ਗੀਤ 58
ਸ਼ਾਂਤੀ-ਪਸੰਦ ਲੋਕਾਂ ਦੀ ਤਲਾਸ਼
1. ਦੇਖੀ ਨਾ ਛਾਂ, ਨਾ ਦੇਖੇ ਕੱਚੇ ਰਾਹ
ਸੀ ਲੋਕਾਂ ਲਈ ਦਿਲੋਂ ਪਰਵਾਹ
ਯਿਸੂ ਮਿਸਾਲ ਦਿਖਾ ਗਿਆ
ਜੀਵਨ ਜਲ ਦੇ, ਨਾ ਲੱਗੀ ਫਿਰ ਪਿਆਸ
ਮਿਲੀ ਆਸ਼ਾ, ਤਰੋ-ਤਾਜ਼ਾ,
ਚਿਹਰੇ ਨਾ ਉਦਾਸ
ਗਲੀ-ਗਲੀ ਦਿੰਦੇ ਪੈਗਾਮ
ਕੋਨੇ-ਕੋਨੇ, ਸੁਣੇ ਇਨਸਾਨ
ਨਾ ਸੋਗ, ਨਾ ਗਮ, ਯਹੋਵਾਹ ਹੈ ਜੋ ਹਮਦਮ
(ਕੋਰਸ)
ਕਰਦੇ ਤਲਾਸ਼
ਮਿਲੇ ਜੋ ਪਿਆਰ ਤੇ ਸ਼ਾਂਤੀ ਚਾਹੁੰਦੇ
ਦਿਲ ਜਿਨ੍ਹਾਂ ਦਾ
ਯਹੋਵਾਹ ਦੀ ਆਵਾਜ਼ ਨੂੰ ਤਰਸੇ
ਰਹਿ ਨਾ ਜਾਏ
ਹਰ ਕੰਨ ਸੁਣੇ
2. ਖੰਭ ਲਾ ਉੱਡ ਜਾਵੇ, ਰੁਕੇ ਨਾ ਸਮਾਂ
ਕਰ ਦੇਣਾ ਇਕ ਅਸੀਂ ਦਿਨ-ਰਾਤ
ਮਿਲੇ ਜੋ ਵੀ, ਪਾਵੇ ਬਚਾਅ
ਬੇਹੱਦ ਹੈ ਪਿਆਰ, ਗੁਜ਼ਾਰਸ਼ ਹੈ ਦਿਲੋਂ
ਦਿਲਾਂ ਦਾ ਮਹਿਰਮ ਯਹੋਵਾਹ
ਪਾਵਣ ਉਹ ਸਕੂਨ
ਗਲੀ-ਗਲੀ ਦਿੰਦੇ ਪੈਗਾਮ
ਕੋਨੇ-ਕੋਨੇ, ਸੁਣੇ ਇਨਸਾਨ
ਆਵਾਜ਼ ਬੁਲੰਦ, ਯਹੋਵਾਹ ਹੈ ਜੋ ਹਮਦਮ
(ਕੋਰਸ)
ਕਰਦੇ ਤਲਾਸ਼
ਮਿਲੇ ਜੋ ਪਿਆਰ ਤੇ ਸ਼ਾਂਤੀ ਚਾਹੁੰਦੇ
ਦਿਲ ਜਿਨ੍ਹਾਂ ਦਾ
ਯਹੋਵਾਹ ਦੀ ਆਵਾਜ਼ ਨੂੰ ਤਰਸੇ
ਰਹਿ ਨਾ ਜਾਏ
ਹਰ ਕੰਨ ਸੁਣੇ
(ਯਸਾ. 52:7; ਮੱਤੀ 28:19, 20; ਲੂਕਾ 8:1; ਰੋਮੀ. 10:10 ਵੀ ਦੇਖੋ।)