ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • yc ਪਾਠ 5 ਸਫ਼ੇ 12-13
  • ਸਮੂਏਲ ਸਹੀ ਕੰਮ ਕਰਦਾ ਰਿਹਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਮੂਏਲ ਸਹੀ ਕੰਮ ਕਰਦਾ ਰਿਹਾ
  • ਆਪਣੇ ਬੱਚਿਆਂ ਨੂੰ ਸਿਖਾਓ
  • ਮਿਲਦੀ-ਜੁਲਦੀ ਜਾਣਕਾਰੀ
  • ਛੋਟੇ ਮੁੰਡੇ ਨੇ ਪਰਮੇਸ਼ੁਰ ਦੀ ਸੇਵਾ ਕੀਤੀ
    ਬਾਈਬਲ ਕਹਾਣੀਆਂ ਦੀ ਕਿਤਾਬ
  • ਉਹ “ਯਹੋਵਾਹ ਦੇ ਅੱਗੇ ਵੱਡਾ ਹੁੰਦਾ ਗਿਆ”
    ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
  • ਉਹ “ਯਹੋਵਾਹ ਦੇ ਅੱਗੇ ਵੱਡਾ ਹੁੰਦਾ ਗਿਆ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • ਯਹੋਵਾਹ ਨੇ ਸਮੂਏਲ ਨਾਲ ਗੱਲ ਕੀਤੀ
    ਬਾਈਬਲ ਤੋਂ ਸਿੱਖੋ ਅਹਿਮ ਸਬਕ
ਹੋਰ ਦੇਖੋ
ਆਪਣੇ ਬੱਚਿਆਂ ਨੂੰ ਸਿਖਾਓ
yc ਪਾਠ 5 ਸਫ਼ੇ 12-13

ਪਾਠ 5

ਸਮੂਏਲ ਸਹੀ ਕੰਮ ਕਰਦਾ ਰਿਹਾ

ਸਮੂਏਲ ਛੋਟੀ ਉਮਰ ਤੋਂ ਡੇਰੇ ਵਿਚ ਰਹਿ ਕੇ ਕੰਮ ਕਰਦਾ ਸੀ ਜਿੱਥੇ ਲੋਕ ਯਹੋਵਾਹ ਦੀ ਪੂਜਾ ਕਰਨ ਆਉਂਦੇ ਸਨ। ਕੀ ਤੈਨੂੰ ਪਤਾ ਕਿ ਸਮੂਏਲ ਡੇਰੇ ਵਿਚ ਕਿਵੇਂ ਚਲਾ ਗਿਆ ਸੀ? ਆਓ ਪਹਿਲਾਂ ਆਪਾਂ ਸਮੂਏਲ ਦੀ ਮੰਮੀ ਹੰਨਾਹ ਬਾਰੇ ਜਾਣੀਏ।

ਹੰਨਾਹ ਮਾਂ ਬਣਨ ਲਈ ਬਹੁਤ ਤਰਸਦੀ ਸੀ, ਪਰ ਬਹੁਤ ਲੰਬੇ ਸਮੇਂ ਤਕ ਉਸ ਦੇ ਕੋਈ ਬੱਚਾ ਨਹੀਂ ਹੋਇਆ। ਇਸ ਲਈ ਉਸ ਨੇ ਰੋ-ਰੋ ਕੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਉਸ ਨੂੰ ਬੱਚਾ ਦੇਵੇ। ਉਸ ਨੇ ਯਹੋਵਾਹ ਨਾਲ ਵਾਅਦਾ ਕੀਤਾ ਕਿ ਜੇ ਉਸ ਦੇ ਮੁੰਡਾ ਹੋਇਆ, ਤਾਂ ਉਹ ਮੁੰਡੇ ਨੂੰ ਡੇਰੇ ਵਿਚ ਰਹਿਣ ਅਤੇ ਉੱਥੇ ਕੰਮ ਕਰਨ ਲਈ ਭੇਜੇਗੀ। ਯਹੋਵਾਹ ਨੇ ਹੰਨਾਹ ਦੀ ਪ੍ਰਾਰਥਨਾ ਸੁਣੀ ਤੇ ਉਸ ਦੇ ਮੁੰਡਾ ਹੋਇਆ। ਉਸ ਨੇ ਮੁੰਡੇ ਦਾ ਨਾਂ ਸਮੂਏਲ ਰੱਖਿਆ। ਕੀ ਹੰਨਾਹ ਨੇ ਆਪਣਾ ਵਾਅਦਾ ਪੂਰਾ ਕੀਤਾ? ਹਾਂ। ਜਦੋਂ ਸਮੂਏਲ ਤਿੰਨ-ਚਾਰ ਸਾਲਾਂ ਦਾ ਸੀ, ਉਦੋਂ ਹੰਨਾਹ ਉਸ ਨੂੰ ਡੇਰੇ ਵਿਚ ਪਰਮੇਸ਼ੁਰ ਦੀ ਸੇਵਾ ਕਰਨ ਲਈ ਲੈ ਗਈ।

ਡੇਰੇ ਦਾ ਮਹਾਂ ਪੁਜਾਰੀ ਏਲੀ ਸੀ। ਉਸ ਦੇ ਦੋ ਮੁੰਡੇ ਵੀ ਉੱਥੇ ਕੰਮ ਕਰਦੇ ਸਨ। ਯਾਦ ਕਰ ਕਿ ਡੇਰੇ ਵਿਚ ਪਰਮੇਸ਼ੁਰ ਦੀ ਪੂਜਾ ਕੀਤੀ ਜਾਂਦੀ ਸੀ। ਉੱਥੇ ਲੋਕਾਂ ਨੂੰ ਚੰਗੇ ਕੰਮ ਕਰਨੇ ਚਾਹੀਦੇ ਸੀ। ਪਰ ਏਲੀ ਦੇ ਮੁੰਡੇ ਬਹੁਤ ਗ਼ਲਤ ਕੰਮ ਕਰਦੇ ਸੀ। ਸਮੂਏਲ ਨੇ ਉਨ੍ਹਾਂ ਦੇ ਭੈੜੇ ਕੰਮ ਦੇਖ ਲਏ ਸੀ। ਕੀ ਸਮੂਏਲ ਨੇ ਏਲੀ ਦੇ ਮੁੰਡਿਆਂ ਵਰਗੇ ਗ਼ਲਤ ਕੰਮ ਕੀਤੇ ਸਨ?— ਨਹੀਂ, ਉਹ ਸਹੀ ਕੰਮ ਕਰਦਾ ਰਿਹਾ ਜਿਹੜੇ ਉਸ ਦੇ ਮੰਮੀ-ਡੈਡੀ ਨੇ ਉਸ ਨੂੰ ਕਰਨੇ ਸਿਖਾਏ ਸਨ।

ਤੇਰੇ ਖ਼ਿਆਲ ਵਿਚ ਏਲੀ ਨੂੰ ਆਪਣੇ ਮੁੰਡਿਆਂ ਨਾਲ ਕੀ ਕਰਨਾ ਚਾਹੀਦਾ ਸੀ?— ਉਨ੍ਹਾਂ ਨੂੰ ਸਜ਼ਾ ਦੇਣੀ ਚਾਹੀਦੀ ਸੀ। ਉਸ ਨੂੰ ਆਪਣੇ ਮੁੰਡਿਆਂ ਨੂੰ ਪਰਮੇਸ਼ੁਰ ਦੇ ਘਰ ਵਿਚ ਕੰਮ ਕਰਨ ਤੋਂ ਹਟਾ ਦੇਣਾ ਚਾਹੀਦਾ ਸੀ। ਪਰ ਏਲੀ ਨੇ ਇਸ ਤਰ੍ਹਾਂ ਨਹੀਂ ਕੀਤਾ। ਇਸ ਲਈ ਯਹੋਵਾਹ ਉਸ ਨਾਲ ਤੇ ਉਸ ਦੇ ਮੁੰਡਿਆਂ ਨਾਲ ਗੁੱਸੇ ਹੋ ਗਿਆ। ਯਹੋਵਾਹ ਨੇ ਉਨ੍ਹਾਂ ਨੂੰ ਸਜ਼ਾ ਦੇਣ ਦਾ ਫ਼ੈਸਲਾ ਕੀਤਾ।

ਮਹਾਂ ਪੁਜਾਰੀ ਏਲੀ ਨਾਲ ਗੱਲ ਕਰਦਾ ਹੋਇਆ ਬੱਚਾ ਸਮੂਏਲ

ਸਮੂਏਲ ਨੇ ਏਲੀ ਨੂੰ ਯਹੋਵਾਹ ਦਾ ਸੁਨੇਹਾ ਦਿੱਤਾ

ਇਕ ਰਾਤ ਜਦੋਂ ਸਮੂਏਲ ਸੁੱਤਾ ਪਿਆ ਸੀ, ਤਾਂ ਉਸ ਨੂੰ ਕਿਸੇ ਨੇ ਆਵਾਜ਼ ਮਾਰੀ: ‘ਸਮੂਏਲ!’ ਉਹ ਦੌੜ ਕੇ ਏਲੀ ਕੋਲ ਗਿਆ, ਪਰ ਏਲੀ ਨੇ ਕਿਹਾ: ‘ਮੈਂ ਨਹੀਂ ਤੈਨੂੰ ਬੁਲਾਇਆ।’ ਸਮੂਏਲ ਨੇ ਤਿੰਨ ਵਾਰ ਆਵਾਜ਼ ਸੁਣੀ। ਤੀਸਰੀ ਵਾਰ ਆਵਾਜ਼ ਆਉਣ ਤੋਂ ਬਾਅਦ ਏਲੀ ਨੇ ਸਮੂਏਲ ਨੂੰ ਕਿਹਾ ਕਿ ਜੇ ਉਹ ਦੁਬਾਰਾ ਆਵਾਜ਼ ਸੁਣੇ, ਤਾਂ ਉਹ ਇੱਦਾਂ ਕਹੇ: ‘ਹਾਂਜੀ ਯਹੋਵਾਹ, ਦੱਸੋ; ਮੈਂ ਸੁਣ ਰਿਹਾ ਹਾਂ।’ ਸਮੂਏਲ ਨੇ ਇੱਦਾਂ ਹੀ ਕੀਤਾ। ਯਹੋਵਾਹ ਨੇ ਸਮੂਏਲ ਨੂੰ ਕਿਹਾ: ‘ਏਲੀ ਨੂੰ ਕਹਿ ਕਿ ਉਸ ਦੇ ਪਰਿਵਾਰ ਨੇ ਬੁਰੇ ਕੰਮ ਕੀਤੇ ਹਨ, ਇਸ ਲਈ ਮੈਂ ਉਨ੍ਹਾਂ ਨੂੰ ਸਜ਼ਾ ਦੇਵਾਂਗਾ।’ ਕੀ ਤੇਰੇ ਖ਼ਿਆਲ ਵਿਚ ਸਮੂਏਲ ਲਈ ਏਲੀ ਨੂੰ ਇਹ ਸੁਨੇਹਾ ਦੇਣਾ ਸੌਖਾ ਸੀ?— ਇਹ ਸੌਖਾ ਨਹੀਂ ਸੀ। ਭਾਵੇਂ ਸਮੂਏਲ ਨੂੰ ਇਹ ਗੱਲ ਦੱਸਣ ਤੋਂ ਡਰ ਲੱਗਦਾ ਸੀ, ਫਿਰ ਵੀ ਉਸ ਨੇ ਯਹੋਵਾਹ ਦਾ ਕਹਿਣਾ ਮੰਨਿਆ। ਯਹੋਵਾਹ ਨੇ ਜੋ ਕਿਹਾ ਸੀ ਉਹੀ ਹੋਇਆ। ਏਲੀ ਦੇ ਦੋਵੇਂ ਮੁੰਡੇ ਮਰ ਗਏ ਤੇ ਏਲੀ ਵੀ ਮਰ ਗਿਆ।

ਸਮੂਏਲ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਭਾਵੇਂ ਉਸ ਨੇ ਦੂਜੇ ਲੋਕਾਂ ਨੂੰ ਗ਼ਲਤ ਕੰਮ ਕਰਦੇ ਦੇਖਿਆ ਸੀ, ਪਰ ਉਹ ਆਪ ਸਹੀ ਕੰਮ ਕਰਦਾ ਸੀ। ਤੇਰੇ ਬਾਰੇ ਕੀ? ਕੀ ਤੂੰ ਸਮੂਏਲ ਵਰਗਾ ਬਣੇਂਗਾ ਤੇ ਸਹੀ ਕੰਮ ਕਰੇਂਗਾ? ਜੇ ਤੂੰ ਕਰੇਂਗਾ, ਤਾਂ ਯਹੋਵਾਹ ਅਤੇ ਤੇਰੇ ਮੰਮੀ-ਡੈਡੀ ਵੀ ਖ਼ੁਸ਼ ਹੋਣਗੇ।

ਆਪਣੀ ਬਾਈਬਲ ਵਿੱਚੋਂ ਪੜ੍ਹੋ

  • 1 ਸਮੂਏਲ 2:22-26; 3:1-21

ਸਵਾਲ:

  • ਸਮੂਏਲ ਦੀ ਮੰਮੀ ਨੇ ਕਿਹੜਾ ਵਾਅਦਾ ਕੀਤਾ ਸੀ?

  • ਸਮੂਏਲ ਨੇ ਡੇਰੇ ਵਿਚ ਏਲੀ ਦੇ ਮੁੰਡਿਆਂ ਨੂੰ ਕੀ ਕਰਦਿਆਂ ਦੇਖਿਆ ਸੀ?

  • ਯਹੋਵਾਹ ਨੇ ਸਮੂਏਲ ਨੂੰ ਕੀ ਕਰਨ ਲਈ ਕਿਹਾ ਸੀ?

  • ਸਮੂਏਲ ਤੋਂ ਅਸੀਂ ਕੀ ਕੁਝ ਸਿੱਖ ਸਕਦੇ ਹਾਂ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ