ਗੀਤ 78
‘ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦਿੰਦੇ ਰਹੋ’
1. ਯਿਸੂ ਦੀ ਪੈੜ ਚੱਲ ਕੇ ਅਸੀਂ
ਸਿਖਾਉਂਦੇ ਹਾਂ ਬਾਣੀ
ਅਸੀਸ ਅਥਾਹ ਰੱਬ ਤੋਂ ਮਿਲੇ
ਜਿਸ ਦਾ ਹਿਸਾਬ ਨਹੀਂ
ਦੇਵਣ ਗਿਆਨ ਯਹੋਵਾਹ ਦਾ
ਨਰਮਾਈ ਤੇ ਪਿਆਰ ਨਾਲ
ਰਿਸ਼ਤਾ ਯਹੋਵਾਹ ਨਾਲ ਜੁੜ ਜਾਵੇ
ਉਨ੍ਹਾਂ ਦਾ ਸਾਡੇ ਵਾਂਗ
2. ਨੇਕੀ ਦੇ ਰਾਹ ਸੇਵਕ ਚੱਲਦੇ
ਲਾਉਂਦੇ ਨੇ ਵਾਹ ਪੂਰੀ
ਯਾਹ ਦੇ ਬਚਨ ਦੀ ਰੌਸ਼ਨੀ
ਸਭ ʼਤੇ ਚਮਕਾਉਂਦੇ ਨੇ
ਕੜੀ ਮਿਹਨਤ ਦਿਨ-ਰਾਤ ਕਰਦੇ
ਜੀ-ਜਾਨ ਲਗਾ ਦਿੰਦੇ
ਫਿਰ ਉਹ ਬਾਣੀ ਦੇ ਹੀਰੇ-ਮੋਤੀ
ਸਾਂਝੇ ਸਭ ਨਾਲ ਕਰਦੇ
3. ਯਹੋਵਾਹ ਸਾਡਾ ਸਿਰਜਣਹਾਰ
ਰੱਖਦਾ ਨਹੀਂ ਕਮੀ
ਮਦਦ ਦੇ ਵੇਲੇ ਸਾਡੀ ਉਹ
ਸੁਣ ਲੈਂਦਾ ਅਰਜ਼ੋਈ
ਯਹੋਵਾਹ ਦਾ ਹਰ ਬੋਲ ਸੱਚਾ
ਫ਼ਰਮਾਨ ਖਰੇ ਸਾਰੇ
ਸਿਖਾਵੋ ਪਿਆਰ ਨਾਲ ਦੂਜਿਆਂ ਨੂੰ
ਉਹ ਵੀ ਸਿਖਾਵਣਗੇ
(ਜ਼ਬੂ. 119:97; 2 ਤਿਮੋ. 4:2; ਤੀਤੁ. 2:7; 1 ਯੂਹੰ. 5:14 ਵੀ ਦੇਖੋ।)