ਗੀਤ 91
ਪਿਆਰ ਸਦਕਾ ਕੀਤੀ ਮਿਹਨਤ
1. ਯਹੋਵਾਹ ਇਹ ਦਿਨ ਹੈ ਖ਼ਾਸ
ਕਰਦੇ ਸਾਰੇ ਮਿਲ ਕੇ ਅਰਦਾਸ
ਭਵਨ ਇਹ ਤੇਰੇ ਨਾਮ, ਤੇਰੀ ਸ਼ਾਨ
ਦੇਖੇ ਇਹ ਜਹਾਨ!
ਮਿਹਨਤ ਰੰਗ ਜੋ ਲੈ ਆਈ
ਤੇਰੀ ਬਦੌਲਤ ਹੀ ਪਾਈ
ਘਰ ਤੇਰਾ ਆਲੀਸ਼ਾਨ, ਸਾਨੂੰ ਮਾਣ
ਦਿੱਤਾ ਤੂੰ ਇਨਾਮ
(ਕੋਰਸ)
ਦਿੱਤਾ ਸਨਮਾਨ ਯਹੋਵਾਹ ਸਾਨੂੰ
ਭਵਨ ਬਣਾਇਆ ਹੈ ਤੇਰਾ
ਕਰਾਂਗੇ ਤੇਰੀ ਹੀ ਇਬਾਦਤ, ਤੇਰੀ ਸੇਵਾ
ਹੋਵੇ ਮਹਿਮਾ ਸਦਾ-ਸਦਾ
2. ਇਕ-ਮਿਕ ਹੋ ਕੇ ਕੰਮ ਕੀਤਾ
ਤਾਕਤ ਤੇਰੀ ਨਾਲ ਹੀ ਪਿਤਾ
ਮਿੱਠੇ ਪਲਾਂ ਦੀਆਂ ਹੈ ਯਾਦਾਂ
ਚੇਤੇ ਰਹਿਣਗੀਆਂ
ਹਰ ਚਿਹਰੇ ʼਤੇ ਹੈ ਖ਼ੁਸ਼ੀ
ਗੂੜ੍ਹੀ ਸਾਡੀ ਹੋਈ ਦੋਸਤੀ
ਦਿਨੋ-ਦਿਨ ਸੂਰਜ ਵਾਂਗ ਹੈ ਅਰਮਾਨ
ਚਮਕੇ ਤੇਰਾ ਨਾਂ!
(ਕੋਰਸ)
ਦਿੱਤਾ ਸਨਮਾਨ ਯਹੋਵਾਹ ਸਾਨੂੰ
ਭਵਨ ਬਣਾਇਆ ਹੈ ਤੇਰਾ
ਕਰਾਂਗੇ ਤੇਰੀ ਹੀ ਇਬਾਦਤ, ਤੇਰੀ ਸੇਵਾ
ਹੋਵੇ ਮਹਿਮਾ ਸਦਾ-ਸਦਾ
(ਜ਼ਬੂ. 116:1; 147:1; ਰੋਮੀ. 15:6 ਵੀ ਦੇਖੋ।)