ਭਾਗ 10 ਦੀ ਜਾਣ-ਪਛਾਣ
ਯਹੋਵਾਹ ਸਾਰੇ ਜਹਾਨ ਦਾ ਰਾਜਾ ਹੈ। ਦੁਨੀਆਂ ਦੇ ਹਾਲਾਤ ਹਮੇਸ਼ਾ ਉਸ ਦੇ ਵੱਸ ਵਿਚ ਰਹੇ ਹਨ ਤੇ ਵੱਸ ਵਿਚ ਹੀ ਰਹਿਣਗੇ। ਉਦਾਹਰਣ ਲਈ, ਉਸ ਨੇ ਯਿਰਮਿਯਾਹ ਨੂੰ ਮੌਤ ਦੇ ਮੂੰਹੋਂ ਬਚਾਇਆ। ਉਸ ਨੇ ਸ਼ਦਰਕ, ਮੇਸ਼ਕ ਤੇ ਅਬਦਨਗੋ ਨੂੰ ਬਲ਼ਦੀ ਭੱਠੀ ਵਿੱਚੋਂ ਅਤੇ ਦਾਨੀਏਲ ਨੂੰ ਸ਼ੇਰਾਂ ਤੋਂ ਬਚਾਇਆ। ਯਹੋਵਾਹ ਨੇ ਅਸਤਰ ਦੀ ਰੱਖਿਆ ਕੀਤੀ ਤਾਂਕਿ ਉਹ ਸਾਰੀ ਕੌਮ ਨੂੰ ਬਚਾ ਸਕੇ। ਉਹ ਬੁਰਾਈ ਨੂੰ ਹਮੇਸ਼ਾ ਤਕ ਰਹਿਣ ਨਹੀਂ ਦੇਵੇਗਾ। ਵੱਡੀ ਮੂਰਤ ਅਤੇ ਵੱਡੇ ਦਰਖ਼ਤ ਦੀਆਂ ਭਵਿੱਖਬਾਣੀਆਂ ਤੋਂ ਸਾਨੂੰ ਭਰੋਸਾ ਮਿਲਦਾ ਹੈ ਕਿ ਯਹੋਵਾਹ ਦਾ ਰਾਜ ਜਲਦੀ ਹੀ ਸਾਰੀ ਬੁਰਾਈ ਨੂੰ ਖ਼ਤਮ ਕਰ ਕੇ ਆਪ ਧਰਤੀ ਉੱਤੇ ਰਾਜ ਕਰੇਗਾ।