ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • yc ਪਾਠ 13 ਸਫ਼ੇ 28-29
  • ਤਿਮੋਥਿਉਸ ਲੋਕਾਂ ਦੀ ਮਦਦ ਕਰਨੀ ਚਾਹੁੰਦਾ ਸੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਤਿਮੋਥਿਉਸ ਲੋਕਾਂ ਦੀ ਮਦਦ ਕਰਨੀ ਚਾਹੁੰਦਾ ਸੀ
  • ਆਪਣੇ ਬੱਚਿਆਂ ਨੂੰ ਸਿਖਾਓ
  • ਮਿਲਦੀ-ਜੁਲਦੀ ਜਾਣਕਾਰੀ
  • ਤਿਮੋਥਿਉਸ—ਸੇਵਾ ਕਰਨ ਲਈ ਤਿਆਰ-ਬਰ-ਤਿਆਰ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ਪੌਲੁਸ ਅਤੇ ਤਿਮੋਥਿਉਸ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਤਿਮੋਥਿਉਸ—‘ਨਿਹਚਾ ਵਿੱਚ ਇਕ ਸੱਚਾ ਬੱਚਾ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਅਸੀਂ ਸੱਚਾਈ ਦੇ ਬਚਨ ਨੂੰ ਕਿਵੇਂ ਚੰਗੀ ਤਰ੍ਹਾਂ ਵਰਤ ਸਕਦੇ ਹਾਂ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
ਹੋਰ ਦੇਖੋ
ਆਪਣੇ ਬੱਚਿਆਂ ਨੂੰ ਸਿਖਾਓ
yc ਪਾਠ 13 ਸਫ਼ੇ 28-29
ਛੋਟੇ ਹੁੰਦਿਆਂ ਤਿਮੋਥਿਉਸ ਆਪਣੀ ਮੰਮੀ ਯੂਨਿਸ ਤੇ ਨਾਨੀ ਲੋਇਸ ਤੋਂ ਸਿੱਖਦਾ ਹੋਇਆ

ਪਾਠ 13

ਤਿਮੋਥਿਉਸ ਲੋਕਾਂ ਦੀ ਮਦਦ ਕਰਨੀ ਚਾਹੁੰਦਾ ਸੀ

ਤਿਮੋਥਿਉਸ ਇਕ ਨੌਜਵਾਨ ਸੀ ਜੋ ਖ਼ੁਸ਼ੀ-ਖ਼ੁਸ਼ੀ ਲੋਕਾਂ ਦੀ ਮਦਦ ਕਰਨੀ ਚਾਹੁੰਦਾ ਸੀ। ਉਹ ਲੋਕਾਂ ਦੀ ਮਦਦ ਕਰਨ ਲਈ ਕਈ ਥਾਵਾਂ ʼਤੇ ਗਿਆ। ਇਸ ਕਰਕੇ ਉਸ ਨੂੰ ਜ਼ਿੰਦਗੀ ਵਿਚ ਬਹੁਤ ਸਾਰੀਆਂ ਖ਼ੁਸ਼ੀਆਂ ਮਿਲੀਆਂ। ਕੀ ਤੂੰ ਉਸ ਦੀ ਜ਼ਿੰਦਗੀ ਬਾਰੇ ਜਾਣਨਾ ਚਾਹੁੰਦਾਂ?—

ਤਿਮੋਥਿਉਸ ਦੀ ਮੰਮੀ ਅਤੇ ਨਾਨੀ ਨੇ ਉਸ ਨੂੰ ਯਹੋਵਾਹ ਬਾਰੇ ਸਿਖਾਇਆ

ਤਿਮੋਥਿਉਸ ਲੁਸਤ੍ਰਾ ਸ਼ਹਿਰ ਵਿਚ ਵੱਡਾ ਹੋਇਆ ਸੀ। ਜਦੋਂ ਉਹ ਛੋਟਾ ਹੁੰਦਾ ਸੀ, ਉਦੋਂ ਉਸ ਦੀ ਨਾਨੀ ਲੋਇਸ ਅਤੇ ਮੰਮੀ ਯੂਨੀਕਾ ਉਸ ਨੂੰ ਯਹੋਵਾਹ ਬਾਰੇ ਸਿਖਾਉਂਦੀਆਂ ਹੁੰਦੀਆਂ ਸਨ। ਵੱਡਾ ਹੋ ਕੇ ਤਿਮੋਥਿਉਸ ਦੂਜਿਆਂ ਦੀ ਮਦਦ ਕਰਨੀ ਚਾਹੁੰਦਾ ਸੀ ਤਾਂਕਿ ਉਹ ਵੀ ਯਹੋਵਾਹ ਬਾਰੇ ਸਿੱਖਣ।

ਤਿਮੋਥਿਉਸ ਹਾਲੇ ਜਵਾਨ ਹੀ ਸੀ ਜਦੋਂ ਪੌਲੁਸ ਨੇ ਉਸ ਨੂੰ ਪੁੱਛਿਆ: ‘ਤੂੰ ਮੇਰੇ ਨਾਲ ਹੋਰ ਥਾਵਾਂ ʼਤੇ ਪ੍ਰਚਾਰ ਕਰਨ ਚੱਲੇਂਗਾ?’ ਤਿਮੋਥਿਉਸ ਨੇ ਕਿਹਾ: ‘ਹਾਂਜੀ!’ ਉਹ ਦੂਜਿਆਂ ਦੀ ਮਦਦ ਕਰਨ ਜਿੱਥੇ ਮਰਜ਼ੀ ਜਾਣ ਲਈ ਤਿਆਰ ਸੀ।

ਤਿਮੋਥਿਉਸ ਪੌਲੁਸ ਨਾਲ ਮਕਦੂਨੀਆ ਦੇ ਇਲਾਕੇ ਵਿਚ ਸ਼ਹਿਰ ਥੱਸਲੁਨੀਕਾ ਵਿਚ ਚਲਾ ਗਿਆ। ਉੱਥੇ ਜਾਣ ਲਈ ਪਹਿਲਾਂ ਉਨ੍ਹਾਂ ਨੂੰ ਕਾਫ਼ੀ ਦੂਰ ਤੁਰਨਾ ਅਤੇ ਫਿਰ ਕਿਸ਼ਤੀ ਵਿਚ ਚੜ੍ਹ ਕੇ ਜਾਣਾ ਪਿਆ। ਉੱਥੇ ਪਹੁੰਚ ਕੇ ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਯਹੋਵਾਹ ਬਾਰੇ ਸਿਖਾਇਆ। ਪਰ ਕੁਝ ਲੋਕਾਂ ਨੂੰ ਗੁੱਸਾ ਚੜ੍ਹ ਗਿਆ ਤੇ ਉਹ ਉਨ੍ਹਾਂ ਨੂੰ ਮਾਰਨਾ-ਕੁੱਟਣਾ ਚਾਹੁੰਦੇ ਸਨ। ਇਸ ਕਰਕੇ ਪੌਲੁਸ ਤੇ ਤਿਮੋਥਿਉਸ ਨੂੰ ਪ੍ਰਚਾਰ ਕਰਨ ਲਈ ਉੱਥੋਂ ਹੋਰ ਥਾਵਾਂ ʼਤੇ ਜਾਣਾ ਪਿਆ।

ਤਿਮੋਥਿਉਸ ਪੌਲੁਸ ਨਾਲ ਕਿਸ਼ਤੀ ਵਿਚ ਸਫ਼ਰ ਕਰਦਾ ਹੋਇਆ

ਤਿਮੋਥਿਉਸ ਨੂੰ ਜ਼ਿੰਦਗੀ ਵਿਚ ਬਹੁਤ ਖ਼ੁਸ਼ੀਆਂ ਮਿਲੀਆਂ

ਕੁਝ ਮਹੀਨਿਆਂ ਬਾਅਦ ਪੌਲੁਸ ਨੇ ਤਿਮੋਥਿਉਸ ਨੂੰ ਕਿਹਾ: ‘ਥੱਸਲੁਨੀਕਾ ਵਾਪਸ ਜਾ ਅਤੇ ਦੇਖ ਕਿ ਭਰਾਵਾਂ ਦਾ ਕੀ ਹਾਲ-ਚਾਲ ਹੈ।’ ਉਸ ਖ਼ਤਰਨਾਕ ਸ਼ਹਿਰ ਵਿਚ ਵਾਪਸ ਜਾਣ ਲਈ ਉਸ ਨੂੰ ਬਹਾਦਰ ਬਣਨ ਦੀ ਲੋੜ ਸੀ! ਤਿਮੋਥਿਉਸ ਨੂੰ ਭਰਾਵਾਂ ਦਾ ਬਹੁਤ ਫ਼ਿਕਰ ਸੀ, ਇਸ ਲਈ ਉਹ ਚਲਾ ਗਿਆ। ਉਸ ਨੇ ਪੌਲੁਸ ਨੂੰ ਆ ਕੇ ਵਧੀਆ ਖ਼ੁਸ਼ ਖ਼ਬਰੀ ਸੁਣਾਈ। ਉੱਥੇ ਦੇ ਭਰਾ ਠੀਕ-ਠਾਕ ਸਨ ਤੇ ਵਧੀਆ ਕੰਮ ਕਰ ਰਹੇ ਸਨ!

ਤਿਮੋਥਿਉਸ ਨੇ ਪੌਲੁਸ ਨਾਲ ਮਿਲ ਕੇ ਕਈ ਸਾਲਾਂ ਤਕ ਕੰਮ ਕੀਤਾ। ਇਕ ਵਾਰ ਪੌਲੁਸ ਨੇ ਲਿਖਿਆ ਕਿ ਮੰਡਲੀਆਂ ਦੀ ਮਦਦ ਕਰਨ ਲਈ ਤਿਮੋਥਿਉਸ ਨਾਲੋਂ ਬਿਹਤਰ ਹੋਰ ਕੋਈ ਨਹੀਂ ਸੀ। ਤਿਮੋਥਿਉਸ ਯਹੋਵਾਹ ਅਤੇ ਲੋਕਾਂ ਨਾਲ ਪਿਆਰ ਕਰਦਾ ਸੀ।

ਕੀ ਤੂੰ ਲੋਕਾਂ ਨਾਲ ਪਿਆਰ ਕਰਦਾ ਹੈਂ ਤੇ ਉਨ੍ਹਾਂ ਨੂੰ ਯਹੋਵਾਹ ਬਾਰੇ ਸਿਖਾਉਣਾ ਚਾਹੁੰਦਾ ਹੈਂ?— ਜੇ ਤੂੰ ਇੱਦਾਂ ਕਰੇਂਗਾ, ਤਾਂ ਤੂੰ ਤਿਮੋਥਿਉਸ ਵਾਂਗ ਖ਼ੁਸ਼ ਰਹੇਂਗਾ ਤੇ ਤੈਨੂੰ ਜ਼ਿੰਦਗੀ ਵਿਚ ਬਹੁਤ ਸਾਰੀਆਂ ਖ਼ੁਸ਼ੀਆਂ ਮਿਲਣਗੀਆਂ!

ਆਪਣੀ ਬਾਈਬਲ ਵਿੱਚੋਂ ਪੜ੍ਹੋ

  • 2 ਤਿਮੋਥਿਉਸ 1:5; 3:15

  • ਰਸੂਲਾਂ ਦੇ ਕੰਮ 16:1-5; 17:1-10

  • 1 ਥੱਸਲੁਨੀਕੀਆਂ 3:2-7

  • ਫ਼ਿਲਿੱਪੀਆਂ 2:19-22

ਸਵਾਲ:

  • ਤਿਮੋਥਿਉਸ ਕਿੱਥੇ ਵੱਡਾ ਹੋਇਆ ਸੀ?

  • ਕੀ ਤਿਮੋਥਿਉਸ ਪੌਲੁਸ ਨਾਲ ਜਾਣਾ ਚਾਹੁੰਦਾ ਸੀ? ਕਿਉਂ?

  • ਤਿਮੋਥਿਉਸ ਥੱਸਲੁਨੀਕਾ ਵਾਪਸ ਕਿਉਂ ਗਿਆ ਸੀ?

  • ਤੂੰ ਤਿਮੋਥਿਉਸ ਵਾਂਗ ਖ਼ੁਸ਼ ਕਿਵੇਂ ਰਹਿ ਸਕਦਾ ਹੈਂ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ