ਵਧੀਆ ਗਵਾਹੀ ਦਿੱਤੀ ਜਾਵੇਗੀ
1. ਭਾਸ਼ਣ ਤੋਂ ਇਲਾਵਾ ਮੈਮੋਰੀਅਲ ʼਤੇ ਆਏ ਲੋਕਾਂ ਉੱਤੇ ਕਿਹੜੀ ਗੱਲ ਦਾ ਪ੍ਰਭਾਵ ਪੈਂਦਾ ਹੈ? ਸਮਝਾਓ।
1 ਉਹ ਕਦੋਂ? ਮੈਮੋਰੀਅਲ ਦੀ ਸ਼ਾਮ ਨੂੰ। ਅਸੀਂ ਲੋਕਾਂ ਨੂੰ ਇਸ ਸਮਾਰੋਹ ʼਤੇ ਸੱਦਣ ਲਈ ਬਹੁਤ ਮਿਹਨਤ ਕੀਤੀ ਹੈ। ਮੈਮੋਰੀਅਲ ਵਿਚ ਲੋਕਾਂ ਉੱਤੇ ਸਿਰਫ਼ ਸੁਣੀਆਂ ਗੱਲਾਂ ਹੀ ਪ੍ਰਭਾਵ ਨਹੀਂ ਪਾਉਂਦੀਆਂ। ਮੈਮੋਰੀਅਲ ʼਤੇ ਆਉਣ ਤੋਂ ਬਾਅਦ ਇਕ ਔਰਤ ਨੇ ਜੋ ਦੇਖਿਆ ਉਸ ਬਾਰੇ ਉਸ ਨੇ ਕਿਹਾ ਕਿ ਸਾਰੇ ਇਕ-ਦੂਜੇ ਨੂੰ ਪਿਆਰ ਨਾਲ ਮਿਲ ਰਹੇ ਸਨ ਤੇ ਜਿਸ ਬਿਲਡਿੰਗ ਵਿਚ ਪ੍ਰੋਗ੍ਰਾਮ ਰੱਖਿਆ ਗਿਆ ਸੀ ਉਹ ਬੜੀ ਸਾਫ਼-ਸੁਥਰੀ ਸੀ। ਇਸ ਨੂੰ ਵਲੰਟੀਅਰਾਂ ਨੇ ਖ਼ੁਦ ਬਣਾਇਆ ਸੀ ਤੇ ਉਹ ਇਸ ਦੀ ਦੇਖ-ਭਾਲ ਕਰ ਰਹੇ ਸਨ। ਸੋ, ਸਾਲ ਦੇ ਇਸ ਸਭ ਤੋਂ ਅਹਿਮ ਮੌਕੇ ਤੇ ਸਿਰਫ਼ ਭਾਸ਼ਣ ਦੇਣ ਵਾਲੇ ਭਰਾ ਦਾ ਹੀ ਫ਼ਰਜ਼ ਨਹੀਂ ਬਣਦਾ ਕਿ ਉਹ ਵਧੀਆ ਗਵਾਹੀ ਦੇਵੇ, ਸਗੋਂ ਸਾਡੇ ਸਾਰਿਆਂ ਦਾ ਫ਼ਰਜ਼ ਬਣਦਾ ਹੈ।—ਅਫ਼. 4:16.
2. ਅਸੀਂ ਸਾਰੇ ਜਣੇ ਲੋਕਾਂ ਨੂੰ ਕਿੱਦਾਂ ਗਵਾਹੀ ਦੇ ਸਕਦੇ ਹਾਂ?
2 ਪਿਆਰ ਨਾਲ ਪੇਸ਼ ਆਓ: ਸਾਨੂੰ ਸਾਰਿਆਂ ਨੂੰ ਮੁਸਕਰਾ ਕੇ ਲੋਕਾਂ ਦਾ ਨਿੱਘਾ ਸੁਆਗਤ ਕਰਨਾ ਚਾਹੀਦਾ ਹੈ। ਇਸ ਤੋਂ ਉਨ੍ਹਾਂ ਨੂੰ ਵਧੀਆ ਗਵਾਹੀ ਮਿਲੇਗੀ। (ਯੂਹੰ. 13:35) ਸ਼ਾਇਦ ਤੁਸੀਂ ਸਾਰਿਆਂ ਨਾਲ ਗੱਲ ਨਾ ਕਰ ਸਕੋ, ਪਰ ਤੁਸੀਂ ਆਪਣੇ ਨਾਲ ਬੈਠੇ ਨਵੇਂ ਲੋਕਾਂ ਨਾਲ ਗੱਲਬਾਤ ਕਰ ਸਕਦੇ ਹੋ। (ਇਬ. 13:1, 2) ਉਨ੍ਹਾਂ ਲੋਕਾਂ ਦਾ ਖ਼ਿਆਲ ਰੱਖੋ ਜੋ ਹਾਲ ਵਿਚ ਸ਼ਾਇਦ ਪਹਿਲੀ ਵਾਰ ਆਏ ਹੋਣ। ਹੋ ਸਕਦਾ ਹੈ ਕਿ ਉਹ ਸੱਦਾ-ਪੱਤਰ ਮਿਲਣ ਤੇ ਹੀ ਆਏ ਹੋਣ। ਤੁਸੀਂ ਉਨ੍ਹਾਂ ਨੂੰ ਪੁੱਛ ਸਕਦੇ ਹੋ ਕਿ “ਕੀ ਤੁਸੀਂ ਇੱਥੇ ਪਹਿਲੀ ਵਾਰ ਆਏ ਹੋ?” ਉਨ੍ਹਾਂ ਨੂੰ ਆਪਣੇ ਨਾਲ ਬੈਠਣ ਲਈ ਕਹੋ ਤੇ ਜੇ ਉਹ ਸਵਾਲ ਪੁੱਛਣ, ਤਾਂ ਉਨ੍ਹਾਂ ਦੇ ਜਵਾਬ ਦਿਓ। ਜੇ ਤੁਹਾਡੀ ਕਲੀਸਿਯਾ ਦੇ ਪ੍ਰੋਗ੍ਰਾਮ ਤੋਂ ਬਾਅਦ, ਹੋਰ ਕਲੀਸਿਯਾ ਦੇ ਆਉਣ ਕਰਕੇ ਤੁਹਾਨੂੰ ਜਲਦੀ ਬਾਹਰ ਨਿਕਲਣਾ ਪਵੇ, ਤਾਂ ਤੁਸੀਂ ਕਹਿ ਸਕਦੇ ਹੋ: “ਮੈਂ ਇਸ ਪ੍ਰੋਗ੍ਰਾਮ ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹੁੰਦਾ ਹਾਂ। ਮੈਂ ਤੁਹਾਨੂੰ ਫਿਰ ਕਦੋਂ ਮਿਲ ਸਕਦਾ ਹਾਂ?”
3. ਅਸੀਂ ਢਿੱਲੇ ਪੈ ਚੁੱਕੇ ਭੈਣਾਂ-ਭਰਾਵਾਂ ਦਾ ਕਿੱਦਾਂ ਸੁਆਗਤ ਕਰ ਸਕਦੇ ਹਾਂ?
3 ਸੱਚਾਈ ਵਿਚ ਢਿੱਲੇ ਪੈ ਚੁੱਕੇ ਭੈਣਾਂ-ਭਰਾਵਾਂ ਦਾ ਸੁਆਗਤ ਕਰੋ: ਕੋਈ ਸ਼ੱਕ ਨਹੀਂ ਕਿ ਮੈਮੋਰੀਅਲ ʼਤੇ ਸੱਚਾਈ ਵਿਚ ਢਿੱਲੇ ਪੈ ਚੁੱਕੇ ਭੈਣ-ਭਰਾ ਵੀ ਆਉਣਗੇ ਜੋ ਸਿਰਫ਼ ਇਸ ਸਮਾਰੋਹ ਵਿਚ ਹਾਜ਼ਰ ਹੁੰਦੇ ਹਨ। ਉਨ੍ਹਾਂ ਦਾ ਸੁਆਗਤ ਕਰੋ ਤੇ ਉਨ੍ਹਾਂ ਨੂੰ ਅਹਿਸਾਸ ਦਿਲਾਓ ਕਿ ਤੁਸੀਂ ਉਨ੍ਹਾਂ ਨੂੰ ਦੇਖ ਕੇ ਦਿਲੋਂ ਖ਼ੁਸ਼ ਹੋ। (ਰੋਮੀ. 15:7) ਬਜ਼ੁਰਗ ਬਾਅਦ ਵਿਚ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਸਭਾਵਾਂ ਵਿਚ ਬਾਕਾਇਦਾ ਹਾਜ਼ਰ ਹੋਣ ਦਾ ਹੌਸਲਾ ਦੇ ਸਕਦੇ ਹਨ। ਅਸੀਂ ਉਮੀਦ ਰੱਖਦੇ ਹਾਂ ਕਿ ਮੈਮੋਰੀਅਲ ʼਤੇ ਆਏ ਕਈ ਲੋਕ ਸੁਣੀਆਂ ਗੱਲਾਂ ਕਾਰਨ ਹੀ ਨਹੀਂ, ਸਗੋਂ “ਤੁਹਾਡੇ ਸ਼ੁਭ ਕਰਮਾਂ ਦੇ ਕਾਰਨ ਜਿਹੜੇ [ਉਹ] ਵੇਖਦੇ ਹਨ” ਪਰਮੇਸ਼ੁਰ ਦੀ ਵਡਿਆਈ ਕਰਨ ਲਈ ਪ੍ਰੇਰੇ ਜਾਣਗੇ।—1 ਪਤ. 2:12.