ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • lfb ਪਾਠ 74 ਸਫ਼ਾ 176 - ਸਫ਼ਾ 177 ਪੈਰਾ 4
  • ਯਿਸੂ ਨੂੰ ਮਸੀਹ ਵਜੋਂ ਚੁਣਿਆ ਗਿਆ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਿਸੂ ਨੂੰ ਮਸੀਹ ਵਜੋਂ ਚੁਣਿਆ ਗਿਆ
  • ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਮਿਲਦੀ-ਜੁਲਦੀ ਜਾਣਕਾਰੀ
  • ਯੂਹੰਨਾ ਨੇ ਯਿਸੂ ਨੂੰ ਬਪਤਿਸਮਾ ਦਿੱਤਾ
    ਬਾਈਬਲ ਕਹਾਣੀਆਂ ਦੀ ਕਿਤਾਬ
  • ਯੂਹੰਨਾ ਨੇ ਰਸਤਾ ਤਿਆਰ ਕੀਤਾ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਯਿਸੂ ਦਾ ਬਪਤਿਸਮਾ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
  • ਯਿਸੂ ਮਸੀਹ ਕੌਣ ਹੈ?
    ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
ਹੋਰ ਦੇਖੋ
ਬਾਈਬਲ ਤੋਂ ਸਿੱਖੋ ਅਹਿਮ ਸਬਕ
lfb ਪਾਠ 74 ਸਫ਼ਾ 176 - ਸਫ਼ਾ 177 ਪੈਰਾ 4
ਯੂਹੰਨਾ ਤੋਂ ਬਪਤਿਸਮਾ ਲੈਣ ਤੋਂ ਬਾਅਦ ਯਿਸੂ ʼਤੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਕਬੂਤਰ ਦੇ ਰੂਪ ਵਿਚ ਆਉਂਦੀ ਹੋਈ

ਪਾਠ 74

ਯਿਸੂ ਨੂੰ ਮਸੀਹ ਵਜੋਂ ਚੁਣਿਆ ਗਿਆ

ਯੂਹੰਨਾ ਪ੍ਰਚਾਰ ਕਰਦਾ ਸੀ ਕਿ ‘ਕੋਈ ਆ ਰਿਹਾ ਹੈ ਜੋ ਮੇਰੇ ਤੋਂ ਮਹਾਨ ਹੋਵੇਗਾ।’ ਜਦੋਂ ਯਿਸੂ 30 ਕੁ ਸਾਲਾਂ ਦਾ ਸੀ, ਤਾਂ ਉਹ ਗਲੀਲ ਤੋਂ ਯਰਦਨ ਦਰਿਆ ʼਤੇ ਆਇਆ ਜਿੱਥੇ ਯੂਹੰਨਾ ਲੋਕਾਂ ਨੂੰ ਬਪਤਿਸਮਾ ਦੇ ਰਿਹਾ ਸੀ। ਯਿਸੂ ਚਾਹੁੰਦਾ ਸੀ ਕਿ ਯੂਹੰਨਾ ਉਸ ਨੂੰ ਵੀ ਬਪਤਿਸਮਾ ਦੇਵੇ। ਪਰ ਯੂਹੰਨਾ ਨੇ ਕਿਹਾ: ‘ਮੈਂ ਤੈਨੂੰ ਬਪਤਿਸਮਾ ਕਿੱਦਾਂ ਦੇ ਸਕਦਾ। ਮੈਨੂੰ ਤਾਂ ਤੇਰੇ ਤੋਂ ਬਪਤਿਸਮਾ ਲੈਣ ਦੀ ਲੋੜ ਹੈ।’ ਯਿਸੂ ਨੇ ਯੂਹੰਨਾ ਨੂੰ ਕਿਹਾ: ‘ਯਹੋਵਾਹ ਚਾਹੁੰਦਾ ਹੈ ਕਿ ਤੂੰ ਮੈਨੂੰ ਬਪਤਿਸਮਾ ਦੇਵੇਂ।’ ਇਸ ਲਈ ਉਹ ਦੋਵੇਂ ਯਰਦਨ ਦਰਿਆ ਵਿਚ ਗਏ ਅਤੇ ਯੂਹੰਨਾ ਨੇ ਯਿਸੂ ਨੂੰ ਪਾਣੀ ਵਿਚ ਪੂਰੀ ਤਰ੍ਹਾਂ ਡੁਬੋ ਕੇ ਬਪਤਿਸਮਾ ਦਿੱਤਾ।

ਪਾਣੀ ਤੋਂ ਬਾਹਰ ਆ ਕੇ ਯਿਸੂ ਨੇ ਪ੍ਰਾਰਥਨਾ ਕੀਤੀ। ਉਸੇ ਵੇਲੇ ਆਕਾਸ਼ ਖੁੱਲ੍ਹ ਗਿਆ ਅਤੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਕਬੂਤਰ ਦੇ ਰੂਪ ਵਿਚ ਯਿਸੂ ʼਤੇ ਆਈ। ਫਿਰ ਸਵਰਗੋਂ ਯਹੋਵਾਹ ਦੀ ਆਵਾਜ਼ ਆਈ: “ਤੂੰ ਮੇਰਾ ਪਿਆਰਾ ਪੁੱਤਰ ਹੈਂ; ਮੈਂ ਤੇਰੇ ਤੋਂ ਖ਼ੁਸ਼ ਹਾਂ।”

ਜਦੋਂ ਯਹੋਵਾਹ ਦੀ ਪਵਿੱਤਰ ਸ਼ਕਤੀ ਯਿਸੂ ʼਤੇ ਆਈ, ਤਾਂ ਉਸ ਨੂੰ ਮਸੀਹ ਵਜੋਂ ਚੁਣਿਆ ਗਿਆ। ਹੁਣ ਯਿਸੂ ਨੇ ਉਹ ਕੰਮ ਸ਼ੁਰੂ ਕਰਨਾ ਸੀ ਜਿਸ ਲਈ ਯਹੋਵਾਹ ਨੇ ਉਸ ਨੂੰ ਧਰਤੀ ʼਤੇ ਭੇਜਿਆ ਸੀ।

ਬਪਤਿਸਮਾ ਲੈਣ ਤੋਂ ਤੁਰੰਤ ਬਾਅਦ ਯਿਸੂ 40 ਦਿਨਾਂ ਲਈ ਉਜਾੜ ਵਿਚ ਚਲਾ ਗਿਆ। ਵਾਪਸ ਆਉਣ ਤੋਂ ਬਾਅਦ ਉਹ ਯੂਹੰਨਾ ਕੋਲ ਗਿਆ। ਯਿਸੂ ਨੂੰ ਆਉਂਦਿਆਂ ਦੇਖ ਯੂਹੰਨਾ ਨੇ ਕਿਹਾ: ‘ਇਹ ਪਰਮੇਸ਼ੁਰ ਦਾ ਲੇਲਾ ਹੈ ਜਿਹੜਾ ਦੁਨੀਆਂ ਦਾ ਪਾਪ ਮਿਟਾ ਦੇਵੇਗਾ।’ ਇਹ ਕਹਿ ਕੇ ਯੂਹੰਨਾ ਲੋਕਾਂ ਨੂੰ ਦੱਸ ਰਿਹਾ ਸੀ ਕਿ ਯਿਸੂ ਹੀ ਮਸੀਹ ਹੈ। ਤੁਹਾਨੂੰ ਪਤਾ ਉਜਾੜ ਵਿਚ ਹੁੰਦਿਆਂ ਯਿਸੂ ਨਾਲ ਕੀ ਹੋਇਆ? ਆਓ ਆਪਾਂ ਦੇਖੀਏ।

“ਸਵਰਗੋਂ ਇਕ ਆਵਾਜ਼ ਆਈ: ‘ਤੂੰ ਮੇਰਾ ਪਿਆਰਾ ਪੁੱਤਰ ਹੈਂ; ਮੈਂ ਤੇਰੇ ਤੋਂ ਖ਼ੁਸ਼ ਹਾਂ।”—ਮਰਕੁਸ 1:11

ਸਵਾਲ: ਯਿਸੂ ਨੇ ਬਪਤਿਸਮਾ ਕਿਉਂ ਲਿਆ? ਯੂਹੰਨਾ ਨੇ ਕਿਉਂ ਕਿਹਾ ਕਿ ਯਿਸੂ ਪਰਮੇਸ਼ੁਰ ਦਾ ਲੇਲਾ ਸੀ?

ਮੱਤੀ 3:13-17; ਮਰਕੁਸ 1:9-11; ਲੂਕਾ 3:21-23; ਯੂਹੰਨਾ 1:29-34; ਯਸਾਯਾਹ 42:1; ਇਬਰਾਨੀਆਂ 10:7-9

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ