ਗੀਤ 24
ਆਓ ਯਹੋਵਾਹ ਦੇ ਪਹਾੜ
- 1. ਦੂਰੋਂ ਆਵੇ ਨਜ਼ਰ - ਉਹ ਯਹੋਵਾਹ ਦਾ ਪਹਾੜ - ਸਾਡੇ ਖ਼ੁਦਾ ਦੀ ਕਿਰਪਾ - ਉਹਨੇ ਖੋਲ੍ਹਿਆ ਰਾਹ - ਆਏ ਕੌਮਾਂ ਦੇ ਲੋਕ - ਛਾਈ ਹੈ ਇਸ ʼਚ ਬਹਾਰ - ਦਿੰਦੇ ਸਭ ਨੂੰ ਸੰਦੇਸਾ - ‘ਰੱਬ ਦੀ ਭਗਤੀ ਕਰੋ’ - ਦੇਖੋ ਆਇਆ ਸਮਾਂ - ਬਣਿਆ ਜਦੋਂ ਨਿੱਕਾ ਹਜ਼ਾਰ - ਵਧਿਆ ਰੱਬ ਦਾ ਮਾਣ - ਮਿਲੀ ਹੈ ਉਸ ਦੀ ਕਿਰਪਾ ਅਪਾਰ - ਸਿਜਦੇ ਵਿਚ ਸਿਰ ਝੁਕੇ - ਲੱਖਾਂ ਕਰਦੇ ਸਵੀਕਾਰ - ਦਿਲੋਂ ਵਫ਼ਾ ਦਾ ਵਾਅਦਾ - ਜ਼ਿੰਦਗੀ ਰੱਬ ਦੇ ਨਾਮ 
- 2. ਯਿਸੂ ਦਾ ਹੈ ਫ਼ਰਮਾਨ - ਕਰੋ ਬਚਨ ਦਾ ਐਲਾਨ - ਰਾਜ ਦਾ ਸੁਨੇਹਾ ਦੇਣਾ - ਸੁਣੇਗਾ ਇਹ ਜਹਾਨ - ਆਏ ਲੋਕ ਬੇਸ਼ੁਮਾਰ - ਖ਼ੁਸ਼ੀਆਂ ਹਨ ਬੇਹਿਸਾਬ - ਲਾਈ ਹੈ ਪੂਰੀ ਵਾਹ - ਲੱਗੀ ਰੱਬ ਦੇ ਘਰ ਬਹਾਰ - ਹੋਇਆ ਰਾਜ ਦਾ ਆਗਾਜ਼ - ਮਿਲ ਕੇ ਯਿਸੂ ਦਾ ਸਭ ਦਿਓ ਸਾਥ - ਦਿਲੋਂ ਸੁਣ ਕੇ ਆਵਾਜ਼ - ਚੱਲਣ ਸਾਰੇ ਯਹੋਵਾਹ ਦੇ ਰਾਹ - ਸੱਦਾ ਦਿੰਦੇ ਅਸੀਂ - ਹਾਂ, ਸੁਣੇ ਸਾਰੀ ਜ਼ਮੀਂ - ‘ਆਓ ਰੱਬ ਦੇ ਪਹਾੜ - ਕਰੋ ਉਸ ਦੀ ਬੰਦਗੀ’ 
(ਜ਼ਬੂ. 43:3; 99:9; ਯਸਾ. 60:22; ਰਸੂ. 16:5 ਵੀ ਦੇਖੋ।)