ਗੀਤ 74
ਆਓ ਰਾਜ ਦਾ ਨਗ਼ਮਾ ਗਾਈਏ
- 1. ਸਾਰੇ ਆਓ ਫ਼ਤਿਹ ਦਾ ਗੀਤ ਮਿਲ ਗਾਵੋ - ਯਹੋਵਾਹ ਦਾ ਨਾਂ ਇਹ ਕਰੇ ਮਹਾਨ - ਆਸ਼ਾ, ਵਫ਼ਾ ਦੇ ਸੁਰਾਂ ਨਾਲ ਪਰੋਇਆ - ਦਿਲ ਦੀ ਹਰ ਤਾਰ ਛੇੜੇ ਇਕ ਨਵਾਂ ਰਾਗ - (ਕੋਰਸ) - ‘ਹਰ ਸਿਰ ਝੁਕੇ, ਰੱਬ ਦੇ ਹਜ਼ੂਰ - ਬੇਟਾ ਸਰਤਾਜ, ਕਰੋ ਕਬੂਲ - ਗਾਓ ਇਹ ਰਾਜ ਦਾ ਗੀਤ ਉੱਚੀ ਆਵਾਜ਼ ਨਾਲ - ਪਵਿੱਤਰ ਨਾਂ ਰੱਬ ਦਾ ਕਰੋ ਬੁਲੰਦ’ 
- 2. ਇਹ ਸ਼ਹਿਨਸ਼ਾਹੀ ਯਿਸੂ ਦੀ ਅਰਸ਼ਾਂ ਤੀਕ - ਹੋਈ ਜ਼ਮੀਂ ʼਤੇ ਸਲਤਨਤ ਸ਼ੁਰੂ - ਰਾਜ ਦੇ ਵਾਰਸ, ਹਾਂ, ਕਰਨਗੇ ਹਕੂਮਤ - ਦਿੰਦੇ ਸਲਾਮੀ ਆਪਣੇ ਰਾਜੇ ਨੂੰ - (ਕੋਰਸ) - ‘ਹਰ ਸਿਰ ਝੁਕੇ, ਰੱਬ ਦੇ ਹਜ਼ੂਰ - ਬੇਟਾ ਸਰਤਾਜ, ਕਰੋ ਕਬੂਲ - ਗਾਓ ਇਹ ਰਾਜ ਦਾ ਗੀਤ ਉੱਚੀ ਆਵਾਜ਼ ਨਾਲ - ਪਵਿੱਤਰ ਨਾਂ ਰੱਬ ਦਾ ਕਰੋ ਬੁਲੰਦ’ 
- 3. ਦਿਲੋਂ ਹਲੀਮ ਗਾਵਣ ਨਗ਼ਮਾ ਇਹ ਰਾਜ ਦਾ - ਇਸ ਦਾ ਪੈਗਾਮ ਹੈ ਜ਼ਿੰਦਗੀ ਲਈ ਨੂਰ - ਸੁਣ ਕੇ ਮਧੁਰ ਸੰਗੀਤ ਲੱਖਾਂ ਹੀ ਲੋਕੀਂ - ਆਏ ਹਜ਼ਾਰਾਂ ਸਿੱਖਣ ਦੂਰੋਂ-ਦੂਰ - (ਕੋਰਸ) - ‘ਹਰ ਸਿਰ ਝੁਕੇ, ਰੱਬ ਦੇ ਹਜ਼ੂਰ - ਬੇਟਾ ਸਰਤਾਜ, ਕਰੋ ਕਬੂਲ - ਗਾਓ ਇਹ ਰਾਜ ਦਾ ਗੀਤ ਉੱਚੀ ਆਵਾਜ਼ ਨਾਲ - ਪਵਿੱਤਰ ਨਾਂ ਰੱਬ ਦਾ ਕਰੋ ਬੁਲੰਦ’ 
(ਜ਼ਬੂ. 95:6; 1 ਪਤ. 2:9, 10; ਪ੍ਰਕਾ. 12:10 ਵੀ ਦੇਖੋ।)