ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • yc ਪਾਠ 4 ਸਫ਼ੇ 10-11
  • ਉਸ ਨੇ ਆਪਣੇ ਡੈਡੀ ਤੇ ਯਹੋਵਾਹ ਨੂੰ ਖ਼ੁਸ਼ ਕੀਤਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਉਸ ਨੇ ਆਪਣੇ ਡੈਡੀ ਤੇ ਯਹੋਵਾਹ ਨੂੰ ਖ਼ੁਸ਼ ਕੀਤਾ
  • ਆਪਣੇ ਬੱਚਿਆਂ ਨੂੰ ਸਿਖਾਓ
  • ਮਿਲਦੀ-ਜੁਲਦੀ ਜਾਣਕਾਰੀ
  • ਯਿਫ਼ਤਾਹ ਦਾ ਵਾਅਦਾ
    ਬਾਈਬਲ ਕਹਾਣੀਆਂ ਦੀ ਕਿਤਾਬ
  • ਵਫ਼ਾਦਾਰ ਸੇਵਕਾਂ ʼਤੇ ਯਹੋਵਾਹ ਦੀ ਮਿਹਰ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
  • ਯਿਫਤਾਹ ਦਾ ਵਾਅਦਾ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਯਿਫ਼ਤਾਹ ਨੇ ਆਪਣੀ ਸੁੱਖਣਾ ਪੂਰੀ ਕੀਤੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
ਹੋਰ ਦੇਖੋ
ਆਪਣੇ ਬੱਚਿਆਂ ਨੂੰ ਸਿਖਾਓ
yc ਪਾਠ 4 ਸਫ਼ੇ 10-11
ਯਿਫ਼ਤਾਹ ਆਪਣੀ ਧੀ ਨਾਲ ਸਮਾਂ ਬਿਤਾਉਂਦਾ ਹੋਇਆ ਜਦੋਂ ਉਹ ਛੋਟੀ ਸੀ

ਪਾਠ 4

ਉਸ ਨੇ ਆਪਣੇ ਡੈਡੀ ਤੇ ਯਹੋਵਾਹ ਨੂੰ ਖ਼ੁਸ਼ ਕੀਤਾ

ਯਿਫ਼ਤਾਹ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਹੋਇਆ ਜਦੋਂ ਇਜ਼ਰਾਈਲੀ ਫ਼ੌਜ ਆਪਣੇ ਦੁਸ਼ਮਣਾਂ ਨਾਲ ਲੜ ਰਹੀ ਹੈ

ਯਿਫ਼ਤਾਹ ਯਹੋਵਾਹ ਨਾਲ ਕਿਹੜਾ ਵਾਅਦਾ ਕਰ ਰਿਹਾ ਹੈ?

ਯਿਫ਼ਤਾਹ ਲੜਾਈ ਤੋਂ ਘਰ ਵਾਪਸ ਆਉਂਦਾ ਹੋਇਆ, ਆਪਣੀ ਧੀ ਨੂੰ ਗਲੇ ਲਾਉਂਦਾ ਹੋਇਆ ਜੋ ਉਸ ਨੂੰ ਮਿਲਣ ਲਈ ਆਉਂਦੀ ਹੈ

ਹਰ ਸਾਲ ਯਿਫ਼ਤਾਹ ਦੀ ਧੀ ਦੀਆਂ ਸਹੇਲੀਆਂ ਉਸ ਨੂੰ ਮਿਲਣ ਜਾਂਦੀਆਂ ਸਨ

ਕੀ ਤੈਨੂੰ ਤਸਵੀਰ ਵਿਚ ਕੁੜੀ ਦਿੱਸਦੀ ਹੈ?— ਉਹ ਯਿਫ਼ਤਾਹ ਦੀ ਧੀ ਹੈ। ਬਾਈਬਲ ਸਾਨੂੰ ਉਸ ਦਾ ਨਾਂ ਨਹੀਂ ਦੱਸਦੀ, ਪਰ ਸਾਨੂੰ ਇਹ ਜ਼ਰੂਰ ਪਤਾ ਹੈ ਕਿ ਉਸ ਨੇ ਆਪਣੇ ਡੈਡੀ ਅਤੇ ਯਹੋਵਾਹ ਨੂੰ ਖ਼ੁਸ਼ ਕੀਤਾ ਸੀ। ਆਓ ਆਪਾਂ ਉਸ ਬਾਰੇ ਤੇ ਉਸ ਦੇ ਡੈਡੀ ਯਿਫ਼ਤਾਹ ਬਾਰੇ ਜਾਣੀਏ।

ਯਿਫ਼ਤਾਹ ਇਕ ਚੰਗਾ ਆਦਮੀ ਸੀ ਅਤੇ ਉਸ ਨੇ ਬਹੁਤ ਸਾਰਾ ਸਮਾਂ ਕੱਢ ਕੇ ਆਪਣੀ ਕੁੜੀ ਨੂੰ ਯਹੋਵਾਹ ਬਾਰੇ ਸਿਖਾਇਆ। ਉਹ ਤਾਕਤਵਰ ਅਤੇ ਵਧੀਆ ਆਗੂ ਵੀ ਸੀ। ਇਸ ਕਰਕੇ ਇਜ਼ਰਾਈਲੀਆਂ ਨੇ ਆਪਣੇ ਦੁਸ਼ਮਣਾਂ ਨਾਲ ਲੜਨ ਲਈ ਯਿਫ਼ਤਾਹ ਨੂੰ ਅਗਵਾਈ ਕਰਨ ਲਈ ਚੁਣਿਆ।

ਯਿਫ਼ਤਾਹ ਨੇ ਲੜਾਈ ਜਿੱਤਣ ਲਈ ਪਰਮੇਸ਼ੁਰ ਤੋਂ ਮਦਦ ਮੰਗੀ। ਯਿਫ਼ਤਾਹ ਨੇ ਵਾਅਦਾ ਕੀਤਾ: ‘ਹੇ ਯਹੋਵਾਹ, ਜੇ ਮੈਂ ਜਿੱਤ ਗਿਆ, ਤਾਂ ਜੋ ਵੀ ਮੈਨੂੰ ਮਿਲਣ ਵਾਸਤੇ ਮੇਰੇ ਘਰੋਂ ਪਹਿਲਾਂ ਨਿਕਲੇਗਾ ਮੈਂ ਉਹ ਨੂੰ ਤੇਰੀ ਸੇਵਾ ਵਿਚ ਦੇ ਦਿਆਂਗਾ।’ ਮਤਲਬ ਕਿ ਜਿਸ ਨੇ ਵੀ ਉਹਦੇ ਘਰੋਂ ਪਹਿਲਾਂ ਨਿਕਲਣਾ ਸੀ, ਉਸ ਨੇ ਆਪਣੀ ਸਾਰੀ ਜ਼ਿੰਦਗੀ ਯਹੋਵਾਹ ਦੇ ਡੇਰੇ ਵਿਚ ਰਹਿ ਕੇ ਸੇਵਾ ਕਰਨੀ ਸੀ। ਡੇਰਾ ਉਹ ਜਗ੍ਹਾ ਸੀ ਜਿੱਥੇ ਲੋਕ ਉਸ ਜ਼ਮਾਨੇ ਵਿਚ ਯਹੋਵਾਹ ਦੀ ਪੂਜਾ ਕਰਨ ਜਾਂਦੇ ਹੁੰਦੇ ਸੀ। ਕੀ ਯਿਫ਼ਤਾਹ ਨੇ ਲੜਾਈ ਜਿੱਤੀ? ਹਾਂ! ਜਦੋਂ ਉਹ ਘਰ ਵਾਪਸ ਗਿਆ, ਤਾਂ ਕੀ ਤੈਨੂੰ ਪਤਾ ਕਿ ਉਸ ਦੇ ਘਰੋਂ ਪਹਿਲਾਂ ਕੌਣ ਬਾਹਰ ਆਇਆ?—

ਯਿਫ਼ਤਾਹ ਦੀ ਧੀ! ਉਹ ਉਸ ਦੀ ਇੱਕੋ-ਇਕ ਕੁੜੀ ਸੀ ਅਤੇ ਹੁਣ ਯਿਫ਼ਤਾਹ ਨੂੰ ਉਸ ਨੂੰ ਡੇਰੇ ਵਿਚ ਭੇਜਣਾ ਪੈਣਾ ਸੀ। ਇਸ ਕਰਕੇ ਉਹ ਬਹੁਤ ਉਦਾਸ ਹੋ ਗਿਆ। ਪਰ ਤੈਨੂੰ ਯਾਦ ਹੀ ਹੈ ਕਿ ਉਸ ਨੇ ਯਹੋਵਾਹ ਨਾਲ ਵਾਅਦਾ ਕੀਤਾ ਸੀ। ਉਸੇ ਵੇਲੇ ਉਸ ਦੀ ਕੁੜੀ ਨੇ ਕਿਹਾ: ‘ਡੈਡੀ ਤੁਸੀਂ ਯਹੋਵਾਹ ਨਾਲ ਵਾਅਦਾ ਕੀਤਾ ਹੈ, ਇਸ ਲਈ ਆਪਣਾ ਵਾਅਦਾ ਪੂਰਾ ਕਰੋ।’

ਯਿਫ਼ਤਾਹ ਦੀ ਧੀ ਮੰਦਰ ਲਈ ਲੱਕੜੀਆਂ ਇਕੱਠੀਆਂ ਕਰਦੀ ਹੋਈ; ਉਸ ਦੀਆਂ ਸਹੇਲੀਆਂ ਉਸ ਨੂੰ ਮਿਲਣ ਆਈਆਂ ਹਨ

ਇਹ ਸੌਖਾ ਨਹੀਂ ਸੀ, ਪਰ ਯਿਫ਼ਤਾਹ ਦੀ ਧੀ ਨੇ ਉਹੀ ਕੀਤਾ ਜੋ ਉਸ ਦੇ ਡੈਡੀ ਨੇ ਵਾਅਦਾ ਕੀਤਾ ਸੀ

ਯਿਫ਼ਤਾਹ ਦੀ ਕੁੜੀ ਵੀ ਉਦਾਸ ਸੀ। ਡੇਰੇ ਵਿਚ ਸੇਵਾ ਕਰਦਿਆਂ ਉਹ ਵਿਆਹ ਨਹੀਂ ਕਰਾ ਸਕਦੀ ਸੀ ਜਿਸ ਕਰਕੇ ਉਹ ਕਦੀ ਮਾਂ ਨਹੀਂ ਸੀ ਬਣ ਸਕਦੀ। ਪਰ ਆਪਣੇ ਡੈਡੀ ਦਾ ਵਾਅਦਾ ਪੂਰਾ ਕਰਨ ਦੇ ਨਾਲ-ਨਾਲ ਉਹ ਯਹੋਵਾਹ ਨੂੰ ਵੀ ਖ਼ੁਸ਼ ਕਰਨਾ ਚਾਹੁੰਦੀ ਸੀ। ਉਸ ਦੇ ਲਈ ਵਿਆਹ ਕਰਾਉਣਾ ਜਾਂ ਮਾਂ ਬਣਨਾ ਇੰਨਾ ਜ਼ਰੂਰੀ ਨਹੀਂ ਸੀ ਜਿੰਨਾ ਜ਼ਰੂਰੀ ਯਹੋਵਾਹ ਨੂੰ ਖ਼ੁਸ਼ ਕਰਨਾ ਸੀ। ਇਸ ਲਈ ਉਹ ਆਪਣੇ ਘਰੋਂ ਚਲੀ ਗਈ ਅਤੇ ਸਾਰੀ ਉਮਰ ਡੇਰੇ ਵਿਚ ਸੇਵਾ ਕਰਦੀ ਰਹੀ।

ਕੀ ਤੇਰੇ ਖ਼ਿਆਲ ਵਿਚ ਉਸ ਦਾ ਡੈਡੀ ਅਤੇ ਯਹੋਵਾਹ ਉਸ ਤੋਂ ਖ਼ੁਸ਼ ਸੀ?— ਹਾਂ, ਜ਼ਰੂਰ! ਜੇ ਤੂੰ ਕਹਿਣਾ ਮੰਨਦਾ ਹੈਂ ਅਤੇ ਯਹੋਵਾਹ ਨੂੰ ਪਿਆਰ ਕਰਦਾ ਹੈਂ, ਤਾਂ ਤੂੰ ਯਿਫ਼ਤਾਹ ਦੀ ਧੀ ਵਰਗਾ ਬਣ ਸਕਦਾ ਹੈਂ। ਤੂੰ ਵੀ ਆਪਣੇ ਮੰਮੀ-ਡੈਡੀ ਅਤੇ ਯਹੋਵਾਹ ਨੂੰ ਬਹੁਤ ਖ਼ੁਸ਼ ਕਰੇਂਗਾ।

ਆਪਣੀ ਬਾਈਬਲ ਵਿੱਚੋਂ ਪੜ੍ਹੋ

  • ਬਿਵਸਥਾ ਸਾਰ 6:4-6

  • ਨਿਆਈਆਂ 11:30-40

  • 1 ਕੁਰਿੰਥੀਆਂ 7:37, 38

ਸਵਾਲ:

  • ਯਿਫ਼ਤਾਹ ਕੌਣ ਸੀ? ਉਸ ਨੇ ਕਿਹੜਾ ਵਾਅਦਾ ਕੀਤਾ ਸੀ?

  • ਯਿਫ਼ਤਾਹ ਦੇ ਵਾਅਦੇ ਨੂੰ ਪੂਰਾ ਕਰਨਾ ਉਸ ਦੀ ਧੀ ਲਈ ਕਿਉਂ ਔਖਾ ਸੀ?

  • ਯਿਫ਼ਤਾਹ ਦੀ ਧੀ ਲਈ ਕਿਹੜੀ ਗੱਲ ਜ਼ਿਆਦਾ ਜ਼ਰੂਰੀ ਸੀ?

  • ਤੂੰ ਯਿਫ਼ਤਾਹ ਦੀ ਧੀ ਵਰਗਾ ਕਿਵੇਂ ਬਣ ਸਕਦਾ ਹੈਂ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ