ਗੀਤ 12
ਮਹਾਨ ਪਰਮੇਸ਼ੁਰ ਯਹੋਵਾਹ
1. ਤੂੰ ਹੇ ਯਹੋਵਾਹ, ਰੱਬ ਸ਼ਕਤੀਸ਼ਾਲੀ
ਤੇਰੀ ਬੁੱਧ ਹੈ ਬੇਪਨਾਹ
ਉੱਚੇ-ਸੁੱਚੇ ਤੇਰੇ ਰਾਹ
ਪਿਆਰ ਦਾ ਤੂੰ ਸਾਗਰ, ਹੈ ਦਿਲੋਂ ਆਦਰ
ਯੁਗਾਂ-ਯੁਗਾਂ ਦਾ ਪਿਤਾ
2. ਤੂੰ ਹੇ ਯਹੋਵਾਹ, ਦਇਆ ਦੀ ਮੂਰਤ
ਤੂੰ ਖ਼ੁਦਾ ਹੈਂ ਬਖ਼ਸ਼ਣਹਾਰ
ਹਾਂ ਅਸੀਂ ਪਾਪੀ ਇਨਸਾਨ
ਸਾਨੂੰ ਸੰਭਾਲੇਂ, ਰਾਹ ਤੂੰ ਦਿਖਾਵੇਂ
ਆਸਰਾ ਤੂੰ ਹੀ ਪਿਤਾ
3. ਤੂੰ ਹੇ ਯਹੋਵਾਹ, ਹਰ ਸ਼ੈਅ ਦਾ ਮਾਲਕ
ਧਰਤੀ ਨਾਲੇ ਆਸਮਾਨ
ਸੁਰ ਨਾਲ ਸੁਰ ਮਿਲਾ ਕੇ ਗਾ
ਤਾਰੀਫ਼ ਦੇ ਲਾਇਕ, ਤੂੰ ਅੱਤ ਮਹਾਨ ਹੈਂ
ਦਿਲੋਂ ਦਿੰਦੇ ਹਾਂ ਮਹਿਮਾ
(ਬਿਵ. 32:4; ਕਹਾ. 16:12; ਮੱਤੀ 6:10; ਪ੍ਰਕਾ. 4:11 ਵੀ ਦੇਖੋ।)