ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • lfb ਪਾਠ 36 ਸਫ਼ਾ 88 - ਸਫ਼ਾ 89 ਪੈਰਾ 1
  • ਯਿਫਤਾਹ ਦਾ ਵਾਅਦਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਿਫਤਾਹ ਦਾ ਵਾਅਦਾ
  • ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਮਿਲਦੀ-ਜੁਲਦੀ ਜਾਣਕਾਰੀ
  • ਯਿਫ਼ਤਾਹ ਦਾ ਵਾਅਦਾ
    ਬਾਈਬਲ ਕਹਾਣੀਆਂ ਦੀ ਕਿਤਾਬ
  • ਉਸ ਨੇ ਆਪਣੇ ਡੈਡੀ ਤੇ ਯਹੋਵਾਹ ਨੂੰ ਖ਼ੁਸ਼ ਕੀਤਾ
    ਆਪਣੇ ਬੱਚਿਆਂ ਨੂੰ ਸਿਖਾਓ
  • ਵਫ਼ਾਦਾਰ ਸੇਵਕਾਂ ʼਤੇ ਯਹੋਵਾਹ ਦੀ ਮਿਹਰ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
  • ਯਿਫ਼ਤਾਹ ਨੇ ਆਪਣੀ ਸੁੱਖਣਾ ਪੂਰੀ ਕੀਤੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
ਹੋਰ ਦੇਖੋ
ਬਾਈਬਲ ਤੋਂ ਸਿੱਖੋ ਅਹਿਮ ਸਬਕ
lfb ਪਾਠ 36 ਸਫ਼ਾ 88 - ਸਫ਼ਾ 89 ਪੈਰਾ 1
ਆਪਣੀ ਧੀ ਨੂੰ ਆਉਂਦਿਆਂ ਦੇਖ ਕੇ ਯਿਫਤਾਹ ਆਪਣੇ ਕੱਪੜੇ ਪਾੜਦਾ ਹੋਇਆ

ਪਾਠ 36

ਯਿਫਤਾਹ ਦਾ ਵਾਅਦਾ

ਇਜ਼ਰਾਈਲੀਆਂ ਨੇ ਦੁਬਾਰਾ ਯਹੋਵਾਹ ਤੋਂ ਮੂੰਹ ਮੋੜ ਲਿਆ ਤੇ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਨ ਲੱਗ ਪਏ। ਜਦੋਂ ਅੰਮੋਨੀਆਂ ਨੇ ਇਜ਼ਰਾਈਲੀਆਂ ʼਤੇ ਹਮਲਾ ਕੀਤਾ, ਤਾਂ ਝੂਠੇ ਦੇਵੀ-ਦੇਵਤਿਆਂ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ। ਕਈ ਸਾਲਾਂ ਤਕ ਇਜ਼ਰਾਈਲੀ ਦੁੱਖ ਸਹਿੰਦੇ ਰਹੇ। ਅਖ਼ੀਰ ਉਨ੍ਹਾਂ ਨੇ ਯਹੋਵਾਹ ਨੂੰ ਕਿਹਾ: ‘ਅਸੀਂ ਪਾਪ ਕੀਤਾ ਹੈ। ਕਿਰਪਾ ਕਰ ਕੇ ਸਾਨੂੰ ਸਾਡੇ ਦੁਸ਼ਮਣਾਂ ਤੋਂ ਬਚਾ ਲੈ।’ ਇਜ਼ਰਾਈਲੀਆਂ ਕੋਲ ਜੋ ਮੂਰਤੀਆਂ ਸਨ, ਉਨ੍ਹਾਂ ਨੇ ਉਹ ਤੋੜ ਦਿੱਤੀਆਂ ਅਤੇ ਫਿਰ ਤੋਂ ਯਹੋਵਾਹ ਦੀ ਭਗਤੀ ਕਰਨ ਲੱਗ ਪਏ। ਯਹੋਵਾਹ ਉਨ੍ਹਾਂ ਨੂੰ ਹੋਰ ਦੁੱਖ ਝੱਲਦੇ ਹੋਏ ਨਹੀਂ ਦੇਖ ਸਕਦਾ ਸੀ।

ਪਰਮੇਸ਼ੁਰ ਨੇ ਯਿਫਤਾਹ ਨਾਂ ਦੇ ਯੋਧੇ ਨੂੰ ਚੁਣਿਆ ਤਾਂਕਿ ਅੰਮੋਨੀਆਂ ਨਾਲ ਲੜਨ ਲਈ ਉਹ ਇਜ਼ਰਾਈਲੀਆਂ ਦੀ ਅਗਵਾਈ ਕਰੇ। ਉਸ ਨੇ ਯਹੋਵਾਹ ਨੂੰ ਕਿਹਾ: ‘ਜੇ ਤੂੰ ਇਸ ਲੜਾਈ ਨੂੰ ਜਿੱਤਣ ਵਿਚ ਸਾਡੀ ਮਦਦ ਕਰੇਂ, ਤਾਂ ਘਰ ਵਾਪਸ ਪਹੁੰਚਣ ਤੇ ਜੋ ਪਹਿਲਾ ਵਿਅਕਤੀ ਮੈਨੂੰ ਮਿਲਣ ਲਈ ਆਵੇਗਾ, ਮੈਂ ਉਸ ਨੂੰ ਤੇਰੀ ਸੇਵਾ ਕਰਨ ਲਈ ਦੇ ਦੇਵਾਂਗਾ।’ ਯਹੋਵਾਹ ਨੇ ਯਿਫਤਾਹ ਦੀ ਪ੍ਰਾਰਥਨਾ ਸੁਣੀ ਅਤੇ ਲੜਾਈ ਜਿੱਤਣ ਵਿਚ ਉਸ ਦੀ ਮਦਦ ਕੀਤੀ।

ਜਦੋਂ ਯਿਫਤਾਹ ਘਰ ਵਾਪਸ ਆਇਆ, ਤਾਂ ਉਸ ਦੇ ਘਰ ਵਿੱਚੋਂ ਜੋ ਸਭ ਤੋਂ ਪਹਿਲਾਂ ਉਸ ਨੂੰ ਮਿਲਣ ਆਇਆ, ਉਹ ਸੀ ਉਸ ਦੀ ਇਕਲੌਤੀ ਧੀ। ਉਹ ਨੱਚਦੀ-ਨੱਚਦੀ ਤੇ ਡਫਲੀ ਵਜਾਉਂਦੀ ਹੋਈ ਬਾਹਰ ਆਈ। ਹੁਣ ਯਿਫਤਾਹ ਨੇ ਕੀ ਕਰਨਾ ਸੀ? ਉਸ ਨੂੰ ਆਪਣਾ ਵਾਅਦਾ ਯਾਦ ਸੀ ਤੇ ਉਸ ਨੇ ਕਿਹਾ: ‘ਹਾਇ ਮੇਰੀਏ ਧੀਏ! ਤੂੰ ਮੇਰਾ ਦਿਲ ਹੀ ਤੋੜ ਦਿੱਤਾ। ਮੈਂ ਯਹੋਵਾਹ ਨਾਲ ਵਾਅਦਾ ਕੀਤਾ ਹੈ। ਮੈਨੂੰ ਇਹ ਵਾਅਦਾ ਨਿਭਾਉਣ ਲਈ ਤੈਨੂੰ ਸ਼ੀਲੋਹ ਦੇ ਡੇਰੇ ਵਿਚ ਸੇਵਾ ਕਰਨ ਲਈ ਭੇਜਣਾ ਪੈਣਾ।’ ਪਰ ਉਸ ਦੀ ਧੀ ਨੇ ਉਸ ਨੂੰ ਕਿਹਾ: ‘ਹੇ ਮੇਰੇ ਪਿਤਾ, ਜੇ ਤੂੰ ਯਹੋਵਾਹ ਨਾਲ ਵਾਅਦਾ ਕੀਤਾ ਹੈ, ਤਾਂ ਤੈਨੂੰ ਆਪਣਾ ਵਾਅਦਾ ਨਿਭਾਉਣਾ ਚਾਹੀਦਾ ਹੈ। ਬੱਸ ਮੈਨੂੰ ਦੋ ਮਹੀਨਿਆਂ ਲਈ ਆਪਣੀਆਂ ਸਹੇਲੀਆਂ ਨਾਲ ਪਹਾੜਾਂ ʼਤੇ ਜਾਣ ਦੇ। ਫਿਰ ਮੈਂ ਸੇਵਾ ਕਰਨ ਲਈ ਡੇਰੇ ਵਿਚ ਚਲੀ ਜਾਵਾਂਗੀ।’ ਯਿਫਤਾਹ ਦੀ ਧੀ ਨੇ ਆਪਣੀ ਬਾਕੀ ਦੀ ਜ਼ਿੰਦਗੀ ਵਫ਼ਾਦਾਰੀ ਨਾਲ ਡੇਰੇ ਵਿਚ ਸੇਵਾ ਕੀਤੀ। ਹਰ ਸਾਲ ਉਸ ਦੀਆਂ ਸਹੇਲੀਆਂ ਸ਼ੀਲੋਹ ਵਿਚ ਉਸ ਨੂੰ ਮਿਲਣ ਜਾਂਦੀਆਂ ਸਨ।

ਯਿਫਤਾਹ ਦੀ ਧੀ ਦੀਆਂ ਸਹੇਲੀਆਂ ਡੇਰੇ ਵਿਚ ਉਸ ਨੂੰ ਮਿਲਣ ਆਉਂਦੀਆਂ ਹੋਈਆਂ

“ਜੋ ਕੋਈ ਆਪਣੀ ਧੀ ਜਾਂ ਪੁੱਤ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ, ਉਹ ਮੇਰਾ ਚੇਲਾ ਬਣਨ ਦੇ ਲਾਇਕ ਨਹੀਂ।”—ਮੱਤੀ 10:37

ਸਵਾਲ: ਯਿਫਤਾਹ ਨੇ ਕੀ ਵਾਅਦਾ ਕੀਤਾ ਸੀ? ਯਿਫਤਾਹ ਦੀ ਧੀ ਨੇ ਆਪਣੇ ਪਿਤਾ ਦੇ ਵਾਅਦੇ ਬਾਰੇ ਸੁਣ ਕੇ ਕੀ ਕੀਤਾ?

ਨਿਆਈਆਂ 10:6–11:11; 11:29-40; 1 ਸਮੂਏਲ 12:10, 11

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ