ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • lfb ਪਾਠ 76 ਸਫ਼ਾ 180 - ਸਫ਼ਾ 181 ਪੈਰਾ 2
  • ਯਿਸੂ ਨੇ ਮੰਦਰ ਨੂੰ ਸਾਫ਼ ਕੀਤਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਿਸੂ ਨੇ ਮੰਦਰ ਨੂੰ ਸਾਫ਼ ਕੀਤਾ
  • ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਮਿਲਦੀ-ਜੁਲਦੀ ਜਾਣਕਾਰੀ
  • ਯਿਸੂ ਨੇ ਹੈਕਲ ਨੂੰ ਸਾਫ਼ ਕੀਤਾ
    ਬਾਈਬਲ ਕਹਾਣੀਆਂ ਦੀ ਕਿਤਾਬ
  • ਯਹੋਵਾਹ ਦੀ ਉਪਾਸਨਾ ਲਈ ਜੋਸ਼
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
  • ‘ਘੜੀ ਆ ਚੁੱਕੀ ਸੀ!’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • ਕੀ ਤੁਸੀਂ ਜਾਣਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
ਹੋਰ ਦੇਖੋ
ਬਾਈਬਲ ਤੋਂ ਸਿੱਖੋ ਅਹਿਮ ਸਬਕ
lfb ਪਾਠ 76 ਸਫ਼ਾ 180 - ਸਫ਼ਾ 181 ਪੈਰਾ 2
ਯਿਸੂ ਰੱਸੀ ਦਾ ਕੋਰੜਾ ਬਣਾ ਕੇ ਜਾਨਵਰਾਂ ਨੂੰ ਮੰਦਰ ਤੋਂ ਬਾਹਰ ਕੱਢਦਾ ਹੋਇਆ ਅਤੇ ਪੈਸੇ ਬਦਲਣ ਵਾਲੇ ਦਲਾਲਾਂ ਦੇ ਮੇਜ਼ ਉਲਟਾਉਂਦਾ ਹੋਇਆ

ਪਾਠ 76

ਯਿਸੂ ਨੇ ਮੰਦਰ ਨੂੰ ਸਾਫ਼ ਕੀਤਾ

30 ਈਸਵੀ ਦੀ ਬਸੰਤ ਰੁੱਤ ਵਿਚ ਯਿਸੂ ਯਰੂਸ਼ਲਮ ਗਿਆ। ਬਹੁਤ ਸਾਰੇ ਲੋਕ ਪਸਾਹ ਦਾ ਤਿਉਹਾਰ ਮਨਾਉਣ ਲਈ ਯਰੂਸ਼ਲਮ ਆਏ ਹੋਏ ਸਨ। ਉਹ ਮੰਦਰ ਵਿਚ ਬਲ਼ੀਆਂ ਚੜ੍ਹਾਉਣ ਲਈ ਜਾਨਵਰ ਲੈ ਕੇ ਆਏ ਸਨ। ਕਈ ਲੋਕ ਆਪਣੇ ਨਾਲ ਜਾਨਵਰ ਲੈ ਕੇ ਆਏ ਸਨ ਅਤੇ ਕਈਆਂ ਨੇ ਯਰੂਸ਼ਲਮ ਆ ਕੇ ਜਾਨਵਰ ਖ਼ਰੀਦੇ।

ਮੰਦਰ ਵਿਚ ਆ ਕੇ ਯਿਸੂ ਨੇ ਦੇਖਿਆ ਕਿ ਲੋਕ ਉੱਥੇ ਜਾਨਵਰ ਵੇਚ ਰਹੇ ਸਨ। ਉਹ ਯਹੋਵਾਹ ਦੀ ਭਗਤੀ ਕਰਨ ਦੀ ਥਾਂ ਨੂੰ ਪੈਸਾ ਕਮਾਉਣ ਲਈ ਵਰਤ ਰਹੇ ਸਨ। ਯਿਸੂ ਉਨ੍ਹਾਂ ਨਾਲ ਕਿਵੇਂ ਪੇਸ਼ ਆਇਆ? ਉਸ ਨੇ ਰੱਸੀ ਦਾ ਕੋਰੜਾ ਬਣਾ ਕੇ ਸਾਰੀਆਂ ਭੇਡਾਂ ਅਤੇ ਜਾਨਵਰਾਂ ਨੂੰ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ। ਉਸ ਨੇ ਪੈਸੇ ਬਦਲਣ ਵਾਲੇ ਦਲਾਲਾਂ ਦੇ ਮੇਜ਼ ਉਲਟਾ ਦਿੱਤੇ ਅਤੇ ਉਨ੍ਹਾਂ ਦੇ ਪੈਸੇ ਜ਼ਮੀਨ ʼਤੇ ਖਿਲਾਰ ਦਿੱਤੇ। ਯਿਸੂ ਨੇ ਕਬੂਤਰ ਵੇਚਣ ਵਾਲਿਆਂ ਨੂੰ ਕਿਹਾ: ‘ਇਨ੍ਹਾਂ ਚੀਜ਼ਾਂ ਨੂੰ ਇੱਥੋਂ ਲੈ ਜਾਓ! ਮੇਰੇ ਪਿਤਾ ਦੇ ਘਰ ਨੂੰ ਮੰਡੀ ਨਾ ਬਣਾਓ!’

ਯਿਸੂ ਨੂੰ ਇਹ ਸਭ ਕਰਦਿਆਂ ਦੇਖ ਕੇ ਮੰਦਰ ਵਿਚ ਆਏ ਲੋਕ ਹੱਕੇ-ਬੱਕੇ ਰਹਿ ਗਏ। ਉਸ ਦੇ ਚੇਲਿਆਂ ਨੂੰ ਮਸੀਹ ਬਾਰੇ ਕੀਤੀ ਇਕ ਭਵਿੱਖਬਾਣੀ ਯਾਦ ਆਈ: ‘ਯਹੋਵਾਹ ਦੇ ਘਰ ਲਈ ਮੇਰੇ ਅੰਦਰ ਬਹੁਤ ਜੋਸ਼ ਹੋਵੇਗਾ।’

ਬਾਅਦ ਵਿਚ 33 ਈਸਵੀ ਵਿਚ ਯਿਸੂ ਨੇ ਦੂਸਰੀ ਵਾਰ ਮੰਦਰ ਨੂੰ ਸਾਫ਼ ਕੀਤਾ। ਉਹ ਨਹੀਂ ਚਾਹੁੰਦਾ ਸੀ ਕਿ ਕੋਈ ਵੀ ਉਸ ਦੇ ਪਿਤਾ ਦੇ ਘਰ ਦਾ ਨਿਰਾਦਰ ਕਰੇ।

“ਤੁਸੀਂ ਪਰਮੇਸ਼ੁਰ ਅਤੇ ਪੈਸੇ ਦੋਹਾਂ ਦੀ ਸੇਵਾ ਨਹੀਂ ਕਰ ਸਕਦੇ।”—ਲੂਕਾ 16:13

ਸਵਾਲ: ਮੰਦਰ ਵਿਚ ਲੋਕਾਂ ਨੂੰ ਜਾਨਵਰ ਵੇਚਦਿਆਂ ਦੇਖ ਕੇ ਯਿਸੂ ਨੇ ਕੀ ਕੀਤਾ? ਯਿਸੂ ਨੇ ਇੱਦਾਂ ਕਿਉਂ ਕੀਤਾ?

ਮੱਤੀ 21:12, 13; ਮਰਕੁਸ 11:15-17; ਲੂਕਾ 19:45, 46; ਯੂਹੰਨਾ 2:13-17; ਜ਼ਬੂਰ 69:9

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ