ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • my ਕਹਾਣੀ 67
  • ਯਹੋਸ਼ਾਫਾਟ ਦਾ ਯਹੋਵਾਹ ਤੇ ਭਰੋਸਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਸ਼ਾਫਾਟ ਦਾ ਯਹੋਵਾਹ ਤੇ ਭਰੋਸਾ
  • ਬਾਈਬਲ ਕਹਾਣੀਆਂ ਦੀ ਕਿਤਾਬ
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਨੇ ਯਹੋਸ਼ਾਫ਼ਾਟ ਦੀ ਮਦਦ ਕੀਤੀ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਕੀ ਤੁਸੀਂ ਲਿਖੀਆਂ ਗੱਲਾਂ ʼਤੇ ਦਿਲੋਂ ਚੱਲਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
  • ਦੂਜਿਆਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਰੱਖੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
ਹੋਰ ਦੇਖੋ
ਬਾਈਬਲ ਕਹਾਣੀਆਂ ਦੀ ਕਿਤਾਬ
my ਕਹਾਣੀ 67

ਕਹਾਣੀ 67

ਯਹੋਸ਼ਾਫਾਟ ਦਾ ਯਹੋਵਾਹ ਤੇ ਭਰੋਸਾ

ਤੁਹਾਨੂੰ ਪਤਾ ਇਹ ਆਦਮੀ ਕੌਣ ਹਨ ਅਤੇ ਕੀ ਕਰ ਰਹੇ ਹਨ? ਇਹ ਆਦਮੀ ਲੜਾਈ ਕਰਨ ਜਾ ਰਹੇ ਹਨ। ਪਰ ਤਸਵੀਰ ਵੱਲ ਦੇਖ ਕੇ ਸ਼ਾਇਦ ਤੁਸੀਂ ਪੁੱਛੋ ਕਿ ਜੇ ਇਹ ਲੜਾਈ ਕਰਨ ਜਾ ਰਹੇ ਹਨ, ਤਾਂ ਇਨ੍ਹਾਂ ਦੀਆਂ ਤਲਵਾਰਾਂ ਅਤੇ ਬਰਛੇ ਕਿੱਥੇ ਹਨ? ਨਾਲੇ ਲੜਾਈ ਦੇ ਮੌਕੇ ਤੇ ਇਹ ਗਾ ਕਿਉਂ ਰਹੇ ਹਨ? ਚਲੋ ਆਓ ਦੇਖੀਏ।

ਯਹੋਸ਼ਾਫਾਟ ਦੱਖਣੀ ਇਸਰਾਏਲ ਦੇ ਦੋ ਗੋਤਾਂ ਦਾ ਰਾਜਾ ਸੀ। ਉਹ ਉਸ ਜ਼ਮਾਨੇ ਵਿਚ ਰਹਿੰਦਾ ਸੀ ਜਦੋਂ ਆਹਾਬ ਆਪਣੀ ਪਤਨੀ ਈਜ਼ਬਲ ਨਾਲ ਇਸਰਾਏਲ ਦੇ 10 ਗੋਤਾਂ ਤੇ ਰਾਜ ਕਰ ਰਿਹਾ ਸੀ। ਯਹੋਸ਼ਾਫਾਟ ਇਕ ਬਹੁਤ ਹੀ ਚੰਗਾ ਰਾਜਾ ਸੀ। ਉਸ ਦਾ ਪਿਤਾ ਆਸਾ ਵੀ ਚੰਗਾ ਰਾਜਾ ਸੀ। ਯਹੋਸ਼ਾਫਾਟ ਅਤੇ ਆਸਾ ਦੇ ਰਾਜ ਵਿਚ ਲੋਕ ਖ਼ੁਸ਼ੀ-ਖ਼ੁਸ਼ੀ ਜੀ ਰਹੇ ਸਨ।

ਪਰ ਫਿਰ ਕੁਝ ਇਸ ਤਰ੍ਹਾਂ ਦਾ ਹੋਇਆ ਜਿਸ ਕਰਕੇ ਲੋਕ ਬਹੁਤ ਡਰ ਗਏ। ਯਹੋਸ਼ਾਫਾਟ ਦੇ ਕੁਝ ਬੰਦਿਆਂ ਨੇ ਉਸ ਨੂੰ ਆ ਕੇ ਦੱਸਿਆ: ‘ਮੋਆਬ, ਅੰਮੋਨ ਅਤੇ ਸਈਰ ਤੋਂ ਇਕ ਵੱਡੀ ਫ਼ੌਜ ਤੁਹਾਡੇ ਉੱਤੇ ਹਮਲਾ ਕਰਨ ਆ ਰਹੀ ਹੈ।’ ਯਹੋਵਾਹ ਅੱਗੇ ਫ਼ਰਿਆਦ ਕਰਨ ਵਾਸਤੇ ਕਈ ਇਸਰਾਏਲੀ ਯਰੂਸ਼ਲਮ ਦੀ ਹੈਕਲ ਵਿਚ ਇਕੱਠੇ ਹੋਏ। ਹੈਕਲ ਵਿਚ ਯਹੋਸ਼ਾਫਾਟ ਨੇ ਯਹੋਵਾਹ ਅੱਗੇ ਫ਼ਰਿਆਦ ਕੀਤੀ: ‘ਹੇ ਯਹੋਵਾਹ ਸਾਡੇ ਪਰਮੇਸ਼ੁਰ, ਸਾਨੂੰ ਪਤਾ ਨਹੀਂ ਅਸੀਂ ਕੀ ਕਰੀਏ। ਇਸ ਵੱਡੀ ਫ਼ੌਜ ਦੇ ਅੱਗੇ ਅਸੀਂ ਬਿਲਕੁਲ ਲਾਚਾਰ ਹਾਂ। ਹੁਣ ਤੂੰ ਹੀ ਸਾਡੀ ਮਦਦ ਕਰ।’

ਯਹੋਵਾਹ ਨੇ ਉਨ੍ਹਾਂ ਦੀ ਸੁਣੀ ਅਤੇ ਆਪਣੇ ਇਕ ਸੇਵਕ ਰਾਹੀਂ ਕਿਹਾ: ‘ਇਹ ਲੜਾਈ ਤੁਹਾਡੀ ਨਹੀਂ ਬਲਕਿ ਪਰਮੇਸ਼ੁਰ ਦੀ ਹੈ। ਤੁਹਾਨੂੰ ਲੜਨਾ ਨਹੀਂ ਪਵੇਗਾ। ਸਿਰਫ਼ ਤੁਸੀਂ ਖੜ੍ਹ ਕੇ ਦੇਖੋ ਕਿ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਕਿਵੇਂ ਬਚਾਉਂਦਾ ਹੈ।’

ਅਗਲੇ ਦਿਨ ਯਹੋਸ਼ਾਫਾਟ ਨੇ ਲੋਕਾਂ ਨੂੰ ਕਿਹਾ: ‘ਯਹੋਵਾਹ ਉੱਤੇ ਭਰੋਸਾ ਰੱਖੋ।’ ਫਿਰ ਉਸ ਨੇ ਆਪਣੇ ਫ਼ੌਜੀਆਂ ਦੇ ਅੱਗੇ-ਅੱਗੇ ਗਾਉਣ ਵਾਲਿਆਂ ਨੂੰ ਤੁਰਨ ਲਈ ਕਿਹਾ। ਫ਼ੌਜੀਆਂ ਦੇ ਅੱਗੇ ਜਾ ਰਹੇ ਆਦਮੀ ਉੱਚੀ-ਉੱਚੀ ਯਹੋਵਾਹ ਦੇ ਗੁਣ ਗਾ ਰਹੇ ਸਨ। ਤੁਹਾਨੂੰ ਪਤਾ ਜਦ ਉਹ ਲੜਾਈ ਦੇ ਮੈਦਾਨ ਕੋਲ ਪਹੁੰਚੇ ਤਾਂ ਕੀ ਹੋਇਆ? ਸਾਰੀ ਦੁਸ਼ਮਣ ਫ਼ੌਜ ਇਕ-ਦੂਜੇ ਨਾਲ ਲੜ-ਲੜ ਕੇ ਮਰ ਚੁੱਕੀ ਸੀ। ਯਹੋਵਾਹ ਨੇ ਦੁਸ਼ਮਣ ਫ਼ੌਜ ਨੂੰ ਇਕ-ਦੂਜੇ ਦੇ ਵਿਰੁੱਧ ਕਰ ਦਿੱਤਾ ਸੀ ਜਿਸ ਕਰਕੇ ਉਹ ਆਪਸ ਵਿਚ ਲੜ ਕੇ ਮਰ ਗਏ!

ਯਹੋਸ਼ਾਫਾਟ ਨੇ ਯਹੋਵਾਹ ਤੇ ਭਰੋਸਾ ਕਰ ਕੇ ਸਹੀ ਕਦਮ ਚੁੱਕਿਆ। ਸਾਨੂੰ ਵੀ ਯਹੋਸ਼ਾਫਾਟ ਵਾਂਗ ਸਮਝਦਾਰ ਬਣਨਾ ਚਾਹੀਦਾ ਹੈ ਅਤੇ ਯਹੋਵਾਹ ਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ।

1 ਰਾਜਿਆਂ 22:41-53; 2 ਇਤਹਾਸ 20:1-30.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ