ਗੀਤ 57
ਹਰ ਤਰ੍ਹਾਂ ਦੇ ਲੋਕਾਂ ਨੂੰ ਪ੍ਰਚਾਰ ਕਰੋ
1. ਯਹੋਵਾਹ ਦੇ ਨਕਸ਼ਾਂ ʼਤੇ ਚੱਲ ਅਸੀਂ
ਸਭ ਨੂੰ ਅਪਣਾਉਣਾ, ਗਲ਼ੇ ਲਗਾਉਣਾ
ਮੰਨੇ ਅੰਬਰ, ਜਾਣਨ ਸਾਰੇ ਇਨਸਾਨ
ਖ਼ੁਦਾ ਚਾਹੇ ਬਚੇ ਹਰੇਕ ਦੀ ਜਾਨ
(ਕੋਰਸ)
ਦੇਖੀਂ ਨਾ ਤੂੰ ਰੁਤਬਾ
ਦੇਖੀਂ ਨਾ ਤੂੰ ਚਿਹਰਾ
ਰੱਬ ਦਾ ਸੁਨੇਹਾ ਦੇਵੀਂ ਹਰ ਜਗ੍ਹਾ
ਦਿਲੋਂ ਤੂੰ ਪਰਵਾਹ ਕਰੀਂ
ਜੀ-ਜਾਨ ਪੂਰੀ ਲਾ ਦੇਵੀਂ
ਦੋਸਤੀ ਕਰੇ ਹਰ ਜੀਅ ਯਹੋਵਾਹ ਨਾਲ
2. ਰੰਗ-ਰੂਪ ਦਾ ਫ਼ਰਕ ਆਪਾਂ ਕਰਦੇ ਨਾ
ਦੇਖਦੇ ਹਰੇਕ ਨੂੰ ਇੱਕੋ ਨਜ਼ਰ ਨਾਲ
ਖ਼ੁਦਾ ਤੋਂ ਨਾ ਲੁਕੇ ਦਿਲ ਦੇ ਖ਼ਿਆਲ
ਦੇਖੇ ਯਹੋਵਾਹ ਅੰਦਰਲਾ ਇਨਸਾਨ
(ਕੋਰਸ)
ਦੇਖੀਂ ਨਾ ਤੂੰ ਰੁਤਬਾ
ਦੇਖੀਂ ਨਾ ਤੂੰ ਚਿਹਰਾ
ਰੱਬ ਦਾ ਸੁਨੇਹਾ ਦੇਵੀਂ ਹਰ ਜਗ੍ਹਾ
ਦਿਲੋਂ ਤੂੰ ਪਰਵਾਹ ਕਰੀਂ
ਜੀ-ਜਾਨ ਪੂਰੀ ਲਾ ਦੇਵੀਂ
ਦੋਸਤੀ ਕਰੇ ਹਰ ਜੀਅ ਯਹੋਵਾਹ ਨਾਲ
3. ਸੰਸਾਰ ਦੇ ਨਾਲੋਂ ਨਾਤਾ ਜੋ ਤੋੜੇ
ਉਸ ਨੂੰ ਯਹੋਵਾਹ ਗਲ਼ੇ ਨਾਲ ਲਾਵੇ
ਹਰ ਸ਼ੈਅ ਜਾਣੇ ਗਹਿਰਾ ਹੈ ਰੱਬ ਦਾ ਪਿਆਰ
ਦਿੰਦੇ ਪੈਗਾਮ, ਹੋਵੇ ਕੋਈ ਜ਼ਬਾਨ
(ਕੋਰਸ)
ਦੇਖੀਂ ਨਾ ਤੂੰ ਰੁਤਬਾ
ਦੇਖੀਂ ਨਾ ਤੂੰ ਚਿਹਰਾ
ਰੱਬ ਦਾ ਸੁਨੇਹਾ ਦੇਵੀਂ ਹਰ ਜਗ੍ਹਾ
ਦਿਲੋਂ ਤੂੰ ਪਰਵਾਹ ਕਰੀਂ
ਜੀ-ਜਾਨ ਪੂਰੀ ਲਾ ਦੇਵੀਂ
ਦੋਸਤੀ ਕਰੇ ਹਰ ਜੀਅ ਯਹੋਵਾਹ ਨਾਲ
(ਯੂਹੰ. 12:32; ਰਸੂ. 10:34; 1 ਤਿਮੋ. 4:10; ਤੀਤੁ. 2:11 ਵੀ ਦੇਖੋ।)