ਗੀਤ 85
ਇਕ-ਦੂਜੇ ਨੂੰ ਕਬੂਲ ਕਰੋ
1. ਜੀਵਨ ਦੇ ਜਲ ਦੀ ਵਹਿੰਦੀ ਹੈ ਨਦੀ
ਜੋ ਪਿਆਸੇ ਦਿਲਾਂ ’ਚ ਜਾਨ ਪਾਉਂਦੀ
ਦੇਵੇ ਯਹੋਵਾਹ ਸਭ ਨੂੰ ਬੁਲਾਵਾ
ਆਓ ਬਾਣੀ ਸੁਣੋ, ਰਹੋ ਤਰੋ-ਤਾਜ਼ਾ
2. ਭਰਾਵਾਂ ਦਾ ਪਿਆਰ ਹੈ ਰੱਬ ਵੱਲੋਂ ਉਪਹਾਰ
ਦਿਲਾਂ ਦੇ ਤਾਰ ਜੋੜੇ ਇਹੀ ਪਿਆਰ
ਜਾਨ ਤੋਂ ਅਜ਼ੀਜ਼ ਹੈ ਏਕਤਾ ਦੀ ਡੋਰੀ
ਸਭ ਨੂੰ ਕਰੋ ਕਬੂਲ, ਰਹਿ ਨਾ ਜਾਵੇ ਕੋਈ
3. ਆਵਾਜ਼ ਰੱਬ ਦੀ ਹਰ ਕੋਨੇ ਹੈ ਗੂੰਜੀ
ਨੇਕ ਲੋਕਾਂ ʼਤੇ ਹੈ ਫੁਹਾਰ ਬਰਸੀ
ਸਾਨੂੰ ਅਪਣਾਇਆ ਬੇਟੇ ਦੇ ਰਾਹੀਂ
ਅਪਣਾ ਕੇ ਸਭਨਾਂ ਨੂੰ, ਪਾਵੋ ਦਿਲੋਂ ਖ਼ੁਸ਼ੀ
(ਯੂਹੰ. 6:44; ਫ਼ਿਲਿ. 2:29; ਪ੍ਰਕਾ. 22:17 ਵੀ ਦੇਖੋ।)