ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • lfb ਪਾਠ 94 ਸਫ਼ਾ 220 - ਸਫ਼ਾ 221 ਪੈਰਾ 1
  • ਚੇਲਿਆਂ ʼਤੇ ਪਵਿੱਤਰ ਸ਼ਕਤੀ ਆਈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਚੇਲਿਆਂ ʼਤੇ ਪਵਿੱਤਰ ਸ਼ਕਤੀ ਆਈ
  • ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਮਿਲਦੀ-ਜੁਲਦੀ ਜਾਣਕਾਰੀ
  • ਯਰੂਸ਼ਲਮ ਵਿਚ ਉਡੀਕ
    ਬਾਈਬਲ ਕਹਾਣੀਆਂ ਦੀ ਕਿਤਾਬ
  • ਕਿਸ ਦੇ ਨਾਂ ਉੱਤੇ ਬਪਤਿਸਮਾ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
  • ਪਹਿਲੀ ਸਦੀ ਵਿਚ ਅਤੇ ਅੱਜ ਪਵਿੱਤਰ ਸ਼ਕਤੀ ਦੀ ਅਗਵਾਈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • ਆਖ਼ਰੀ ਪ੍ਰਗਟਾਵੇ, ਅਤੇ 33 ਸਾ.ਯੁ. ਦਾ ਪੰਤੇਕੁਸਤ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
ਹੋਰ ਦੇਖੋ
ਬਾਈਬਲ ਤੋਂ ਸਿੱਖੋ ਅਹਿਮ ਸਬਕ
lfb ਪਾਠ 94 ਸਫ਼ਾ 220 - ਸਫ਼ਾ 221 ਪੈਰਾ 1
ਯਰੂਸ਼ਲਮ ਵਿਚ ਲੋਕ ਯਿਸੂ ਦੇ ਚੇਲਿਆਂ ਨੂੰ ਆਪਣੀ ਭਾਸ਼ਾ ਬੋਲਦੇ ਸੁਣ ਕੇ ਹੈਰਾਨ ਹੁੰਦੇ ਹੋਏ

ਪਾਠ 94

ਚੇਲਿਆਂ ʼਤੇ ਪਵਿੱਤਰ ਸ਼ਕਤੀ ਆਈ

ਯਿਸੂ ਦੇ ਸਵਰਗ ਵਾਪਸ ਜਾਣ ਤੋਂ 10 ਦਿਨਾਂ ਬਾਅਦ ਉਸ ਦੇ ਚੇਲਿਆਂ ʼਤੇ ਪਵਿੱਤਰ ਸ਼ਕਤੀ ਆਈ। ਇਹ ਪੰਤੇਕੁਸਤ 33 ਈਸਵੀ ਦਾ ਸਾਲ ਸੀ ਅਤੇ ਬਹੁਤ ਸਾਰੀਆਂ ਥਾਵਾਂ ਤੋਂ ਲੋਕ ਯਰੂਸ਼ਲਮ ਵਿਚ ਤਿਉਹਾਰ ਮਨਾਉਣ ਆਏ ਸਨ। ਯਿਸੂ ਦੇ ਲਗਭਗ 120 ਚੇਲੇ ਇਕ ਘਰ ਦੇ ਚੁਬਾਰੇ ਵਿਚ ਇਕੱਠੇ ਹੋਏ ਸਨ। ਅਚਾਨਕ ਹੀ ਇਕ ਅਜੀਬ ਘਟਨਾ ਵਾਪਰੀ। ਹਰ ਚੇਲੇ ਦੇ ਸਿਰ ʼਤੇ ਅੱਗ ਦੀਆਂ ਲਾਟਾਂ ਵਰਗਾ ਕੁਝ ਦਿਖਾਈ ਦੇਣ ਲੱਗਾ ਅਤੇ ਸਾਰਿਆਂ ਨੇ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਣੀਆਂ ਸ਼ੁਰੂ ਕਰ ਦਿੱਤੀਆਂ। ਸਾਰਾ ਘਰ ਤੇਜ਼ ਹਨੇਰੀ ਦੀ ਆਵਾਜ਼ ਨਾਲ ਗੂੰਜ ਉੱਠਿਆ।

ਜਿਹੜੇ ਲੋਕ ਦੂਸਰੇ ਦੇਸ਼ਾਂ ਤੋਂ ਯਰੂਸ਼ਲਮ ਵਿਚ ਆਏ ਸਨ, ਉਹ ਇਹ ਆਵਾਜ਼ ਸੁਣ ਕੇ ਦੇਖਣ ਲਈ ਦੌੜੇ ਕਿ ਘਰ ਵਿਚ ਕੀ ਹੋ ਰਿਹਾ ਸੀ। ਜਦੋਂ ਉਨ੍ਹਾਂ ਨੇ ਚੇਲਿਆਂ ਨੂੰ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਦੇ ਸੁਣਿਆ, ਤਾਂ ਉਹ ਹੈਰਾਨ ਰਹਿ ਗਏ। ਉਨ੍ਹਾਂ ਨੇ ਕਿਹਾ: ‘ਇਹ ਲੋਕ ਤਾਂ ਗਲੀਲ ਤੋਂ ਹਨ। ਇਹ ਲੋਕ ਸਾਡੀ ਭਾਸ਼ਾ ਕਿਵੇਂ ਬੋਲ ਰਹੇ ਹਨ?’

ਫਿਰ ਪਤਰਸ ਅਤੇ ਹੋਰ ਰਸੂਲ ਭੀੜ ਦੇ ਸਾਮ੍ਹਣੇ ਖੜ੍ਹੇ ਹੋ ਗਏ। ਪਤਰਸ ਨੇ ਲੋਕਾਂ ਨੂੰ ਦੱਸਿਆ ਕਿ ਯਿਸੂ ਨੂੰ ਕਿਵੇਂ ਮਾਰਿਆ ਗਿਆ ਸੀ ਅਤੇ ਕਿਵੇਂ ਯਹੋਵਾਹ ਨੇ ਉਸ ਨੂੰ ਦੁਬਾਰਾ ਜੀਉਂਦਾ ਕੀਤਾ। ਪਤਰਸ ਨੇ ਕਿਹਾ: ‘ਹੁਣ ਯਿਸੂ ਪਰਮੇਸ਼ੁਰ ਦੇ ਸੱਜੇ ਹੱਥ ਬੈਠਾ ਹੈ ਅਤੇ ਉਸ ਨੇ ਵਾਅਦੇ ਮੁਤਾਬਕ ਪਵਿੱਤਰ ਸ਼ਕਤੀ ਦਿੱਤੀ ਹੈ। ਇਸ ਲਈ ਤੁਸੀਂ ਇਹ ਚਮਤਕਾਰ ਦੇਖ ਰਹੇ ਹੋ ਅਤੇ ਇਨ੍ਹਾਂ ਬਾਰੇ ਸੁਣ ਰਹੇ ਹੋ।’

ਪਤਰਸ ਦੀਆਂ ਗੱਲਾਂ ਦਾ ਲੋਕਾਂ ʼਤੇ ਡੂੰਘਾ ਅਸਰ ਪਿਆ ਅਤੇ ਉਹ ਪੁੱਛਣ ਲੱਗੇ: “ਸਾਨੂੰ ਦੱਸੋ, ਅਸੀਂ ਕੀ ਕਰੀਏ?” ਉਸ ਨੇ ਉਨ੍ਹਾਂ ਨੂੰ ਕਿਹਾ: ‘ਆਪਣੇ ਪਾਪਾਂ ਤੋਂ ਤੋਬਾ ਕਰੋ ਅਤੇ ਯਿਸੂ ਦੇ ਨਾਂ ʼਤੇ ਬਪਤਿਸਮਾ ਲਓ। ਤੁਹਾਨੂੰ ਵੀ ਪਵਿੱਤਰ ਸ਼ਕਤੀ ਦੀ ਦਾਤ ਮਿਲੇਗੀ।’ ਉਸ ਦਿਨ ਲਗਭਗ 3,000 ਲੋਕਾਂ ਨੇ ਬਪਤਿਸਮਾ ਲਿਆ। ਉਦੋਂ ਤੋਂ ਯਰੂਸ਼ਲਮ ਵਿਚ ਚੇਲਿਆਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧਣ ਲੱਗੀ। ਪਵਿੱਤਰ ਸ਼ਕਤੀ ਦੀ ਮਦਦ ਨਾਲ ਰਸੂਲਾਂ ਨੇ ਕਈ ਮੰਡਲੀਆਂ ਬਣਾਈਆਂ ਤਾਂਕਿ ਉਹ ਚੇਲਿਆਂ ਨੂੰ ਉਹ ਸਾਰੀਆਂ ਗੱਲਾਂ ਸਿਖਾ ਸਕਣ ਜਿਸ ਦਾ ਹੁਕਮ ਯਿਸੂ ਨੇ ਉਨ੍ਹਾਂ ਨੂੰ ਦਿੱਤਾ ਸੀ।

“ਜੇ ਤੁਸੀਂ ਆਪਣੇ ਮੂੰਹੋਂ ਸਾਰਿਆਂ ਸਾਮ੍ਹਣੇ ਐਲਾਨ ਕਰਦੇ ਹੋ ਕਿ ਯਿਸੂ ਹੀ ਪ੍ਰਭੂ ਹੈ ਅਤੇ ਦਿਲੋਂ ਨਿਹਚਾ ਕਰਦੇ ਹੋ ਕਿ ਪਰਮੇਸ਼ੁਰ ਨੇ ਉਸ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਸੀ, ਤਾਂ ਤੁਸੀਂ ਬਚਾਏ ਜਾਓਗੇ।”​—ਰੋਮੀਆਂ 10:9

ਸਵਾਲ: ਪੰਤੇਕੁਸਤ 33 ਈਸਵੀ ਨੂੰ ਕੀ ਹੋਇਆ ਸੀ? ਬਹੁਤ ਸਾਰੇ ਲੋਕਾਂ ਨੇ ਬਪਤਿਸਮਾ ਕਿਉਂ ਲਿਆ?

ਰਸੂਲਾਂ ਦੇ ਕੰਮ 1:15; 2:1-42; 4:4; ਯੂਹੰਨਾ 15:26

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ