ਗੀਤ 48
ਰੋਜ਼ ਯਹੋਵਾਹ ਦੇ ਅੰਗ-ਸੰਗ ਚੱਲੋ
- 1. ਪਿਆਰੇ ਪਿਤਾ, ਹੇ ਯਹੋਵਾਹ - ਸਦਾ ਤੇਰੇ ਚੱਲਦੇ ਹਾਂ ਅੰਗ-ਸੰਗ - ਹਰ ਕਦਮ ’ਤੇ ਸਾਥ ਹੈ ਤੇਰਾ - ਤੇਰੇ ਬਿਨ ਇਹ ਜ਼ਿੰਦਗੀ ਬੇਰੰਗ - ਤੇਰੀ ਰਗ-ਰਗ ਪਿਆਰ ਸਮਾਇਆ - ਜੀਵਨ ਸਾਡਾ ਰੰਗਿਆ - ਤਨ-ਮਨ ਅਰਪਣ ਕਰਦੇ ਅਸੀਂ - ਰਹਿਣਾ ਤੇਰੇ ਚਰਨੀਂ ਸਦਾ 
- 2. ਆ ਪਹੁੰਚੀ ਹੈ ਨਿਆਂ ਦੀ ਘੜੀ - ਕਰਦੇ ਹਾਂ ਲੋਕਾਂ ਨੂੰ ਖ਼ਬਰਦਾਰ - ਮੂੰਹ ਫੇਰਦੇ ਨੇ, ਸੁਣਦੇ ਨਹੀਂ - ਕਰਦੇ ਨਫ਼ਰਤ, ਕਰਨ ਉਹ ਇਨਕਾਰ - ਤੂੰ ਹੀ ਹੈ ਪਨਾਹ ਯਹੋਵਾਹ - ਰਹਿਮਤ ਤੇਰੀ ਹੈ ਸਾਇਆ - ਪਿਆਰ ਕਰਦੇ ਰਹਾਂਗੇ ਦਿਲੋਂ - ਫੜੀ ਰੱਖਾਂਗੇ ਹੱਥ ਤੇਰਾ 
- 3. ਰੱਬ ਤੇਰਾ ਬਚਨ ਹੈ ਦੀਵਾ - ਸ਼ਕਤੀ ਤੇਰੀ ਸਹੀ ਰਾਹ ਪਾਉਂਦੀ - ਹੈ ਭੈਣ-ਭਰਾਵਾਂ ਦਾ ਸਹਾਰਾ - ਦੁਆ ਕਰ ਕੇ ਮਿਲਦੀ ਤਾਜ਼ਗੀ - ਸਾਥ-ਸਾਥ ਚੱਲਾਂਗੇ ਯਹੋਵਾਹ - ਕਦਮ ਸਾਡੇ ਤੂੰ ਸੰਭਾਲ - ਹੱਥ ਜੋੜ ਕੇ ਕਰਦੇ ਅਰਜ਼ੋਈ - ਸਦਾ ਰੱਖੀਂ ਤੂੰ ਸਾਡਾ ਖ਼ਿਆਲ 
(ਉਤ. 5:24; 6:9; 1 ਰਾਜ. 2:3, 4 ਵੀ ਦੇਖੋ।)