ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • yc ਪਾਠ 6 ਸਫ਼ੇ 14-15
  • ਦਾਊਦ ਡਰਦਾ ਨਹੀਂ ਸੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦਾਊਦ ਡਰਦਾ ਨਹੀਂ ਸੀ
  • ਆਪਣੇ ਬੱਚਿਆਂ ਨੂੰ ਸਿਖਾਓ
  • ਮਿਲਦੀ-ਜੁਲਦੀ ਜਾਣਕਾਰੀ
  • ਦਾਊਦ ਇੰਨਾ ਨਿਡਰ ਕਿਵੇਂ ਬਣਿਆ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਦਾਊਦ ਤੇ ਗੋਲਿਅਥ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • “ਜੁੱਧ ਦਾ ਸੁਆਮੀ ਯਹੋਵਾਹ ਹੈ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2016
  • ਦਾਊਦ ਅਤੇ ਗੋਲਿਅਥ
    ਬਾਈਬਲ ਕਹਾਣੀਆਂ ਦੀ ਕਿਤਾਬ
ਹੋਰ ਦੇਖੋ
ਆਪਣੇ ਬੱਚਿਆਂ ਨੂੰ ਸਿਖਾਓ
yc ਪਾਠ 6 ਸਫ਼ੇ 14-15

ਪਾਠ 6

ਦਾਊਦ ਡਰਦਾ ਨਹੀਂ ਸੀ

ਜਦੋਂ ਤੈਨੂੰ ਡਰ ਲੱਗਦਾ ਹੈ, ਤਾਂ ਤੂੰ ਕੀ ਕਰਦਾ ਹੁੰਦਾ?— ਸ਼ਾਇਦ ਤੂੰ ਆਪਣੇ ਮੰਮੀ-ਡੈਡੀ ਕੋਲ ਚਲਾ ਜਾਂਦਾ। ਪਰ ਤੂੰ ਕਿਸੇ ਹੋਰ ਕੋਲ ਵੀ ਜਾ ਸਕਦਾਂ। ਉਹ ਹੋਰ ਕਿਸੇ ਨਾਲੋਂ ਬਹੁਤ ਤਾਕਤਵਰ ਹੈ। ਤੈਨੂੰ ਪਤਾ ਕਿ ਉਹ ਕੌਣ ਹੈ?— ਉਹ ਹੈ ਸਾਡਾ ਪਰਮੇਸ਼ੁਰ ਯਹੋਵਾਹ। ਆਓ ਆਪਾਂ ਇਕ ਮੁੰਡੇ ਬਾਰੇ ਗੱਲ ਕਰੀਏ ਜਿਹਦਾ ਨਾਂ ਸੀ ਦਾਊਦ। ਉਹ ਕਦੇ ਡਰਿਆ ਨਹੀਂ ਕਿਉਂਕਿ ਉਹ ਜਾਣਦਾ ਸੀ ਕਿ ਯਹੋਵਾਹ ਹਮੇਸ਼ਾ ਉਸ ਦੇ ਨਾਲ ਸੀ।

ਜਦੋਂ ਦਾਊਦ ਅਜੇ ਛੋਟਾ ਜਿਹਾ ਸੀ, ਉਦੋਂ ਤੋਂ ਉਸ ਦੇ ਮੰਮੀ-ਡੈਡੀ ਨੇ ਉਸ ਨੂੰ ਯਹੋਵਾਹ ਨਾਲ ਪਿਆਰ ਕਰਨਾ ਸਿਖਾਇਆ। ਇਸ ਕਰਕੇ ਦਾਊਦ ਉਦੋਂ ਵੀ ਨਹੀਂ ਡਰਿਆ ਜਦੋਂ ਉਹ ਖ਼ਤਰੇ ਵਿਚ ਸੀ। ਉਹ ਨੂੰ ਪਤਾ ਸੀ ਕਿ ਯਹੋਵਾਹ ਉਸ ਦਾ ਦੋਸਤ ਹੈ ਅਤੇ ਉਸ ਦੀ ਮਦਦ ਕਰੇਗਾ। ਇਕ ਵਾਰ ਜਦੋਂ ਦਾਊਦ ਭੇਡਾਂ ਚਾਰ ਰਿਹਾ ਸੀ, ਤਾਂ ਇਕ ਵੱਡਾ ਸਾਰਾ ਸ਼ੇਰ ਆ ਕੇ ਭੇਡ ਨੂੰ ਚੁੱਕ ਕੇ ਲੈ ਗਿਆ! ਤੈਨੂੰ ਪਤਾ ਕਿ ਦਾਊਦ ਨੇ ਕੀ ਕੀਤਾ? ਉਸ ਨੇ ਸ਼ੇਰ ਦਾ ਪਿੱਛਾ ਕੀਤਾ ਅਤੇ ਉਸ ਨੂੰ ਫੜ ਕੇ ਮਾਰ ਸੁੱਟਿਆ! ਇਕ ਹੋਰ ਵਾਰ ਇਕ ਰਿੱਛ ਆ ਗਿਆ, ਦਾਊਦ ਨੇ ਉਹ ਨੂੰ ਵੀ ਮਾਰ ਦਿੱਤਾ! ਤੇਰੇ ਖ਼ਿਆਲ ਵਿਚ ਦਾਊਦ ਦੀ ਕਿਹਨੇ ਮਦਦ ਕੀਤੀ ਸੀ?— ਹਾਂ, ਯਹੋਵਾਹ ਉਸ ਦੇ ਨਾਲ ਸੀ।

ਇਕ ਹੋਰ ਸਮੇਂ ਤੇ ਦਾਊਦ ਨੇ ਬਹੁਤ ਬਹਾਦਰੀ ਦਿਖਾਈ। ਇਜ਼ਰਾਈਲੀ ਅਤੇ ਫਲਿਸਤੀ ਲੋਕਾਂ ਵਿਚ ਲੜਾਈ ਚੱਲ ਰਹੀ ਸੀ। ਫਲਿਸਤੀਆਂ ਦੀ ਫ਼ੌਜ ਵਿਚ ਇਕ ਬਹੁਤ ਹੀ ਉੱਚਾ-ਲੰਬਾ ਤੇ ਤਾਕਤਵਰ ਫ਼ੌਜੀ ਸੀ! ਉਸ ਦਾ ਨਾਂ ਸੀ ਗੋਲਿਅਥ। ਰਾਖ਼ਸ਼ ਜਿੱਡਾ ਇਹ ਫ਼ੌਜੀ ਇਜ਼ਰਾਈਲੀਆਂ ਅਤੇ ਯਹੋਵਾਹ ਦਾ ਮਜ਼ਾਕ ਉਡਾਉਂਦਾ ਸੀ। ਗੋਲਿਅਥ ਨੇ ਇਜ਼ਰਾਈਲ ਦੇ ਫ਼ੌਜੀਆਂ ਨੂੰ ਲਲਕਾਰਿਆ: ‘ਆਓ ਮੇਰੇ ਨਾਲ ਲੜਾਈ ਕਰੋ।’ ਪਰ ਸਾਰੇ ਇਜ਼ਰਾਈਲੀ ਉਸ ਤੋਂ ਡਰਦੇ ਸਨ। ਜਦੋਂ ਦਾਊਦ ਨੇ ਇਸ ਬਾਰੇ ਸੁਣਿਆ, ਤਾਂ ਉਸ ਨੇ ਗੋਲਿਅਥ ਨੂੰ ਕਿਹਾ: ‘ਮੈਂ ਤੇਰੇ ਨਾਲ ਲੜੂੰਗਾ! ਯਹੋਵਾਹ ਮੇਰੀ ਮਦਦ ਕਰੇਗਾ ਅਤੇ ਮੈਂ ਤੈਨੂੰ ਹਰਾਉਂਗਾ!’ ਕੀ ਤੇਰੇ ਖ਼ਿਆਲ ਵਿਚ ਦਾਊਦ ਬਹਾਦਰ ਸੀ?— ਹਾਂ, ਉਹ ਬਹੁਤ ਬਹਾਦਰ ਸੀ। ਕੀ ਤੂੰ ਜਾਣਨਾ ਚਾਹੁੰਦਾਂ ਕਿ ਅੱਗੇ ਕੀ ਹੋਇਆ?

ਦਾਊਦ ਆਪਣਾ ਗੋਪੀਆ ਅਤੇ ਪੰਜ ਰੋੜੇ ਲੈ ਕੇ ਗੋਲਿਅਥ ਨਾਲ ਲੜਨ ਤੁਰ ਪਿਆ। ਜਦੋਂ ਗੋਲਿਅਥ ਨੇ ਦੇਖਿਆ ਕਿ ਦਾਊਦ ਮੁੰਡਾ ਹੀ ਸੀ, ਤਾਂ ਉਹ ਉਸ ਦਾ ਮਜ਼ਾਕ ਉਡਾਉਣ ਲੱਗ ਪਿਆ। ਪਰ ਦਾਊਦ ਨੇ ਉਸ ਨੂੰ ਕਿਹਾ: ‘ਤੂੰ ਤਾਂ ਆਪਣੀ ਤਲਵਾਰ ਲੈ ਕੇ ਆਇਆਂ, ਪਰ ਮੈਂ ਯਹੋਵਾਹ ਦਾ ਨਾਂ ਲੈ ਕੇ ਆਇਆ ਹਾਂ!’ ਫਿਰ ਉਸ ਨੇ ਆਪਣੇ ਗੋਪੀਏ ਵਿਚ ਪੱਥਰ ਪਾਇਆ ਅਤੇ ਗੋਲਿਅਥ ਵੱਲ ਨੱਠ ਕੇ ਉਸ ਦੇ ਮਾਰਿਆ। ਪੱਥਰ ਗੋਲਿਅਥ ਦੇ ਮੱਥੇ ਵਿਚ ਜਾ ਵੱਜਿਆ! ਅਤੇ ਉਹ ਉੱਥੇ ਹੀ ਡਿਗ ਕੇ ਮਰ ਗਿਆ! ਇਹ ਦੇਖ ਕੇ ਫਲਿਸਤੀਆਂ ਦਾ ਸਾਹ ਸੁੱਕ ਗਿਆ ਤੇ ਉਹ ਸਾਰੇ ਉੱਥੋਂ ਭੱਜ ਗਏ। ਇਕ ਛੋਟਾ ਜਿਹਾ ਮੁੰਡਾ ਦਾਊਦ ਇਕ ਵੱਡੇ ਸਾਰੇ ਫ਼ੌਜੀ ਨੂੰ ਕਿੱਦਾਂ ਮਾਰ ਸਕਿਆ?— ਯਹੋਵਾਹ ਨੇ ਉਸ ਦੀ ਮਦਦ ਕੀਤੀ ਸੀ ਅਤੇ ਯਹੋਵਾਹ ਕਿਸੇ ਹੱਟੇ-ਕੱਟੇ ਬੰਦੇ ਨਾਲੋਂ ਜ਼ਿਆਦਾ ਤਾਕਤਵਰ ਸੀ!

ਦਾਊਦ ਗੋਲਿਅਥ ਨੂੰ ਮਾਰਦਾ ਹੈ

ਦਾਊਦ ਡਰਦਾ ਨਹੀਂ ਸੀ ਕਿਉਂਕਿ ਉਹ ਜਾਣਦਾ ਸੀ ਕਿ ਯਹੋਵਾਹ ਉਸ ਦੀ ਮਦਦ ਕਰੇਗਾ

ਤੂੰ ਦਾਊਦ ਦੀ ਕਹਾਣੀ ਤੋਂ ਕਿਹੜੀਆਂ ਗੱਲਾਂ ਸਿੱਖੀਆਂ?— ਯਹੋਵਾਹ ਹੋਰ ਕਿਸੇ ਵੀ ਨਾਲੋਂ ਸ਼ਕਤੀਸ਼ਾਲੀ ਹੈ। ਉਹ ਤੇਰਾ ਦੋਸਤ ਵੀ ਹੈ। ਇਸ ਲਈ ਜਦੋਂ ਤੈਨੂੰ ਕਦੇ ਡਰ ਲੱਗੇ, ਤਾਂ ਯਾਦ ਰੱਖੀਂ ਕਿ ਯਹੋਵਾਹ ਤੈਨੂੰ ਬਹਾਦਰ ਬਣਾ ਸਕਦਾ ਹੈ!

ਆਪਣੀ ਬਾਈਬਲ ਵਿਚ ਪੜ੍ਹੋ

  • ਜ਼ਬੂਰਾਂ ਦੀ ਪੋਥੀ 56:3, 4

  • 1 ਸਮੂਏਲ 17:20-54

ਸਵਾਲ:

  • ਦਾਊਦ ਨੇ ਕੀ ਕੀਤਾ ਜਦੋਂ ਸ਼ੇਰ ਅਤੇ ਰਿੱਛ ਉਸ ਦੀਆਂ ਭੇਡਾਂ ਨੂੰ ਖਾਣ ਆਏ ਸਨ?

  • ਜਦੋਂ ਗੋਲਿਅਥ ਨੇ ਯਹੋਵਾਹ ਦਾ ਮਜ਼ਾਕ ਉਡਾਇਆ, ਤਾਂ ਦਾਊਦ ਨੇ ਉਸ ਨੂੰ ਕੀ ਕਿਹਾ?

  • ਦਾਊਦ ਨੇ ਗੋਲਿਅਥ ਨੂੰ ਕਿੱਦਾਂ ਹਰਾਇਆ?

  • ਸ਼ੇਰ, ਰਿੱਛ ਅਤੇ ਰਾਖ਼ਸ਼ ਜਿੱਡੇ ਫ਼ੌਜੀ ਤੋਂ ਦਾਊਦ ਕਿਉਂ ਨਹੀਂ ਡਰਿਆ?

  • ਦਾਊਦ ਦੀ ਕਹਾਣੀ ਤੋਂ ਤੂੰ ਕੀ ਸਿੱਖ ਸਕਦਾ ਹੈਂ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ