ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • lfb ਪਾਠ 50 ਸਫ਼ਾ 120 - ਸਫ਼ਾ 121 ਪੈਰਾ 5
  • ਯਹੋਵਾਹ ਨੇ ਯਹੋਸ਼ਾਫ਼ਾਟ ਦੀ ਮਦਦ ਕੀਤੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਨੇ ਯਹੋਸ਼ਾਫ਼ਾਟ ਦੀ ਮਦਦ ਕੀਤੀ
  • ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਸ਼ਾਫਾਟ ਦਾ ਯਹੋਵਾਹ ਤੇ ਭਰੋਸਾ
    ਬਾਈਬਲ ਕਹਾਣੀਆਂ ਦੀ ਕਿਤਾਬ
  • ਯਹੋਵਾਹ ਦੇ ਘਰ ਲਈ ਜੋਸ਼ ਦਿਖਾਓ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਨਬੇੜੇ ਦੀ ਖੱਡ ਵਿਚ ਨਿਆਉਂ ਪੂਰਾ ਕੀਤਾ ਗਿਆ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
  • 2 ਇਤਿਹਾਸ—ਅਧਿਆਵਾਂ ਦਾ ਸਾਰ
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਹੋਰ ਦੇਖੋ
ਬਾਈਬਲ ਤੋਂ ਸਿੱਖੋ ਅਹਿਮ ਸਬਕ
lfb ਪਾਠ 50 ਸਫ਼ਾ 120 - ਸਫ਼ਾ 121 ਪੈਰਾ 5
ਯਰੂਸ਼ਲਮ ਤੋਂ ਰਾਜਾ ਯਹੋਸ਼ਾਫ਼ਾਟ ਤੇ ਲੇਵੀ ਗਾਇਕ ਫ਼ੌਜ ਦੇ ਅੱਗੇ-ਅੱਗੇ ਜਾਂਦੇ ਹੋਏ

ਪਾਠ 50

ਯਹੋਵਾਹ ਨੇ ਯਹੋਸ਼ਾਫ਼ਾਟ ਦੀ ਮਦਦ ਕੀਤੀ

ਯਹੂਦਾਹ ਦੇ ਰਾਜੇ ਯਹੋਸ਼ਾਫ਼ਾਟ ਨੇ ਦੇਸ਼ ਵਿੱਚੋਂ ਬਆਲ ਦੀਆਂ ਵੇਦੀਆਂ ਅਤੇ ਮੂਰਤੀਆਂ ਢਾਹ ਦਿੱਤੀਆਂ। ਉਹ ਚਾਹੁੰਦਾ ਸੀ ਕਿ ਲੋਕ ਯਹੋਵਾਹ ਦੇ ਕਾਨੂੰਨ ਜਾਣਨ। ਇਸ ਲਈ ਉਸ ਨੇ ਸਾਰੇ ਯਹੂਦਾਹ ਵਿਚ ਹਾਕਮਾਂ ਅਤੇ ਲੇਵੀਆਂ ਨੂੰ ਭੇਜਿਆ ਤਾਂਕਿ ਉਹ ਲੋਕਾਂ ਨੂੰ ਯਹੋਵਾਹ ਦੇ ਕਾਨੂੰਨ ਸਿਖਾਉਣ।

ਆਲੇ-ਦੁਆਲੇ ਦੀਆਂ ਕੌਮਾਂ ਯਹੂਦਾਹ ʼਤੇ ਹਮਲਾ ਕਰਨ ਤੋਂ ਡਰਦੀਆਂ ਸਨ ਕਿਉਂਕਿ ਉਹ ਜਾਣਦੀਆਂ ਸਨ ਕਿ ਯਹੋਵਾਹ ਆਪਣੇ ਲੋਕਾਂ ਦੇ ਨਾਲ ਸੀ। ਕੌਮਾਂ ਰਾਜੇ ਯਹੋਸ਼ਾਫ਼ਾਟ ਲਈ ਤੋਹਫ਼ੇ ਲਿਆਉਂਦੀਆਂ ਸਨ। ਪਰ ਕੁਝ ਸਮੇਂ ਬਾਅਦ ਮੋਆਬੀ, ਅੰਮੋਨੀ ਅਤੇ ਸੇਈਰ ਇਲਾਕੇ ਦੇ ਲੋਕ ਯਹੂਦਾਹ ਦੇ ਖ਼ਿਲਾਫ਼ ਲੜਨ ਆਏ। ਯਹੋਸ਼ਾਫ਼ਾਟ ਜਾਣਦਾ ਸੀ ਕਿ ਉਸ ਨੂੰ ਯਹੋਵਾਹ ਦੀ ਮਦਦ ਦੀ ਲੋੜ ਸੀ। ਉਸ ਨੇ ਸਾਰੇ ਆਦਮੀਆਂ, ਔਰਤਾਂ ਅਤੇ ਬੱਚਿਆਂ ਨੂੰ ਯਰੂਸ਼ਲਮ ਵਿਚ ਇਕੱਠਾ ਹੋਣ ਲਈ ਕਿਹਾ। ਉਸ ਨੇ ਸਾਰਿਆਂ ਸਾਮ੍ਹਣੇ ਪ੍ਰਾਰਥਨਾ ਕੀਤੀ: ‘ਯਹੋਵਾਹ, ਅਸੀਂ ਤੇਰੀ ਮਦਦ ਤੋਂ ਬਗੈਰ ਨਹੀਂ ਜਿੱਤ ਸਕਦੇ। ਸਾਨੂੰ ਦੱਸ ਕਿ ਅਸੀਂ ਕੀ ਕਰੀਏ।’

ਯਹੋਵਾਹ ਨੇ ਜਵਾਬ ਦਿੱਤਾ: ‘ਨਾ ਡਰੋ। ਮੈਂ ਤੁਹਾਡੀ ਮਦਦ ਕਰਾਂਗਾ। ਆਪੋ-ਆਪਣੀ ਜਗ੍ਹਾ ਡਟ ਕੇ ਖੜ੍ਹੇ ਰਹਿਓ ਅਤੇ ਦੇਖਿਓ ਕਿ ਮੈਂ ਤੁਹਾਨੂੰ ਕਿਵੇਂ ਬਚਾਉਂਦਾ ਹਾਂ।’ ਯਹੋਵਾਹ ਨੇ ਉਨ੍ਹਾਂ ਨੂੰ ਕਿਵੇਂ ਬਚਾਇਆ?

ਅਗਲੀ ਸਵੇਰ ਯਹੋਸ਼ਾਫ਼ਾਟ ਨੇ ਗਾਇਕਾਂ ਨੂੰ ਚੁਣਿਆ ਅਤੇ ਉਨ੍ਹਾਂ ਨੂੰ ਫ਼ੌਜ ਦੇ ਅੱਗੇ-ਅੱਗੇ ਜਾਣ ਨੂੰ ਕਿਹਾ। ਉਹ ਯਰੂਸ਼ਲਮ ਤੋਂ ਯੁੱਧ ਦੇ ਮੈਦਾਨ ਵਿਚ ਗਏ ਜੋ ਤਕੋਆ ਵਿਚ ਸੀ।

ਜਦੋਂ ਗਾਇਕ ਖ਼ੁਸ਼ੀ-ਖ਼ੁਸ਼ੀ ਉੱਚੀ ਆਵਾਜ਼ ਵਿਚ ਯਹੋਵਾਹ ਦੀ ਮਹਿਮਾ ਦੇ ਗੀਤ ਗਾ ਰਹੇ ਸਨ, ਤਾਂ ਯਹੋਵਾਹ ਆਪਣੇ ਲੋਕਾਂ ਲਈ ਲੜ ਰਿਹਾ ਸੀ। ਉਸ ਨੇ ਅੰਮੋਨੀਆਂ ਤੇ ਮੋਆਬੀਆਂ ਵਿਚਕਾਰ ਇੰਨੀ ਗੜਬੜੀ ਫੈਲਾ ਦਿੱਤੀ ਕਿ ਉਹ ਇਕ-ਦੂਜੇ ʼਤੇ ਹੀ ਹਮਲਾ ਕਰ ਲੱਗ ਪਏ ਅਤੇ ਉਨ੍ਹਾਂ ਵਿੱਚੋਂ ਇਕ ਵੀ ਨਾ ਬਚਿਆ। ਪਰ ਯਹੋਵਾਹ ਨੇ ਯਹੂਦਾਹ ਦੇ ਲੋਕਾਂ, ਫ਼ੌਜੀਆਂ ਅਤੇ ਪੁਜਾਰੀਆਂ ਨੂੰ ਬਚਾਇਆ। ਜਦੋਂ ਆਲੇ-ਦੁਆਲੇ ਦੇ ਦੇਸ਼ਾਂ ਨੇ ਸੁਣਿਆ ਕਿ ਯਹੋਵਾਹ ਨੇ ਕੀ ਕੀਤਾ ਸੀ, ਤਾਂ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਯਹੋਵਾਹ ਅਜੇ ਵੀ ਆਪਣੇ ਲੋਕਾਂ ਨੂੰ ਬਚਾਉਂਦਾ ਸੀ। ਯਹੋਵਾਹ ਆਪਣੇ ਲੋਕਾਂ ਨੂੰ ਕਿਵੇਂ ਬਚਾਉਂਦਾ ਹੈ? ਬਹੁਤ ਸਾਰੇ ਤਰੀਕਿਆਂ ਰਾਹੀਂ। ਉਸ ਨੂੰ ਕਿਸੇ ਵੀ ਇਨਸਾਨ ਦੀ ਮਦਦ ਦੀ ਲੋੜ ਨਹੀਂ।

“ਤੁਹਾਨੂੰ ਇਹ ਯੁੱਧ ਲੜਨਾ ਨਹੀਂ ਪਵੇਗਾ। ਆਪੋ-ਆਪਣੀ ਜਗ੍ਹਾ ਡਟ ਕੇ ਖੜ੍ਹੇ ਰਹਿਓ ਤੇ ਦੇਖਿਓ ਕਿ ਯਹੋਵਾਹ ਤੁਹਾਨੂੰ ਕਿਵੇਂ ਮੁਕਤੀ ਦਿੰਦਾ ਹੈ।”​—2 ਇਤਿਹਾਸ 20:17

ਸਵਾਲ: ਯਹੋਸ਼ਾਫ਼ਾਟ ਕਿਹੋ ਜਿਹਾ ਰਾਜਾ ਸੀ? ਯਹੋਵਾਹ ਨੇ ਯਹੂਦਾਹ ਨੂੰ ਕਿਵੇਂ ਬਚਾਇਆ?

2 ਇਤਿਹਾਸ 17:1-19; 20:1-30

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ