ਗੀਤ 55
ਉਨ੍ਹਾਂ ਤੋਂ ਨਾ ਡਰੋ!
1. ਪਹਿਨਿਆ ਹੈ ਤਾਜ ਯਿਸੂ ਨੇ
ਬੈਠਾ ਹੈ ਸਿੰਘਾਸਣ ’ਤੇ
ਕਰੋ ਸਭ ਸਲਾਮ ਰਲ਼ ਕੇ
ਦੇਵੋ ਖ਼ਬਰ ਹਰ ਪਾਸੇ
ਖ਼ੁਸ਼ੀ ਦਾ ਸੰਦੇਸ਼ ਫੈਲਾਓ
ਜ਼ੋਰ ਸ਼ੈਤਾਨ ਦਾ ਚੱਲੇ ਨਾ
ਮਿਟ ਜਾਵੇਗੀ ਉਸ ਦੀ ਹਸਤੀ
ਉਸ ਦਾ ਵੱਸ ਨਾ ਚੱਲੇਗਾ
(ਕੋਰਸ)
ਹਿੰਮਤ ਰੱਖੀਂ, ਦਿਲ ਨਾ ਹਾਰੀਂ
ਜ਼ਾਲਮਾਂ ਤੋਂ ਨਾ ਡਰੀਂ
ਦਿਲ ਵਿਚ ਤੈਨੂੰ ਮੈਂ ਵਸਾਇਆ
ਰੱਖਾਂਗਾ ਮਹਿਫੂਜ਼ ਸਦਾ
2. ਚਾਹੇ ਹੋਣ ਲੱਖਾਂ ਹੀ ਦੁਸ਼ਮਣ
ਤੀਰ ਚਲਾਵਣ ਨਫ਼ਰਤ ਦੇ
ਦਿੰਦੇ ਜੇ ਤਾਅਨੇ-ਮਿਹਣੇ
ਜ਼ੁਲਮ-ਓ-ਸਿਤਮ ਕਰਦੇ ਜੇ
ਨਾ ਡਰੋ, ਬਹਾਦਰ ਬਣੋ
ਨਾ ਡੋਲੋ, ਬੇਖ਼ੌਫ਼ ਖੜ੍ਹੋ
ਮੇਰੀ ਸ਼ਰਨ ਹੇਠਾਂ ਆ ਕੇ
ਦਿਲਾਂ ਵਿਚ ਆਰਾਮ ਪਾਓ
(ਕੋਰਸ)
ਹਿੰਮਤ ਰੱਖੀਂ, ਦਿਲ ਨਾ ਹਾਰੀਂ
ਜ਼ਾਲਮਾਂ ਤੋਂ ਨਾ ਡਰੀਂ
ਦਿਲ ਵਿਚ ਤੈਨੂੰ ਮੈਂ ਵਸਾਇਆ
ਰੱਖਾਂਗਾ ਮਹਿਫੂਜ਼ ਸਦਾ
3. ਕਰਦਾ ਮੈਂ ਤੇਰੀ ਹਿਫਾਜ਼ਤ
ਮੇਰਾ ਪਿਆਰ ਹੈ ਬੇਪਨਾਹ
ਸੇਵਕ ਤੂੰ ਅਨਮੋਲ ਮੇਰਾ
ਤੇਰੇ ’ਤੇ ਮੇਰੀ ਨਿਗਾਹ
ਜਾਨ ਨਿਸਾਰ ਜੇ ਕਰਨੀ ਪਵੇ
ਰੱਖਾਂ ਸਾਂਭ ਕੇ ਤੇਰੀ ਯਾਦ
ਖੋਲ੍ਹਾਂਗਾ ਮੈਂ ਮੌਤ ਦੇ ਬੰਧਨ
ਦੇਵਾਂ ਜੀਵਨ ਦਾ ਇਨਾਮ
(ਕੋਰਸ)
ਹਿੰਮਤ ਰੱਖੀਂ, ਦਿਲ ਨਾ ਹਾਰੀਂ
ਜ਼ਾਲਮਾਂ ਤੋਂ ਨਾ ਡਰੀਂ
ਦਿਲ ਵਿਚ ਤੈਨੂੰ ਮੈਂ ਵਸਾਇਆ
ਰੱਖਾਂਗਾ ਮਹਿਫੂਜ਼ ਸਦਾ
(ਬਿਵ. 32:10; ਨਹ. 4:14; ਜ਼ਬੂ. 59:1; 83:2, 3 ਵੀ ਦੇਖੋ।)