ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • lfb ਪਾਠ 73 ਸਫ਼ਾ 172 - ਸਫ਼ਾ 173 ਪੈਰਾ 2
  • ਯੂਹੰਨਾ ਨੇ ਰਸਤਾ ਤਿਆਰ ਕੀਤਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯੂਹੰਨਾ ਨੇ ਰਸਤਾ ਤਿਆਰ ਕੀਤਾ
  • ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਮਿਲਦੀ-ਜੁਲਦੀ ਜਾਣਕਾਰੀ
  • ਯਿਸੂ ਨੂੰ ਮਸੀਹ ਵਜੋਂ ਚੁਣਿਆ ਗਿਆ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਯੂਹੰਨਾ ਰਾਹ ਤਿਆਰ ਕਰਦਾ ਹੈ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
  • ਕੀ ਯੂਹੰਨਾ ਵਿਚ ਨਿਹਚਾ ਦੀ ਘਾਟ ਸੀ?
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
  • ਯੂਹੰਨਾ ਬਪਤਿਸਮਾ ਦੇਣ ਵਾਲਾ ਕੌਣ ਸੀ?
    ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
ਹੋਰ ਦੇਖੋ
ਬਾਈਬਲ ਤੋਂ ਸਿੱਖੋ ਅਹਿਮ ਸਬਕ
lfb ਪਾਠ 73 ਸਫ਼ਾ 172 - ਸਫ਼ਾ 173 ਪੈਰਾ 2
ਯੂਹੰਨਾ ਬਪਤਿਸਮਾ ਦੇਣ ਵਾਲਾ ਯਰਦਨ ਦਰਿਆ ਦੇ ਕੰਢੇ ਲੋਕਾਂ ਨੂੰ ਸਿਖਾਉਂਦਾ ਹੋਇਆ

ਪਾਠ 73

ਯੂਹੰਨਾ ਨੇ ਰਸਤਾ ਤਿਆਰ ਕੀਤਾ

ਜ਼ਕਰਯਾਹ ਅਤੇ ਇਲੀਸਬਤ ਦਾ ਮੁੰਡਾ ਯੂਹੰਨਾ ਵੱਡਾ ਹੋ ਕੇ ਨਬੀ ਬਣਿਆ। ਯਹੋਵਾਹ ਨੇ ਯੂਹੰਨਾ ਰਾਹੀਂ ਲੋਕਾਂ ਨੂੰ ਮਸੀਹ ਦੇ ਆਉਣ ਬਾਰੇ ਦੱਸਿਆ। ਪਰ ਸਭਾ ਘਰਾਂ ਜਾਂ ਸ਼ਹਿਰਾਂ ਵਿਚ ਪ੍ਰਚਾਰ ਕਰਨ ਦੀ ਬਜਾਇ ਯੂਹੰਨਾ ਨੇ ਉਜਾੜ ਵਿਚ ਪ੍ਰਚਾਰ ਕੀਤਾ। ਉਸ ਤੋਂ ਸਿੱਖਿਆ ਲੈਣ ਲਈ ਲੋਕ ਯਰੂਸ਼ਲਮ ਅਤੇ ਯਹੂਦਿਯਾ ਤੋਂ ਆਏ। ਉਸ ਨੇ ਉਨ੍ਹਾਂ ਨੂੰ ਸਿਖਾਇਆ ਕਿ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਨੂੰ ਬੁਰੇ ਕੰਮ ਕਰਨੇ ਛੱਡਣੇ ਚਾਹੀਦੇ ਹਨ। ਯੂਹੰਨਾ ਦੀਆਂ ਗੱਲਾਂ ਸੁਣਨ ਤੋਂ ਬਾਅਦ ਕਈਆਂ ਨੇ ਆਪਣੇ ਪਾਪਾਂ ਤੋਂ ਤੋਬਾ ਕੀਤੀ ਅਤੇ ਯੂਹੰਨਾ ਨੇ ਉਨ੍ਹਾਂ ਨੂੰ ਯਰਦਨ ਦਰਿਆ ਵਿਚ ਬਪਤਿਸਮਾ ਦਿੱਤਾ।

ਯੂਹੰਨਾ ਦੀ ਜ਼ਿੰਦਗੀ ਬਹੁਤ ਸਾਦੀ ਸੀ। ਉਹ ਊਠ ਦੇ ਵਾਲ਼ਾਂ ਦਾ ਬਣਿਆ ਚੋਗਾ ਪਾਉਂਦਾ ਹੁੰਦਾ ਸੀ ਅਤੇ ਟਿੱਡੀਆਂ ਅਤੇ ਜੰਗਲੀ ਸ਼ਹਿਦ ਖਾਂਦਾ ਹੁੰਦਾ ਸੀ। ਲੋਕ ਯੂਹੰਨਾ ਬਾਰੇ ਜਾਣਨਾ ਚਾਹੁੰਦੇ ਸਨ। ਇੱਥੋਂ ਤਕ ਕਿ ਘਮੰਡੀ ਫ਼ਰੀਸੀ ਤੇ ਸਦੂਕੀ ਵੀ ਉਸ ਨੂੰ ਦੇਖਣ ਆਉਂਦੇ ਸਨ। ਯੂਹੰਨਾ ਨੇ ਉਨ੍ਹਾਂ ਨੂੰ ਕਿਹਾ: ‘ਤੁਹਾਨੂੰ ਆਪਣੇ ਰਾਹ ਬਦਲਣ ਅਤੇ ਤੋਬਾ ਕਰਨ ਦੀ ਲੋੜ ਹੈ। ਇਹ ਨਾ ਸੋਚੋ ਕਿ ਤੁਸੀਂ ਖ਼ਾਸ ਲੋਕ ਹੋ ਕਿਉਂਕਿ ਤੁਸੀਂ ਕਹਿੰਦੇ ਹੋ ਕਿ ਤੁਸੀਂ ਅਬਰਾਹਾਮ ਦੀ ਸੰਤਾਨ ਹੋ। ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਪਰਮੇਸ਼ੁਰ ਦੇ ਬੱਚੇ ਹੋ।’

ਬਹੁਤ ਸਾਰੇ ਲੋਕਾਂ ਨੇ ਯੂਹੰਨਾ ਤੋਂ ਪੁੱਛਿਆ: ‘ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ?’ ਯੂਹੰਨਾ ਨੇ ਉਨ੍ਹਾਂ ਨੂੰ ਕਿਹਾ: ‘ਜੇ ਤੁਹਾਡੇ ਕੋਲ ਦੋ ਕੁੜਤੇ ਹਨ, ਤਾਂ ਇਕ ਉਸ ਨੂੰ ਦੇ ਦਿਓ ਜਿਸ ਨੂੰ ਲੋੜ ਹੈ।’ ਕੀ ਤੁਹਾਨੂੰ ਪਤਾ ਕਿ ਉਸ ਨੇ ਇਹ ਗੱਲ ਕਿਉਂ ਕਹੀ ਸੀ? ਉਹ ਲੋਕਾਂ ਨੂੰ ਸਿਖਾਉਣਾ ਚਾਹੁੰਦਾ ਸੀ ਕਿ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਨੂੰ ਇਕ-ਦੂਜੇ ਨਾਲ ਪਿਆਰ ਕਰਨਾ ਚਾਹੀਦਾ ਹੈ।

ਯੂਹੰਨਾ ਨੇ ਟੈਕਸ ਵਸੂਲ ਕਰਨ ਵਾਲਿਆਂ ਨੂੰ ਕਿਹਾ: ‘ਈਮਾਨਦਾਰ ਬਣੋ ਅਤੇ ਕਿਸੇ ਨਾਲ ਧੋਖਾ ਨਾ ਕਰੋ।’ ਉਸ ਨੇ ਫ਼ੌਜੀਆਂ ਨੂੰ ਕਿਹਾ: ‘ਨਾ ਰਿਸ਼ਵਤ ਲਓ ਤੇ ਨਾ ਹੀ ਝੂਠ ਬੋਲੋ।’

ਪੁਜਾਰੀਆਂ ਅਤੇ ਲੇਵੀਆਂ ਨੇ ਵੀ ਯੂਹੰਨਾ ਕੋਲ ਆ ਕੇ ਪੁੱਛਿਆ: ‘ਤੂੰ ਕੌਣ ਹੈਂ? ਸਾਰੇ ਤੇਰੇ ਬਾਰੇ ਜਾਣਨਾ ਚਾਹੁੰਦੇ ਹਨ।’ ਯੂਹੰਨਾ ਨੇ ਕਿਹਾ: ‘ਮੈਂ ਉਹ ਹਾਂ ਜਿਹੜਾ ਉਜਾੜ ਵਿਚ ਉੱਚੀ ਆਵਾਜ਼ ਵਿਚ ਕਹਿੰਦਾ ਹਾਂ ਅਤੇ ਲੋਕਾਂ ਨੂੰ ਯਹੋਵਾਹ ਵੱਲ ਲੈ ਕੇ ਜਾਂਦਾ ਹਾਂ, ਜਿਵੇਂ ਯਸਾਯਾਹ ਨੇ ਕਿਹਾ ਸੀ।’

ਲੋਕ ਯੂਹੰਨਾ ਦੁਆਰਾ ਸਿਖਾਈਆਂ ਗੱਲਾਂ ਸੁਣਨੀਆਂ ਪਸੰਦ ਕਰਦੇ ਸਨ। ਕਈ ਲੋਕ ਸੋਚਦੇ ਸਨ ਕਿ ਯੂਹੰਨਾ ਹੀ ਤਾਂ ਮਸੀਹ ਨਹੀਂ। ਪਰ ਉਸ ਨੇ ਉਨ੍ਹਾਂ ਨੂੰ ਦੱਸਿਆ: ‘ਜੋ ਆਵੇਗਾ, ਉਹ ਮੇਰੇ ਨਾਲੋਂ ਕਿਤੇ ਜ਼ਿਆਦਾ ਮਹਾਨ ਹੋਵੇਗਾ। ਮੈਂ ਤਾਂ ਉਸ ਦੀ ਜੁੱਤੀ ਦੇ ਤਸਮੇ ਖੋਲ੍ਹਣ ਦੇ ਵੀ ਕਾਬਲ ਨਹੀਂ ਹਾਂ। ਮੈਂ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਉਹ ਪਵਿੱਤਰ ਸ਼ਕਤੀ ਨਾਲ ਬਪਤਿਸਮਾ ਦੇਵੇਗਾ।’

“ਉਹ ਗਵਾਹ ਵਜੋਂ ਚਾਨਣ ਬਾਰੇ ਗਵਾਹੀ ਦੇਣ ਆਇਆ ਸੀ ਤਾਂਕਿ ਉਸ ਰਾਹੀਂ ਹਰ ਤਰ੍ਹਾਂ ਦੇ ਲੋਕ ਵਿਸ਼ਵਾਸ ਕਰ ਸਕਣ।”—ਯੂਹੰਨਾ 1:7

ਸਵਾਲ: ਯਹੋਵਾਹ ਨੇ ਯੂਹੰਨਾ ਨੂੰ ਲੋਕਾਂ ਕੋਲ ਕਿਉਂ ਭੇਜਿਆ? ਉਨ੍ਹਾਂ ਨੇ ਉਸ ਦਾ ਸੰਦੇਸ਼ ਸੁਣ ਕੇ ਕੀ ਕੀਤਾ?

ਮੱਤੀ 3:1-11; ਮਰਕੁਸ 1:1-8; ਲੂਕਾ 3:1-18; ਯੂਹੰਨਾ 1:19-28; ਯਸਾਯਾਹ 40:3

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ