ਗੀਤ 71
ਫ਼ੌਜੀ ਯਹੋਵਾਹ ਤੇਰੇ!
1. ਫ਼ੌਜੀ ਯਹੋਵਾਹ ਤੇਰੇ
ਯਿਸੂ ਦੇ ਅਧੀਨ
ਕੋਸ਼ਿਸ਼ ਕਰੇ ਸ਼ੈਤਾਨ ਜੇ
ਦਿਲ ਨਾ ਹਾਰਦੇ ਕਦੀ
ਚੱਲਦੇ ਵਫ਼ਾਦਾਰੀ ਨਾਲ
ਦਿੰਦੇ ਹਾਂ ਪੈਗਾਮ
ਹਿੰਮਤ ਰੱਖਦੇ ਪੂਰੀ
ਲੈ ਕੇ ਤੇਰਾ ਨਾਮ
(ਕੋਰਸ)
ਫ਼ੌਜੀ ਯਹੋਵਾਹ ਤੇਰੇ
ਯਿਸੂ ਨਾਲ ਸਾਡੇ
ਦਿਲ ਨਾ ਕਦੇ ਹਾਰਦੇ
ਜਦ ਤਕ ਸਾਹ ਚੱਲੇ
2. ਫ਼ੌਜੀ ਯਹੋਵਾਹ ਤੇਰੇ
ਲੱਭਦੇ ਹਾਂ ਮਸਕੀਨ
ਹੁੰਦੇ ਦੁਖੀ, ਨਿਰਾਸ਼ ਜੋ
ਦਿਲ ਦੇ ਖਰੇ, ਹਲੀਮ
ਤਰਸਦੇ ਜੋ ਤੇਰੇ ਲਈ
ਆਵਣ ਘਰ ਤੇਰੇ
ਦੇਖ ਕੇ ਖ਼ੁਸ਼ੀ ਸਾਡੀ
ਅੰਬਰ ਝੂਮ ਉੱਠੇ
(ਕੋਰਸ)
ਫ਼ੌਜੀ ਯਹੋਵਾਹ ਤੇਰੇ
ਯਿਸੂ ਨਾਲ ਸਾਡੇ
ਦਿਲ ਨਾ ਕਦੇ ਹਾਰਦੇ
ਜਦ ਤਕ ਸਾਹ ਚੱਲੇ
3. ਫ਼ੌਜੀ ਯਹੋਵਾਹ ਤੇਰੇ
ਯਿਸੂ ਦੇ ਅਧੀਨ
ਮੈਦਾਨ-ਏ-ਜੰਗ ਵਿਚ ਖੜ੍ਹੇ
ਪਿੱਛੇ ਹਟਦੇ ਨਹੀਂ
ਕੰਨ ਚੁਕੰਨੇ ਰਹਿੰਦੇ ਨੇ
ਨਿਭਾਉਂਦੇ ਵਫ਼ਾ
ਵੈਰੀਆਂ ਨੂੰ ਦੇਖ ਕੇ
ਡਟੇ ਰਹਿੰਦੇ ਹਾਂ
(ਕੋਰਸ)
ਫ਼ੌਜੀ ਯਹੋਵਾਹ ਤੇਰੇ
ਯਿਸੂ ਨਾਲ ਸਾਡੇ
ਦਿਲ ਨਾ ਕਦੇ ਹਾਰਦੇ
ਜਦ ਤਕ ਸਾਹ ਚੱਲੇ
(ਫ਼ਿਲਿ. 1:7; ਫਿਲੇ. 2 ਵੀ ਦੇਖੋ।)