੂਰਤੀ-ਪੂਜਾ ਕਰਨੀ ਚਾਹੀਦੀ ਹੈ ਅਤੇ ਨਾ ਭੂਤਾਂ-ਪ੍ਰੇਤਾਂ ਵਿਚ ਵਿਸ਼ਵਾਸ ਰੱਖਣਾ ਚਾਹੀਦਾ ਹੈ।
ਆਉਣ ਵਾਲੀ ਨਵੀਂ ਦੁਨੀਆਂ ਵਿਚ ਬੁਰੇ ਲੋਕ ਕਿਤੇ ਵੀ ਨਹੀਂ ਹੋਣਗੇ।
ਚੰਗੇ ਕੰਮ ਕਰੋ। ਮੱਤੀ 7:12
ਪਰਮੇਸ਼ੁਰ ਦੀ ਮਿਹਰ ਪਾਉਣ ਲਈ ਸਾਨੂੰ ਉਹ ਦੇ ਗੁਣ ਅਪਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਦੂਜਿਆਂ ਨੂੰ ਖੁੱਲ੍ਹੇ ਦਿਲ ਨਾਲ ਦੇ ਕੇ ਆਪਣਾ ਪਿਆਰ ਜ਼ਾਹਰ ਕਰੋ।
ਈਮਾਨਦਾਰ ਬਣੋ।
ਦਇਆ ਕਰੋ ਅਤੇ ਮਾਫ਼ ਕਰਨ ਲਈ ਤਿਆਰ ਰਹੋ।
ਦੂਜਿਆਂ ਨੂੰ ਯਹੋਵਾਹ ਅਤੇ ਉਸ ਦੇ ਰਾਹਾਂ ਬਾਰੇ ਦੱਸੋ।—ਯਸਾਯਾਹ 43:10.