ਗੀਤ 143
ਯਹੋਵਾਹ ਦੇ ਦਿਨ ਦੀ ਉਡੀਕ ਕਰਦੇ ਰਹੋ
1. ਕਰੀਬ ਸਮਾਂ ਆ ਰਿਹਾ ਹੈ
ਜ਼ਮਾਨਾ ਸਾਰਾ ਦੇਖੇਗਾ
ਆਪਣੇ ਨਾਂ ’ਤੇ ਲੱਗੇ ਦਾਗ਼ ਨੂੰ
ਯਹੋਵਾਹ ਮਿਟਾਵੇਗਾ
(ਕੋਰਸ)
ਜੀ-ਜਾਨ ਲਾ ਕੇ ਐਲਾਨ ਕਰੋ ਰਾਜ ਦਾ
ਹੈ ਸਮਾਂ ਨੇੜੇ ਖ਼ੁਸ਼ੀ ਦਾ
ਵਾਅਦਾ ਖ਼ੁਦਾ ਨੇ ਕੀਤਾ
2. ਤਖ਼ਤਾਂ ’ਤੇ ਯਿਸੂ ਬਿਰਾਜਮਾਨ
ਮੈਦਾਨ-ਏ-ਜੰਗ ਉਹ ਜਿੱਤੇਗਾ
ਤਲਵਾਰ ਇਨਸਾਫ਼ ਦੀ ਚਲਾ ਕੇ
ਵੈਰੀ ਨੂੰ ਮਾਤ ਦੇਵੇਗਾ
(ਕੋਰਸ)
ਜੀ-ਜਾਨ ਲਾ ਕੇ ਐਲਾਨ ਕਰੋ ਰਾਜ ਦਾ
ਹੈ ਸਮਾਂ ਨੇੜੇ ਖ਼ੁਸ਼ੀ ਦਾ
ਵਾਅਦਾ ਖ਼ੁਦਾ ਨੇ ਕੀਤਾ
3. ਸਾਰੀ ਸ੍ਰਿਸ਼ਟੀ ਭਰਦੀ ਹਉਕੇ
ਯਹੋਵਾਹ ਦਾ ਦਿਨ ਉਡੀਕੇ
ਸ਼ਾਨਦਾਰ ਆਜ਼ਾਦੀ ਮਿਲੇਗੀ
ਹੋਵਾਂਗੇ ਗਮ ਤੋਂ ਰਿਹਾ
(ਕੋਰਸ)
ਜੀ-ਜਾਨ ਲਾ ਕੇ ਐਲਾਨ ਕਰੋ ਰਾਜ ਦਾ
ਹੈ ਸਮਾਂ ਨੇੜੇ ਖ਼ੁਸ਼ੀ ਦਾ
ਵਾਅਦਾ ਖ਼ੁਦਾ ਨੇ ਕੀਤਾ
(ਮੱਤੀ 25:13; ਲੂਕਾ 12:36 ਵੀ ਦੇਖੋ।)