ਗੀਤ 60
ਲੱਗੀ ਹੈ ਦਾਅ ʼਤੇ ਜ਼ਿੰਦਗੀ
1. ਯਹੋਵਾਹ ਦੀ ਮਿਹਰ
ਪਾਵਣ ਦਾ ਹੈ ਸਮਾਂ
ਦਿਨ ਉਹ ਦੂਰ ਹੁਣ ਨਹੀਂ
ਜਦ ਕਰੇਗਾ ਉਹ ਨਿਆਂ
(ਕੋਰਸ)
ਲੱਗੀ ਹੈ ਦਾਅ ʼਤੇ ਜ਼ਿੰਦਗੀ
ਦੇਣਾ ਸੰਦੇਸ਼ ਮਿਲ ਅਸੀਂ
ਬਚੇਗੀ ਜਾਨ ਤੇਰੀ-ਮੇਰੀ
ਯਹੋਵਾਹ ਦਾ ਮੰਨਦੇ ਕਹਿਣਾ
ਜੇ ਅਸੀਂ
2. ਪਹਿਰੇਦਾਰ ਬਣ ਕੇ ਕਰਨਾ
ਅਸੀਂ ਹੁਣ ਖ਼ਬਰਦਾਰ
ਬਿਨਾਂ ਦੇਰ ਕਰ ਲਵੋ
ਯਹੋਵਾਹ ਦੇ ਨਾਲ ਸੁਲ੍ਹਾ
(ਕੋਰਸ)
ਲੱਗੀ ਹੈ ਦਾਅ ʼਤੇ ਜ਼ਿੰਦਗੀ
ਦੇਣਾ ਸੰਦੇਸ਼ ਮਿਲ ਅਸੀਂ
ਬਚੇਗੀ ਜਾਨ ਤੇਰੀ-ਮੇਰੀ
ਯਹੋਵਾਹ ਦਾ ਮੰਨਦੇ ਕਹਿਣਾ
ਜੇ ਅਸੀਂ
(ਬਰਿੱਜ)
ਕਰ ਐਲਾਨ, ਹੈ ਜ਼ਰੂਰੀ
ਸੁਣੇ ਹਰ ਕੌਮ, ਰੱਬ ਦੀ ਬਾਣੀ
ਬਚਣਗੇ, ਜੋ ਚੱਲਣਗੇ
ਖ਼ੁਦਾ ਲਈ ਜਾਨ ਅਜ਼ੀਜ਼ ਸਭ ਦੀ
(ਕੋਰਸ)
ਲੱਗੀ ਹੈ ਦਾਅ ʼਤੇ ਜ਼ਿੰਦਗੀ
ਦੇਣਾ ਸੰਦੇਸ਼ ਮਿਲ ਅਸੀਂ
ਬਚੇਗੀ ਜਾਨ ਤੇਰੀ-ਮੇਰੀ
ਯਹੋਵਾਹ ਦਾ ਮੰਨਦੇ ਕਹਿਣਾ
ਜੇ ਅਸੀਂ
(2 ਇਤਿ. 36:15; ਯਸਾ. 61:2; ਹਿਜ਼. 33:6; 2 ਥੱਸ. 1:8 ਵੀ ਦੇਖੋ।)